Articles

ਟੇਕਰਜ਼, ਨੌਟ ਮੇਕਰਜ਼: ਆਰਥਿਕ ਨਾਬਰਾਬਰੀ

ਦੁਨੀਆ ਭਰ ’ਚ ਅਰਬਪਤੀਆਂ ਦੀ ਜਾਇਦਾਦ 2024 ’ਚ ਦੋ ਹਜ਼ਾਰ ਅਰਬ ਡਾਲਰ ਵੱਧ ਕੇ 15 ਹਜ਼ਾਰ ਅਰਬ ਡਾਲਰ ਹੋ ਗਈ ਹੈ ਜੋ 2023 ਮੁਕਾਬਲੇ ਤਿੰਨ ਗੁਣਾ ਵੱਧ ਹੈ। ਅਧਿਕਾਰ ਸਮੂਹ ‘ਔਕਸਫੈਮ ਇੰਟਰਨੈਸ਼ਨਲ’ ਨੇ ਇਹ ਜਾਣਕਾਰੀ ਆਪਣੀ ਸਾਲਾਨਾ ਨਾਬਰਾਬਰੀ ਬਾਰੇ ਨਵੀਂ ਰਿਪੋਰਟ ’ਚ ਦਿੱਤੀ ਹੈ।

ਵਿਸ਼ਵ ਆਰਥਿਕ ਮੰਚ (ਡਬਲਿਊਈਐੱਫ) ਦੀ ਸਾਲਾਨਾ ਮੀਟਿੰਗ ਤੋਂ ਕੁਝ ਘੰਟੇ ਪਹਿਲਾਂ ‘ਟੇਕਰਜ਼, ਨੌਟ ਮੇਕਰਜ਼’ ਦੇ ਸਿਰਲੇਖ ਹੇਠਲੀ ਇਹ ਰਿਪੋਰਟ ਜਾਰੀ ਕੀਤੀ ਗਈ ਹੈ। ਔਕਸਫੈਮ ਇੰਟਰਨੈਸ਼ਨਲ ਨੇ ਅਰਬਪਤੀਆਂ ਦੀ ਜਾਇਦਾਦ ’ਚ ਭਾਰੀ ਉਛਾਲ ਤੇ ਗਰੀਬੀ ’ਚ ਰਹਿਣ ਵਾਲੇ ਲੋਕਾਂ ਦੀ ਗਿਣਤੀ ’ਚ 1990 ਮਗਰੋਂ ਕੋਈ ਖਾਸ ਤਬਦੀਲੀ ਨਾ ਆਉਣ ਦੀ ਤੁਲਨਾ ਕੀਤੀ ਹੈ। ਔਕਸਫੈਮ ਨੇ ਕਿਹਾ ਕਿ 2024 ’ਚ ਏਸ਼ੀਆ ’ਚ ਅਰਬਪਤੀਆਂ ਦੀ ਜਾਇਦਾਦ ’ਚ 299 ਅਰਬ ਅਮਰੀਕੀ ਡਾਲਰ ਦਾ ਵਾਧਾ ਹੋਇਆ ਹੈ। ਉਸ ਨੇ ਨਾਲ ਹੀ ਅਨੁਮਾਨ ਲਾਇਆ ਕਿ ਹੁਣ ਤੋਂ ਇੱਕ ਦਹਾਕੇ ਅੰਦਰ ਇੱਕ ਹਜ਼ਾਰ ਅਰਬ ਡਾਲਰ ਤੋਂ ਵੱਧ ਜਾਇਦਾਦ ਵਾਲੇ ਘੱਟ ਤੋਂ ਘੱਟ ਪੰਜ ਲੋਕ ਹੋਣਗੇ। ਸਾਲ 2024 ’ਚ ਅਰਬਪਤੀਆਂ ਦੀ ਸੂਚੀ ’ਚ 204 ਨਵੇਂ ਲੋਕ ਸ਼ਾਮਲ ਹੋਏ। ਔਕਸਫੈਮ ਨੇ ਇਹ ਵੀ ਦੱਸਿਆ ਕਿ 1765 ਤੋਂ 1900 ਵਿਚਾਲੇ ਇੱਕ ਸਦੀ ਤੋਂ ਵੱਧ ਸਮੇਂ ਦੇ ਬਸਤੀਵਾਦੀ ਕਾਲ ਦੌਰਾਨ ਭਾਰਤ ਤੋਂ 64,820 ਅਰਬ ਅਮਰੀਕੀ ਡਾਲਰ ਦੀ ਰਾਸ਼ੀ ਕੱਢੀ ਗਈ ਅਤੇ ਇਸ ’ਚੋਂ 33,800 ਅਰਬ ਡਾਲਰ ਦੇਸ਼ ਦੇ ਸਭ ਤੋਂ ਅਮੀਰ 10 ਫੀਸਦ ਲੋਕਾਂ ਕੋਲ ਗਏ।

ਸਰਕਾਰ, ਕਾਰੋਬਾਰਾਂ, ਮੀਡੀਆ ਤੇ ਐੱਨਜੀਓ ’ਤੇ ਲੋਕਾਂ ਦੇ ਭਰੋਸੇ ਦੇ ਮਾਮਲੇ ’ਚ ਭਾਰਤ ਇੱਕ ਸਥਾਨ ਖਿਸਕ ਕੇ ਤੀਜੇ ਸਥਾਨ ’ਤੇ ਆ ਗਿਆ ਹੈ। ਘੱਟ ਆਮਦਨ ਵਾਲੀ ਅਬਾਦੀ ਆਪਣੇ ਅਮੀਰ ਹਮਰੁਤਬਿਆਂ ਮੁਕਾਬਲੇ ਇਨ੍ਹਾਂ ’ਤੇ ਘੱਟ ਭਰੋਸਾ ਕਰਦੀ ਹੈ। ਡਬਲਿਊਈਐੱਫ ਦੀ ਸਾਲਾਨਾ ਮੀਟਿੰਗ ਤੋਂ ਪਹਿਲਾਂ ਜਾਰੀ ਸਾਲਾਨਾ ‘ਐਡੇਲਮੈਨ ਟਰੱਸਟ ਬੈਰੋਮੀਟਰ’ ਰਿਪੋਰਟ ’ਚ ਇਹ ਵੀ ਦੱਸਿਆ ਗਿਆ ਕਿ ਜਦੋਂ ਭਾਰਤੀ ਹੈੱਡਕੁਆਰਟਰ ਵਾਲੀਆਂ ਕੰਪਨੀਆਂ ’ਚ ਹੋਰ ਦੇਸ਼ਾਂ ਦੇ ਲੋਕਾਂ ਦੇ ਭਰੋਸੇ ਦੀ ਗੱਲ ਆਉਂਦੀ ਹੈ ਤਾਂ ਭਾਰਤ 13ਵੇਂ ਸਥਾਨ ’ਤੇ ਹੈ। ਵਿਦੇਸ਼ੀ ਹੈੱਡਕੁਆਰਟਰ ਵਾਲੀਆਂ ਕੰਪਨੀਆਂ ਦੀ ਇਸ ਸੂਚੀ ਵਿੱਚ ਕੈਨੇਡਾ ਸਿਖਰ ’ਤੇ ਹੈ ਅਤੇ ਇਸ ਤੋਂ ਬਾਅਦ ਜਪਾਨ, ਬਰਤਾਨੀਆ, ਫਰਾਂਸ ਅਤੇ ਅਮਰੀਕਾ ਹੈ ਜਦਕਿ ਭਾਰਤ ਤੋਂ ਉੱਪਰ ਦੀ ਰੈਂਕਿੰਗ ’ਚ ਮੈਕਸੀਕੋ, ਦੱਖਣੀ ਅਫਰੀਕਾ, ਸਾਊਦੀ ਅਰਬ, ਚੀਨ ਤੇ ਬ੍ਰਾਜ਼ੀਲ ਸ਼ਾਮਲ ਹਨ। ਸਰਕਾਰ, ਕਾਰੋਬਾਰਾਂ, ਮੀਡੀਆ ਤੇ ਐੱਨਜੀਓ ’ਤੇ ਆਮ ਜਨਤਾ ਦੇ ਭਰੋਸੇ ਦੀ ਮੁਕੰਮਲ ਸੂਚੀ ’ਚ ਚੀਨ ਮੁੜ ਤੋਂ ਸਿਖਰ ’ਤੇ ਰਿਹਾ।

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin