Articles Sport

ਚੈਂਪੀਅਨਜ਼ ਟਰਾਫੀ: ਭਾਰਤ ਨੇ ਪਾਕਿ ਨੂੰ 6 ਵਿਕਟਾਂ ਨਾਲ ਹਰਾਇਆ !

ਭਾਰਤ ਦੇ ਵਿਰਾਟ ਕੋਹਲੀ ਐਤਵਾਰ ਨੂੰ ਦੁਬਈ ਦੇ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਆਈਸੀਸੀ ਚੈਂਪੀਅਨਜ਼ ਟਰਾਫੀ 2025- ਗਰੁੱਪ ਏ ਮੈਚ ਦੌਰਾਨ ਪਾਕਿਸਤਾਨ ਵਿਰੁੱਧ ਭਾਰਤ ਦੇ ਅਕਸ਼ਰ ਪਟੇਲ ਨਾਲ ਆਪਣਾ ਸੈਂਕੜਾ ਮਨਾਉਂਦੇ ਹੋਏ। (ਫੋਟੋ: ਏ ਐਨ ਆਈ)

ਵਿਰਾਟ ਕੋਹਲੀ (100) ਦੇ ਨਾਬਾਦ ਸੈਂਕੜੇ ਤੇ ਸ਼੍ਰੇਅਰ ਅੱਈਅਰ (56) ਦੇ ਨੀਮ ਸੈਂਕੜੇ ਅਤੇ ਇਸ ਤੋਂ ਪਹਿਲਾਂ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਦੁਬਈ ਆਈ ਸੀਸੀ ਪੀਅਨਜ਼ ਟਰਾਫ਼ੀ ਦੇ ਗਰੁੱਪ ਏ ਦੇ ਮਹਾਂ ਮੁਕਾਬਲੇ ਵਿਚ ਆਪਣੇ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾ ਦਿੱਤਾ ਹੈ।

ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 49.4 ਓਵਰਾਂ ਵਿਚ 241 ਦੌੜਾਂ ਬਣਾਈਆਂ ਸਨ ਤੇ ਭਾਰਤ ਨੇ ਇਸ ਟੀਚੇ ਨੂੰ 42.3 ਓਵਰਾਂ ਵਿਚ 244 ਦੌੜਾਂ ਬਣਾ ਕੇ ਪੂਰਾ ਕਰ ਲਿਆ। ਕੋਹਲੀ ਨੇ 111 ਗੇਂਦਾਂ ਦੀ ਪਾਰੀ ਵਿਚ 11 ਚੌਕੇ ਜੜੇ। ਕੋਹਲੀ ਦਾ ਚੈਂਪੀਅਨਜ਼ ਟਰਾਫ਼ੀ ਵਿਚ ਇਹ ਪਲੇਠਾ ਜਦੋਂਕਿ ਇਕ ਰੋਜ਼ਾ ਕ੍ਰਿਕਟ ਵਿਚ 51ਵਾਂ ਸੈਂਕੜਾ ਹੈ। ਕੋਹਲੀ ਪਾਕਿਸਤਾਨ ਖਿਲਾਫ਼ ਏਸ਼ੀਆ ਕੱਪ, ਵਿਸ਼ਵ ਕੱਪ ਤੇ ਚੈਂਪੀਅਨਜ਼ ਟਰਾਫ਼ੀ ਵਿਚ ਸੈਂਕੜਾ ਲਾਉਣ ਵਾਲਾ ਪਹਿਲਾ ਬੱਲੇਬਾਜ਼ ਬਣ ਗਿਆ ਹੈ। ਕੋਹਲੀ ਨੇ ਇਕ ਰੋਜ਼ਾ ਕ੍ਰਿਕਟ ਵਿਚ 14,000 ਦੌੜਾਂ ਵੀ ਪੂਰੀਆਂ ਕੀਤੀਆਂ। ਕੋਹਲੀ ਨੂੰ ‘ਪਲੇਅਰ ਆਫ਼ ਦੀ ਮੈਚ’ ਐਲਾਨਿਆ ਗਿਆ।

ਸ਼੍ਰੇਅਰ ਅੱਈਅਰ ਨੇ 67 ਗੇਂਦਾਂ ’ਤੇ 56 ਦੌੜਾਂ ਬਣਾਈਆਂ ਤੇ ਇਸ ਦੌਰਾਨ 5 ਚੌਕੇ ਤੇ ਇਕ ਛੱਕਾ ਜੜਿਆ। ਸ਼ੁਭਮਨ ਗਿੱਲ ਨੇ 46 ਦੌੜਾਂ ਤੇ ਕਪਤਾਨ ਰੋਹਿਤ ਸ਼ਰਮਾ ਨੇ 20 ਦੌੜਾਂ ਦਾ ਯੋਗਦਾਨ ਪਾਇਆ। ਹਾਰਦਿਕ ਪਟੇਲ ਨੇ 8 ਤੇ ਅਕਸ਼ਰ ਪਟੇਲ ਨੇ ਨਾਬਾਦ 3 ਦੌੜਾਂ ਬਣਾਈਆਂ।

ਪਾਕਿਸਤਾਨ ਲਈ ਸ਼ਾਹੀਨ ਸ਼ਾਹ ਅਫ਼ਰੀਦੀ ਨੇ ਦੋ ਜਦੋਂਕਿ ਅਬਰਾਰ ਅਹਿਮਦ ਤੇ ਖ਼ੁਸ਼ਦਿਲ ਸ਼ਾਹ ਨੇ ਇਕ ਇਕ ਵਿਕਟ ਲਈ। ਅਬਰਾਰ ਅਹਿਮਦ ਨੇ 10 ਓਵਰਾਂ ਵਿਚ 28 ਦੌੜਾਂ ਬਦਲੇ ਇਕ ਵਿਕਟ ਲਈ। ਇਸ ਤੋਂ ਪਹਿਲਾਂ ਪਾਕਿਸਤਾਨ ਨੇ 49.4 ਓਵਰਾਂ ਵਿਚ 241 ਦੌੜਾਂ ਬਣਾਈਆਂ। ਪਾਕਿਸਤਾਨ ਲਈ Saud Shakeel ਨੇ ਸਭ ਤੋਂ ਵੱਧ 62 ਦੌੜਾਂ ਬਣਾਈਆਂ। ਕਪਤਾਨ ਮੁਹੰਮਦ ਰਿਜ਼ਵਾਨ ਨੇ 46 ਦੌੜਾਂ ਦਾ ਯੋਗਦਾਨ ਪਾਇਆ ਜਦੋਂਕਿ ਹੇਠਲੇ ਕ੍ਰਮ ਵਿਚ ਖੁਸ਼ਦਿਲ ਨੇ 39 ਗੇਂਦਾਂ ’ਤੇ 38 ਦੌੜਾਂ ਦੀ ਪਾਰੀ ਖੇਡੀ।

ਭਾਰਤ ਲਈ ਕੁਲਦੀਪ ਯਾਦਵ ਨੇ ਤਿੰਨ, ਹਾਰਦਿਕ ਪੰਡਿਆ ਨੇ ਦੋ ਜਦੋਂਕਿ ਅਕਸ਼ਰ ਪਟੇਲ, ਰਵਿੰਦਰ ਜਡੇਜਾ ਤੇ ਹਰਸ਼ਿਤ ਰਾਣਾ ਨੇ ਇਕ ਇਕ ਵਿਕਟ ਲਈ। ਪਾਕਿਸਤਾਨ ਲਈ ਕਪਤਾਨ ਮੁਹੰਮਦ ਰਿਜ਼ਵਾਨ (46) ਤੇ ਸਊਦ ਸ਼ਕੀਲ (62) ਨੇ ਤੀਜੇ ਵਿਕਟ ਲਈ 144 ਗੇਂਦਾਂ ਵਿਚ 104 ਦੌੜਾਂ ਦੀ ਭਾਈਵਾਲੀ ਕਰਕੇ ਵੱਡੇ ਸਕੋਰ ਦੀ ਨੀਂਹ ਰੱਖੀ ਸੀ, ਪਰ ਭਾਰਤੀ ਗੇਂਦਬਾਜ਼ਾਂ ਨੇ 34ਵੇਂ ਤੇ 37ਵੇਂ ਓਵਰ ਦਰਮਿਆਨ 19 ਗੇਂਦਾਂ ਦੇ ਵਕਫ਼ੇ ਵਿਚ ਤਿੰਨ ਵਿਕਟ ਲਏ। ਕੁਲਦੀਪ ਯਾਦਵ ਨੇ 43ਵੇਂ ਓਵਰ ਵਿਚ ਲਗਾਤਾਰ ਸਲਮਾਨ ਆਗਾ (19 ਤੇ ਸ਼ਾਹੀਨ ਸ਼ਾਹ ਅਫ਼ਰੀਦੀ (0) ਆਊਟ ਕਰਕੇ ਮੈਚ ’ਤੇ ਭਾਰਤ ਦੇ ਦਬਦਬੇ ਨੂੰ ਕਾਇਮ ਰੱਖਿਆ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਸਟਾਰ ਬੱਲੇਬਾਜ਼ ਬਾਬਰ ਆਜ਼ਮ (23) ਤੇ ਇਮਾਮ ਉਲ ਹੱਕ (10) ਜਲਦੀ ਆਊਟ ਹੋ ਗਏ। ਦੋਵਾਂ ਨੇ ਪਹਿਲੇ ਵਿਕਟ ਲਈ 41 ਦੌੜਾਂ ਦੀ ਭਾਈਵਾਲੀ ਕੀਤੀ। ਬਾਬਰ ਨੂੰ ਹਾਰਦਿਕ ਪੰਡਿਆ ਦੀ ਗੇਂਦ ’ਤੇ ਵਿਕਟਕੀਪਰ ਲੋਕੇਸ਼ ਰਾਹੁਲ ਨੇ ਵਿਕਟਾਂ ਪਿੱਛੇ ਕੈਚ ਲੈ ਕੇ ਆਊਟ ਕੀਤਾ ਜਦੋਂਕਿ ਇਮਾਮ ਉਲ ਹੱਕ ਅਕਸ਼ਰ ਪਟੇਲ ਦੇ ਸਿੱਧੇ ਥ੍ਰੋਅ ਨਾਲ ਰਨ ਆਊਟ ਹੋ ਗਿਆ। ਭਾਰਤੀ ਟੀਮ ਨੂੰ ਇਸ ਦੌਰਾਨ ਉਦੋਂ ਪ੍ਰੇਸ਼ਾਨੀ ਹੋਈ ਜਦੋਂ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਕਰੀਬ 20 ਮਿੰਟਾਂ ਲਈ ਮੈਦਾਨ ਤੋਂ ਬਾਹਰ ਬੈਠਣਾ ਪਿਆ। ਸ਼ਮੀ ਨੇ ਹਾਲਾਂਕਿ ਜਲਦੀ ਹੀ ਮੈਦਾਨ ਵਿਚ ਵਾਪਸੀ ਕਰਕੇ ਗੇਂਦਬਾਜ਼ੀ ਕੀਤੀ। ਕਪਤਾਨ ਰੋਹਿਤ ਸ਼ਰਮਾ ਵੀ ਦੁਬਈ ਦੀ ਗਰਮੀ ਵਿਚ ਅਸਹਿਜ ਮਹਿਸੂਸ ਕਰ ਰਹੇ ਸਨ ਤੇ ਉਨ੍ਹਾਂ ਵੀ ਮੈਦਾਨ ਛੱਡਿਆ। ਉਦੋਂ ਰੋਹਿਤ ਦੀ ਥਾਂ ਸ਼ੁਭਮਨ ਗਿੱਲ ਨੇ ਕਮਾਨ ਸੰਭਾਲੀ।

ਇਸ ਜਿੱਤ ਨਾਲ ਭਾਰਤ ਨੇ ਜਿੱਥੇ ਚੈਂਪੀਅਨਜ਼ ਟਰਾਫ਼ੀ ਦੇ ਸੈਮੀ ਫਾਈਨਲ ਲਈ ਥਾਂ ਪੱਕੀ ਕਰ ਲਈ ਹੈ, ਉਥੇ ਮੇਜ਼ਬਾਨ ਪਾਕਿਸਤਾਨ ਟੂਰਨਾਮੈਂਟ ’ਚੋਂ ਲਗਪਗ ਬਾਹਰ ਹੋ ਗਿਆ। ਹਾਲਾਂਕਿ ਦੋਵਾਂ ਟੀਮਾਂ ਦਾ ਗਰੁੱਪ ਗੇੜ ਦਾ ਇਕ ਇਕ ਮੈਚ ਬਾਕੀ ਹੈ। ਭਾਰਤ ਆਪਣਾ ਅਗਲਾ ਗਰੁੱਪ ਮੁਕਾਬਲਾ 2 ਮਾਰਚ ਨੂੰ ਨਿਊਜ਼ੀਲੈਂਡ ਖਿਲਾਫ਼ ਖੇਡੇਗਾ।

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin