Articles Religion

ਜੈਤੋ ਦਾ ਮੋਰਚਾ

ਭਾਰਤ ਵਿੱਚ ਬਰਤਾਨਵੀ ਰਾਜ ਸਮੇ ਨਾਭਾ ਰਿਆਸਤ ਦੇ ਰਾਜੇ ਰਿਪੂਦੰਮਨ ਸਿੰਘ ਨੂੰ ਅੰਗਰੇਜਾਂ ਵੱਲੋਂ ਰਿਆਸਤ ਤੋਂ ਲਾਂਭੇ ਕਰਣ ਸਮੇ ਜੇ ਵਿਰੋਧ ਵਿੱਚ ਲੱਗਿਆ ਮੋਰਚਾ “ਜੈਤੋ ਦਾ ਮੋਰਚਾ” ਦੇ ਨਾਂ ਨਾਲ ਜਾਣਿਆਂ ਜਾਂਦਾ ਹੈ। ਇਸ ਮੋਰਚੇ ਨੇ ਭਾਰਤ ਦੀ ਅਜ਼ਾਦੀ ਦਾ ਮੁੱਢ ਤੇ ਬਿੱਗਲ ਵਜਾ ਦਿੱਤਾ ਸੀ। ਸ਼ਰੋਮਨੀ ਗੁਰਦੁਆਰਾ ਕਮੇਟੀ ਇਸ ਮੋਰਚੇ ਦੀ ਦੇਣ ਹੈ। ਇਸ ਮੋਰਚੇ ਤੋਂ ਪ੍ਰਭਾਵਤ ਹੋਕੇ ਪੰਡਿੰਤ ਜਵਾਹਰ ਲਾਲ ਨਹਿਰੂ ਇੱਥੇ ਆਏ ਅਤੇ ਉਹਨਾਂ ਨੂੰ ਜੈਤੋ ਥਾਣੇ ਦੀ ਹਵਾਲਾਤ ‘ਚ ਰੱਖਿਆ ਗਿਆ। ਸ਼ਹੀਦਾਂ ਦੀ ਯਾਦ ਵਿੱਚ ਬਣਿਆ ਗੁਰਦੁਆਰਾ ਟਿੱਬੀ ਸਾਹਿਬ ਵੀ ਹੈ। ਜੈਤੋ ਦਾ ਮੋਰਚਾ ਸ਼ਾਤਮਈ ਸੱਭ ਸਿੱਖਾਂ ਦੇ ਮੋਰਚਿਆਂ ਤੋਂ ਲੰਬਾ ਚਲਿਆਂ ਮੋਰਚਾ ਸੀ। ਇਹ ਲੱਗ ਭੱਗ ਦੱਸ ਮਹੀਨੇ ਚਲਿਆਂ। ਇਸ ਦਾ ਨਤੀਜਾ ਇਹ ਰਿਹਾ ਗੋਰੀ ਸਰਕਾਰ ਨੂੰ ਗੁਰਦੁਆਰਾ ਐਕਟ ਬਨਾਉਣਾ ਪਿਆ ਜੋ ਸ਼ਰੋਮਨੀ ਕਮੇਟੀ ਦਾ ਮੋਜੂਦਾ ਸਰੂਪ ਹੈ। ਇਸ ਨੂੰ ਭਾਰਤ ਦੀ ਅਜ਼ਾਦੀ ਦੀ ਪਹਿਲੀ ਲੜਾਈ ਵੱਸੋ ਵੀ ਯਾਦ ਕੀਤਾ ਜਾਂਦਾ ਹੈ।
ਇਤਹਾਸ:- ਜੈਤੋ ਮੋਰਚੇ ਦਾ ਅਰੰਭ 8 ਜੂਨ 1923 ਨੂੰ ਉਸ ਵੇਲੇ ਹੋਇਆ ਜਦੋਂ ਅੰਗਰੇਜ਼ੀ ਹਕੂਮਤ ਨੇ ਰਾਜਾ ਰਿਪੂਦੰਮਨ ਸਿੰਘ ਨੂੰ ਨਾਭਾ ਰਿਆਸਤ ਤੋਂ ਹਟਾ ਪਰੇ ਕਰ ਦਿੱਤਾ। ਜੋ ਇਸ ਘਟਨਾ ਕਰ ਕੇ ਸਿੱਖਾਂ ਵਿੱਚ ਰੋਅ ਦੀ ਭਾਵਨਾਂ ਪੈਦਾ ਹੋ ਗਈ।ਸਸ਼ਰੋਮਨੀ ਕਮੇਟੀ ਨੇ ਇਸ ਦੀ ਵਿਰੋਧਤਾ ਕਰਣ ਲਈ 5 ਅਗੱਸਤ 1923 ਨੂੰ ਅੰਮ੍ਰਿਤਸਰ ਵਿਖੇ ਬੈਠਕ ਬਲਾਈ, ਜਿਸ ਵਿੱਚ ਮਹਾਰਾਜਾ ਦੇ ਹੱਕ ਵਿੱਚ ਹਮਦਰਦੀ ਦਾ ਮਤਾ ਪਾਸ ਕਰ ਕੀਤਾ। 9 ਸਤੰਬਰ ਨੂੰ ਮਹਾਰਾਜਾ ਦੇ ਹੱਕ ਵਿੱਚ ਨਾਭਾ ਦਿਵਸ ਮਨਾਉਣ ਦਾ ਐਲਾਨ ਕੀਤਾ। ਪੰਜਾਬ ਭਰ ਵਿੱਚ ਧਰਨੇ ਤੇ ਮੁਜ਼ਾਹਰੇ ਕੀਤੇ, ਜੈਤੋ ਮੰਡੀ ਵਿੱਚ ਵੀ ਵਿਰੋਧ ‘ਚ ਦੀਵਾਨ ਸਜਾਇਆਂ ਗਿਆ, ਅਖੰਡ-ਪਾਠਾਂ ਦੀ ਲੜੀ ਅਰੰਭ ਕੀਤੀ ਗਈ, ਜੋ ਗੋਰਿਆ ਨੇ ਇਸ ਨੂੰ ਵੱਡੀ ਬਗ਼ਾਵਤ ਦੇ ਤੌਰ ਤੇ ਲਿਆ। 14 ਸਤੰਬਰ ਨੂੰ ਜਦੋਂ ਗੁਰਦੁਆਰਾ ਗੰਗਾਸਾਗਰ ਵਿਖੇ ਦੀਵਾਨ ਸਜਿਆ ਹੋਇਆ ਸੀ, ਗੁਰੂ ਗ੍ਰੰਥ ਸਾਹਿਬ ਦਾ ਪਾਠ ਚਲ ਰਿਹਾ ਸੀ, ਗੋਰੀਆ ਫੋਜਾ ਨੇ ਗ੍ਰੰਥੀ ਸਿੰਘਾਂ ਨੂੰ ਬਾਹਰ ਖਿੱਚ ਲਿਆਂਦਾ, ਇਸ ਤਰਾਂ ਅਖੰਡ-ਪਾਠ ਸਾਹਿਬ ਨੂੰ ਖੰਡਿਤ’ ਕਰ ਦਿੱਤਾ। ਇਸ ਘਟਨਾਂ ਨੇ ਧਾਰਮਕ ਰੰਗਤ ਲੈ ਲਈ। ਇਸ ਤਰਾਂ ਜੈਤੋ ਦਾ ਮੋਰਚਾ ਅਖੰਡਤ ਪਾਠ ਨੂੰ ਮੁੜ ਸ਼ੁਰੂ ਕਰਣ ਲਈ ਸ਼ੁਰੂ ਹੋ ਗਿਆ। 25/25 ਸਿੱਖਾਂ ਦੇ ਜਥੇ ਅਕਾਲ ਤੱਖਤ ਸਾਹਿਬ ਅੰਮ੍ਰਿਤਸਰ ਤੋ ਚਲਣੇ ਸ਼ੁਰੂ ਹੋ ਗਏ, ਜਿੰਨਾ ਨੂੰ ਗੋਰੀ ਸਰਕਾਰ ਫੜ ਜੰਗਲ਼ਾ ਵਿੱਚ ਛੱਡ ਅਉਂਦੀ। ਦਿੱਲੀ ਵਿੱਚ ਕਾਂਗਰਸ ਨੇ ਹਮਦਰਦੀ ਦਾ ਪ੍ਰਗਟਾਵਾ ਕੀਤਾ। ਪੰਡਿੰਤ ਨਹਿਰੂ ਪ੍ਰਿੰਸੀਪਲ ਗਿਡਵਾਨੀ, ਮਿਸਟਰ ਕੇ ਸਨਾਤਮ ਨੂੰ ਸਥਿੱਤੀ ਦਾ ਜਾਇਜ਼ਾ ਲੈਣ ਲਈ ਜੈਤੋ ਭੇਜ ਦਿੱਤਾ।ਜਿੰਨਾ ਨੂੰ ਗ੍ਰਿਫਤਾਰ ਕਰ ਲਿਆ ਗਿਆ।ਇੱਕ ਰਾਤ ਜੈਤੋ ਕਿਲੇ ਦੀ ਕੋਠੜੀ ‘ਚ ਬੰਦ ਕਰ ਅਗਲੇ ਦਿਨ ਨਾਭਾ ਜੇਲ ਭੇਜ ਦਿੱਤਾ ਗਿਆ। 29 ਸਤੰਬਰ 1923 ਨੂੰ ਸਿੱਖਾਂ ਦੇ ਧਾਰਮਿਕ ਮਸਲਿਆਂ ਵਿੱਚ ਦਖਲਅੰਦਾਜੀ ਨਾਂ ਕਰਨ ਬਾਰੇ ਮਤਾ ਪਾਸ ਕਰ ਦਿੱਤਾ ਗਿਆ। 500 ਸਿੰਘਾਂ ਦਾ ਜਥਾ ਮੋਰਚੇ ਨੂੰ ਸਫਲ ਬਨਾਉਣ ਲਈ ਭੇਜਨਾ ਸ਼ੁਰੂ ਕਰ ਦਿੱਤਾ। ਸਿੰਘਾਂ ਦੇ ਭੇਜੇ ਜਥੇ , ਸਿੰਘਾਂ ਦੀਆ ਕੁਰਬਾਨੀਆ ਤੇ ਹਜ਼ਾਰਾਂ ਸ਼ਹਾਦਤਾਂ ਦੇ ਸਦਕੇ ਗੋਰੀ ਸਰਕਾਰ ਨੇ ਗੋਡੇ ਟੇਕ ਲਏ । ਗੁਰੂ ਗ੍ਰੰਥ ਸਾਹਿਬ ਦੇ ਪਾਠ ਤੇ ਲਾਈ ਪਬੰਧੀ 21 ਜੁਲਾਈ 1925 ਨੂੰ ਵਾਪਸ ਲੈ ਲਈ। ਜੈਤੋ ਦੇ ਮੋਰਚੇ ਵਿੱਚ ਸਿੰਘਾਂ ਵੱਲੋਂ ਦਿੱਤੀਆਂ ਸ਼ਹਾਦਤਾਂ ਨੇ ਸਿੰਘਾਂ ਵਿੱਚ ਨਵੀਂ ਰੂਹ ਭਰ ਦਿੱਤੀ। ਗੁਰਸਿੱਖਾਂ ਦੇ ਮੰਨ ਵਿੱਚ “ਕਬੀਰ ਮੁਹਿ ਮਰਨੇ ਕਾ ਚਾਉ ਹੈ ਮਰਉ ਤ ਹਰ ਕੈ ਦੁਆਰ “ਤੇ “ ਕਬੀਰ ਜਿਸ ਮਰਨੇ ਤੇ ਜਗੁ ਡਰੇ ਮੇਰੇ ਮਨਿ ਆਨੰਦ —ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦ ਵਾਲੀ ਅਵਸਥਾ ਹੋ ਗਈ ਸੀ। ਇੱਕ ਜਥਾ ਜਾਂਦਾ ਦੂਜਾ ਤਿਆਰ ਹੋ ਜਾਂਦਾਂ ਇਸ ਤਰਾਂ ਵਾਰੋ ਵਾਰੀ 16 ਜਥੇ ਰਵਾਨਾ ਹੋਏ, ਸਿਰਫ ਪੰਜਾਬ ਵਿੱਚ ਹੀ ਨਹੀਂ ਪੰਜਾਬ ਤੋਂ ਬਾਹਰ ਵੀ ਸਿੱਖਾਂ ਵਿੱਚ ਪੂਰਾ ਜੋਸ਼ ਸੀ। 27 ਅਪ੍ਰੈਲ 1925 ਨੂੰ 101 ਸਿੰਘਾਂ ਦਾ ਸਪੈਸ਼ਲ ਜੱਥਾ ਅਕਾਲ ਤੱਖਤ ਤੋਂ ਜੈਤੋ ਨੂੰ ਰਵਾਨਾ ਹੋਇਆ ਰਸਤੇ ਵਿੱਚ ਖ਼ਬਰ ਮਿਲ ਗਈ ਗੋਰੀ ਸਰਕਾਰ ਨੇ ਈਨ ਮੰਨ ਲਈ ਹੈ। ਇਸ ਮੋਰਚੇ ਦੀ ਜਿੱਤ ਵਿੱਚ ਸਾਰੇ ਪਾਸਿਉ ਤਾਰਾ ਖੜਕ ਪਈਆਂ ਤੇ ਖ਼ੁਸ਼ੀ ਵਿੱਚ ਜਲੂਸ ਕੱਢਿਆ। 19 ਅਗੱਸਤ 1925 ਨੂੰ ਮਿੱਥੇ ਪ੍ਰੋਗਰਾਮ ਅਨੁਸਾਰ ਤਰਨਤਾਰਨ ਤੋਂ ਚਲ ਸੰਗਤਾਂ ਅਮ੍ਰਿਤਸਰ ਪੁਜੀਆਂ , ਅਗਲੇ ਦਿਨ ਉਹਨਾਂ ਦਾ ਮਾਨ ਸਨਮਾਨ ਸ਼ਾਨੋ-ਸ਼ੌਕਤ ਨਾਲ ਕੀਤਾ।ਇਸ ਤਰਾਂ ਜੈਤੋ ਦਾ ਮੋਰਚਾ ਫਤਹਿ ਹੋ ਗਿਆ। ਰਿਹਾਈ ਸਿੱਖਾਂ ਦਾ ਜਗਾ ਜਗਾ ਸਵਾਗਤ ਕੀਤਾ ਗਿਆ। ਇਹ ਪੰਥ ਦੀ ਬੜਾ ਵੱਡੀ ਜਿੱਤ ਸੀ। ਸਾਡੀ ਨੋਜਵਾਨ ਪੀੜੀ ਸਿੱਖ ਇਤਹਾਸ ਤੋ ਕੌਹਾ ਦੂਰ ਅਨਜਾਨ ਨਸ਼ਿਆ ਵਿੱਚ ਗੁਲਤਾਨ ਮੁਬਾਇਲ ਦੀ ਦੁੰਨੀਆ ਵਿੱਚ ਗਵਾਚ ਮਨੋਰੋਗੀ ਹੋ ਗਈ ਹੈ। ਇੱਥੇ ਸ਼ਰੋਮਨੀ ਕਮੇਟੀ ਦਾ ਫਰਜ ਬਣਦਾ ਹੈ, ਬੱਚਿਆ ਨੂੰ ਸਕੂਲ ਲੈਵਲ ਤੇ ਇਤਹਾਸ ਬਾਰੇ ਜਾਣਕਾਰੀ ਦੇਣ ਲਈ ਸਰਕਾਰ ਤੇ ਦਬਾਉ ਬਣਾਵੇ ਇਹਨਾ ਦੀ ਯਾਦਗਰ ਵਿੱਚ ਦੀਵਾਨ ਲਗਾ ਲੋਕਾ ਨੂੰ ਜਾਗਰੂਕ ਕਰੇ। ਫਿਰ ਹੀ ਇਤਹਾਸਕ ਦਿਨ ਮਨਾਉਣ ਦਾ ਕੋਈ ਅਰਥ ਰਹਿ ਜਾਂਦਾ ਹੈ। ਉਹ ਕੋਮਾ ਸਦਾ ਜ਼ਿੰਦਾ ਰਹਿੰਦੀਆਂ ਹਨ ਜੋ ਆਪਣੇ ਇਤਹਾਸ ਤੇ ਸੂਰ-ਬੀਰਾ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਦੀਆਂ ਹਨ।
– ਗੁਰਮੀਤ ਸਿੰਘ ਵੇਰਕਾ ਐਮਏ ਪੁਲਿਸ ਐਡਮਨਿਸਟਰੇਸ਼ਨ

Related posts

ਪੰਜਾਬੀ ਗਾਇਕ ਕਰਨ ਔਜਲਾ ਖਿਲਾਫ ਪੁਲਿਸ ਕੋਲ ਸ਼ਿਕਾਇਤ ਦਰਜ, ਜਾਣੋ ਕਿਸ ਮਾਮਲੇ ਨੂੰ ਲੈ ਭੱਖਿਆ ਵਿਵਾਦ

editor

ਲੋਕਾਂ ਨਾਲ ਅੱਖਾਂ ਚਾਰ ਕਰਨ ਦੀ ਗਾਥਾ ਹੈ-ਪ੍ਰੋ.ਜਸਵੰਤ ਸਿੰਘ ਗੰਡਮ ਦਾ ਕਾਵਿ-ਸੰਗ੍ਰਹਿ “ਬੁੱਲ੍ਹ ਸੀਤਿਆਂ ਸਰਨਾ ਨਈਂ”

admin

ਅਕਾਲ ਤਖ਼ਤ ਸਾਹਿਬ ਨੂੰ ਜਵਾਬਦੇਹ ਬਣੇ ਰਾਜਨੀਤੀ !    

admin