ਆਗਿਆ ਭਈ ਅਕਾਲ ਕੀ ਤਬੀ ਚਲਾਇਉ ਪੰਥ॥
ਸੱਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਉ ਗ੍ਰੰਥ॥
ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਦਾ ਮਹਾਨ ਧਾਰਮਿਕ ਗ੍ਰੰਥ ਹੈ। ਇਸ ਨੂੰ ਆਦਿ ਗ੍ਰੰਥ ਵੀ ਕਹਿੰਦੇ ਹਨ।ਗੁਰੂ ਅਰਜਨ ਦੇਵ ਜੀ ਨੇ ਇਸ ਮਹਾਨ ਗ੍ਰੰਥ ਦਾ ਸਕੰਲਨ 1601 ਵਿੱਚ ਸ਼ੁਰੂ ਕੀਤਾ ਗਿਆ। 2 ਅਗੱਸਤ 1604 ਨੂੰ ਸੰਪੰਨ ਕੀਤਾ ਗਿਆ।ਇਸ ਦੀ ਰਚਨਾ ਸਿੱਖਾਂ ਦੇ ਪੰਜਵੇਂ ਗੁਰੂ ਅਰਜਨ ਦੇਵ ਜੀ ਨੇ ਸੰਨ 1604 ਵਿੱਚ ਕੀਤੀ।ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ 16 ਅਗੱਸਤ 1604 ਈਸਵੀ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਕੀਤਾ ਗਿਆ।ਇਹ ਪਾਵਨ ਗ੍ਰੰਥ ਭਾਈ ਗੁਰਦਾਸ ਜੀ ਪਾਸੋਂ ਲਿਖਵਾਇਆ ਗਿਆ। ਸੇਵਾ ਸੰਭਾਲ਼ ਲਈ ਗੁਰੂ ਜੀ ਨੇ ਬਾਬਾ ਬੁੱਢਾ ਸਾਹਿਬ ਨੂੰ ਪਹਿਲੇ ਮੁੱਖ ਗ੍ਰੰਥੀ ਥਾਪਿਆਂ।ਅੱਜ ਦੇ ਦਿਨ 1708 ਈਸਵੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਾਂਦੇੜ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਗੱਦੀ ਪ੍ਰਧਾਨ ਕਰ ਅਨੰਤ ਕਾਲ ਲਈ ਸਿੱਖਾਂ ਦੇ ਗੁਰੂ ਥਾਪਿਆਂ ਸੀ।ਆਪ ਸੱਭ ਨੂੰ ਦੇਸ਼ ਵਿਦੇਸ ਵਿੱਚ ਬੈਠੀ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੀਆੰ ਬੇਅੰਤ – ਬੇਅੰਤ ਵਧਾਈਆਂ ਹੋਵਣ ਜੀ।ਗੁਰੂ ਗ੍ਰੰਥ ਸਾਹਿਬ ਸਮੁੱਚੀ ਮਾਨਵਤਾ ਦੇ ਭਲੇ ਵਾਸਤੇ ਕਲਿਆਣ ਕਾਰੀ ਉਪਦੇਸ਼ ਅਤੇ ਸਰਬੱਤ ਦੇ ਭਲੇ ਦਾ ਸੁਦੇਸ਼ ਦਿੰਦਾ ਹੈ।ਸੰਸਾਰ ਦੇ ਸਾਰੇ ਧਾਰਮਿਕ ਗ੍ਰੰਥਾਂ ਵਿੱਚੋਂ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜਿਸ ਨੂੰ ਗੁਰੂ ਸਾਹਿਬ ਨੇ ਆਪਣੇ ਕਰ ਕਮਲਾ ਨਾਲ ਸੰਪਾਦਿਤ ਕੀਤਾ ਹੈ।ਲੱਖਾਂ ਪ੍ਰਾਣੀ ਇਸ ਨੂੰ ਮੱਥਾ ਟੇਕਦੇ ਹਨ।ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਅੰਤਲੇ ਸਮੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੱਦੀ ਦੇ ਕੇ ਸਿੱਖਾਂ ਨੂੰ ਸ਼ਬਦ ਗੁਰੂ ਨਾਲ ਅਸਲੀ ਰੂਪ ਚ ਜੋੜਿਆ।ਗੁਰੂ ਗ੍ਰੰਥ ਸਾਹਿਬ ਵਿੱਚ ਛੇ ਗੁਰੂਆਂ ਦੀ ਬਾਣੀ ਤੋਂ ਇਲਾਵਾ 15 ਭਗਤਾ 11 ਭੱਟਾਂ ਤਿੰਨ ਗੁਰੂ ਘਰ ਦੇ ਸਿੱਖ ਸਰਦਾਲੂਆਂ ਦੀ ਬਾਣੀ ਅੰਕਿਤ ਹੈ।ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਗੁਰੂ ਮਾਨਿਉ ਗ੍ਰੰਥ ਦਾ ਉਪਦੇਸ਼ ਦਿੱਤਾ, ਅਤੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਨ ਲਈ ਪ੍ਰੇਰਿਤ ਕੀਤਾ।ਗੁਰੂ ਗ੍ਰੰਥ ਸਾਹਿਬ ਦੀ ਅਹਿਮਤ ਇਹ ਹੈ ਕੇ ਗੁਰੂ ਗ੍ਰੰਥ ਸਾਹਿਬ ਦੀਆ ਰਚਨਾਵਾਂ ਲਿਖਣ ਵਾਲੇ ਵੱਖ ਵੱਖ ਸ਼੍ਰੇਣੀਆਂ ਅਤੇ ਫ਼ਿਰਕੇ ਨਾਲ ਸੰਬੰਧ ਰੱਖਦੇ ਸਨ।ਉੱਨਾਂ ਵਿੱਚੋਂ ਹਿੰਦੂ, ਮੁਸਲਮਾਨ, ਨੀਵੀਂ, ਉੱਚੀਜਾਤ ਦੇ ਵੀ ਹਨ, ਪ੍ਰੰਤੂ ਬੜੇ ਦੁੱਖੀ ਹਿਰਦੇ ਨਾਲ ਅੱਜ ਦੇ ਪ੍ਰਕਾਸ਼ ਦਿਵਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਲਿਖਣਾ ਪੈ ਰਿਹਾ ਹੈ, ਕਿ ਲੋਕ ਅਜੇ ਵੀ ਮੜ੍ਹੀਆ ਮਸੰਦਾ ਤੇ ਦੇਹ ਧਾਰੀ ਗੁਰੂਆ ਨੂੰ ਮੱਥਾ ਟੇਕਦੇ ਹਨ ਸ਼ੇਰ ਸ਼ਾਹ ਸੂਰੀ ਮਾਰਗ ਤੋ ਲੈ ਕੇ ਦਿੱਲੀ ਤੱਕ ਸਾਨੂੰ ਅਨੇਕਾਂ ਹੀ ਅਜਿਹੀੰਆ ਜਗਾ ਮਿਲਦੀਆ ਹਨ। ਸਰਕਾਰੀ ਜ਼ਮੀਨ ਉੱਤੇ ਜਗਾ ਬਣਾ ਕੇ ਕਬਜਾ ਕੀਤਾ ਹੋਇਆ ਹੈ।ਅਤੇ ਆਸਥਾਂ ਦੇ ਨਾਂ ਤੇ ਲੋਕਾ ਨੂੰ ਗੁੰਮਰਾਹ ਕਰ ਰਹੇ ਹਨ, ਅਤੇ ਇੰਨਾ ਥਾਂਵਾਂ ਤੇ ਦੀਵੇ ਆਦਿ ਜਗਾ ਕੇ ਮੱਥਾ ਟੇਕਦੇ ਹਨ। ਅਸੀਂ ਇੰਨਾ ਜ਼ਿਆਦਾ ਖ਼ੌਫ਼ ਜਾਂਦਾ ਤੇ ਡਰੇ ਹੋਏ ਹਾਂ ਜੋ ਡਰਦੇ ਮਾਰੇ ਗੱਡੀਆ ਖਲਾਰ ਕੇ ਉਨਾ ਜਗਾ ਤੇ ਪੈਸੇ ਚੜਾਂ ਕੇ ਮੱਥਾ ਟੇਕਦੇ ਹਾਂ ਅਤੇ ਆਪਣੇ ਗੁਰੂ ਦੇ ਉਪਦੇਸ਼ਾਂ ਨੂੰ ਪਰੇ ਕਰ ਕੇ ਸਵਰਗਾਂ ਵਿੱਚ ਵਾਸਾ ਪਾਉਣ ਲਈ ਇਹਨਾ ਦੇਹ ਧਾਰੀ ਗੁਰੂਆ ਨੂੰ ਮੱਥਾ ਟੇਕਦੇ ਹਾਂ, ਜਿੰਨਾ ਨੇ ਜਗਾ ਜਗਾ ਆਪਣੇ ਡੇਰੇ ਜੰਮਾਏ ਹੋਏ ਹਨ, ਘਰ ਵਿੱਚ ਭਾਵੇਂ ਆਪਣੇ ਬਜ਼ੁਰਗਾਂ ਨੂੰ ਕਦੀ ਮੱਥਾ ਟੇਕਿਆ ਨਾ ਹੋਵੇ। ਪਿੱਛੇ ਜਿਹੇ ਅਖੌਤੀ ਬਾਬਾ ਰਾਮ ਰਹੀਮ ਦੇ ਨਾਲ ਕਈ ਸਬੰਧਤ ਘਟਨਾਵਾਂ ਮੀਡੀਆ ਤੇ ਛਾਈਆਂ ਰਹੀਆ, ਪਰੰਤੂ ਲੋਕ ਅਜੇ ਵੀ ਉਸ ਦਾ ਜਨਮ ਦਿਨ ਮਨਾ ਰਹੇ ਹਨ। ਇਹ ਸਿੰਸਲਾ ਘਟਨ ਦੀ ਬਜਾਏ ਲਗਾਤਾਰ ਵੱਧ ਰਿਹਾ ਹੈ, ਜੋ ਚਿੰਤਾ ਦਾ ਵਿਸ਼ਾ ਹੈ। ਬਾਹਰਲੇ ਵਿਦੇਸ਼ੀ ਲੋਕਾ ਦਾ ਝੁਕਾਅ ਸਿੱਖੀ ਸਰੂਪ ਵੱਲ ਹੋ ਰਿਹਾ ਪਰ ਸਾਡੇ ਲੋਕ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਨ ਦੀ ਬਜਾਏ ਇੰਨਾ ਢੋਗੀਆ ਨੂੰ ਮੱਥਾ ਟੇਕ ਰਹੇ ਹਨ। ਸਿੱਖਾਂ ਦੀ ਸਰਵਉੱਚ ਸੰਸਥਾ ਸ਼ਰੋਮਨੀ ਗੁਰਦੁਆਰਾ ਕਮੇਟੀ ਅਤੇ ਬੁੱਧੀਜੀਵੀਆਂ ਨੂੰ ਆ ਕੇ ਪ੍ਰਚਾਰ ਕਰਨਾ ਚਾਹੀਦਾ ਹੈ। ਜੋ ਲੋਕ ਇਸ ਦਲਦਲ ਵਿੱਚ ਫਸ ਕੇ ਭਟਕ ਰਹੇ ਹਨ ਜਾਗਰੂਕ ਕਰ ਕੇ ਇਸ ਝੰਬੇਲੇ ਵਿੱਚੋਂ ਕੱਢਨ ਦੀ ਜ਼ਰੂਰਤ ਹੈ।
– ਗੁਰਮੀਤ ਸਿੰਘ ਵੇਰਕਾ, ਐਮ ਏ ਪੁਲਿਸ ਐਡਮਨਿਸਟਰੇਸਨ