ਜਦੋਂ ਵੀ ਕੋਈ ਬਹਿਸ ਝਗੜੇ ਵਿੱਚ ਤਬਦੀਲ ਹੋਣ ਲਗਦੀ ਹੈ ਤਾਂ ਗਾਲਾਂ ਦੀਆਂ ਬੁਛਾੜਾਂ ਵੀ ਸ਼ੁਰੂ ਹੋ ਜਾਂਦੀਆਂ ਹਨ। ਇਹ ਬਹਿਸ ਜਾਂ ਝਗੜਾ ਦੋ ਮਰਦਾਂ ਵਿੱਚ ਵੀ ਹੋ ਰਿਹਾ ਹੋਵੇ ਤਾਂ ਵੀ ਗਾਲਾਂ ਔਰਤਾਂ ‘ਤੇ ਆਧਾਰਿਤ ਹੁੰਦੀਆਂ ਹਨ। ਕੁੱਲ ਮਿਲਾ ਕੇ ਗਾਲਾਂ ਦਾ ਕੇਂਦਰ ਔਰਤਾਂ ਹੁੰਦੀਆਂ ਹਨ।
ਅੱਜਕਲ੍ਹ ਦੇ ਮਾਹੌਲ ਵਿੱਚ ਵੈਸੇ ਗੁੱਸਾ ਅਤੇ ਗਾਲੀ ਦੇਣ ਦੇ ਟ੍ਰਿਗਰ ਕਈ ਸਾਰੇ ਹਨ ਜਿਵੇਂ ਸਰਕਾਰ ਨਾਲ ਨਾਰਾਜ਼ਗੀ, ਆਉਣ-ਜਾਣ ਵਿੱਚ ਪਰੇਸ਼ਾਨੀ, ਨੌਕਰੀ, ਰਿਲੇਸ਼ਨਸ਼ਿਪ। ਲੋਕਾਂ ਵਿੱਚ ਚਿੜਚਿੜਾਹਟ ਅਤੇ ਖਿੱਝ ਇੰਨੀ ਹੈ ਕਿ ਗਾਲਾ ਲੋਕਾਂ ਦੇ ਮੂੰਹੋਂ ਸੁਭਾਵਿਕ ਹੀ ਨਿਕਲ ਜਾਂਦੀਆਂ ਹਨ।
ਤਾਂ ਗਾਲੀ ਪ੍ਰੋਜੈਕਟ ਲੈ ਕੇ ਆਉਣ ਦਾ ਸਾਡਾ ਮਕਸਦ ਇਹ ਹੈ ਕਿ ਗੁੱਸਾ ਕੱਢਣ ਲਈ ਜੋ ਗਾਲਾਂ ਲੋਕ ਦੇ ਰਹੇ ਹਨ, ਉਸ ਵਿੱਚ ਥੋੜ੍ਹੀ ਜਾਗਰੂਕਤਾ ਲੈ ਆਈਏ। ਦੋ ਮਰਦਾਂ ਵਿਚਾਲੇ ਹੋ ਰਹੀ ਲੜਾਈ ‘ਚ ਔਰਤ ‘ਤੇ ਗਾਲ, ਜਾਤੀਗਤ ਵਿਤਕਰੇ ਜਾਂ ਭਾਈਚਾਰੇ ਵਿਸ਼ੇਸ਼ ‘ਤੇ ਦਿੱਤੀ ਜਾਣ ਵਾਲੀ ਗਾਲ ਦੀ ਵਰਤੋਂ ਦੀ ਬਜਾਇ ਅਜਿਹੀਆਂ ਗਾਲਾਂ ਦਾ ਉਹ ਇਸਤੇਮਾਲ ਕਰਨ, ਜਿਸ ਨਾਲ ਸਾਹਮਣੇ ਵਾਲੇ ਨੂੰ ਬੁਰਾ ਵੀ ਨਾ ਲੱਗੇ ਅਤੇ ਤੁਹਾਡਾ ਕੰਮ ਵੀ ਹੋ ਜਾਵੇ।
ਸਾਡੀ ਕੋਸ਼ਿਸ਼ ਗਾਲਾਂ ਦਾ ਅਜਿਹਾ ਕੋਸ਼ ਬਣਾਉਣਾ ਹੈ ਜੋ ਔਰਤ ਵਿਰੋਧੀ ਨਾ ਹੋਵੇ, ਜਾਤੀ ਜਾਂ ਭਾਈਚਾਰੇ ਲਈ ਵਿਤਕਰੇ ਭਰੀਆਂ ਨਾ ਹੋਣ, ਬੇਇੱਜ਼ਤ ਕਰਨ ਜਾਂ ਛੋਟਾ ਦਿਖਾਉਣ ਦੇ ਮਕਸਦ ਨਾਲ ਨਾ ਹੋਣ। ਲੋਕਾਂ ਨੂੰ ਗਾਲਾਂ ਦੇਣ ਤੋਂ ਰੋਕ ਨਹੀਂ ਰਹੇ ਹਾਂ। ਅਸੀਂ ਉਨ੍ਹਾਂ ਨੂੰ ਅਜਿਹੇ ਸ਼ਬਦਾਂ ਦਾ ਬਦਲ ਦੇ ਰਹੇ ਹਾਂ ਜਿਸ ਵਿੱਚ ਤੁਸੀਂ ਆਪਣੀ ਗੱਲ ਕਹਿ ਦੋ ਅਤੇ ਉਹ ਮਜ਼ੇਦਾਰ ਵੀ ਹੋਵੇ।
ਇਸ ਪ੍ਰੋਜੈਕਟ ਨੂੰ ਸ਼ੁਰੂ ਕਰਨ ਲਈ ਅਸੀਂ ਪਹਿਲਾਂ ਇੱਕ ਗੂਗਲ ਫਾਰਮ ਬਣਾਇਆ ਅਤੇ ਆਪਣੇ ਦੋਸਤਾਂ, ਰਿਸ਼ਤੇਦਾਰਾਂ ਅਤੇ ਲੋਕਾਂ ਨੂੰ ਕਿਹਾ ਕਿ ਇਸ ਫਾਰਮ ਵਿੱਚ ਉਹ ਉਨ੍ਹਾਂ ਗਾਲਾਂ ਨੂੰ ਲਿਖਦੇ ਜਾਣ ਜੋ ਉਨ੍ਹਾਂ ਨੂੰ ਪਸੰਦ ਹੋਣ ਪਰ ਇਹ ਗਾਲਾਂ ਔਰਤਾਂ, ਜਾਤੀ ਜਾਂ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਨਹੀਂ ਹੋਣੀਆਂ ਚਾਹੀਦੀਆਂ। ਸਾਨੂੰ ਕਰੀਬ 800 ਸ਼ਬਦ ਮਿਲੇ ਜਿਸ ਵਿੱਚ 40 ਫੀਸਦ ਅਜਿਹੇ ਸਨ ਜੋ ਜਤੀਗਤ ਜਾਂ ਲਿੰਗ ਵਿਤਕਰੇ ਨੂੰ ਹੀ ਦਰਸਾਉਂਦੇ ਸਨ, ਔਰਤ ਵਿਰੋਧੀ ਸਨ ਪਰ ਕਰੀਬ 50 ਅਜਿਹੇ ਸ਼ਬਦ ਜਾਂ ਗਾਲਾਂ ਸਨ ਜਿਨ੍ਹਾਂ ਨੂੰ ਸਾਫ਼-ਸੁਥਰਾ ਜਾਂ ਕਲੀਨ ਕਿਹਾ ਜਾ ਸਕਦਾ ਹੈ। ਇਸ ਸੂਚੀ ਵਿੱਚ ਇਕੱਠੇ ਹੋਏ ਸ਼ਬਦਾਂ ਦੇ ਅਰਥ ਨੂੰ ਸਮਝਣ ਲਈ ਨੇਹਾ ਅਤੇ ਤਮੰਨਾ ਨੇ ਪਹਿਲਾਂ ਉਨ੍ਹਾਂ ਸੂਬਿਆਂ ਵਿੱਚ ਰਹਿਣ ਵਾਲੇ ਦੋਸਤਾਂ ਅਤੇ ਜਾਣਕਾਰਾਂ ਨਾਲ ਗੱਲ ਕੀਤੀ। ਸ਼ਬਦਾਂ ਦੀ ਜਾਂਚ, ਪਰਖ ਅਤੇ ਅਰਥ ਸਮਝਣ ਤੋਂ ਬਾਅਦ ਉਨ੍ਹਾਂ ਨੇ ਇਨ੍ਹਾਂ ਸ਼ਬਦਾਂ ਨੂੰ ਸੋਸ਼ਲ ਮੀਡੀਆ ‘ਤੇ ਪਾਉਣਾ ਸ਼ੁਰੂ ਕੀਤਾ ਉਨ੍ਹਾਂ ਮੁਤਾਬਕ, ਲੋਕਾਂ ਦੀ ਪ੍ਰਤੀਕਿਰਿਆ ਚੰਗੀ ਸੀ ਪਰ ਕਈਆਂ ਦਾ ਕਹਿਣਾ ਸੀ ਕਿ ਅਜਿਹੀਆਂ ਕਲੀਨ ਗਾਲਾਂ ਦੇ ਕੇ ਉਨ੍ਹਾਂ ਨੂੰ ਗਾਲ ਕੱਢਣ ਦੀ ਫੀਲ ਨਹੀਂ ਆਉਂਦੀ ਹੈ।
ਅਸੀਂ ਸੋਸ਼ਲ ਪਲੇਟਫਾਰਮ ਵਰਗੇ ਇੰਸਟਾਗ੍ਰਾਮ ਅਤੇ ਫੇਸਬੁੱਕ ‘ਤੇ ਅਜਿਹੇ ਸ਼ਬਦਾਂ ਦੇ ਮੀਮ ਪਾਉਂਦੇ ਹਨ ਤਾਂ ਜੋ ਲੋਕ ਉਨ੍ਹਾਂ ਨੂੰ ਦੇਖਣ
ਅਸੀਂ ਗਾਲਾਂ ਦੇ ਸ਼ਬਦਾਂ ਨੂੰ ਬਦਲ ਕੇ, ਲੋਕਾਂ ਦੀ ਸੋਚ ਬਦਲਣਾ ਚਾਹ ਰਹੇ ਹਾਂ। ਹਾਲਾਂਕਿ ਇਹ ਪ੍ਰਕਿਰਿਆ ਬਹੁਤ ਹੌਲੀ ਹੋਵੇਗੀ ਪਰ ਅਸੀਂ ਇਹ ਜਾਣਦੇ ਹਾਂ ਕਿ ਵਾਰ ਵਾਰ ਸਖ਼ਤੀ ਨਾਲ ਬਦਲਾਅ ਲਿਆਂਦਾ ਜਾਵੇ ਅਜਿਹਾ ਜ਼ਰੂਰੀ ਤਾਂ ਨਹੀਂ। ਕੁਝ ਬਦਲਾਅ ਮਜ਼ੇ ਵਿੱਚ ਵੀ ਹੋ ਸਕਦੇ ਹਨ ਅਤੇ ਇਹੀ ਸਾਡੀ ਕੋਸ਼ਿਸ਼ ਹੈ। ਜਿਵੇਂ ਕੁਝ ਸ਼ਬਦ ਸਾਨੂੰ ਫਨੀ ਜਾਂ ਮਜ਼ਾਕੀਆ ਲੱਗੇ ਤਾਂ ਅਸੀਂ ਸੋਸ਼ਲ ਮੀਡੀਆ ‘ਤੇ ਪਾ ਦਿੱਤੇ ਤਾਂ ਜੋ ਲੋਕਾਂ ਦੀ ਆਦਤਾਂ ਮਜ਼ੇ ਲੈਂਦੇ-ਲੈਂਦੇ ਬਦਲ ਜਾਣ।
ਉਹ ਭਵਿੱਖ ਵਿੱਚ ਕਿਤਾਬ ਦੀ ਸ਼ਕਲ ਵਿੱਚ ਗਾਲਾਂ ਦਾ ਸੰਗ੍ਰਹਿ ਬਣਾਉਣਾ ਚਾਹੁੰਦੀਆਂ ਪਰ ਗਾਲਾਂ ਦੇਣ ਦੀ ਅਪਸੰਸਕ੍ਰਿਤੀ ਅਤੇ ਉਸ ਵਿੱਚ ਔਰਤਾਂ ਨੂੰ ਨੀਵਾਂ ਦਿਖਾਉਣ ਦਾ ਪ੍ਰਵਿਰਤੀ ਦਾ ਵਿਕਾਸ ਕਿਥੋਂ ਹੋਇਆ ਹੋਵੇਗਾ ਇਹ ਇੱਕ ਸਵਾਲ ਹੈ? ਇਹ ਕਹਿਣਾ ਮੁਸ਼ਕਿਲ ਹੈ ਕਿ ਗਾਲਾਂ ਦੀ ਸ਼ੁਰੂਆਤ ਕਦੋਂ ਹੋਈ ਹੋਵੇਗੀ। ਪਰ ਉਹ ਮੰਨਦੀ ਹੈ ਕਿ ਸਮਾਜਿਕਤਾ ਦੇ ਵਿਕਾਸ ਤੋਂ ਬਾਅਦ ਹੀ ਚੰਗੇ ਅਤੇ ਬੁਰੇ ਦੀ ਸਮਝ ਬਣੀ ਹੋਵੇਗੀ ਅਤੇ ਗਾਲਾਂ ਦੀ ਵੀ ਸ਼ੁਰੂਆਤ ਹੋਈ ਹੋਵੇਗੀ ਕਿਉਂਕਿ ਗਾਲਾਂ ਇੱਕ ਤਰ੍ਹਾਂ ਨਾਲ ਗੁੱਸਾ ਜ਼ਾਹਿਰ ਕਰਨ ਦਾ ਤਰੀਕਾ ਹੈ।
ਲੋਕ ਗੀਤਾਂ ਵਿੱਚ ਗਾਲਾਂ
ਹਾਲਾਂਕਿ ਲੋਕ ਗੀਤਾਂ ਵਿੱਚ ਗਾਲਾਂ ਦਾ ਇਸਤੇਮਾਲ ਹੁੰਦਾ ਹੈ। ਉੱਥੇ ਸਬੰਧੀ ਨੂੰ, ਲਾੜੇ ਦੀ ਭੂਆ ਨੂੰ ਗਾਲਾਂ, ਹਾਸਾ-ਮਖੌਲ ਅਤੇ ਸਦਭਾਵਨਾ ਵਦਾਉਣ ਲਈ ਦਿੱਤੀ ਜਾਂਦੀ ਹੈ ਪਰ ਉੱਥੇ ਕਿਸੇ ਨੂੰ ਨੀਵਾਂ ਦਿਖਾਉਣਾ ਨਹੀਂ ਹੁੰਦਾ ਬਲਕਿ ਇੱਕ ਤਰ੍ਹਾਂ ਨਾਲ ਸਮਾਜਕ ਅਤੇ ਪਰਿਵਾਰਕ ਸਦਭਾਵਨਾ ਨੂੰ ਵਧਾਉਣ ਲਈ ਗਾਲਾਂ ਦੀ ਵਰਤੋਂ ਹੁੰਦੀ ਹੈ। ਵਿਆਹ ਤੋਂ ਬਾਅਦ ਸਿਠਣੀਆਂ ਦਿੱਤੀਆਂ ਜਾਂਦੀਆਂ ਹਨ, ਜਿਸ ਵਿੱਚ ਗਾਲਾਂ ਦੇਣ ਦੀ ਪਰੰਪਰਾ ਹੈ।
ਉਥੇ ਲੋਕ ਸਾਹਿਤ ਵੀ ਕਾਫੀ ਪੁਰਾਣਾ ਹੈ। ਲੋਕ ਝਗੜਾ ਕਰਦੇ ਸਨ ਤਾਂ ਗਾਲਾਂ ਵੀ ਦਿੰਦੇ ਸਨ। ਪਰ ਜਦੋਂ ਗੁੱਸੇ ਵਿੱਚ ਗਾਲਾਂ ਦਿੱਤੀਆਂ ਜਾਂਦੀਆਂ ਸੀ ਤਾਂ ਉਸ ਦਾ ਵੱਖਰਾ ਹੀ ਅਸਰ ਹੁੰਦਾ ਹੈ। ਪਰ 1000 ਸਾਲ ਤੋਂ ਜਦੋਂ ਬਾਹਰ ਤੋਂ ਲੋਕ ਆਉਣ ਲੱਗੇ ਅਤੇ ਆਉਣਾ-ਜਾਣਾ ਵਧਣ ਲੱਗਾ ਤਾਂ ਗਾਲਾਂ ਵਿਕਸਿਤ ਹੋਈਆਂ ਹੋਣਗੀਆਂ।
ਪਰ ਗਾਲਾਂ ਦੀ ਇਸ ਅਪਸੰਸਕ੍ਰਿਤ ਵਿੱਚ ਔਰਤਾਂ ਦਾ ਨਾਮ ਕਿਉਂ ਜੋੜਿਆ ਜਾਣ ਲੱਗਾ? ਇਸ ਦੇ ਜਵਾਬ ਵਿੱਚ ਉਹ ਕਹਿੰਦੀ ਹੈ, “ਵੈਦਿਕ ਕਾਲ ਵਿੱਚ ਔਰਤਾਂ ਅਤੇ ਪੁਰਸ਼ ਬਰਾਬਰ ਸਨ। ਪਰ ਫਿਰ ਔਰਤਾਂ ਦੀ ਮਹੱਤਤਾ ਘਟਣ ਲੱਗੀ ਅਤੇ ਪੁਰਸ਼ਾਂ ਦੀ ਸਰਬੋਤਮਤਾ ਵਧਣ ਲੱਗੀ ਅਤੇ ਔਰਤਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਉਨ੍ਹਾਂ ‘ਤੇ ਵਧਣ ਲੱਗੀ। ਹੌਲੀ-ਹੌਲੀ ਔਰਤਾਂ ਦਾਇਰੇ ਵਿੱਚ ਆ ਗਈਆਂ ਜਿੱਥੇ ਉਹ ਪੁਰਸ਼ਾਂ ਲਈ ਮਾਣ ਦਾ ਵਿਸ਼ਾ ਬਣ ਗਈਆਂ। ਇਹ ਵੀ ਦੇਖਿਆ ਜਾਣ ਲੱਗਾ ਰਾਜਾ ਆਪਣੀਆਂ ਧੀਆਂ ਨੂੰ ਤਖ਼ਤ ‘ਤੇ ਰੱਖ ਦਿੰਦੇ ਸਨ ਕਿ ਉਹ ਡਿੱਗ ਕੇ ਮਰ ਜਾਣ। ਨਾ ਰਹੇਗੀ ਬੇਟੀ, ਨਾ ਜਾਣਗੇ ਕਿਸੇ ਅੱਗੇ ਹੱਥ ਫੈਲਾਉਣ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਧੀ ਦੀ ਗਾਲ ਕੱਢੇਗਾ। ਉੱਥੇ ਇਹ ਵੀ ਦੇਖਿਆ ਗਿਆ ਕਿ ਜੰਗ ਵਿੱਚ ਕੋਈ ਹਾਰ ਜਾਂਦਾ ਸੀ ਤਾਂ ਉਹ ਆਪਣੀ ਧੀਆਂ ਨੂੰ ਦੇ ਦਿੰਦਾ ਸੀ ਅਤੇ ਅਜਿਹਾ ਸਮੇਂ ਹੀ ਗਾਲਾਂ ਦੀ ਜੜ੍ਹ ਬਣ ਗਿਆ। ਉਨ੍ਹਾਂ ਮੁਤਾਬਕ ਇਸਤਰੀ ਦੀ ਰੱਖਿਆ ਵੱਡੀ ਗੱਲ ਹੋ ਅਤੇ ਇਸਤਰੀ ਪੁਰਸ਼ਾਂ ਦੀ ਜਾਇਦਾਦ ਬਣਦੀ ਚਲੀ ਗਈ ਅਤੇ ਉਸ ਜਾਇਦਾਦਾ ਨੂੰ ਗਾਲ ਕੱਢੀ ਜਾਣ ਲੱਗੀ। ਇਹ ਗਾਲ ਕੱਢ ਕੇ ਮਰਦ ਆਪਣੇ ਹੰਕਾਰ ਦੀ ਤਸੱਲੀ ਕਰਦੇ ਹਨ ਅਤੇ ਦੂਜੇ ਨੂੰ ਨੀਵਾਂ ਦਿਖਾਉਂਦੇ ਹਨ। ਇਸੇ ਤਰ੍ਹਾਂ ਤੋਂ ਰਿਵਾਜ ਬਣਨ ਲੱਗਾ ਤੇ ਆਧੁਨਿਕ ਕਾਲ ਦੇ ਆਉਂਦਿਆਂ-ਆਉਂਦਿਆ ਇਹ ਰਿਵਾਜ ਵਧਣ ਲੱਗਾ।
ਆਦਿਵਾਸੀ ਸਮਾਜ ਵਿੱਚ ਔਰਤਾਂ ਮਕਬੂਲ ਸਨ ਪਰ ਫਿਰ ਔਰਤਾਂ ਇੱਜ਼ਤ ਦੇ ਪ੍ਰਤੀਕ ਵਜੋਂ ਦੇਖੀਆਂ ਜਾਣ ਲੱਗੀਆਂ। ਇੱਜ਼ਤ ਨੂੰ ਬਚਾਉਣਾ ਹੈ ਤਾਂ ਉਸ ਨੂੰ ਦਹਿਲੀਜ ਦੇ ਅੰਦਰ ਰੱਖਿਆ ਜਾਵੇ। ਔਰਤ ਸਮਾਜ ਵਿੱਚ ਕਮਜ਼ੋਰ ਮੰਨੀ ਜਾਣ ਲੱਗੀ। ਤੁਸੀਂ ਨੀਵਾਂ ਦਿਖਾਉਣਾ ਚਾਹੁੰਦੇ ਹੋ, ਤੰਗ ਕਰਨਾ ਚਾਹੁੰਦੇ ਹੋ ਤਾਂ ਉਨ੍ਹਾਂ ਦੇ ਘਰ ਦੀਆਂ ਔਰਤਾਂ, ਮਾਂ, ਭੈਣ ਜਾਂ ਧੀ ਨੂੰ ਗਾਲ ਦੇਣਾ ਸ਼ੁਰੂ ਕਰ ਦਿਓ ਅਤੇ ਉਹ ਗਾਲਾਂ ਦਾ ਟਾਰਗੇਟ ਬਣਨ ਲੱਗੀਆਂ। ਕਿਉਂਕਿ ਕਿਸੇ ਵਿਅਕਤੀ ਨੂੰ ਨੀਵਾਂ ਦਿਖਾਉਣ ਲਈ ਲੈਂਗਿੰਕ ਹਮਲਾ ਕਰਨਗੇ, ਜਿਵੇਂ ਮਾਂ, ਭੈਣ, ਧੀ ਨੂੰ ਗਾਲ ਦੇਣਗੇ ਤਾਂ ਉਹ ਵੱਡਾ ਹਮਲਾ ਹੋਵੇਗਾ।
ਔਰਤਾਂ ਦੂਜੇ ਦਰਜੇ ‘ਤੇ
ਇਸੇ ਗੱਲ ਨੂੰ ਅੱਗੇ ਵਧਾਉਂਦਿਆਂ ਹੋਇਆਂ ਸ਼ਾਂਤੀ ਜੈਨ ਕਹਿੰਦੀ ਹੈ ਕਿ ਨਾਰੀ ਸ਼ਕਤੀ ਦੀ ਗੱਲ ਤਾਂ ਹੁੰਦੀ ਹੈ ਪਰ ਅਜੇ ਵੀ ਔਰਤਾਂ ਦੂਜੇ ਦਰਜੇ ‘ਤੇ ਹਨ। ਪੜ੍ਹੀਆਂ-ਲਿਖੀਆਂ ਔਰਤਾਂ ਵੀ ਤਸੀਹੇ ਝੱਲ ਰਹੀਆਂ ਹਨ। ਜੇਕਰ ਤੁਹਾਨੂੰ ਕਿਸੇ ਨੂੰ ਬੇਇੱਜ਼ਤ ਕਰਨਾ ਹੈ ਤਾਂ ਤੁਸੀਂ ਉਸ ਦੇ ਘਰ ਦੀ ਔਰਤ ਨੂੰ ਗਾਲ ਦਿੰਦੇ ਹੋ। ਉਸ ਦੀ ਅੱਤ ਦੀ ਬੇਇੱਜ਼ਤੀ ਹੋ ਜਾਂਦੀ ਹੈ ਅਤੇ ਉਹ ਮਰਦਾਂ ਦੇ ਹੰਕਾਰ ਨੂੰ ਸੰਤੁਸ਼ਟ ਕਰਦਾ ਹੈ। ਕਿਸੇ ਪੁਰਸ਼ ਕੋਲੋਂ ਬਦਲਾ ਲੈਣਾ ਹੋਵੇਗਾ ਤਾਂ ਬੋਲਣਗੇ ਔਰਤ ਚੁੱਕ ਲਵਾਂਗੇ, ਇਸਤਰੀ ਬੇਇੱਜ਼ਤ ਕਰਨ ਦਾ ਮਾਧਿਆਮ ਬਣ ਜਾਂਦੀ ਹੈ। ਪਿੰਡਾਂ ਵਿੱਚ ਤਾਂ ਬਹੁਤ ਹੁੰਦਾ ਸੀ ਪਹਿਲਾਂ ਆਮ ਤੌਰ ‘ਤੇ ਦੇਖਿਆ ਗਿਆ ਸੀ ਕਿ ਇਹ ਗਾਲਾਂ ਸਮਾਜ ਦੇ ਹੇਠਲੇ ਪਾਇਦਾਨ ‘ਤੇ ਰਹਿਣ ਵਾਲੇ ਲੋਕ ਹੀ ਦਿੰਦੇ ਸਨ ਪਰ ਹੁਣ ਆਮ ਪੜ੍ਹੇ-ਲਿਖੇ ਲੋਕ ਵੀ ਦੇਣ ਲੱਗੇ ਹਨ। ਪਹਿਲਾਂ ਲੋਕ ਪਰਿਵਾਰ ਦਾ ਲਿਹਾਜ਼ ਕਰਦੇ ਸਨ। ਦਾਦਾ, ਪਿਤਾ ਜਾਂ ਘਰ ਦੇ ਵੱਡੇ ਬਜ਼ੁਰਗ ਦੇ ਸਾਹਮਣੇ ਅਜਿਹੇ ਸ਼ਬਦਾਂ ਦੀ ਵਰਤੋਂ ਨਹੀਂ ਕਰਦੇ ਸਨ। ਇਹ ਡਰ ਰਹਿੰਦਾ ਸੀ ਕਿ ਬੋਲਦਿਆਂ ਹੋਇਆਂ ਕੋਈ ਸੁਣ ਨਾ ਲਵੇ ਪਰ ਹੁਣ ਉਹ ਸੋਸ਼ਲ ਸੈਂਸਰਿੰਗ ਖ਼ਤਮ ਹੁੰਦੀ ਜਾ ਰਹੀ ਹੈ। ਸੋਸ਼ਲ ਮੀਡੀਆ ਦੇ ਪਲੇਟਫਾਰਮ ‘ਤੇ ਲੋਕ ਇੱਕ-ਦੂਜੇ ਦੇ ਨਾਲ ਖੁੱਲ੍ਹਆਮ ਗਾਲੀ-ਗਲੋਚ ‘ਤੇ ਉਤਰ ਆਉਂਦੇ ਹਨ, ਜਿੱਥੇ ਉਨ੍ਹਾਂ ਗਾਲਾਂ ਨੂੰ ਲਾਈਕ ਵੀ ਕੀਤਾ ਜਾਂਦਾ ਹੈ। ਇਹ ਸਾਡੇ ਸਮਾਜ ਵਿੱਚ ਅਨੁਕੂਲਿਤ ਹੈ ਅਤੇ ਕਿਸੇ ਨੂੰ ਉਸ ਵਿੱਚ ਕੋਈ ਬੁਰਾਈ ਨਜ਼ਰ ਨਹੀਂ ਆ ਰਹੀ ਹੈ ਅਤੇ ਤੁਸੀਂ ਉਸੇ ਮਾਨਸਿਕਤਾ ਵਿੱਚ ਜੀ ਰਹੇ ਹੋ। ਮਿਸਾਲ ਵਜੋਂ ਪਾਲੀ ਵਿੱਚ ਬੁੱਧੂ ਸ਼ਬਦ ਹੈ। ਇਸ ਸ਼ਬਦ ਵਿੱਚ ਤੁਸੀਂ ਦੇਖੋਗੇ ਕਿ ਸੈਂਸ ਆਫ ਹਿਊਮਰ ਅਤੇ ਗਾਲ ਵਿੱਚ ਪਤਲੀ ਜਿਹੀ ਲਕੀਰ ਹੈ। ਇੱਥੇ ਤੁਸੀਂ ਆਪਣੀ ਗੱਲ ਰੱਖ ਕੇ ਸਾਹਮਣੇ ਵਾਲੇ ਨੂੰ ਛੇੜ ਵੀ ਦਿੱਤਾ ਅਤੇ ਆਲੋਚਨਾ ਜਾਂ ਗਾਲ ਵੀ ਦੇ ਦਿੱਤੀ ਪਰ ਬਾਅਦ ਵਿੱਚ ਗਾਲਾਂ ਹਿੰਸਕ ਹੋਣ ਲੱਗੀ ਜੇਕਰ ਗ਼ੌਰ ਨਾਲ ਦੇਖਿਆ ਜਾਵੇ ਤਾਂ ਗਾਲਾਂ ਵਿੱਚ ਜਿਵੇਂ ਔਰਤ ਦਾ ਸੰਦਰਭ ਦਿੱਤਾ ਜਾਂਦਾ ਹੈ, ਉਹੋ ਜਿਹੀ ਪੁਰਸ਼ ਲਈ ਕੋਈ ਗਾਲ ਨਹੀਂ ਮਿਲਦੀ ਅਤੇ ਇਹ ਹੁਣ ਦੀ ਗੱਲ ਨਹੀਂ ਹੈ ਇਤਿਹਾਸ ਵਿੱਚ ਵੀ ਅਜਿਹਾ ਜ਼ਿਕਰ ਨਹੀਂ ਮਿਲਦਾ।
ਸਮਾਜ ਵਿੱਚ ਜਿਵੇਂ ਵਰਗੀਕਰਨ ਕੀਤਾ ਗਿਆ ਉਸ ਵਿੱਚ ਸਭ ਤੋਂ ਹੇਠਾਂ ਜੋ ਆਉਂਦਾ ਹੈ, ਉਸ ਲਈ ਅਜਿਹੇ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ। ਲੋਕ ਸਾਹਿਤ ਵਿੱਚ ਅਜਿਹੇ ਮੁਹਾਵਰੇ ਹਨ ਜਿੱਥੇ ਇਸਤਰੀਆਂ, ਵਿਸ਼ੇਸ਼ ਜਾਤ ਜਾਂ ਰੰਗ ਦੇ ਆਧਾਰ ‘ਤੇ ਨਕਾਰੀਆਂ ਜਾਣ ਵਾਲੀਆਂ ਟਿੱਪਣੀਆਂ ਕੀਤੀਆਂ ਜਾਂਦੀਆਂ ਰਹੀਆਂ ਹਨ। ਉੱਥੇ ਹੀ ਔਰਤਾਂ ਲਈ ਵੈਸ਼ਿਆ, ਗਣਿਕਾ, ਸਤੀ ਵਰਗੇ ਸ਼ਬਦਾਂ ਦਾ ਇਸਤੇਮਾਲ ਹੁੰਦਾ ਹੈ ਪਰ ਉਸ ਸਮਾਨ ਅਰਥ ਵਾਲੇ ਸ਼ਬਦ ਪੁਰਸ਼ਾਂ ਲਈ ਨਹੀਂ ਮਿਲਦੇ। ਸਮਾਜ ਨੇ ਗ੍ਰੰਥਾਂ ਰਾਹੀਂ ਔਰਤਾਂ ਨੂੰ ਬਹੁਤ ਰਚਿਆ ਹੈ ਅਤੇ ਜਦੋਂ ਲੋਕ ਸਾਹਿਤ ਵਿੱਚ ਜਾਣਗੇ ਤਾਂ ਖਰਾਬ ਪ੍ਰਕਾਰ ਜਾਂ ਰੂਪ ਹੀ ਨਿਕਲੇਗਾ।