ਨਵੀਂ ਦਿੱਲੀ – ਗੂਗਲ ਨਾਲ ਜੁੜੇ 10 ਲੱਖ ਅਕਾਊਾਟਸ ਦੀ ਸੁਰੱਖਿਆ ‘ਤੇ ਖ਼ਤਰਾ ਮੰਡਰਾ ਰਿਹਾ ਹੈ | ਇਸ ਦਾ ਕਾਰਨ ਐਾਡਰਾਇਡ ਮਾਲੇਵਰ ਦੇ ਨਵੇਂ ਵਰਜਨ ਗੂਲੀਗਨ ਹੈ | ਰਿਪੋਰਟਾਂ ਅਨੁਸਾਰ ਆਨਲਾਈਨ ਸਕਿਊਰਟੀ ਕੰਪਨੀ ਚੈਕ ਪੁਆਂਇੰਟ ਸਾਫ਼ਟਵੇਅਰ ਟੈਕਨਾਲੌਜੀ ਅਨੁਸਾਰ ਗੂਲੀਗਨ ਦੇ 10 ਲੱਖ ਤੋਂ ਜ਼ਿਆਦਾ ਅਕਾਊਾਟ ਦਾ ਡਾਟਾ ਚੋਰੀ ਕਰ ਲਿਆ ਹੈ | ਜਾਣਕਾਰੀ ਅਨੁਸਾਰ ਸੁਰੱਖਿਆ ਫਰਮ ਚੈਕ ਪੁਆਂਇੰਟ ਟੈਕਨਾਲੌਜੀ ਅਨੁਸਾਰ ਐਾਡਰਾਇਡ ਮਾਲੇਵਅਰ ‘ਗੂਲੀਗਨ’ ਨੇ ਗੂਗਲ ਦੇ 10 ਲੱਖ ਤੋਂ ਵੱਧ ਅਕਾਊਾਟਾਂ ‘ਚ ਸੰਨ੍ਹ ਲਾ ਲਈ ਹੈ | ਫਰਮ ਦਾ ਕਹਿਣਾ ਹੈ ਕਿ ਗੂਲੀਗਨ ਐਾਡਰਾਇਡ ਮਾਲੇਵਅਰ ਦਾ ਇਕ ਨਵਾਂ ਵਰਜਨ ਹੈ | ਗੂਗਲ ਨੇ ਇਸ ‘ਤੇ ਕੋਈ ਵੀ ਟਿੱਪਣੀ ਨਹੀਂ ਕੀਤੀ ਹੈ |