Articles Religion

ਗੁਰੂ ਤੇਗ ਬਹਾਦਰ, ਹਿੰਦ ਦੀ ਹੀ ਨਹੀ ਬਲਕਿ ਵਿਸ਼ਵ ਦੀ ਚਾਦਰ ਹਨ !

ਲੇਖਕ: ਪ੍ਰੋ. ਸ਼ਿੰਗਾਰਾ ਸਿੰਘ ਢਿਲੋਂ, ਯੂ ਕੇ

ਸਿੱਖ ਧਰਮ ਦੇ ਦਸਾਂ ਗੁਰੂਆ ਦੀ ਹੀ ਵਿਸ਼ਵ ਮਨੁੱਖਤਾ ਨੂੰ ਅਨਮੁਲੀ ਦੇਣ ਹੈ ਜੋ ਜਦ ਤੱਕ ਇਹ ਸੰਸਾਰ ਹੈ, ਧਰਤੀ ਅਸਮਾਨ ਸਮੇਤ ਪੂਰਾ ਬ੍ਰਹਿਮੰਡ ਹੈ , ਤਦ ਤੱਕ ਮਨੁੱਖਤਾ ਵਾਸਤੇ ਪਰੇਰਣਾਦਾਇਕ ਰਹਿਨੁਮਾਈ ਕਰਦੀ ਰਹੇਗੀ ।

ਇਸੇ ਤਰਾਂ ਬੇਸ਼ੱਕ ਵੱਖ ਵੱਖ ਧਰਮਾਂ ਦੇ ਆਪੋ ਆਪਣੇ ਪਵਿੱਤਰ ਹਨ ਤੇ ਉਹਨਾਂ ਦਾ ਆਪਣਾ ਅਨੂਠਾ ਫ਼ਲਸਫ਼ਾ ਹੈ, ਪਰ ਦੁਨੀਆ ਦੇ ਸਭ ਤੋਂ ਨਵੇਂ, ਵਿਗਿਆਨਕ ਤੇ ਉਮਰ ਚ ਨਿੱਕੇ ਸਿੱਖ ਧਰਮ ਦੇ ਗੁਰੂ ਗਰੰਥ ਸਾਹਿਬ ਦੀ ਬਾਣੀ ਜਿੱਥੇ ਲਾ ਜਵਾਬ, ਲਾਮਿਸਾਲ ਤੇ ਜ਼ਿੰਦਗੀ ਜੀਊਣ ਦੇ ਅਸਲ ਮੰਤਵ ਵੱਲ ਸੇਧਤ ਹੈ ਉੱਥੇ ਵਿਸ਼ਵ ਮਨੁੱਖਤਾ ਨੂੰ ਮਨੁੱਖੀ ਭਾਈਚਾਰੇ, ਸਾਂਝੀਵਾਲਤਾ ਤੇ ਭਾਈਚਾਰਕ ਏਕੇ ਦਾ ਸੁਨੇਹਾ ਦੇਣ ਦੇ ਨਾਲ ਨਾਲ ਹੀ ਮਾਨਵਵਾਦ ਤੇ ਮਨੁੱਖੀ ਅਧਿਕਾਰਾਂ ਦੀ ਵਿਆਖਿਆ ਵੀ ਬਹੁਤ ਜ਼ੋਰਦਾਰ ਤਰੀਕੇ ਨਾਲ ਕਰਦੀ ਹੈ ।

ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਸਭਨਾ ਗੁਰੂ ਸਾਹਿਬਾਨਾਂ ਨੇ ਮਨੁੱਖੀ ਸਮਾਜ ਵਿਚਲੀਆਂ ਬੁਰਾਈਆਂ ਵਿਰੁੱਧ ਜ਼ੋਰਦਾਰ ਅਵਾਜ ਉਠਾਈ ।ਲਿੰਗ ਭੇਦ ਦਾ ਵਿਰੋਧ ਕਰਦਿਆਂ ਔਰਤ ਤੇ ਮਰਦ ਦੀ ਬਰਾਬਰਾ ਦੀ ਪਹਿਲੀਵਾਰ ਵਜ਼ਾਹਤ ਕੀਤੀ, ਸਮਾਜ ਚ ਫੈਲੇ ਜਾਤ ਪਾਤ ਵਿਰੁੱਧ ਅਵਾਜ ਉਠਾਈ,ਜਾਲਮ ਸ਼ਾਸ਼ਕਾ ਨੂੰ ਉਹਨਾ ਦੇ ਮੂੰਹ ‘ਤੇ ਜ਼ਾਬਰ ਕਹਿਕੇ ਫਿਟਕਾਰਿਆ, ਇਸ ਸੰਸਾਰ ਨੂੰ ਬੇਗਮ ਪੁਰਾ ਬਣਾਉਣ ਦਾ ਸੁਨੇਹਾ ਦਿੱਤਾ, ਜੀਓ ਤੇ ਜੀਊਣ ਦਿਓਦੀ ਗੱਲ ਕੀਤੀ । ਇੱਥੇ ਹੀ ਬੱਸ ਨਹੀਂ ਗੁਰੂ ਸਾਹਿਬਾਨਾਂ ਇਕੱਲਾ ਸੁਨੇਹਾ ਹੀ ਨਹੀਂ ਦਿੱਤਾ ਸਗੋਂ ਉਹਨਾ ਆਪਣੇ ਵੱਲੋਂ ਦਿੱਤੇ ਗਏ ਸੁਨੇਹੇ ਨੂੰ ਸ਼ੁਭ ਤੋ ਪਹਿਲਾਂ ਆਪਣੱ ਆਪ ‘ਤੇ ਲਾਗੂ ਵੀ ਕੀਤਾ।
ਗੁਰੂ ਬਾਬੇ ਨਾਨਕ ਨੇ ਗ੍ਰਹਿਸਥ ਜੀਵਨ ਦੇ ਮਹੱਤਵ ਨੂੰ ਸਮਝਾਉਦਿਆਂ ਖ਼ੁਦ ਆਪ ਗ੍ਰਹਿਸਥ ਹੰਢਾਈ, ਮਨ ਹਾਲੀ ਕਿਰਸਾਨੀ ਕਰਨੀ, ਸ਼ਰਮ ਪਾਣੀ ਤਨ ਖੇਤ ਦੀ ਧਾਰਨਾ/ਸੰਕਲਪ ਨੂੰ ਸਮਝਾਉਣ ਲਈ ਗੁਰੂ ਸਾਹਿਬ ਨੇ ਆਪ ਕਰਤਾਰਪੁਰ ਵਿਖੇ ਖੇਤੀ ਕੀਤੀ ।ਗੁਰੂ ਅਮਰ ਦਾਸ ਜੀ ਸੇਵਾ, ਸਹਿਜਤਾ ਤੇ ਸਹਿਣਸ਼ੀਲਤਾ ਦੇ ਪੁੰਜ ਸਨ ।ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਮਨੁੱਖੀ ਹੱਕਾਂ ਵਾਸਤੇ ਦੁਨੀਆ ਦੇ ਪਹਿਲੇ ਸ਼ਹੀਦ ਤੇ ਸ਼ਾਂਤੀ ਦੇ ਪੁੰਜ ਬਣੇ ।ਗੁਰੂ ਤੇਗ ਬਹਾਦਰ ਜੀ ਵਲੇ ਕਸ਼ਮੀਰੀ ਪੰਡਿਤਾਂ ਦੇ ਹੱਕਾਂ ਵਾਸਤੇ ਦਿੱਤੀ ਗਈ ਸ਼ਹਾਦਤ ਜਿੱਥੇ ਪੂਰੀ ਦੁਨੀਆ ਚ ਲਾਮਿਲਾਲ ਹੈ ਉੱਥੇ ਜੀਓ ਤੇ ਜੀਊਣ ਦੇ ਫ਼ਲਸਫ਼ੇ ਦੀ ਪਹਿਲੀਵਾਰ ਸ਼ੁਰੂਆਤ ਵੀ ਸੀ ਜਿਸ ਨੇ ਪੂਰੇ ਵਿਸ਼ਵ ਨੂੰ ਸੁਨੇਹਾ ਦਿੱਤਾ ਕਿ ਨਾ ਤਾਂ ਇਸ ਸੰਸਾਰ ਚ ਕਿਸੇ ਨੂੰ ਗੁਲਾਮ ਬਣਾਇਆ ਜਾ ਸਕਦਾ ਹੈ ਤੇ ਨਾ ਹੀ ਕਿਸੇ ਦੇ ਹੱਕਾਂ ‘ਤੇ ਛਾਪਾ ਮਾਰਨਾ ਜਾਇਜ ਹੁੰਦਾ ।ਗੁਰੂ ਜੀ ਦੀ ਕੁਰਬਾਨੀ ਨੇ ਜਿੱਥੇ ਦਬੀ ਕੁਚਲੀ ਤੇ ਜ਼ੁਲਮ ਦੀ ਝੰਬੀ ਮਨੁੱਖੀ ਕੌਮ ਚ ਨਵੀਂ ਰੂਹ ਫੂਕੀ ਉੱਥੇ ਸਿੱਖ ਧਰਮ ਨੂੰ ਵਿਲੱਖਣ ਰੂਪ ਦੇਣ ਵਿੱਚ ਆਪਣੇ ਖ਼ੂਨ ਦੀ ਆਹੂਤੀ ਦੇ ਕੇ ਬੁਨਿਆਦ ਵੀ ਪੂਰੀ ਤਰਾਂ ਬੰਨ੍ਹ ਦਿੱਤੀ ਜਿਸ ‘ਤੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪੂਰਾ ਸਰਬੰਸ ਵਾਰ ਕੇ 13 ਅਪ੍ਰੈਲ 1699 ਨੂੰ ਉਸ ਬੁਨਿਆਦ ਉਤੇ ਖਾਲਸਾ ਪੰਥ ਦੀ ਸਾਜਨਾਂ ਕਰਕੇ ਸਿੱਖੀ ਦਾ ਮਹਿਲ ਉਸਾਰ ਦਿੱਤਾ  । ਖਾਲਸਾ ਪੰਥ ਦੀ ਸਾਜਨਾਂ ਉਸ ਸਮੇਂ ਦੇ ਇਤਿਹਾਸ ਦੀ ਸਭ ਤੋਂ ਅਹਿਮ ਤੇ ਵੱਡੀ ਘਟਨਾ ਸੀ ।ਇਸ ਘਟਨਾ ਨੇ ਜਿਥੇ ਮੁਰਦਾ ਹੋ ਚੁੱਕੀ ਕੌਮ ਚ ਨਵੀਂ ਰੂਹ ਫੂਕੀ ਤੇ ਚਿੜੀਆਂ ਤੇ ਬਾਜ ਤੁੜਾਉਣ ਦਾ ਜਜ਼ਬਾ ਪੈਦਾ ਕੀਤਾ ਉਥੇ ਇਸ ਦੇ ਨਾਲ ਹੀ ਆਪੇ ਗੁਰ ਆਪੇ ਚੇਵਾ ਦਾ ਨਵਾਂ ਸੰਕਲਪ ਪੇਸ਼ ਕਰਕੇ ਊਚ ਨੀਚ, ਰਾਜਾ ਤੇ ਪਰਜਾ, ਛੋਟੇ ਵੱਡੇ ਦੇ ਭਿੰਨ ਭੇਦ ਨੁੰ ਸਮਤਲ ਕਰਨ ਦੀ ਸ਼ੁਰੂਆਤ ਵੀ ਕੀਤੀ ।
ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪਰਕਾਸ਼ ਦਿਵਸ ਬੜੇ ਚਾਅ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਗਿਆ । ਭਾਰਤ ਦੀ ਕੈਂਦਰ ਸਰਕਾਰ ਨੇ ਇਸ ਦਿਵਸ ਨੂੰ ਨੈਸ਼ਨਲ ਤੌਰ ‘ਤੇ ਲਾਲ ਕਿਲੇ ‘ਤੇ ਬਹੁਤ ਹੀ ਸ਼ਾਨਦਾਰ ਢੰਗ ਨਾਲ ਆਯੋਜਿਤ ਕੀਤਾ ਜਿੱਥੋਂ ਗੁਰੂ ਸਾਹਿਬਦੇ ਜੀਵਨ ਫ਼ਲਸਫ਼ੇ ਤੇ ਗੁਰੂ ਗਰੰਥ ਸਾਹਿਬ ਦੀ ਬਾਣੀ ਦਾ ਸੰਦੇਸ਼ ਪੂਰੀ ਮਨੁੱਖਤਾ ਤੱਕ ਪਹੁੰਚਿਆ ।ਕੇਂਦਰ ਸਰਕਾਰ ਵੱਲੋਂ ਇਸ ਸਮਾਗਮ ਵਿੱਚ ਪ੍ਰਧਾਨ ਮੰੜਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿੱਤ ਸ਼ਾਹ ਸਮੇਤ ਬਹੁਤ ਸਾਰੇ ਮੰਤਰੀ ਤੇ ਹੋਰ ਉਚ ਸ਼ਖ਼ਸੀਅਤਾਂ ਸ਼ਾਮਿਲ ਹੋਏ, ਸਰਕਾਰ ਵੱਲੋਂ ਇਸ ਸ਼ੁਭ ਮੌਕੇ ‘ਤੇ ਇਕ ਡਾਕ ਟਿਕਟ ‘ਤੇ ਸਿੱਕਾ ਵੀ ਜਾਰੀ ਕੀਤਾ ਗਿਆ ।
ਇੱਥੇ ਜਿਕਰਯੋਗ ਹੈ ਕਿ ਗੁਰੂ ਤੇਗ ਬਹਾਦਰ ਦੇ ਪਰਕਾਸ਼ ਉਤਸ਼ਵ ਸੰਬੰਧੀ ਭਾਰਤੀ ਇਤਿਹਾਸ ਚ ਏਡੇ ਵੱਡੇ ਪੱਧਰ ‘ਤੇ ਇਹ ਪਹਿਲਾ ਸਮਾਗਮ ਹੋਇਆ ਜਿਸ ਦੀ ਦੂਸਰੀ ਵਿਸ਼ੇਸ਼ਤਾ ਇਹ ਰਹੀ ਕਿ ਸਮਾਗਮ ਆਯੋਜਿਤ ਵੀ ਉਸ ਜਗਾ ‘ਤੇ ਕੀਤਾ ਜਿੱਥੋਂ ਬੈਠ ਕੇ ਮੌਕੇ ਦੇ ਜਾਲਮ ਬਾਦਸ਼ਾਹ ਨੇ ਗੁਰੂ ਸਾਹਿਬ ਨੂੰ ਚਾਂਦਨੀ ਚੌਕ ਵਿਖੇ ਸ਼ਹੀਦ ਕਰਨ ਦੇ ਮੌਕੇ ਦੇ ਹੁਕਮ ਦਿੱਤੇ ਸਨ ।
ਗੁਰੂ ਤੇਗ ਬਹਾਦਰ ਮੇਰੀ ਜਾਚੇ ਹਿੰਦ ਦੀ ਚਾਦਰ ਨਹੀਂ ਬਲਕਿ ਵਿਸ਼ਵ ਦੀ ਚਾਦਰ ਹਨ । ਉਹਨਾ ਨੇ ਜਿਸ ਸੁੱਚੇ ਤੇ ਮਹਾਨ ਕਾਰਜ ਵਾਸਤੇ ਆਪਣੀ ਕੁਰਬਾਨੀ ਦਿੱਤੀ, ਉਹ ਸਿਰਫ ਹਿੰਦ ਦੇ ਵਾਸਤੇ ਹੀ ਨਹੀਂ ਸਗੋਂ ਸਮੁੱਚੀ ਮਨੁੱਖਤਾ ਦੇ ਵਾਸਤੇ ਸੀ ।ਉਹਨਾਂ ਨੇ ਆਪਣੀ ਕੁਰਬਾਨੀ ਨਾਲ ਮਨੁੱਖੀ ਹੱਕਾਂ ਦਾ ਪਰਚਮ ਬੁਲੰਦ ਕੀਤਾ, ਗਰੀਬ ਗੁਰਬੇ ਦੀ ਭਲਾਈ ਕਰਨ ਦਾ ਸੰਦੇਸ਼ ਦਿੱਤਾ, ਜਾਤ ਪਾਤ ਦੀ ਬਜਾਏ ਮਨੁੱਖਤਾ ਨੂੰ ਪਹਿਲ ਦਿੱਤੀ, ਧਰਮ ਤੇ ਸੇਵਾ ਦਾ ਅਸਲੀ ਤੇ ਵਿਹਾਰਕ ਮਹੱਤਵ ਸਮਝਾਇਆ, ਜਾਲਮ ਦੇ ਜ਼ੁਲਮ ਦਾ ਵਿਰੋਧ ਕੀਤਾ ਤੇ ਮਜਲੂਮਾਂ ਵਿੱਚ ਨਵੀਂ ਰੂਹ ਤੇ ਜੋਸ਼ ਦਾ ਸੰਚਾਰ ਕੀਤਾ ।
ਗੁਰੂ ਸਾਹਿਬ ਦੇ ਚਾਰ ਸੌ ਸਾਲਾ ਪਰਕਾਸ਼ ਦਿਵਸ ਦੇ ਸ਼ੁਭ ਮੌਕੇ ਤੇ ਜਿੱਥੇ ਸਮੂਹ ਵਿਸ਼ਵ ਨੂੰ ਲੱਖ ਲੱਖ ਵਧਾਈ, ਉੱਥੇ ਅੱਗ ਦੇ ਪੁੜ ਵਿੱਚ ਸੜ ਰਹੇ ਵਿਸ਼ਵ, ਤੇ ਬਰੂਦ ਦੇ ਢੇਰ ‘ਤੇ ਬੈਠ ਕੇ ਭਸਮ ਹੋਣ ਦੀ ਤਿਆਰੀ ਚ ਜੁਟੀ ਮਨੁੱਖਤਾ ਦੇ ਭਲੇ ਅਤੇ ਸ਼ਾਂਤੀ ਵਾਸਤੇ ਵਾਸਤੇ ਸੱਚੇ ਮਨੋ ਅਰਦਾਸ ਕਰਦਾ ਹੋਇਆ ਕਾਮਨਾ ਕਰਦਾ ਹਾਂ ਕਿ ਵਿਸ਼ਵ ਮਨੁੱਖਤਾ ਨੁੰ ਗੁਰੂ ਸਾਹਿਬ ਤੇ ਗੁਰੂ ਗਰੰਧ ਸਾਹਿਬ ਵਿਚਲੇ ਕਲਿਆਣਕਾਰੀ ਫਲਸਫੇ ਨੂੰ ਸਮਝਣ ਦੀ ਸੁਮੱਤ ਬਖਸ਼ੇ ।

Related posts

ਵਿਗਿਆਨ ਦੀ ਤਰੱਕੀ ਵਿੱਚ ਚੂਹਿਆਂ ਦਾ ਅਹਿਮ ਯੋਗਦਾਨ !

admin

ਭਾਰਤ ’ਤੇ ਲਾਏ ਬੇਬੁਨਿਆਦ ਦੋਸ਼ ਟਰੂਡੋ ਸਰਕਾਰ ਦੇ ਸਿਆਸੀ ਏਜੰਡੇ ਦਾ ਹਿੱਸਾ !

admin

ਕਿਸੇ ਵੀ ਸਿਖ ਗੁਰੂ ਵਲੋਂ ਅਕਾਲ ਤਖ਼ਤ ਬਣਾਏ ਜਾਣਾ ਸਾਬਤ ਕਰਨ ਵਾਲੇ ਨੂੰ 10 ਲੱਖ ਰੁਪਏ ਇਨਾਮ ਦੇਣ ਦਾ ਐਲਾਨ

admin