
ਕੋਵਿਡ-19 ਦੇ ਵੈਕਸੀਨ ਦੀ ਸ਼ੁਰੂਆਤ ਦੇ ਨਾਲ ਹੀ ਅਚਾਨਕ ਵਾਇਰਸ ਦੇ ਨਵੇਂ ਰੂਪ ਦੇ ਅਟੈਕ ਨੇ ਦੁਨਿਆ ਲਈ ਦਹਿਸ਼ਤ ਦਾ ਮਾਹੋਲ ਬਣਾ ਦਿੱਤਾ ਹੈ। ਤੇਜ਼ੀ ਨਾਲ ਫੇਲਣ ਵਾਲੀ ਇਨਫੈਕਸ਼ਨ ਨੂੰ ਕੰਟ੍ਰੋਲ ਕਰਨ ਲਈ ਲੰਡਨ, ਦੱਖਣ-ਪੂਰਬ ਅਤੇ ਪੂਰਬੀ-ਇੰਗਲੈਂਡ ਅਤੇ ਵੇਲਜ਼ ਵਿਚ ਪੂਰੀ ਤਾਲਾਬੰਦੀ ਨੇ ਲਗਭਗ 21 ਮਿਲੀਅਨ ਲੋਕਾਂ ਦੀ ਲਾਈਫ ਨੂੰ ਵੀ ਲਾੱਕ ਕਰ ਦਿੱਤਾ ਹੈ। ਸੇਫਟੀ ਨੂੰ ਧਿਆਨ ਵਿਚ ਰੱਖਦੇ ਹੋਏ ਬਹੁਤ ਸਾਰੇ ਦੇਸ਼ਾਂ ਦੀ ਏਅਰ ਲਾਈਨਜ਼ ਨੇ ਫਲਾਈਟਾਂ ਬੰਦ ਕਰ ਦਿੱਤੀਆਂ ਹਨ। ਇਸ ਨਵੇਂ ਵਾਇਰਸ ਦੀ ਇਨਫੈਕਸ਼ਨ ਜ਼ਿਆਦਾ ਖਤਰਨਾਕ ਹੋ ਸਕਦੀ ਹੈ। 14 ਦਸੰਬਰ 2020 ਨੂੰ ਯੁਨਾਈਟਡ ਕਿੰਗਡਮ(ਯੂਕੇ) ਦੇ ਅਧਿਕਾਰੀਆਂ ਨੇ ਡਬਲਯੂਐਚਓ ਨੂੰ ਦੱਸਿਆ ਕਿ ਵਾਇਰਲ ਜੀਨੋਮਿਕ ਸੀਕਨਸਿੰਗ ਦੁਆਰਾ ਇੱਕ ਨਵਾਂ ਸਾਰਸ-ਸੀਓਵੀ -2 ਰੂਪ ਦੀ ਪਛਾਣ ਕੀਤੀ ਗਈ ਹੈ।ਵਿਸ਼ਲੇਸ਼ਣ ਮੁਤਾਬਿਕ ਵਾਇਰਸ ਦਾ ਇਹ ਰੂਪ ਪਬਲਿਕ ਵਿਚ ਅਸਾਨੀ ਨਾਲ ਫੈਲ ਸਕਦਾ ਹੈ। ਬ੍ਰਿਟੇਨ ਵਿਚ 13 ਦਸੰਬਰ 2020 ਕਰੀਬਨ 1108 ਕੇਸਾਂ ਦੀ ਜਾਂਚ ਕੀਤੀ ਗਈ ਸੀ। ਇਸ ਦਾ ਅਸਰ 60 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿਚ ਦੇਖਿਆ ਗਿਆ ਹੈ। ਨਵੇਂ ਵੀਯੂਆਈ ਰੂਪ ਦੀ ਪਛਾਣ ਆਸਟਰੇਲਿਆ, ਡੈਨਮਾਰਕ, ਇਟਲੀ, ਆਈਸਲੈਂਡ, ਅਤੇ ਨੀਦਰਲੈਂਡ ਸਮੇਤ ਕਈ ਦੇਸ਼ਾਂ ਵਿਚ ਕੀਤੀ ਗਈ ਹੈ।19 ਦਸੰਬਰ 2020 ਯੂਕੇ ਵਿਚ ਸੋਸ਼ਲ ਇਕੱਠ, ਘਰ ਤੋਂ ਕੰਮ ਕਰਨ ਦੀ ਬੇਨਤੀ ਅਤੇ ਗੈਰ-ਜ਼ਰੂਰੀ ਕਾਰੋਬਾਰ ਬੰਦ ਰੱਖਣ ਦਾ ਐਲਾਨ ਕੀਤਾ ਹੈ।
ਡਬਲਯੂਐਚਓ ਨੇ ਬ੍ਰਿਟੇਨ ਵਿਚ ਸਾਹਮਣੇ ਆਉਣ ਵਾਲੇ ਕੋਰੋਨਾਵਾਇਰਸ ਦੇ ਨਵੇਂ ਰੂਪ ਯਾਨਿ ਜਿਆਦਾ ਛੂਤ ਵਾਲੀ ਇਨਫੈਕਸ਼ਨ ਤੋਂ ਖਬਰਦਾਰ ਕਰਦਿਆਂ ਕਿਹਾ ਹੈ ਕਿ ਇਹ ਮਹਾਂਮਾਰੀ ਦੇ ਵਿਕਾਸ ਦਾ ਇੱਕ ਹਿੱਸਾ ਹੈ। ਬ੍ਰਿਟੇਨ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਅਧਿਕਾਰੀਆਂ ਨੇ ਕਿਹਾ ਹੈ ਕਿ ਉਨਾਂ ਕੋਲ ਕੋਈ ਸਬੂਤ ਨਹੀਂ ਹੈ ਕਿ ਪਰਿਵਰਤਨ ਨੇ ਲੋਕਾਂ ਨੂੰ ਬਿਮਾਰ ਬਣਾ ਦਿੱਤਾ ਹੈ ਜਾਂ ਉਹ ਕੋਵਿਡ-19 ਦੀ ਮੌਜੂਦਾ ਟੈਨਸ਼ਨ ਨਾਲੋਂ ਜਿਆਦਾ ਮਾਰੂ ਜਾਪ ਰਿਹਾ ਹੈ।ਅੱਜ ਵਾਇਰਸ ਦੇ ਨਵੇਂ ਰੂਪ ਦੇ ਫੈਲਣ ਦੀ ਤੇਜ਼ੀ, ਦੋਬਾਰਾ ਅਟੈਕ ਅਤੇ ਐਂਟੀਬਾਡੀ ਪ੍ਰਤੀਕ੍ਰਿਆ ਦਾ ਮੁਲਾਂਕਣ ਕਰਨ ਲਈ ਮਹਾਮਾਰੀ ਵਿਿਗਆਨਕਾਂ ਨੇ ਵਾਇਰੋਲੋਜੀਕਲ ਜਾਂਚ ਸ਼ੁਰੂ ਕਰ ਦਿੱਤੀ ਹੈ।
ਵਿਿਗਆਨੀ ਹੈਰਾਨ ਹਨ ਕਿ ਜੇ ਇਹ ਇਨਫੈਕਸ਼ਨ ਆਦਮੀ ਤੋਂ ਆਦਮੀ ਤੱਕ ਪੈਦਾ ਹੋ ਰਹੀ ਹੈ ਤਾਂ ਬਦਲਾਅ ਇੰਨੀ ਛੇਤੀ ਕਿਵੇਂ ਵਿਕਸਿਤ ਹੋਇਆ। ਅਜਿਹਾ ਪਹਿਲਾਂ ਕਦੇ ਨਹੀਂ ਹੋਇਆ। ਹੋ ਸਕਦਾ ਹੈ ਕਿ ਕਿਸੇ ਲੈਬ ਵਿਚ ਅਜਿਹਾ ਕੰਮ ਕੀਤਾ ਹੋਵੇ। ਐਡਿਨਬਰਗ ਯੁਨੀਵਰਸਿਟੀ ਦੇ ਇੱਕ ਅਣੂ ਵਿਕਾਸਵਾਦੀ ਜੀਵ ਵਿਿਗਆਨੀ ਐਂਡਰਿ ਰਮਬੋਟ ਅਨੁਸਾਰ ਚਿੰਤਾ ਦਾ ਕਾਰਨ ਹੈ ਜੀਨ ਦੇ 17 ਪਰਿਵਰਤਨ ਅੱਠ ਹਨ ਜੋ ਵਾਇਰਲ ਸਤਹ ‘ਤੇ ਸਪਾਈਕ ਪ੍ਰੋਟੀਨ ਨੂੰ ਇਨਕੋਡ ਕਰਦੇ ਹਨ, ਜਿਨਾਂ ਵਿੱਚੋਂ 2 ਖਾਸਤੋਰ ‘ਤੇ ਚਿੰਤਾਜਨਕ ਹਨ। ਇੱਕ ਜਿਸਨੂੰ 501 ਵਾਈ ਕਿਹਾ ਜਾਂਦਾ ਹੈ। ਪਹਿਲਾਂ ਇਹ ਦੱਸਿਆ ਗਿਆ ਕਿ ਪ੍ਰੋਟੀਨ ਐਂਜੀਓਟੇਨਸਿਨ-ਪਰਿਵਰਤਿਤ ਐਨਜ਼ਾਈਮ 2 ਰੀਸੈਪਟਰ ਨਾਲ ਕਿੰਨੀ ਕੁ ਕਠੋਰਤਾ ਨਾਲ ਬੰਨ ਕੇ ਮਨੱੁਖੀ ਸੈਲਾਂ ‘ਚ ਦਾਖਲ ਹੁੰਦਾ ਹੈ। ਦੂਸਰਾ 69–70 ਡੈਲ ਹੈ, ਜੋ ਸਪਾਈਕ ਪ੍ਰੋਟੀਨ ਵਿਚ 2 ਐਮਿਨੋ ਏਸਿਡਾਂ ਦੇ ਘਾਟੇ ਵੱਲ ਜਾਂਦਾ ਹੈ ਅਤੇ ਵਾਇਰਸਾਂ ਵਿਚ ਪਾਇਆ ਗਿਆ ਹੈ ਕੱੁਝ ਇਮੀਉਨੋਕੋਮਪ੍ਰਾਈਜ਼ਡ ਰੋਗੀਆਂ ਵਿਚ ਪ੍ਰਤੀਕ੍ਰਿਆ ਨਾਲ ਅਲੱਗ ਕਰ ਦਿੱਤਾ ਜਾਂਦਾ ਹੈ।
ਡਬਲਯੂਐਚਓ ਉਮੀਦ ਕਰਦਾ ਹੈ ਕਿ ਬਹੁਤ ਜਿਆਦਾ ਫੈਲਣ ਵਾਲੇ ਕੋਰੋਨਾਵਾਇਰਸ ਦੇ ਨਵੇਂ ਰੂਪ ਦੇ ਸੰਭਾਵਿਤ ਅਸਰ ਦਿਨਾਂ ਜਾਂ ਹਫਤਿਆਂ ਦੇ ਅੰਦਰ ਵਿਸਥਾਰ ਬਾਰੇ ਪਤਾ ਲੱਗੇਗਾ। ਹੁਣ ਸੁਆਲ ਪੈਦਾ ਹੋ ਰਿਹਾ ਹੈ ਕਿ ਫਾਈਜ਼ਰ-ਬਾਇਓਨਟੈਕ ਦੁਆਰਾ ਬਣਾਏ ਜਾ ਰਹੇ ਮੌਜੂਦਾ ਵੈਕਸੀਨ ਸਰੱਖਿਆ ਕਰਨਗੇ? ਜੋ ਯੂਕੇ ਵਿਚ ਲਗਾਏ ਜਾ ਰਹੇ ਹਨ।
ਬ੍ਰਿਸਟਲ ਯੂਨੀਵਰਸਿਟੀ ਦੇ ਟੀਕੇ ਦੇ ਮਾਹਿਰ ਬਾਲ ਰੌਗਾਂ ਦੇ ਪ੍ਰੋਫੈਸਰ ਐਡਮ ਫਿਨ ਨੇ ਕਿਹਾ ਕਿ ਇਸ ਗੱਲ ਦੀ ਸੰਭਾਵਨਾ ਨਹੀਂ ਹੈ ਕਿ ਇਸ ਨਾਲ ਛੋਟੀ ਉਮਰ ਤੋਂ ਇਲਾਵਾ ਕੱਝ ਵੀ ਹੋਵੇ, ਜੇ ਕੋਈ ਹੈ ਤਾਂ ਇਸ ਟੀਕੇ ਦੀ ਪ੍ਰਭਾਵਸ਼ੀਲਤਾ ੳੱਤੇ ਅਸਰ ਪਵੇਗਾ। ਲੈਸਟਰ ਯੂਨੀਵਰਸਿਟੀ ਦੇ ਪ੍ਰੌਫੈਸਰ ਅਤੇ ਕਲੀਨਿਕਲ ਵਾਇਰੋਲੋਜਿਸਟ ਜੂਲੀਅਨ ਟਾਂਗ ਨੇ ਕਿਹਾ ਹੈ ਕਿ ਅਸੀਂ ਸਪਾਈਕ ਪ੍ਰੋਟੀਨ ਵਿੱਚ ਕੋਈ ਗੰਭੀਰ ਬਦਲਾਅ ਨਹੀਂ ਦੇਖ ਰਹੇ ਹਾਂ ਜੋ ਹੁਣ ਤੱਕ ਟੀਕੇ ਦੇ ਅਸਰ ਨੂੰ ਘਟਾ ਦੇਵੇਗਾ।
ਸੁਆਲ ਇਹ ਵੀ ਪੈਦਾ ਹੋ ਰਿਹਾ ਹੈ ਕਿ ਕੀ ਮੌਜੂਦਾ ਕੌਵਿਡ-19 ਟੈਸਟ ਦਾ ਤਰੀਕਾ ਵੀ ਬਦਲਿਆ ਜਾਵੇਗਾ? ਨਵੇਂ ਰੂਪ ਵਿਚ ਇਕ ਪਰਿਵਰਤਨ ਕੁਝ ਪੀਸੀਆਰ ਟੈਸਟਾਂ ਦੁਆਰਾ ਵਰਤੇ ਗਏ ਤਿੰਨ ਜੀਨੋਮਿਕ ਟੀਚਿਆਂ ਵਿਚੌਂ ਇਕ ਨੂੰ ਪ੍ਰਭਾਵਿਤ ਕਰਦਾ ਹੈ।ਇਸਦਾ ਅਰਥ ਇਹ ਹੈ ਕਿ ਉਹਨਾਂ ਟੈਸਟਾਂ ਵਿਚ, ਉਹ ਟੀਚਾ ਖੇਤਰ, ਜਾਂ ਚੈਨਲ, ਨਕਾਰਾਤਮਕ ਹੋਵੇਗਾ। ਐਸੋਸੀਏਸ਼ਨ ਫਾਰ ਕਲੀਨਿਕਲ ਬਾਇਓਕੈਮਮਿਸਟਰੀ ਐਂਡ ਲੈਬਾਰਟਰੀ ਮੈਡੀਸਨ ਦੇ ਮਾਈਕਰੋਬਾਇਓਲੋਜੀ ਦੇ ਮਾਹਿਰ ਰੌਬਰਟ ਸ਼ੌਰਟਨ ਮੁਤਾਬਿਕ ਇਸ ਨਾਲ ਵਾਇਰਸ ਦਾ ਪਤਾ ਲਗਾਉਣ ਲਈ ਕੱਝ ਟੈਸਟਾਂ ਦੀ ਯੋਗਤਾ ‘ਤੇ ਅਸਰ ਹੋਇਆ ਹੈ। ਕੌਵਿਡ-19 ਵਾਇਰਸ ਦੇ ਨਵੇਂ ਰੂਪ ਦੇ ਵੱਧ ਰਹੇ ਅਸਰ ਬਾਰੇ ਵਿਿਗਆਨੀ ਕਈ ਸੁਆਲਾਂ ਦੇ ਹੱਲ ਲਈ ਕੋਸ਼ਿਸ਼ ਵਿਚ ਲੱਗ ਗਏ ਹਨ।ਸਾਰਸ- ਕੋਵੀ-2 ਸਮੇਤ ਸਾਰੇ ਵਾਇਰਸ ਸਮੇਂ ਦੇ ਨਾਲ ਬਦਲਦੇ ਰਹਿੰਦੇ ਹਨ, ਪਰ ਇਨਾਂ ਵਿੱਚੋਂ ਬਹੁਤ ਸਾਰੇ ਪਰਿਵਰਤਨ ਦਾ ਵਾਇਰਸ ਨਾਲ ਸਿੱਧਾ ਫਾਇਦਾ ਨਹੀਂ ਹੁੰਦਾ ਜਾਂ ਇਸ ਦੇ ਪ੍ਰਸਾਰ ਲਈ ਨੁਕਸਾਨਦੇਹ ਵੀ ਹੋ ਸਕਦੇ ਹਨ।ਅੱਜ ਵਾਇਰਲ ਵਿਸ਼ੇਸ਼ਤਾਵਾਂ ਤੇ ਖਾਸ ਪਰਿਵਰਤਨ ਦੇ ਅਸਰ ਅਤੇ ਡਾਇਗਨੋਸਟਿਕਸ, ਇਲਾਜ਼, ਅਤੇ ਵੈਕਸੀਨ ਦੇ ਅਸਰ ਨੂੰ ਵਧੇਰੇ ਸਮਝਣ ਲਈ ਹੋਰ ਜ਼ਿਆਦਾ ਪ੍ਰਯੋਗਸ਼ਾਲਾ ਵਿਚ ਜਾਂਚ ਪੜਤਾਲ ਦੀ ਲੋੜ ਹੈ। ਡਬਲਯੂਐਚਓ ਵਾਇਰਸ ਦੇ ਇਸ ਨਵੇਂ ਰੂਪ ਨੂੰ ਕੰਟ੍ਰੋਲ ਕਰਨ ਲਈ ਅਗਲਾ ਐਕਸ਼ਨ-ਪਲਾਨ ਬਣਾ ਰਿਹਾ ਹੈ। ਦੂਆ ਕਰੋ ਕਿ ਮਹਾਂਮਾਰੀ ਕੌਵਿਡ-19 ਦੇ ਨਵੇਂ ਰੂਪ ਨਾਲ ਪੈਦਾ ਹੋਈ ਚਿੰਤਾ ਛੇਤੀ ਦੂਰ ਹੋਵੇ।
ਸਾਵਧਾਨ ਹੋ ਜਾਵੋ: ਵਿਸ਼ਵ-ਭਰ ਵਿੱਚ ਹਰ ਆਦਮੀ ਨੂੰ ਲਾਕ-ਡਾਉਣ ਦੀ ਸਖਤੀ ਨਾਲ ਪਾਲਨਾ ਕਰਨ ਦੀ ਆਦਤ ਪਾ ਲੈਣੀ ਚਾਹੀਦੀ ਹੈ। ਪੂਰੇ ਪ੍ਰੀਕਾਸ਼ਨਜ਼ ਨਾਲ ਆਪਣੀ ‘ਤੇ ਸਾਹਮਣੇ ਵਾਲੀ ਦੀ ਜ਼ਿੰਦਗੀ ਬਚਾਓ। ਲਾਕ-ਡਾਉਣ ਦੌਰਾਣ ਘਰ ਤੋਂ ਬਾਹਰ ਨਾ ਜਾਓ, ਬਹੁਤ ਜਰੂਰੀ ਹੋਵੇ ਤਾਂ ਜਾਵੋ। ਸੋਸ਼ਲ-ਡਿਸਟੈਂਸਿੰਗ, ਹੈਂਡ-ਹਾਈਜਿਨ, ਸੈਨੀਟਾਈਜ਼ਰ ਦੀ ਵਰਤੋਂ ਦੇ ਨਾਲ-ਨਾਲ ਆਪਣਾ ਮੂੰਹ ਮਾਸਕ ਨਾਲ ਕਵਰ ਕਰ ਕੇ ਰੱਖੋ। ਸਾਹ ਅਤੇ ਖੰਘ ਦੀ ਇਨਫੈਕਸ਼ਨ ਦੇ ਰੌਗੀ ਦੇ ਨੇੜਲੇ ਸੰਪਰਕ ਤੋਂ ਬਚਾਅ ਕਰੋ ਅਤੇ ਪਰਿਵਾਰ ਵਿਚ ਉਹਨਾਂ ਦਾ ਖਾਸ ਧਿਆਣ ਰੱਖੋ। ਸ਼ੱਕ ਦੀ ਹਾਲਤ ਵਿਚ ਕੌਵਿਡ-19 ਲਈ ਬਿਨਾ ਦੇਰੀ ਟੈਸਟ ਕਰਾਓ। ਲੱਛਣ ਪੈਦਾ ਹੁੰਦੇ ਹੀ ਨੇੜੇ ਦੇ ਹਸਪਤਾਲ ਨਾਲ ਸੰਪਰਕ ਕਰੋ।