Articles

ਗਲੋਬਲ ਵਿਕਾਸ ਲਈ ਜਰੂਰੀ ਹੈ ਨੌਜਵਾਨਾਂ ਦੀ ਸ਼ਮੂਲੀਅਤ

ਅੰਤਰਰਾਸ਼ਟਰੀ  ਯੁਵਾ ਦਿਵਸ 12 ਅਗਸਤ, 2010 ਨੂੰ ਲੋਕਲ, ਰਾਸ਼ਟਰੀ ਤੇ ਗਲੋਬਲ ਪੱਧਰ ਤੇ ਰਸਮੀ ਸੰਸਥਾਗਤ ਰਾਜਨੀਤੀ ਵਿਚ ਨੌਜਵਾਨਾਂ ਦੀ ਨੁਮਾਇੰਦਗੀ ਅਤੇ ਸ਼ਮੂਲੀਅਤ ਨੂੰ ਵਧਾਉਣ ਬਾਰੇ ਗੱਲ ਕੀਤੀ ਜਾ ਰਹੀ ਹੈ। 12 ਅਗਸਤ, 2010 ਨੂੰ ਪਹਿਲੀ ਬਾਰ ਸੰਯੁਕਤ ਰਾਸ਼ਟਰ ਮਹਾਸਭਾ ਨੇ ਅੰਤਰਰਾਸ਼ਟਰੀ ਯੁਵਕ ਦਿਵਸ ਐਲਾਨ ਕੀਤਾ ਸੀ। ਇਸ ਦਾ ਮੁੱਖ ਉਦੇਸ਼ ਆਰਥਿਕ ਵਿਕਾਸ ਦੇ ਨਾਲ ਸ਼ਾਂਤੀ, ਕਾਨੂੰਨੀ ਮੁੱਦੇ ਅਤੇ ਮੌਜੂਦਾ ਤੇ ਆਉਣ ਵਾਲੀਆਂ ਚੁਣੌਤੀਆਂ ਦਾ ਮੁਕਾਬਲਾ ਅਤੇ ਮੁਸ਼ਕਲਾਂ ਪ੍ਰਤੀ ਵਿਸ਼ਵ ਜਾਗਰੁਕਤਾ ਪੈਦਾ ਕਰਨਾ ਹੈ।
ਅੰਤਰਰਾਸ਼ਟਰੀ ਯੁਵਕ ਦਿਵਸ ਦੁਨਿਆ ਭਰ ਵਿਚ ਵੱਖ-ਵੱਖ ਤਰੀਕੇ ਨਾਲ ਚੁਣੌਤੀਆਂ ਦੇ ਮੁਕਾਬਲੇ ਲਈ ਜਾਗਰੂਕਤਾ ਸਮਾਗਮ, ਕਾਨਫਰੰਸਾਂ, ਪ੍ਰਦਰਸ਼ਨੀ, ਸਵੈਸੇਵੀ ਪ੍ਰਾਜੇਕਟ, ਅੰਤਰਰਾਸ਼ਟਰੀ ਖੇਡਾਂ ਦੁਆਰਾ ਕੀਤਾ ਜਾ ਰਿਹਾ ਹੈ। ਜਵਾਨੀ ਜ਼ਿੰਦਗੀ ਦਾ ਸਮਾਂ ਨਹੀਂ, ਮਨ ਦੀ ਹਾਲਤ ਹੈ।ਹਰ ਖੇਤਰ ਵਿਚ ਕਾਮਯਾਬੀ ਲਈ ਨੌਜਵਾਨਾਂ ਨੂੰ ਆਪਣੇ ਅੰਦਰ ਉਮੀਦ ਅਤੇ ਆਤਮ-ਵਿਸ਼ਵਾਸ ਨੂੰ ਕਾਇਮ ਰੱਖਣਾ ਹੈ।ਅੱਜ ਦੁਨੀਆ ਦੇ ਸਾਹਮਣੇ ਕੋਵਿਡ-19 ਦੀ ਵੱਡੀ ਚੁਣੌਤੀ ਹੈ। ਨੌਜਵਾਨਾਂ ਨੂੰ ਆਪਣੀ ਤੇ ਸਮਾਜ ਦੀ ਸਿਹਤ ਬਾਰੇ ਸਹੀ ਫੈਸਲੇ ਲੈਣ ਦੇ ਨਾਲ ਜਿਮੇਵਾਰੀ ਲੈਣ ਦੀ ਲੋੜ ਹੈ।

ਯੁਵਕ ਦਿਵਸ ਸਵੋਤੋ ਵਿਦਰੋਹ ਦੀ ਯਾਦ ਵੀ ਦਿਵਾਉਂਦਾ ਹੈ, ਜੋਕਿ 16 ਜੂਨ 1976 ਨੂੰ ਹੋਇਆ ਸੀ, ਜਿਥੇ ਹਜ਼ਾਰਾਂ ਵਿਦਿਆਰਥੀਆਂ ਨੂੰ ਨਸਲਵਾਦੀ ਹਕੂਮਤ ਨੇ ਘੇਰ ਲਿਆ ਸੀ। ਯੁਵਕ ਦਿਵਸ ‘ਤੇ, ਦੱਖਣੀ ਅਫਰੀਕਾ ਦੇ ਲੋਕ ਇਨਾਂ ਵਿਦਿਅਰਥੀਆਂ ਦੀ ਜਿੰਦਗੀ ਨੂੰ ਸ਼ਰਧਾਂਜਲੀ ਭੇਂਟ ਕਰਦੇ ਹਨ ਅਤੇ ਦੱਖਣੀ ਅਫਰੀਕਾ ਨੂੰ ਨਸਲੀ ਵਿਤਕਰੇ ਤੋਂ ਮੁਕਤ ਕਰਨ ਵਿਚ ਨੌਜਵਾਨਾਂ ਦੀ ਭੂਮਿਕਾ ਨੂੰ ਪਛਾਣਦੇ ਹਨ।

ਅੱਜ ਦੁਨਿਆ ਭਰ ਵਿਚ ਯੁਵਾ ਵਰਗ ਦੇ ਸਾਹਮਣੇ ਗੰਭੀਰ ਚੁਣੋਤੀਆਂ ਹਨ –

* ਵੱਧ ਰਹੀ ਨਸ਼ੇ ਤੇ ਨਸ਼ੀਲੀ ਦਵਾਈਆਂ ਦੀ ਵਰਤੋਂ – ਅੱਜ ਹਾਈ ਸਕੂਲ ਦੇ 25% ਵਿਦਿਆਰਥੀ ਡਰਗਸ ਅਤੇ 42% ਅਲਕੋਹਲ ਦਾ ਇਸਤੇਮਾਲ ਕਰ ਰਹੇ ਹਨ।
* ਘਰ, ਸਕੂਲ-ਕਾਲਜਾਂ ਵਿਚ ਵੱਧ ਰਹੀਆਂ ਹਿੰਸਾ-ਕ੍ਰਾਈਮ ਦੀਆਂ ਵਾਰਦਾਤਾਂ ਨੇ ਨੌਜਵਾਨਾਂ ਨੂੰ ਮਾਨਸਿਕ ਤੇ ਸਰੀਰਕ ਤੌਰ ਤੇ’ ਬਿਮਾਰ ਕਰ ਦਿੱਤਾ ਹੈ। ਇਸ ਕਰਕੇ ਸਮਾਜ ਵਿਚ ਗੋਲੀਬਾਰੀ, ਛੁਰਾ ਮਾਰਨਾ, ਲੜਾਈ ਅਤੇ ਆਤਮ ਹੱਤਿਆ ਦੇ ਆਂਕੜਿਆਂ ਵਿਚ ਵਾਧਾ ਹੋਇਆ ਹੈ।
* ਲ਼ਗਾਤਾਰ ਸਟ੍ਰੈਸ ਰਹਿਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ। ਮਾੜਾ ਸਟ੍ਰੈਸ ਹਰ ਪਲਾਨਿੰਗ ਫੇਲ ਕਰ ਦਿੰਦਾ ਹੈ।
* ਬਦਲ ਰਹੀ ਗੰਦੀ ਰਾਜਨੀਤੀ ਕਾਰਨ ਰਾਜਨੀਤਿਕ ਅਤੇ ਸਮਾਜਿਕ ਮੁੱਦਿਆਂ ਨੂੰ ਸਮਝਣਾ ਅਤੇ ਸਹੀ ਫੈਸਲਾ ਲੈਣਾ ਯੁਵਾ ਵਰਗ ਲਈ ਮੁਸ਼ਕਲ ਹੋ ਰਿਹਾ ਹੈ। ਆਪਣੇ ਲਾਭ ਲਈ ਰਾਜਨੀਤਿਕ ਪਾਰਟੀਆਂ ਨੌਜਵਾਨਾਂ ਦਾ ਇਸਤੇਮਾਲ ਕਰ ਰਹੀਆਂ ਹਨ।ਬੇਰੋਜਗਾਰੀ ਅਤੇ ਭੰਬਲ ਭੂਸੇ ਦੇ ਮਾਹੌਲ ਵਿਚ ਅੱਜ ਦਾ ਨੌਜਵਾਨ ਆਪਣਾ ਰਸਤਾ ਲੱਭਣ ਲਈ ਭਟਕ ਰਿਹਾ ਹੈ।
* ਅੱਜ ਦੇ ਸਮਾਜ ਵਿਚ ਹਰ ਖੁਸ਼ੀ ਤੇ’ ਮਸਲੇ ਨੂੰ ਦੇਖਣ ਦਾ ਨਜ਼ਰੀਆ ਬਦਲ ਗਿਆ ਹੈ। ਕਾਮਯਾਬੀ ਦਾ ਕੰਪੀਟੀਸ਼ਨ ਸਿਰਫ ਪੈਸਾ-ਪੈਸਾ ਹੀ ਰਹਿ ਗਿਆ ਹੈ। ਹੋਰ-ਹੋਰ ਦੀ ਪ੍ਰਾਪਤੀ ਦੀ ਹੌੜ ਯੁਵਾ ਵਰਗ ਨੂੰ ਨਕਾਰਾਤਮਕ ਸੌਚ ਵੱਲ ਲੈ ਕੇ ਜਾ ਰਹੀ ਹੈ।
* ਅੱਜ ਦੇ ਸਮਾਜ ਵਿਚ ਸ਼ਿਫਟਿੰਗ ਆਰਥਿਕਤਾ ਖੁੱਲੇ ਬਾਜ਼ਾਰਾਂ ਅਤੇ ਵਿਸ਼ਵੀਕਰਨ ਦਾ ਮਾਹੌਲ ਵੀ ਬੇਰੌਜਗਾਰੀ ਦੇ ਨਾਲ ਯੁਵਾ ਵਰਗ ਦੀ ਜ਼ਿੰਦਗੀ ਮੁਸ਼ਕਲਾਂ ਭਰੀ ਤੇ’ ਗੁੰਝਲਦਾਰ ਬਣਾ ਰਿਹਾ ਹੈ।
* 24 ਘੰਟੇ ਸੋਸ਼ਲ ਮੀਡੀਆ ਫੇਸਬੁੱਕ, ਇੰਸਟਾਗਰਾਮ, ਅਤੇ ਟਵਿੱਟਰ ਤੇ’ ਰਹਿਣ ਨਾਲ ਮੁਸ਼ਕਲਾਂ ਯਾਨਿ ਨੌਜਵਾਨਾਂ ਨੂੰ ਸਾਈਬਰ ਧੱਕੇਸ਼ਾਹੀ, ਸਲੋਟ-ਸ਼ਰਮ ਕਰਨ ਅਤੇ ਹੋਰ ਬਹੁਤ ਕੁੱਝ ਕਰਨ ਲਈ ਬੇਨਕਾਬ ਕਰ ਸਕਦਾ ਹੈ। ਗੈਰ-ਸਿਹਤਮੰਦ ਫੋਟੌ ਅਤੇ ਜ਼ਿਨਸੀ ਸਮੱਗਰੀ ਹਮੇਸ਼ਾ ਆਨਲਾਈਨ ਨੋਜਵਾਨਾਂ ਨੂੰ ਮਾਨਸਿਕ ਤੌਰ ਤੇ’ ਤੇਜ਼ੀ ਨਾਲ ਬੀਮਾਰ ਕਰ ਰਹੀ ਹੈ।
* ਆਪਣੇ ਬੱਚਿਆਂ ਨੂੰ ਉਮਰ ਮੁਤਾਬਿਕ ਸਮੇ-ਸਮੇ ਤੇ’ ਸਰੀਰਕ ਤੇ’ ਮਾਨਸਿਕ ਤੌਰ ਤੇ’ ਗਾਈਡ ਕਰਨਾ ਮਾਂ-ਬਾਪ ਦੀ ਜਿਮੇਵਾਰੀ ਹੈ। ਬੱਚਿਆਂ ਨਾਲ ਆਪਣੇ ਤੁਜ਼ਰਬੇ ਸ਼ੇਅਰ ਕਰੋ। ਮੌਕੇ ਦੀ ਖਿੜਕੀ ਬੰਦ ਹੋਣ ਤੋਂ ਪਹਿਲਾਂ ਇੱਕ ਮਜਬੂਤ ਨੀਂਹ ਰੱਖਣਾ ਮਹੱਤਵਪੂਰਨ ਹੁੰਦਾ ਹੈ।
ਨੌਟ :   ਅੱਜ ਦੇ ਦਿਨ ਦੇਸ਼ ਦੇ ਨੌਜਵਾਨਾਂ ਨੂੰ ਸਾਂਝੀ ਸ਼ਪਥ ਲੈਣੀ ਚਾਹੀਦੀ ਹੈ ਕਿ ਅੱਜ ਅਤੇ ਭਵਿੱਖ ਵਿਚ ਕਾਮਯਾਬੀ ਲਈ ਦੂਜਿਆਂ ਦੇ ਚੰਗੇ-ਮਾੜੇ ਤਜ਼ੁਰਬੇ ਤੋਂ ਸਿਖਿਆ ਜਾਵੇ। ਯੁਵਾ ਵਰਗ ਨੂੰ ਨਸ਼ੀਲੇ ਪਦਾਰਥਾਂ ਤੇ’ ਕ੍ਰਾਈਮ ਦੀ ਦੁਨੀਆ ਤੋਂ ਹਮੇਸ਼ਾ ਲਈ ਦੂਰ ਰਹਿ ਕੇ ਸਮਾਜ ਅਤੇ ਦੇਸ਼ ਦੀ ਤਰੱਕੀ ਵਿਚ ਆਪਣੀ ਸਕਾਰਾਤਮਕ ਸੌਚ ਨਾਲ ਜਿਮੇਦਾਰੀ ਨਿਭਾਉਣੀ ਚਾਹੀਦੀ ਹੈ।

– ਅਨਿਲ ਧੀਰ, ਕਾਲਮਨਿਸਟ, ਆਲਟਰਨੇਟਿਵ ਥੈਰਾਪਿਸਟ

Related posts

HAPPY DIWALI 2025 !

admin

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

Shepparton Paramedic Shares Sikh Spirit of Service This Diwali

admin