Literature

ਛੀਨਾ ਵੱਲੋਂ ‘ਅਪਲਾਈਡ ਮਨੋਵਿਗਿਆਨ’ ਪੁਸਤਕ ਲੋਕ ਅਰਪਿਤ

ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦਫ਼ਤਰ ਵਿਖੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ, ਪ੍ਰਿੰਸੀਪਲ ਡਾ. ਅਮਨਪ੍ਰੀਤ ਕੌਰ ਦੀ ਪੁਸਤਕ ‘ਅਪਲਾਈਡ ਮਨੋਵਿਗਿਆਨ’ ਨੂੰ ਲੋਕ ਅਰਪਿਤ ਕਰਦੇ ਹੋਏ ਨਾਲ ਕਾਲਜ ਸਟਾਫ਼ ਤੇ ਹੋਰ।

ਅੰਮ੍ਰਿਤਸਰ – ਮਨੋਵਿਗਿਆਨ ਨਾਲ ਸਬੰਧਿਤ ਹਰੇਕ ਵਿਸ਼ੇ ਨੂੰ ਡੂੰਘਾਈ ਅਤੇ ਵਿਸਥਾਰਪੂਰਵਕ ਦਰਸਾਉਂਦੀ ‘ਅਪਲਾਈਡ ਮਨੋਵਿਗਿਆਨ’ ਪੁਸਤਕ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਵੱਲੋਂ ਆਪਣੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਸਥਿਤ ਦਫ਼ਤਰ ਵਿਖੇ ਲੋਕ ਅਰਪਿਤ ਕੀਤੀ ਗਈ। ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਪ੍ਰਿੰਸੀਪਲ (ਪ੍ਰੋ:) ਡਾ. ਅਮਨਪ੍ਰੀਤ ਕੌਰ ਦੁਆਰਾ ਉਕਤ ਪੁਸਤਕ ’ਚ ਮਨੋਵਿਗਿਆਨ ਨਾਲ ਸਬੰਧਿਤ ਹਰੇਕ ਵਿਸ਼ੇ ਨੂੰ ਬਹੁਤ ਸੁਚੱਜੇ ਢੰਗ ਨਾਲ ਕਲਮਬੱਧ ਕਰਕੇ ਦਰਸਾਇਆ ਗਿਆ ਹੈ।

ਇਸ ਮੌਕੇ ਸ: ਛੀਨਾ ਨੇ ਪ੍ਰਿੰ: ਡਾ. ਅਮਨਪ੍ਰੀਤ ਕੌਰ ਪੁਸਤਕ ਸਬੰਧੀ ਕੀਤੀ ਗਈ ਸਖ਼ਤ ਜਦੋਂ-ਜਹਿਦ ’ਤੇ ਸ਼ਲਾਘਾ ਕਰਦਿਆਂ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਪਾਠ ਪੁਸਤਕ ’ਚ ਸੰਭਵ ਅਤੇ ਜ਼ਰੂਰੀ ਸਾਰਨੀਆਂ ਅਤੇ ਚਿੱਤਰਾਂ ਦੀ ਪੇਸ਼ਕਾਰੀ ਕਿਤਾਬ ਨੂੰ ਹੋਰ ਵੀ ਮਨਮੋਹਕ ਬਣਾਉਂਦੀ ਹੈ। ਉਨ੍ਹਾਂ ਕਿਹਾ ਕਿ ਸਰਲ ਭਾਸ਼ਾ ਅਤੇ ਰੰਗਦਾਰ ਸ਼ਬਦਾਵਲੀ ਦੀ ਵਰਤੋਂ ਨਾਲ ਪ੍ਰਿੰ: ਡਾ. ਅਮਨਪ੍ਰੀਤ ਕੌਰ ਨੇ ਰੋਜ਼ਾਨਾ ਜੀਵਨ ਨਾਲ ਸਬੰਧਿਤ ਅਣਗਿਣਤ ਉਦਾਹਰਣਾਂ ਪੇਸ਼ ਕਰਕੇ, ਖਾਸਕਰ ਵਿਦਿਆਰਥੀ ਜੀਵਨ, ਘਰੇਲੂ, ਨਰਸਜ਼, ਸਿਹਤ ਸੰਭਾਲ ਅਤੇ ਸਿਹਤ ਵਿਭਾਗ ਆਦਿ ਨੂੰ ਪੁਸਤਕ ਪ੍ਰੇਮੀਆਂ ਦੇ ਰੂਬਰੂ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਵਿਜ਼ਨ ਹੈਲਥ ਸਾਇੰਸਜ਼ ਪਬਲਿਸਰਜ਼, ਮੋਹਾਲੀ ਵੱਲੋਂ ਪ੍ਰਕਾਸ਼ਿਤ ਪੁਸਤਕ ਜੀ. ਐੱਨ. ਐੱਮ, ਪੋਸਟ ਬੇਸਿਕ, ਬੀ. ਐੱਸ. ਸੀ. ਨਰਸਿੰਗ , ਐੱਮ. ਐੱਸ. ਸੀ. ਨਰਸਿੰਗ ਅਤੇ ਅਪਲਾਈਡ ਹੈਲਥ ਕੋਰਸਾਂ ਲਈ ਬਹੁਤ ਲਾਭਕਾਰੀ ਸਾਬਤ ਹੋਵੇਗੀ।

ਇਸ ਮੌਕੇ ਪ੍ਰਿੰ: ਡਾ. ਅਮਨਪ੍ਰੀਤ ਕੌਰ ਨੇ ਸ: ਛੀਨਾ ਦਾ ਪੁਸਤਕ ਨੂੰ ਲੋਕ ਅਰਪਿਤ ਕਰਨ ’ਤੇ ਧੰਨਵਾਦ ਕਰਦਿਆਂ ਜਾਣਕਾਰੀ ਦਿੱਤੀ ਕਿ ਪੁਸਤਕ ’ਚ ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ, ਫਰੀਦਕੋਟ ਉਪ-ਕੁਲਪਤੀ ਡਾ: ਰਾਜੀਵ ਸੂਦ ਅਤੇ ਐੱਸ. ਕੇ. ਐੱਸ. ਐੱਸ. ਕਾਲਜ ਆਫ਼ ਨਰਸਿੰਗ, ਲੁਧਿਆਣਾ ਦੇ ਸਾਬਕਾ ਪ੍ਰਿੰਸੀਪਲ ਡਾ. ਕੰਵਲਜੀਤ ਕੌਰ ਗਿੱਲ ਵੱਲੋ ਮੁੱਖਬੰਧ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਤਾਬ ਇੰਡੀਅਨ ਨਰਸਿੰਗ ਕਾਊਂਸਲ, ਨਵੀਂ ਦਿੱਲੀ ਦੇ ਵਰਣਿਤ ਬੀ. ਐੱਸ. ਸੀ. ਨਰਸਿੰਗ ਦੇ ਸਿਰਫ਼ ‘ਰਾਵਾਇਜ਼ਡ ਸਿਲੇਬਸ’ ਨੂੰ ਪੂਰੀ ਤਰ੍ਹਾਂ ਨਾਲ ਹੀ ਨਹੀਂ ਕਵਰ ਕਰਦੀ, ਬਲਕਿ ਇਸ ਡਿਗਰੀ ਕੋਰਸ ਦੇ ਪੁਰਾਣੇ ਸਿਲੇਬਸ, ਹੋਰ ਨਰਸਿੰਗ ਕੋਰਸਾਂ ਤੇ ਸਹਿਯੋਗੀ ਸਿਹਤ ਵਿਗਿਆਨ ਦੇ ਵਿਸ਼ਿਆਂ ਦਾ ਵੀ ਮਿਸ਼ਰਣ ਹੈ।

Related posts

ਖ਼ਾਲਸਾ ਕਾਲਜ ਵਿਖੇ 9ਵੇਂ ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ-ਮੇਲੇ ਦਾ ਸ਼ਾਨੋ-ਸ਼ੌਕਤ ਨਾਲ ਉਦਘਾਟਨ

admin

5 ਦਿਨਾਂ ਸਾਹਿਤ ਉਤਸਵ ਅਤੇ ਪੁਸਤਕ ਮੇਲੇ ਦਾ ਸ਼ਾਨਦਾਰ ਉਦਘਾਟਨ ਅੱਜ

admin

ਪੰਜਾਬੀ ਨੂੰ ਕੈਨੇਡਾ ‘ਚ ਕੈਨੇਡੀਅਨ ਭਾਸ਼ਾ ਦਾ ਦਰਜ਼ਾ ਮਿਲੇ – ਡਾ.ਸਾਧੂ ਬਿਨਿੰਗ

admin