Women's World

ਜੇ ਤੁਸੀਂ ਚਾਹੁੰਦੇ ਹੋ ਚੰਗੀ ਜੀਵਨ ਸਾਥਣ, ਤਾਂ ਧਿਆਨ ਰੱਖੋ

ਹਰ ਵਿਅਕਤੀ ਚਾਹੁੰਦਾ ਹੈ ਕਿ ਉਸਦਾ ਹਮਸਫਰ ਅਜਿਹਾ ਹੋਵੇ ਜੋ ਉਸਦੇ ਮਨ ਦੀ ਗੱਲ ਜਾਣ ਸਕੇ, ਉਸਨੂੰ ਸਮਝ ਸਕੇ, ਉਸਦੇ ਸੁਖ-ਦੁਖ ਵਿਚ ਸਾਥ ਨਿਭਾਵੇ ਅਤੇ ਸਭ ਤੋਂ ਵੱਡੀ ਗੱਲ ਉਸਦੇ ਪਰਿਵਾਰ ਦੇ ਨਾਲ ਇਕਸਾਰਤਾ ਰੱਖ ਸਕੇ। ਇਸ ਤੋਂ ਇਲਾਵਾ ਵੀ ਅਜਿਹੀਆਂ ਬਹੁਤ ਸਾਰੀਆਂ ਖੂਬੀਆਂ ਹੁੰਦੀਆਂ ਹਨ ਜੋ ਪੁਰਸ਼ ਆਪਣੀ ਪਤਨੀ ਵਿਚ ਚਾਹੁੰਦੇ ਹਨ। ਇਸ ਦੇ ਲਈ ਉਹ ਗੱਲ ਅੱਗੇ ਵਧਾਉਣ ਤੋਂ ਪਹਿਲਾਂ ਔਰਤ ਨੂੰ ਚੰਗੀ ਤਰ੍ਹਾਂ ਜਾਂਚਦੇ-ਪਰਖਦੇ ਹਨ। ਕਿਤੇ ਨਾ ਕਿਤੇ ਇਹ ਗੱਲ ਸਹੀ ਵੀ ਹੈ। ਜੇਕਰ ਤੁਹਾਡੇ ਹਮਸਫਰ ਵਿਚ ਅਜਿਹੀਆਂ ਖੂਬੀਆਂ ਨਹੀਂ ਹਨ ਜੋ ਤੁਸੀਂ ਚਾਹੁੰਦੇ ਹੋ ਤਾਂ ਭਵਿੱਖ ਵਿਚ ਉਸ ਨਾਲ ਤਾਲਮੇਲ ਬਿਠਾ ਸਕਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਜੇਕਰ ਤੁਸੀਂ ਇਕ ਸਫਲ ਜੀਵਨ ਸਾਥਣ ਲੱਭ ਰਹੇ ਹੋ ਤਾਂ ਕੁਝ ਗੱਲਾਂ ਅਸੀਂ ਤੁਹਾਨੂੰ ਸੁਝਾਉਣਾ ਚਾਹੁੰਦੇ ਹਾਂ:

1. ਪਤਨੀ ਬਣਾਉਣ ਤੋਂ ਪਹਿਲਾਂ ਪਰਖ
ਜੇਕਰ ਤੁਹਾਡੇ ਆਪਣੇ ਲਈ ਇਕ ਚੰਗੀ ਜੀਵਨ ਸਾਥਣ ਲੱਭਣ ਦੀ ਕੋਸ਼ਿਬ ਹੋ ਰਹੀ ਹੈ ਤਾਂ ਪਹਿਲਾਂ ਇਨਸਾਨ ਨੂੰ ਪਰਖਣਾ ਆਉਣਾ ਚਾਹੀਦਾ ਹੈ। ਲੋਕਾਂ ਦੇ ਵਿਵਹਾਰ ਅਤੇ ਗੱਲਬਾਤ ਤੋਂ ਪਤਾ ਲੱਗ ਜਾਂਦਾ ਹੈ ਕਿ ਉਹ ਕਿਸ ਕਿਸਮ ਦੇ ਇਨਸਾਨ ਹਨ। ਜੇਕਰ ਕੋਈ ਔਰਤ ਤੁਹਾਡੇ ਵਿਚਾਰਾਂ ਅਤੇ ਆਦਰਸ਼ਾਂ ਤੋਂ ਵਾਕਫ ਹੈ ਤਾਂ ਹੀ ਗੱਲ ਅੱਗੇ ਵਧਾਉਣੀ ਚਾਹੀਦੀ ਹੈ। ਇਸ ਤੋਂ ਉਲਟ ਜੇਕਰ ਕੋਈ ਔਰਤ ਤੁਹਾਡੇ ਨਜ਼ਰੀਏ ਤੇ ਖਰੀ ਨਹੀਂ ਉਤਰਦੀ ਤਾਂ ਬਿਨਾਂ ਵਜ੍ਹਾ ਉਸਨੂੰ ਬਦਲਣ ਵਿਚ ਤੁਹਾਡਾ ਸਮਾਂ ਖਰਾਬ ਹੋਵੇਗਾ, ਕਿਉਂਕਿ ਇਸ ਤੋਂ ਬਾਅਦ ਕਲੇਸ਼ ਹੀ ਕਲੇਸ਼ ਪੈਂਦੇ ਹਨ।

2. ਇਕੱਠਿਆਂ ਵਕਤ ਗੁਜ਼ਾਰੋ ਜੇਕਰ ਤੁਹਾਨੂੰ ਕੋਈ ਔਰਤ ਪਸੰਦ ਹੈ ਅਤੇ ਤੁਸੀਂ ਉਸ ਨਾਲ ਮਿਲਣਾ-ਜੁਲਣਾ ਵਿਚ ਜਾਣਾ ਚਾਹੁੰਦੇ ਹੋ ਤਾਂ ਪਹਿਲਾਂ ਉਸ ਦੇ ਨਾਲ 8 ਤੋਂ 9 ਘੰਟੇ ਗੁਜ਼ਾਰੋ। ਇਸ ਨਾਲ ਤੁਹਾਨੂੰ ਉਸ ਬਾਰੇ ਬਹੁਤ ਕੁਝ ਜਾਨਣ ਦਾ ਮੌਕਾ ਮਿਲੇਗਾ ਅਤੇ ਉਹ ਵੀ ਤੁਹਾਨੂੰ ਨੋਟਿਸ ਕਰ ਸਕੇਗੀ। ਇਸ ਤੋਂ ਬਾਅਦ ਜੇਕਰ ਤੁਹਾਨੂੰ ਲੱਗਦਾ ਹੈ ਕਿ ਇਹ ਔਰਤ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੇ ਨਾਲ ਮਿਲ ਜੁਲ ਕੇ ਰਹਿ ਸਕਦੀ ਹੈ ਤਾਂ ਗੱਲ ਅੱਗੇ ਵਧਾਓ।

3. ਪਰਿਵਾਰ ਬਾਰੇ ਜਾਣਕਾਰੀ ਲਓ ਜੇਕਰ ਤੁਸੀਂ ਕਿਸੇ ਔਰਤ ਨੂੰ ਆਪਣੀ ਪਤਨੀ ਦੇ ਰੂਪ ਵਿਚ ਪਸੰਦ ਕਰ ਰਹੇ ਹੋ ਤਾਂ ਇਕ ਵਾਰ ਉਸਦੇ ਪਰਿਵਾਰ ਬਾਰੇ ਵੀ ਜਾਣਕਾਰੀ ਲਓ, ਜਿਵੇਂ ਉਸਦੇ ਪਰਿਵਾਰ ਦੀ ਬੈਕ ਰਾਊਂਡ ਕੀ ਹੈ, ਸਮਾਜ ਵਿਚ ਉਹਨਾਂ ਦਾ ਕਿੰਨਾ ਸਤਿਕਾਰ ਹੈ, ਉਹਨਾਂ ਦਾ ਕਲਚਰ ਅਤੇ ਵੈਲਿਊਜ਼ ਕੀ ਹਨ। ਇਹ ਸਭ ਗੱਲਾਂ ਵੀ ਕਲੀਅਰ ਹੋਣੀਆਂ ਚਾਹੀਦੀਆਂ ਹਨ।

4. ਨਸ਼ੇ ਦੀ ਆਦਤ ਨਾ ਹੋਵੇ ਆਮ ਤੌਰ ਤੇ ਹੁਣ ਲੜਕੀਆਂ ਵੀ ਸਿਗਰਟ ਜਾਂ ਸ਼ਰਾਬ ਆਦਿ ਦਾ ਨਸ਼ਾ ਕਰਨ ਲੱਗੀਆਂ ਹਨ, ਕਈ ਔਰਤਾਂ ਤਾਂ ਹੱਦੋਂ ਅੱਗੇ ਲੰਘ ਜਾਂਦੀਆਂ ਹਨ। ਇਕ ਸਫਲ ਪਤਨੀ ਦੇ ਰੂਪ ਵਿਚ ਅਜਿਹੀਆਂ ਆਦਤਾਂ ਦਾ ਸ਼ਿਕਾਰ ਔਰਤ ਸਮੱਸਿਆ ਹੀ ਖੜ੍ਹੀ ਕਰਦੀ ਹੈ। ਹਾਂ ਅੱਜਕਲ੍ਹ ਦੀ ਸੁਸਾਇਟੀ ਮੁਤਾਬਕ ਜੇਕਰ ਕੋਈ ਲੜਕੀ ਥੋੜ੍ਹਾ ਬਹੁਤ ਕਲੱਬ, ਸੁਸਾਇਟੀ ਆਦਿ ਜਾਂਦੀ ਹੈ ਤਾਂ ਇਸ ਵਿਚ ਬੁਰਾਈ ਨਹੀਂ।

5. ਦੋਵਾਂ ਦੇ ਸੁਭਾਅ ਇਕਸਾਰ ਹੋਣ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਵਿਆਹ ਤੋਂ ਬਾਅਦ ਲੜਕੀਆਂ ਇਹ ਸਿਕਾਇਤ ਕਰਦੀਆਂ ਹਨ ਕਿ ਉਹਨਾਂ ਦੇ ਸੁਪਨੇ ਟੁੱਟ ਗਏ। ਉਹ ਤਣਾਅ ਦਾ ਸ਼ਿਕਾਰ ਹੋ ਜਾਂਦੀਆ ਹਨ ਅਤੇ ਘਰ ਦੇ ਵਾਤਾਵਰਣ ਨੂੰ ਵੀ ਅਸ਼ਾਂਤ ਕਰ ਦਿੰਦੀਆਂ ਹਨ। ਇਸ ਕਰਕੇ ਪਹਿਲਾਂ ਦੋਵੇਂ ਧਿਰਾਂ ਨੂੰ ਇਹ ਦੇਖਣਾ ਚਹੀਦਾ ਹੈ ਕਿ ਦੋਵਾਂ ਦੇ ਰਲਦੇ-ਮਿਲਦੇ ਖਿਆਲ ਹੋਣ। ਹਮੇਸ਼ਾ ਅਜਿਹੇ ਇਨਸਾਨ ਨੂੰ ਹੀ ਪਸੰਦ ਕਰੋ, ਜਿਸ ਦੀ ਪਸੰਦ ਤੁਹਾਡੇ ਨਾਲ ਮਿਲਦੀ-ਜੁਲਦੀ ਹੋਵੇ।

6. ਸਰੀਰਕ ਤੌਰ ਤੇ ਆਸਾਨ ਹੋਣਾ ਜ਼ਰੂਰੀ ਜੇਕਰ ਤੁਸੀਂ ਕਿਸੇ ਔਰਤ ਦੇ ਨਾਲ ਡੇਟਿੰਗ ਕਰ ਰਹੇ ਹੋ ਤਾਂ ਉਸਦੇ ਨਾਲ ਗੱਲ ਅੱਗੇ ਵਧਾਉਣਾ ਚਾਹੁੰਦੇ ਹੋ ਤਾਂ ਇਹ ਵੀ ਜ਼ਰੂਰ ਜਾਣ ਲੈਣਾ ਚਾਹੀਦਾ ਹੈ ਕਿ ਕੀ ਤੁਹਾਡੇ ਨਾਲ ਉਹ ਸਰੀਰਕ ਤੌਰ ਤੇ ਸਹਿਜ ਹੈ। ਸਰੀਰਕ ਤੌਰ ਤੇ ਸਹਿਜ ਹੋਣ ਦਾ ਮਤਲਬ ਇਹ ਬਿਲਕੁਲ ਨਹੀਂ ਕਿ ਤੁਸੀਂ ਉਸਦੇ ਨਾਲ ਫਿਜ਼ੀਕਲ ਰਿਲੇਸ਼ਨਸ਼ਿਪ ਬਣਾਓ, ਬਲਕਿ ਇਕ ਛੂਹਣ ਮਾਤਰ ਨਾਲ ਵੀ ਅੰਦਾਜ਼ਾ ਲਗਾ ਸਕਦੇ ਹੋ ਕਿ ਵਿਆਹ ਤੋਂ ਬਾਅਦ ਤੁਸੀਂ ਕਿਹੋ ਜਿਹਾ ਮਹਿਸੂਸ ਕਰੋਗੇ।

7. ਵਿਆਹ ਤੁਰੰਤ ਨਾ ਕਰਵਾਓ ਸਾਡੇ ਸਮਾਜ ਵਿਚ ਮੰਗਣੀ ਅਤੇ ਫਿਰ ਵਿਆਹ ਦੀ ਪ੍ਰਥਾ ਹੈ। ਪਹਿਲਾਂ ਤਾਂ ਵਿਆਹ ਤੋਂ ਬਾਅਦ ਵੀ ਕਾਫੀ ਸਮੇਂ ਪਿੱਛੋਂ ਮੁਕਲਾਵੇ ਦੀ ਪ੍ਰਥਾ ਸੀ, ਪਰ ਹੁਣ ਸਮਾਜ ਤੇਜ਼ੀ ਨਾਲ ਬਦਲ ਰਿਹਾ ਹੈ। ਇਸ ਕਰਕੇ ਵਿਆਹ ਦਾ ਸਮਾਂ ਘੱਟੋ ਘੱਟ 6 ਮਹੀਨੇ ਦਾ ਰੱਖੋ ਤਾਂ ਜੋ ਇਸ ਸਮੇਂ ਦਰਮਿਆਨ ਤੁਹਾਨੂੰ ਭਵਿੱਖ ਦੀ ਕਿਸੇ ਦਿੱਕਤ ਦਾ ਆਭਾਸ ਹੋ ਸਕੇ।

8. ਸੋਚ ਵਿਚ ਥੋੜ੍ਹਾ ਬਹੁਤਾ ਫਰਕ ਵੀ ਹੋਵੇ ਜੇਕਰ ਤੁਸੀਂ ਦੋਵੇਂ ਹੀ ਇਕੋ ਜਿਹਾ ਸੋਚਦੇ ਹੋ, ਹਰ ਗੱਲ ਤੇ ਇਕੋ ਜਿਹੀ ਰਾਏ ਰੱਖਦੇ ਹੋ ਜਾਂ ਹਰ ਪਸੰਦ-ਨਾਪਸੰਦ ਮਿਲਦੀ ਜੁਲਦੀ ਹੋਵੇ ਤਾਂ ਇਹ ਖਾਸੀਅਤ ਤੁਹਾਡੇ ਜੀਵਨ ਵਿਚ ਅਣਸੁਖਾਵਾਂ ਵੀ ਲਿਆ ਸਕਦੀ ਹੈ। ਇਸ ਲਈ ਥੋੜ੍ਹੀ ਬਹੁਤ ਅਲੱਗ-ਅਲੱਗ ਰਾਏ ਅਤੇ ਪਸੰਦ ਹੋਣਾ ਵੀ ਜ਼ਰੂਰੀ ਹੈ।

9. ਜੀਵਨ ਸਾਥੀ ਅਜਿਹਾ ਹੋਵੇ ਜੋ ਜੀਵਨ ਭਰ ਖੁਸ਼ ਰੱਖ ਸਕੇ ਜੇਕਰ ਕੋਈ ਤੁਹਾਡੇ ਚਿਹਰੇ ਤੇ ਹਾਸਾ ਲਿਆ ਦੇਵੇ ਤਾਂ ਉਸਦੇ ਲਈ ਤੁਹਾਡੇ ਦਿਲ ਵਿਚ ਇਕ ਖਾਸ ਜਗ੍ਹਾ ਬਣ ਜਾਂਦੀ ਹੈ। ਸੋਚੋ, ਜੇਕਰ ਅਜਿਹੇ ਇਨਸਾਨ ਦੇ ਨਾਲ ਤੁਸੀਂ ਆਪਣੀ ਪੂਰੀ ਜ਼ਿੰਦਗੀ ਗੁਜ਼ਾਰੋਗੇ ਤਾਂ ਕਿੰਨਾ ਚੰਗਾ ਹੋਵੇਗਾ। ਇਸ ਕਰਕੇ ਜੀਵਨ ਸਾਥੀ ਚੁਣਦੇ ਸਮੇਂ ਇਸ ਗੱਲ ਦਾ ਜ਼ਰੂਰ ਧਿਆਨ ਰੱਖੋ ਕਿ ਤੁਸੀਂ ਆਪਣੇ ਜੀਵਨ ਸਾਥੀ ਨਾਲ ਕਿਹੋ ਜਿਹਾ ਮਹਿਸੂਸ ਕਰ ਰਹੇ ਹੋ ਅਤੇ ਉਸਦੇ ਨਾਲ ਕਿੰਨੇ ਖੁਸ਼ ਹੋ।

Related posts

ਔਰਤ ਬੇਚਾਰੀ ਨਹੀਂ

Deepak

ਘਰ ਦੀ ਸਜਾਵਟ ਵਿੱਚ ਰੰਗਾਂ ਦਾ ਮਹੱਤਵ

Deepak

ਮੂੰਹ ਦੇ ਕਿੱਲ ਮੁਹਾਸਿਆਂ ਨੂੰ ਦੂਰ ਕਰਨ ਵਿੱਚ ਆਯੁਰਵੈਦਿਕ ਦਾ ਯੋਗਦਾਨ

Deepak