Bollywood

ਜਲਦ ਹੀ ਰਿਲੀਜ਼ ਹੋਣਗੀਆਂ ਰਾਧੇ, ਸੂਰਯਵੰਸ਼ੀ, ਲਾਲ ਸਿੰਘ ਚੱਢਾ ਸਮੇਤ ਇਹ ਫਿਲਮਾਂ

ਨਵੀਂ ਦਿੱਲੀ- ਸਾਲ 2020 ਸਿਨੇਮਾ ਲਈ ਕਾਫੀ ਮਾਯੂਸੀ ਵਾਲਾ ਸਾਲ ਰਿਹਾ। ਕੋਰੋਨਾ ਵਾਇਰਸ ਚੱਲਦੇ ਲਾਕਡਾਊਨ ਦੀ ਵਜ੍ਹਾ ਨਾਲ ਕਈ ਵੱਡੀਆਂ ਫਿਲਮਾਂ ਦੀ ਸ਼ੂਟਿੰਗ ਨੂੰ ਰੋਕਣਾ ਪਾਇਆ ਤਾਂ ਕਈਆਂ ਦੀ ਰਿਲੀਜ਼ ਡੇਟ ਨੂੰ ਅੱਗੇ ਵਧਾਉਣਾ ਪਾਇਆ ਪਰ ਹੁਣ ਇਹ ਸਾਲ ਖ਼ਤਮ ਹੋਣ ਵਾਲਾ ਹੈ ਤੇ ਅਗਲੇ ਸਾਲ ਫਿਲਮੀ ਪ੍ਰੇਮੀਆਂ ਲਈ ਫਿਲਮਾਂ ਦਾ ਹੜ੍ਹ ਆਉਣ ਵਾਲਾ ਹੈ।
ਹਾਲਾਂਕਿ ਹੁਣ ਸਿਨੇਮਾਘਰਾਂ ਨੂੰ ਖੋਲ੍ਹ ਦਿੱਤਾ ਗਿਆ ਹੈ ਤੇ ਫਿਲਮਾਂ ਵੀ ਰਿਲੀਜ਼ ਹੋ ਰਹੀਆਂ ਹਨ ਪਰ ਲੋਕਾਂ ਦੇ ਮਨ ’ਚ ਹੁਣ ਵੀ ਕੋਰੋਨਾ ਨੂੰ ਲੈ ਕੇ ਡਰ ਹੈ ਤੇ ਲੋਕ ਥਿਏਟਰ ’ਚ ਫਿਲਮ ਦੇਖਣ ਨਹੀਂ ਜਾ ਰਹੇ। ਅਗਲੇ ਸਾਲ ਹਾਲਾਤ ਠੀਕ ਹੋਣ ਨਾਲ ਸਿਨੇਮਾ ਪ੍ਰੇਮੀਆਂ ਨੂੰ ਕੁਝ ਫਿਲਮਾਂ ਦਾ ਵੀ ਬੇਸਬਰੀ ਨਾਲ ਇੰਤਜ਼ਾਰ ਹੈ। ਆਓ ਜਾਣਦੇ ਹਾਂ ਕਿ ਇਸ ਸਾਲ 2021 ਦੀਆਂ Most awaited ਫਿਲਮਾਂ ਬਾਰੇ…
‘ਸ਼ਾਬਾਸ਼ ਮਿੱਠੂ’
ਮਾਤਾ-ਪਿਤਾ ਬਣਨ ਤੋਂ ਬਾਅਦ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਨੇ ਬੇਟੀ ਦੇ ਨਾਲ ਸ਼ੇਅਰ ਕੀਤੀ ਪਹਿਲੀ ਫੋਟੋ, ਦੱਸਿਆ ਨਾਮ
‘ਸ਼ਾਬਾਸ ਮਿੱਠੂ’ ਫਿਲਮ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਾਬਕਾ ਕਪਤਾਨ ਮੀਤਾਲੀ ਰਾਜ ਦੀ ਬਾਇਓਪਿਕ ਹੈ। ਇਸ ਫਿਲਮ ’ਚ ਵਾਪਸੀ ਪੰਨੂ ਲੀਡ ਰੋਲ ’ਚ ਹੈ। ਤਾਪਸੀ ਨੇ ਮਿਤਾਲੀ ਦਾ ਕਿਰਦਾਰ ਨਿਭਾਉਣ ਲਈ ਕਾਫੀ ਮਹਿਨਤ ਕੀਤੀ ਹੈ। ਫਿਲਮ ’ਚ ਉਨ੍ਹਾਂ ਦੀ Look ਕਿਸ ਤਰ੍ਹਾਂ ਦੀ ਹੈ ਇਸ ਦੀ ਪਹਿਲੀ ਝਲਕ ਤਾਂ 2020 ’ਚ ਹੀ ਦੇਖਣ ਨੂੰ ਮਿਲ ਗਈ ਸੀ। ਮਿਤਾਲੀ ਦੀ Round ਵਾਲੀ ਹੈਟ ਪਾ ਕੇ ਤਾਪਸੀ ਕਾਫੀ ਹੱਦ ਤਕ ਉਨ੍ਹਾਂ ਵਰਗੀ ਲੱਗ ਰਹੀ ਹੈ।
ਸੂਰਯਵੰਸ਼ੀ
ਇਸ ਸਾਲ ਅਕਸ਼ੇ ਕੁਮਾਰ ਦੀ ਸਭ ਤੋਂ ਵੱਡੀ ਫਿਲਮ ‘ਸੂਰਯਵੰਸ਼ੀ’ ਕੋਰੋਨਾ ਵਾਇਰਸ ਦੇ ਕਾਰਨ ਰਿਲੀਜ਼ ਨਹੀਂ ਹੋ ਸਕੀ ਸੀ। ਹੁਣ ਇਹ ਫਿਲਮ ਸਾਲ 2021 ’ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ’ਚ ਅਕਸ਼ੇ ਕੁਮਾਰ ਪੁਲਿਸ ਆਫਿਸਰ ਦੀ ਭੂਮਿਕਾ ’ਚ ਨਜ਼ਰ ਆਉਣਗੇ। ਇਸ ਫਿਲਮ ਦੇ ਡਾਇਰੇਕਟਰ ਰੋਹਿਤ ਸ਼ੈੱਟੀ ਹਨ।
ਅਤਰੰਗੀ ਰੇ
ਅਕਸ਼ੇ ਕੁਮਾਰ ਤੇ ਸਾਰਾ ਅਲੀ ਖ਼ਾਨ ਸਟਾਰਰ ਫਿਲਮ ‘ਅਤਰੰਗੀ ਰੇ’ ਵੀ ਫਰਵਰੀ 2021 ’ਚ ਰਿਲੀਜ਼ ਹੋਵੇਗੀ। ਫਿਲਹਾਲ ਇਸ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈ। ਪਹਿਲਾ ਮਾਰਚ ’ਚ ਵਾਰਾਣਸੀ ’ਚ ਇਸ ਦੀ ਅੱਧੀ ਤੋਂ ਜ਼ਿਆਦਾ ਸ਼ੂਟਿੰਗ ਹੋ ਚੁੱਕੀ ਸੀ ਪਰ ਕੋਰੋਨਾ ਵਾਇਰਸ ਕਾਰਨ ਦੇਸ਼ ਭਰ ’ਚ ਲੱਗੇ ਲਾਕਡਾਉਨ ਦੇ ਚੱਲਦੇ ਸ਼ੂਟਿੰਗ ਨੂੰ ਰੋਕ ਦਿੱਤਾ ਗਿਆ ਸੀ। ਇਹ ਫਿਲਮ 14 ਫਰਵਰੀ 2021 ਨੂੰ Valentine’s Day ’ਤੇ ਰਿਲੀਜ਼ ਹੋ ਸਕਦੀ ਹੈ।
‘ਰਾਧੇ : ਯੋਰ ਮੋਸਟਵਾਟੇਂਡ ਭਾਈ’
ਬਾਲੀਵੁੱਡ ਦੇ ‘ਸੁਲਤਾਨ’ ਸਲਮਾਨ ਖ਼ਾਨ ਦੀ Most awaited ਫਿਲਮ ‘ਰਾਧੇ’ ਸਾਲ 2021 ਦੀ ਸਭ ਤੋਂ ਵੱਡੀਆਂ ਫਿਲਮਾਂ ’ਚੋਂ ਇਕ ਹੋ ਸਕਦੀ ਹੈ। ਸਲਮਾਨ ਦੇ ਫੈਨਜ਼ ਇਸ ਫਿਲਮ ਦਾ ਇੰਤਜ਼ਾਰ ਲੰਬੇ ਸਮੇਂ ਤੋਂ ਕਰ ਰਹੇ ਹਨ। ਇਹ ਫਿਲਮ 2021 ਦੀ ਈਦ ’ਤੇ ਰਿਲੀਜ਼ ਹੋਵੇਗੀ। ਇਸ ਫਿਲਮ ’ਚ ਸਲਮਾਨ ਨਾਲ ਦਿਸ਼ਾ ਪਟਾਨੀ, Randeep Hooda, Jackie Shroff ਨਜ਼ਰ ਆਉਣਗੇ।
‘83’
ਰਣਵੀਰ ਸਿੰਘ ਤੇ ਦੀਪਿਕਾ ਪਾਦੂਕੌਣ ਸਟਾਰਰ ਇਹ ਫਿਲਮ ਵੀ announcement ਤੋਂ ਬਾਅਦ ਸੁਰਖੀਆਂ ’ਚ ਹੈ। ਫਿਲਮ 1983 ਦੇ ਵਰਲਡ ਕੱਪ ਜੇਤੂ ਟੀਮ ਇੰਡੀਆ ’ਤੇ ਆਧਾਰਿਤ ਹੈ। ਫਿਲਮ ’ਚ ਰਣਵੀਰ ਸਿੰਘ ਨੇ ਕਪਿਲ ਦੇਵ ਦੀ ਭੂਮਿਕਾ ਨਿਭਾਈ ਹੈ ਤੇ ਦੀਪਿਕਾ ਨੇ ਉਨ੍ਹਾਂ ਦੀ ਪਤਨੀ ਰੋਮੀ ਦੀ ਭੂਮਿਕਾ ਨਿਭਾਈ ਹੈ। ਦੱਸਣਯੋਗ ਹੈ ਕਿ ਫਿਲਮ ਨੂੰ 2020 ’ਚ ਅਪ੍ਰੈਲ ’ਚ ਰਿਲੀਜ਼ ਹੋਣ ਵਾਲੀ ਸੀ ਪਰ ਕੋਰੋਨਾ ਵਾਇਰਸ ਕਾਰਨ ਫਿਲਮ ਨੂੰ ਰੋਕਣਾ ਪਾਇਆ। ਹੁਣ ਇਹ ਫਿਲਮ ਮਾਰਚ 2021 ’ਚ ਰਿਲੀਜ਼ ਹੋਵੇਗੀ।
‘ਲਾਲ ਸਿੰਘ ਚੱਡਾ’
ਆਮਿਰ ਖ਼ਾਨ ਦੀ ਫਿਲਮ ‘ਲਾਲ ਸਿੰਘ ਚੱਡਾ’ ਦਾ ਇੰਤਜ਼ਾਰ ਫੈਨਜ਼ ਕਾਫੀ ਲੰਬੇ ਸਮੇਂ ਤੋਂ ਕਰ ਰਹੇ ਹਨ। ਪਹਿਲਾ ਇਹ ਫਿਲਮ ਦਸੰਬਰ 2020 ’ਚ ਕ੍ਰਿਸਮਸ ਮੌਕੇ ਰਿਲੀਜ਼ ਹੋਣ ਵਾਲੀ ਸੀ ਪਰ ਹੁਣ ਇਹ ਕ੍ਰਿਸਮਸ 2021 ’ਚ ਸਿਨੇਮਾਘਰਾਂ ’ਚ ਆਵੇਗੀ। ਇਸ ਫਿਲਮ ’ਚ ਆਮਿਲ ਦੇ ਨਾਲ ਕਰੀਨਾ ਕਪੂਰ ਖਾਨ ਨਜ਼ਰ ਆਵੇਗੀ। ਫਿਲਮ ਨੂੰ ਲੈ ਕੇ ਆਮਿਰ ਦੇ ਕਈ Look ਸਾਹਮਣੇ ਆ ਚੁੱਕੇ ਹਨ ਇਸ ’ਚ ਇਹ ਇਕ ਸਿੱਖ ਦੀ ਭੂਮਿਕਾ ’ਚ ਨਜ਼ਰ ਆਉਣਗੇ।

Related posts

ਬਾਲੀਵੁੱਡ ਕਮੇਡੀਅਨ ਕਪਿਲ ਦੇ ਕੈਨੇਡੀਅਨ ਕੈਫ਼ੇ ਉਪਰ ਦੂਜੀ ਵਾਰ ਗੋਲੀਆਂ ਦਾ ਮੀਂਹ ਵਰ੍ਹਾਇਆ !

admin

ਮਹਿਲਾ ਕਮਿਸ਼ਨ ਵਲੋਂ ਹਨੀ ਸਿੰਘ ਤੇ ਕਰਨ ਔਜਲਾ ਖਿਲਾਫ਼ ਕਾਰਵਾਈ ਲਈ ਡੀਜੀਪੀ ਨੂੰ ਚਿੱਠੀ !

admin

71ਵਾਂ ਨੈਸ਼ਨਲ ਫਿਲਮ ਐਵਾਰਡਜ਼: ਸ਼ਾਹਰੁਖ ਖਾਨ ਤੇ ਰਾਣੀ ਮੁਖਰਜੀ ਨੂੰ ਮਿਲਿਆ ਪਹਿਲਾ ਨੈਸ਼ਨਲ ਐਵਾਰਡ !

admin