Bollywood

ਗਾਇਕ ਗੈਰੀ ਸੰਧੂ ਦਾ ਗੀਤ ‘ਪੱਬ ਹੌਲੀ’ ਹੋਇਆ ਰਿਲੀਜ਼

ਜਲੰਧਰ – ਪੰਜਾਬੀ ਗਾਇਕ ਗੈਰੀ ਸੰਧੂ ਆਪਣੇ ਨਵੇਂ ਗੀਤ ‘ਪੱਬ ਹੌਲੀ’ ਨਾਲ ਦਰਸ਼ਕਾਂ ਦੇ ਰੂ-ਬ-ਰੂ ਹੋਏ ਹਨ। ਇਸ ਗੀਤ ਵਿਚ ਗੈਰੀ ਸੰਧੂ ਦਾ ਸਾਥ ਗਾਇਕ ਪਵ ਧਾਰੀਆ ਨੇ ਦਿੱਤਾ ਹੈ। ਗੀਤ ‘ਪੱਬ ਹੌਲੀ’ ਦੇ ਬੋਲ ਪਵ ਧਾਰੀਆ ਤੇ ਅਮਰ ਸੰਧੂ ਨੇ ਲਿਖੇ ਹਨ, ਜਿਸ ਦਾ ਮਿਊਜ਼ਿਕ ਪਵ ਧਾਰੀਆ ਨੇ ਤਿਆਰ ਕੀਤਾ ਹੈ। ਦੱਸ ਦੇਈਏ ਕਿ ਇਕ ਪਾਰਟੀ ਸੌਂਗ ਹੈ, ਜਿਸ ਵਿਚ ਵਿਆਹ ਦੇ ਜਸ਼ਨ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਕਿਵੇਂ ਅੜਬ ਬੰਦੇ ਵਿਆਹ ਦੇ ਰੰਗ ਵਿਚ ਆਪਣੀਆਂ ਆਦਤਾਂ ਤੋਂ ਮਜ਼ਬੂਰ ਹੋ ਕੇ ਭੰਗ ਪਾਉਣ ਦੀ ਕੋਸ਼ਿਸ਼ ਕਰਦੇ ਹਨ। ਇਸਦੇ ਨਾਲ ਵਿਦੇਸ਼ਾਂ ਵਿਚ ਕੁੜੀਆਂ ਦੇ ਬਦਲਦੇ ਸੁਭਾਅ ਅਤੇ ਆਦਤਾਂ ਤੋਂ ਵੀ ਜਾਣੂ ਕਰਵਾਇਆ ਗਿਆ ਹੈ ਕਿ ਕਿਸ ਤਰ੍ਹਾਂ ਦੁੱਧ, ਲੱਸੀ ਅਤੇ ਘਿਓ ਖਾਣ-ਪੀਣ ਵਾਲੀਆਂ ਇਹ ਪੰਜਾਬੀ ਮੁਟਿਆਰਾਂ ਕਿਸ ਰਾਹੇ ਤੁਰ ਪਈਆਂ ਹਨ। ਇਸ ਗੀਤ ਵਿਚ ਮੌਜ ਮਸਤੀ ਦੇ ਨਾਲ-ਨਾਲ ਇਕ ਬਹੁਤ ਹੀ ਖ਼ੂਬਸੂਰਤ ਸੁਨੇਹਾ ਵੀ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਸ ਗੀਤ ਨੂੰ ਗੈਰੀ ਸੰਧੂ ਦੇ ਨਾਲ-ਨਾਲ ਕਈ ਹੋਰਨਾਂ ਕਲਾਕਾਰਾਂ ‘ਤੇ ਫਿਲਮਾਇਆ ਗਿਆ ਹੈ।ਦੱਸਣਯੋਗ ਹੈ ਕਿ ਗੈਰੀ ਸੰਧੂ ਸੰਗੀਤ ਜਗਤ ਨੂੰ ਕਈ ਸੁਪਰਹਿੱਟ ਗੀਤ ਦੇ ਚੁੱਕਾ ਹੈ। ਹਾਲ ਹੀ ਵਿਚ ਉਨ੍ਹਾਂ ਦਾ ਲਿਖਿਆ ਗੀਤ ‘ਪੈੱਗ ਮੋਟੇ ਮੋਟੇ’ ਨੂੰ ਖਾਨ ਸਾਬ ਅਤੇ ਜੀ ਖਾਨ ਨੇ ਗਾਇਆ ਸੀ, ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ।

Related posts

ਦਿਲਜੀਤ ਦੋਸਾਂਝ: ਪੰਜਾਬੀ ਹੀ ਨਹੀਂ, ਸਾਊਥ-ਏਸ਼ੀਅਨ ਲੋਕਾਂ ਦੇ ਦਿਲਾਂ ਨੂੰ ਜਿੱਤਣ ਵਾਲਾ ਬਾਲੀਵੁੱਡ ਹੀਰੋ !

admin

ਰਾਜ ਕਪੂਰ ਸ਼ਤਾਬਦੀ ਸਮਾਗਮ: ਕਪੂਰ ਫੈਮਿਲੀ ਦਾ ਬਾਲੀਵੁੱਡ ‘ਚ ਯੋਗਦਾਨ ਨਾ-ਭੁਲਾਉਣਯੋਗ: ਮੋਦੀ

admin

ਬਾਲੀਵੁੱਡ: ਧਰਮਿੰਦਰ ਦਿਉਲ ਨੇ ਆਪਣੇ ਬੇਟਿਆਂ ਨਾਲ 89ਵਾਂ ਜਨਮਦਿਨ ਮਨਾਇਆ !

admin