ਇਸੇ ਉਕਤ ਲੜੀ ਤਹਿਤ ਲਿਖੇ ਜਾ ਰਹੇ ਪਿਛਲੇ ਕਾਲਮਾਂ ਵਿੱਚ ਮੋਟਰ ਕਾਰ ਅਤੇ ਮਕੈਨਿਕਾਂ ਨਾਲ ਸੰਬੰਧਿਤ ਬਹੁਤ ਸਾਰੇ ਅਜਿਹੇ ਪਹਿਲੂਆਂ ਬਾਰੇ ਵਿਚਾਰ ਚਰਚਾ ਕੀਤੀ ਗਈ ਹੈ ਜਿਹਨਾ ਸੰਬੰਧੀ ਥੋੜੀ ਜਿਹੀ ਸਾਵਧਾਨੀ ਜੇਕਰ ਵਰਤੀ ਜਾਵੇ ਤਾਂ ਜਿੱਥੇ ਪੈਸੇ ਦੀ ਬੱਚਤ ਕੀਤੀ ਜਾ ਸਕਦੀ ਹੈ, ਵਪਾਰਕ ਅਦਾਰਿਆਂ ਦੀ ਲੁੱਟ ਤੋਂ ਬਚਿਆ ਜਾ ਸਕਦਾ ਹੈ, ਆਪਣੇ ਅਧਿਕਾਰਾਂ ਦੀ ਵਰਤੋ ਕਰਕੇ ਸੜਕੀ ਨਿਯਮਾਂ ਸੰਬੰਧੀ ਜੁਰਮਾਨਿਆਂ ਤੋਂ ਬਚਿਆ ਜਾ ਸਕਦਾ ਜਾਂ ਫਿਰ ਜੁਰਮਾਨਾ ਹੋਣ ‘ਤੇ ਬਣਦੀ ਅਪੀਲ ਕਰਕੇ ਜੁਰਮਾਨਾ ਮੁਆਫ ਕਰਵਾਇਆਂ ਜਾ ਸਕਦਾ ਹੈ ਉੱਥੇ ਇਸ ਦੇ ਨਾਲ ਹੀ ਇਕ ਸੂਝਵਾਨ ਸੁਰੱਖਿਅਤ ਚਾਲਕ ਵੀ ਬਣਿਆ ਜਾ ਸਕਦਾ ਹੈ ।
ਹਥਲੇ ਕਾਲਮ ਵਿੱਚ ਟਾਇਰਾਂ ਦੀ ਗੱਲ ਕੀਤੀ ਜਾਵੇਗੀ । ਟਾਇਰ ਕਿਸੇ ਵੀ ਵਾਹਨ ਦਾ ਮੁੱਖ ਅਧਾਰ ਹੁੰਦੇ ਹਨ ਜਾਂ ਫਿਰ ਇੰਜ ਕਹਿ ਲਓ ਕਿ ਟਾਇਰਾਂ ਦੇ ਬਿਨਾ ਕਿਸੇ ਵੀ ਤੇਜ਼ ਰਫ਼ਤਾਰ ਵਾਹਨ ਦਾ ਚੱਲਣਾ ਸੰਭਵ ਹੀ ਨਹੀਂ ਹੁੰਦਾ ਤੇ ਜਿੱਥੇ ਰਫ਼ਤਾਰ ਦੀ ਗੱਲ ਹੈ, ਉੱਥੇ ਸੁਰੱਖਿਆ ਦੀ ਗੱਲ ਵੀ ਇਸ ਦੇ ਨਾਲ ਹੀ ਜੁੜੀ ਹੋਈ ਹੈ ਕਿਉਂਕਿ ਚੰਗੇ ਤੇ ਦਮਦਾਰ ਟਾਇਰਾਂ ਦੇ ਬਿਨਾਂ ਨਾ ਹੀ ਕੋਈ ਵਾਹਨ ਤੇਜ਼ ਰਫ਼ਤਾਰ ਨਾਲ ਚਲਾਇਆ ਜਾ ਸਕਦਾ ਹੈ ਕੇ ਨਾ ਹੀ ਅਜਿਹਾ ਕਰਨਾ ਸੁਰੱਖਿਅਤ ਹੁੰਦਾ ਹੈ । ਹਮੇਸ਼ਾ ਯਾਦ ਰੱਖਿਆ ਜਾਣਾ ਜ਼ਰੂਰੀ ਹੈ ਕਿ ਜਾਨ ਸਭ ਤੋਂ ਪਹਿਲਾਂ ਹੈ ਤੇ ਰਫ਼ਤਾਰ ਬਾਅਦ ਚ ।
ਕਿਸੇ ਵਾਹਨ ਨੂੰ ਚਲਾਉਣ ਤੋਂ ਪਹਿਲਾਂ ਉਸ ਦਾ ਤੇਲ ਪਾਣੀ ਚੈੱਕ ਕਰਨ ਦੇ ਨਾਲ ਨਾਲ ਹੀ ਟਾਇਰ ਵੀ ਚੈੱਕ ਕਰਨੇ ਜ਼ਰੂਰੀ ਹੁੰਦੇ ਹਨ । ਟਾਇਰਾਂ ਨੂੰ ਚੈੱਕ ਕਰਦੇ ਸਮੇ ਉਹਨਾ ਵਿੱਚ ਹਵਾ ਦਾ ਪਰੈਸ਼ਰ ਤੇ ਉਹਨਾਂ ਦਾ ਓਵਰਆਲ ਵਿਜੂਅਲ ਚੈੱਕ ਕੀਤਾ ਜਾਂਦਾ ਹੈ ਤਾਂ ਕਿ ਯਕੀਨੀ ਬਣਾਇਆਂ ਜਾ ਸਕੇ ਕਿ ਸਫਰ ਕਰਦੇ ਸਮੇਂ ਰਸਤੇ ਵਿੱਚ ਨਾ ਹੀ ਕੋਈ ਪਰੇਸ਼ਾਨੀ ਪੇਸ਼ ਆਵੇ ਤੇ ਨਾ ਹੀ ਕੋਈ ਹਾਦਸਾ ਜਾਂ ਜਾਨੀ ਨੁਕਸਾਨ ਦਾ ਖਤਰਾ ਪੈਦਾ ਹੋਵੇ । ਇਸ ਕਰਕੇ ਟਾਇਰਾਂ ਨੂੰ ਚੈੱਕ ਕਰਦੇ ਸਮੇਂ ਇਹ ਜ਼ਰੂਰੀ ਬਣ ਜਾਂਦਾ ਹੈ ਕਿ ਟਾਇਰਾਂ ਦੀ ਹਵਾ ਦਾ ਪਰੈਸ਼ਰ ਚੈੱਕ ਕਰਨ ਦੇ ਨਾਲ ਨਾਲ ਹੀ ਉਹਨਾਂ ਦੀ ਬਾਹਰੀ ਦਿੱਖ ਵੀ ਚੈੱਕ ਕਰ ਲਈ ਜਾਵੇ ਤੇ ਇਹ ਯਕੀਨੀ ਬਣਾ ਲਿਆ ਜਾਵੇ ਕਿ ਕਿਸੇ ਟਾਇਰ ਉੱਤੇ ਕੋਈ ਡੂੰਘੇ ਕੱਟ ਜਾਂ ਵਾਧੂ ਫੁਲਾਅ ਤਾਂ ਨਹੀਂ ਹੈ, ਜੇਕਰ ਅਜਿਹਾ ਹੈ ਤਾਂ ਆਪਣਾ ਸਫਰ ਸ਼ੁਰੂ ਕਰਨ ਤੋਂ ਪਹਿਲਾਂ ਉਸ ਦਾ ਹੱਲ ਕੱਢਿਆਂ ਜਾਵੇ । ਆਰਜ਼ੀ ਹੱਲ ਵਜੋਂ ਸਟਿਪਨੀ ਜਾਂ ਵਾਹਨ ਵਿਚਲਾ ਸਪੇਅਰ ਟਾਇਰ ਵੀ ਇਸ ਸਮੇਂ ਵਰਤਿਆ ਜਾ ਸਕਦਾ ਹੈ ।
ਕਿਸੇ ਵਾਹਨ ਦੇ ਚੰਗੇ ਟਾਇਰ ਹੋਣੇ ਹੀ ਕਾਫ਼ੀ ਨਹੀਂ ਸਗੋਂ ਇਸ ਦੇ ਨਾਲ ਉਹਨਾ ਦਾ ਰੋਜ਼ਾਨਾ ਚੈੱਕਅਪ ਵੀ ਜ਼ਰੂਰੀ ਹੈ । ਇਸ ਦੇ ਨਾਲ ਹੀ wheel balancing ਅਤੇ Wheel alignment ਵੀ ਸਮੇਂ ਸਮੇਂ ਕਰਵਾ ਲੈਣੀ ਜ਼ਰੂਰੀ ਹੁੰਦੀ ਹੈ ਕਿਉਕਿ ਇਸ ਤਰਾਂ ਕਰਨ ਨਾਲ ਇਕ ਤਾਂ ਟਾਇਰਾਂ ਦੀ ਸੜਕ ਨਾਲ ਰਗੜ ਘਟਦੀ ਹੈ , ਦੂਜਾ ਵਾਹਨ ਦੀ ਰਫ਼ਤਾਰ ਦੀ ਇਕਸਾਰਤਾ ਬਣਦੀ ਹੈ, ਤੀਸਰਾ ਤੇਲ ਦਾ ਖ਼ਰਚਾ ਘਟਦਾ ਹੈ, ਚੌਥਾ ਟਾਇਰਾਂ ਦੀ ਉਮਰ ਤੇ ਹੰਢਣਸਾਰਤਾ ਚ ਵਾਧਾ ਹੁੰਦਾ ਹੈ ਤੇ ਪੰਜਵਾਂ ਸਭ ਤੋਂ ਵੱਡਾ ਫ਼ਾਇਦਾ ਇਹ ਹੁੰਦਾ ਹੈ ਕਿ ਸਫਰ ਪੂਰੀ ਤਰਾਂ ਸੁਰੱਖਿਅਤ, ਹਾਦਸਾ ਜਾਂ ਪਰੇਸ਼ਾਨੀ ਰਹਿਤ ਤਹਿ ਕੀਤਾ ਜਾ ਸਕਦਾ ਹੈ।
ਵਾਹਨ ਦੇ ਨਵੇ ਟਾਇਰ ਪੁਆਉਣ ਸਮੇਂ ਕਦੇ ਵੀ ਕਿਸੇ ਇਕ ਟਾਇਰਾਂ ਦੀ ਦੁਕਾਨ ਉੱਤੇ ਭਰੋਸਾ ਨਾ ਕਰੋ ਕਿਉਂਕਿ ਵਪਾਰੀ ਤਬਕੇ ਉੱਤੇ ਇਤਬਾਰ ਕਰਨ ਦਾ ਸਿੱਧਾ ਭਾਵ ਇਹ ਹੁੰਦਾ ਹੈ ਕਿ ਜਾਂ ਤਾਂ ਅਸੀਂ ਆਪਣੀ ਜੇਬ ਵਿੱਚ ਉਸ ਨੂੰ ਸਿੱਧੇ ਤੌਰ ‘ਤੇ ਪੱਥ ਪਾਉਣ ਦਾ ਅਧਿਕਾਰ ਦੇ ਦਿੰਦੇ ਹਾਂ ਤੇ ਜਾਂ ਫਿਰ ਆਪਣਾ ਬਟੂਆ ਉਸ ਦੇ ਹੱਥ ਫੜਾ ਦਿੰਦੇ ਹਾਂ ਤੇ ਇਹ ਹੁਣ ਉਸ ਦੁਕਾਨਦਾਰ/ਟਾਇਰ ਫਿੱਟਰ ਉੱਤੇ ਮੁਨਸਰ ਕਰਦਾ ਹੈ ਕਿ ਉਹ ਸਾਨੂੰ ਲੁੱਟੇ ਜਾਂ ਛੱਡੇ । ਸੋ ਇਸ ਤਰਾਂ ਕਰਨ ਦੀ ਬਜਾਏ ਥੋੜ੍ਹਾ Shop around ਕਰੋ, ਨੈੱਟ ‘ਕੇ ਸਰਚ ਕਰੋ ਤਾਂ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਵੇਗਾ ਕਿ ਹਰ ਦੁਕਾਨਦਾਰ ਤੇ ਸਟੋਰ ਵਾਲੇ ਨੇ ਇੱਕੋ ਕਿਸਮ ਅਤੇ ਸਾਇਜ ਦੇ ਟਾਇਰਾਂ ਦਾ ਵੱਖ ਵੱਖ ਭਾਅ ਲਗਾਇਆ ਹੋਇਆ ਹੁੰਦਾ ਹੈ, ਜਿਸ ਕਾਰਨ ਕਈ ਵਾਰ 50% ਛੋਟ ਸਮੇਤ ਫਿਟਿੰਗ ਫ੍ਰੀ ਵੀ ਆਫਰ ਕੀਤੀ ਗਈ ਹੁੰਦੀ ਹੈ ਤੇ ਕਈ ਵਾਰ ਵਾਹਨ ਕਿਸੇ ਗੈਰੇਜ ਵਿੱਚ ਵੀ ਲੈ ਕੇ ਜਾਣ ਦੀ ਲੋੜ ਨਹੀਂ ਹੁੰਦੀ ਸਗੋਂ ਵਾਜਬ ਕੀਮਤ ‘ਤੇ ਤੁਹਾਡੇ ਵਾਹਨ ਦੇ ਟਾਇਰ ਘਰ ਆ ਕੇ ਵੀ ਫਿੱਟ ਕਰ ਦਿੱਤੇ ਜਾਂਦੇ ਹਨ।
ਵਾਹਨ ਦੀ ਸਰਵਿਸ ਜਾਂ MOT ਵੇਲੇ ਇਕ ਆਮ ਸਮੱਸਿਆ ਦਾ ਬਹੁਤੇ ਵਾਹਨ ਮਾਲਕਾਂ ਨੂੰ ਆਮ ਹੀ ਸਾਹਮਣਾ ਕਰਨਾ ਪੈਂਦਾ ਹੈ ਕਿ ਇਸ ਸਮੇਂ ਕਈ ਵਾਰ ਵਾਹਨ ਦੇ ਕਿਸੇ ਟਾਇਰ ‘ਤੇ ਲੱਗੀ ਕਿਸੇ ਛੋਟੀ ਜਿਹੀ ਝਰੀਟ ਨੂੰ ਵੀ ਮਕੈਨਿਕ ਵੱਲੋਂ ਖ਼ਤਰਨਾਕ ਦੱਸਕੇ ਅਗਲੇ ਜਾਂ ਪਿਛਲੇ ਇਕ ਦੀ ਬਜਾਏ ਦੋਵੇਂ ਟਾਇਰ ਬਦਲਣ ਦੀ ਸਲਾਹ ਦੇ ਦਿੱਤੀ ਜਾਂਦੀ ਹੈ । ਇਸ ਤਰਾਂ ਦੀ ਸਲਾਹ ਨੂੰ ਅੱਖੋਂ ਪਰੋਖੇ ਤਾਂ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ, ਕਿਉਂਕਿ ਇਸ ਤਰਾਂ ਕਰਨਾ ਆਪਣੇ ਆਪ ਨੂੰ ਜੌਖਮ ਵਿਚ ਪਾਉਣਾ ਵੀ ਹੋ ਸਕਦਾ ਹੈ ਜਿਸ ਦਾ ਨਤੀਜਾ ਕਿਸੇ ਹਾਦਸੇ ਦਾ ਕਾਰਨ ਬਣਕੇ ਬਹੁਤ ਹੀ ਘਾਤਕ ਰੂਪ ਚ ਸਾਹਮਣੇ ਆ ਸਕਦਾ ਹੈ, ਪਰ ਸਮਝਦਾਰੀ ਵਰਤਦਿਆਂ ਕਿਸੇ ਦੂਸਰੇ ਗੈਰੇਜ ਤੋਂ ਉਸ ਨੂੰ ਪਹਿਲੇ ਗੈਰੇਜ ਵਾਲੇ ਮਕੈਨਿਕ ਦੀ ਸਲਾਹ ਬਾਰੇ ਜਾਣੂ ਕਰਵਾਏ ਬਿਨਾ ਸੈਕਿੰਡ ਚੈੱਕ ਕਰਵਾ ਕੇ ਸ਼ੰਕਾ ਦੂਰ ਕਰ ਲੈਣਾ ਚਾਹੀਦਾ ਹੈ । ਜੇਕਰ ਦੂਸਰੀ ਗੈਰੇਜ ਵਾਲਾ ਮਕੈਨਿਕ ਵੀ ਟਾਇਰ ਬਦਲਣ ਦੀ ਸਵਾਰ ਦੇਵੇ ਤਾਂ ਦੋ ਦੀ ਬਜਾਏ ਇਕ ਟਾਇਰ ਬਦਲੀ ਕਰਵਾ ਕੇ ਵੀ ਕੰਮ ਸਾਰਿਆ ਜਾ ਸਕਦਾ ਹੈ ਬਾਸ਼ਰਤੇ ਕਿ ਵਾਹਨ ਦੀ Wheel balancing ਕੇ Wheel alignment ਸਹੀ ਹੋਵੇ ।

. . . (ਚੱਲਦਾ)