Pollywood

ਜੂਹੀ ਸਮੇਤ ਕਈ ਫਿਲਮੀ ਸਿਤਾਰੇ ਹੋਏ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ

ਅੰਮ੍ਰਿਤਸਰ – ਜੂਹੀ ਚਾਵਲਾ ਸਮੇਤ ਰਿਸ਼ੀ ਕਪੂਰ, ਰਣਧੀਰ ਕਪੂਰ, ਰੋਹਿਤ ਰਾਏ, ਰਣਦੀਪ ਹੁੱਡਾ, ਦਿਵਿਆ ਦੱਤਾ, ਮਨੀਸ਼ਾ ਕੋਇਰਾਲਾ, ਦੀਪਾ ਸਹਾਏ, ਆਰਿਅਨ ਬੱਬਰ ਅਤੇ ਹੋਰ ਬਹੁਤ ਸਾਰੇ ਫਿਲਮੀ ਸਿਤਾਰੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਫਿਲਮੀ ਸਿਤਾਰਿਆਂ ਨੇ ਇਸ ਸਮੇਂ ਇਲਾਹੀ ਬਾਣੀ ਸਰਵਣ ਕੀਤੀ ਅਤੇ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਵਿਚ ਵੀ ਸਮਾਂ ਬਿਤਾਇਆ। ਇਸ ਸਮੇਂ ਫਿਲਮੀ ਸਿਤਾਰਿਆਂ ਨੇ ਲੰਗਰ ਵੀ ਛੱਕਿਆ। ਜੂਹੀ ਚਾਵਲਾ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਅਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਲੰਗਰ ਹਾਲ ‘ਚ ਪ੍ਰਸ਼ਾਦਾ ਛਕਣ ਦਾ ਅਨੁਭਵ ਸਾਂਝਾ ਕਰਦਿਆਂ ਕਿਹਾ ਕਿ ਗੁਰਬਾਣੀ ਸਰਵਣ ਕਰਨ ਨਾਲ ਉਨ੍ਹਾਂ ਨੂੰ ਅਨਹਦ ਆਨੰਦ ਪ੍ਰਾਪਤ ਹੋਇਆ ਹੈ, ਜਦੋਂਕਿ ਲੰਗਰ ‘ਚ ਪ੍ਰਸ਼ਾਦਾ ਛਕਣ ਦੇ ਨਾਲ ਉਹ ਜ਼ਮੀਨੀ ਪੱਧਰ ‘ਤੇ ਗੁਰੂ ਦੀ ਲੰਗਰ ਪ੍ਰਥਾ ਤੋਂ ਜਾਣੂ ਹੋਈ ਹੈ। ਇਹ ਫਿਲਮੀ ਸਿਤਾਰੇ ਇਤਿਹਾਸਕ ਗੋਬਿੰਦਗੜ੍ਹ ਕਿਲ੍ਹਾ ਜੋ ਆਮ ਲੋਕਾਂ ਦੇ ਲਈ ਖੋਲ੍ਹ ਦਿੱਤਾ ਗਿਆ ਹੈ, ਦੇ ਸ਼ੁਭ ਆਰੰਭ ਸਮੇਂ ਮੁੱਖ ਮਹਿਮਾਨ ਦੇ ਤੌਰ ‘ਤੇ ਹਿੱਸਾ ਲੈਣÎ ਲਈ ਅੰਮ੍ਰਿਤਸਰ ਆਏ ਸਨ।

 

Related posts

ਗਾਇਕ ਤੇ ਅਦਾਕਾਰ ਗੁਰੂ ਰੰਧਾਵਾ ਐਕਸ਼ਨ ਸੀਨ ਕਰਦੇ ਸਮੇਂ ਜ਼ਖ਼ਮੀ !

admin

ਪੰਜਾਬੀ ਗਾਇਕ ਹਾਰਡੀ ਸੰਧੂ ਚੰਡੀਗੜ੍ਹ ਪੁਲਿਸ ਵਲੋਂ ਗ੍ਰਿਫਤਾਰ !

admin

ਹੁਣ 7 ਫ਼ਰਵਰੀ ਨੂੰ ਫਿਲਮ ‘ਪੰਜਾਬ 95’ ਰਿਲੀਜ ਨਹੀਂ ਹੋਵੇਗੀ !

admin