
ਪਹਿਲਾਂ ਪਹਿਲ ਇਨਸਾਨ ਨੇ ਸਖ਼ਤ ਮਿਹਨਤ ਕਰਕੇ ਧਰਤੀ ਵਿੱਚੋਂ ਅੰਨ ਉਗਾ ਕੇ ਆਪਣਾ ਪੇਟ ਭਰਨ ਦਾ ਜੁਗਾੜ ਬਣਾਇਆ। ਹੌਲੀ ਹੌਲੀ ਹੋਰ ਜਰੂਰਤਾਂ ਪੂਰੀਆਂ ਕਰਨ ਲਈ ਹੋਰ ਬਹੁਤ ਸਾਰੇ ਕੰਮ ਸ਼ੁਰੂ ਕੀਤੇ ਜਿਵੇਂ ਕੱਪੜਾ ਬਣਾਉਣਾ, ਘਰ ਬਣਾਉਣਾ, ਖੇਤੀਬਾੜੀ ਸੰਦ ਬਣਾਉਣਾ ਆਦਿ। ਜਿਵੇਂ ਜਿਵੇਂ ਜਮਾਨਾ ਬਦਲਦਾ ਗਿਆ ਮਨੁੱਖ ਦੇ ਕਾਰੋਬਾਰਾਂ ਵਿੱਚ ਤਬਦੀਲੀ ਆਉਂਦੀ ਰਹੀ। ਅੱਜ ਤਕਨੀਕ ਦਾ ਯੁੱਗ ਹੈ ਇਸ ਲਈ ਪੈਸਾ ਕਮਾਉਣ ਲਈ ਵੀ ਤਕਨੀਕ ਦੀ ਵਰਤੋਂ ਕੀਤੀ ਜਾ ਰਹੀ ਹੈ। ਸਾਡਾ ਦੇਸ਼ ਮੁੱਖ ਰੂਪ ਵਿੱਚ ਖੇਤੀਬਾੜੀ ਆਧਾਰਤ ਹੈ। ਜੇਕਰ ਹੁਣ ਵੀ ਕਿਸੇ ਘੱਟ ਪੜ੍ਹੇ ਲਿਖੇ ਜਾਂ ਤਕਨੀਕੀ ਸਮਝ ਤੋਂ ਅਣਜਾਣ ਵਿਅਕਤੀ ਨੂੰ ਇਹ ਗੱਲ ਕਹੀ ਜਾਵੇ ਕਿ ਇਹ ਮੋਬਾਈਲ ਫੋਨ ਵਿਚਲੀਆਂ ਮੁਫ਼ਤ ਐਪਸ ਕਰੋੜਾਂ ਰੁਪਏ ਕਮਾਉਦੀਆਂ ਹਨ ਤਾਂ ਸ਼ਾਇਦ ਉਹ ਯਕੀਨ ਨਾ ਕਰੇ। ਅੱਜ ਕੱਲ੍ਹ ਸਮਾਰਟ ਫੋਨ ਹਰ ਕੋਈ ਵਰਤ ਰਿਹਾ ਹੈ। ਅਸੀਂ ਵੇਖਦੇ ਹਾਂ ਕਿ ਗੂਗਲ ਪਲੇਅ ਸਟੋਰ ਅਤੇ ਐਪਲ ਐਪ ਸਟੋਰ ਤੋਂ ਅਸੀਂ ਕਿੰਨੀਆਂ ਹੀ ਐਪਸ ਇੰਸਟਾਲ ਕਰ ਸਕਦੇ ਹਾਂ। ਇਕ ਅੰਦਾਜ਼ੇ ਮੁਤਾਬਕ ਗੂਗਲ ਪਲੇਅ ਸਟੋਰ ਉਤੇ ਲੱਗਭੱਗ 2 ਮਿਲੀਅਨ ਐਪਸ ਹਨ ਅਤੇ ਇੰਨੀਆਂ ਹੀ ਐਪ ਸਟੋਰ ‘ਤੇ ਮੌਜੂਦ ਹਨ। ਇਨ੍ਹਾਂ ਵਿੱਚੋਂ ਜਿਆਦਾਤਰ ਐਪਸ ਵਰਤੋਂਕਾਰਾਂ ਲਈ ਮੁਫ਼ਤ ਹਨ ਪਰ ਕੁਝ ਕੁ ਨੂੰ ਇੰਸਟਾਲ ਕਰਨ ਅਤੇ ਵਰਤਣ ਲਈ ਕੁੱਝ ਪੈਸੇ ਦੇਣੇ ਪੈਂਦੇ ਹਨ। ਇੰਨੀ ਵੱਡੀ ਗਿਣਤੀ ਵਿੱਚ ਇੰਨਾ ਐਪਲੀਕੇਸ਼ਨਾ ਦੇ ਮੁਫ਼ਤ ਵਿੱਚ ਮਿਲਣ ‘ਤੇ ਦਿਮਾਗ ਵਿੱਚ ਇੱਕ ਗੱਲ ਤਾਂ ਜਰੂਰ ਆਉਦੀ ਹੈ ਕਿ ਐਸੇ ਕਿਹੜੇ ਵਿਹਲੇ ਜਾਂ ਧਰਮੀ ਲੋਕ ਹਨ ਜਿਹੜੇ ਇੰਨੀ ਮਿਹਨਤ ਨਾਲ ਐਪਸ ਬਣਾ ਕੇ ਮੁਫਤ ਵਿੱਚ ਵਰਤਣ ਲਈ ਦੇ ਰਹੇ ਹਨ। ਸੁਣਿਆਂ ਤਾਂ ਹੋਵੇਗਾ ਇਸ ਦੁਨੀਆ ਵਿੱਚ ਮੁਫ਼ਤ ਵਿੱਚ ਕੁੱਝ ਨਹੀਂ ਮਿਲਦਾ। ਇਹ ਮੁਫਤ ਐਪਸ ਵੱਖ ਵੱਖ ਤਰੀਕਿਆਂ ਨਾਲ ਕਰੋੜਾਂ ਅਰਬਾਂ ਰੁਪਏ ਕਮਾ ਰਹੀਆਂ ਹਨ। ਸਭ ਤੋਂ ਵੱਧ ਕਮਾਈ ਗੇਮਿੰਗ ਐਪਸ ਕਰਦੀਆਂ ਹਨ। ਆਓ ਅੱਜ ਅਸੀਂ ਇਨ੍ਹਾਂ ਐਪਸ ਦੇ ਪੈਸਾ ਕਮਾਉਣ ਦੇ ਤਰੀਕਿਆਂ ਬਾਰੇ ਜਾਣਦੇ ਹਾਂ। ਇਹ ਐਪਸ ਹੇਠ ਲਿਖੇ ਤਰੀਕਿਆਂ ਨਾਲ ਕਮਾਈ ਕਰਦੀਆਂ ਹਨ :
