Articles Food Health & Fitness

ਠੰਡ ਵਿੱਚ ਖਾਓ ਸ਼ਕਰਕੰਦੀ

ਲੇਖਕ: ਅਨਿਲ ਧੀਰ, ਕਾਲਮਨਿਸਟ, ਆਲਟਰਨੇਟਿਵ ਥੈਰਾਪਿਸਟ

ਠੰਡ ਦੇ ਮੌਸਮ ਵਿੱਚ ਸ਼ੁਆਦ ਲਈ ਮਸ਼ਹੂਰ ਮਿੱਠੀ ਲਾਲ ਸਕਿਨ ਵਾਲੀ ਸ਼ਕਰਕੰਦੀ ਹਰ ਗਰੌਸਰੀ ਸਟੋਰ ਤੇ ਵੇਖਣ ਨੂੰ ਮਿਲ ਰਹੀ ਹੈ। ਕਈ ਰੰਗਾਂ ਵਿੱਚ ਮਿਲਣ ਵਾਲੀ ਸ਼ਕਰਕੰਦੀ ਹਰ ਓੁਮਰ ਦਾ ਆਦਮੀ ਵੱਖ-ਵੱਖ ਤਰੀਕੇ ਨਾਲ ਖਾਣਾ ਪਸੰਦ ਕਰਦਾ ਹੈ। ਅੱਜਕਲ ਇਸਦਾ ਇਸਤੇਮਾਲ ਕਮਰਸ਼ੀਅਲ ਇੰਡਸਟਰੀ ਵਿੱਚ ਬੇਕਰੀ, ਸਨੈਕਸ, ਦਵਾਈਆਂ ਲਈ ਵੀ ਹੋ ਰਿਹਾ ਹੈ। ਇਸ ਵਿੱਚ ਐਂਟੀਆਕਸਿਡ ਵਗੈਰਾ ਤੱਤ ਰੌਗਾਂ ਨਾਲ ਲੜਨ ਦੀ ਤਾਕਤ ਵੀ ਦਿੰਦੇ ਹਨ।

 

ਸਾਲ 1492 ਵਿਚ ਹੀ ਨੇਟਿਵ ਅਮੈਰੀਕਨ ਸ਼ਕਰਕੰਦੀ ਉਗਾ ਰਹੇ ਸਨ, ਜਦੋਂ ਕੋਲੰਬਸ ਅਮਰੀਕਾ ਵਿਚ ਆਇਆ ਸੀ। ਵਿਸ਼ਵ ਭਰ ਵਿਚ ਚਾਵਲ, ਕਣਕ, ਆਲੂ, ਮੱਕੀ, ਤੋਂ ਬਾਅਦ ਸ਼ਕਰਕੰਦੀ ਦਾ 95% ਵਿਕਾਸਸ਼ੀਲ ਦੇਸ਼ਾਂ ਵਿਚ ਤਕਰੀਬਨ 105 ਮਿਲੀਅਨ ਮੀਟ੍ਰਿਕ ਟਨ ਤੋਂ ਵੱਧ ਉਤਪਾਦਨ ਹੋ ਰਿਹਾ ਹੈ। 1 ਕੱਪ ਯਾਨਿ 200 ਗ੍ਰਾਮ ਭੁੱਜੀ ਹੋਈ ਸ਼ਕਰਕੰਦੀ ਤੋਂ ਕੈਲੋਰੀ-180, ਕਾਰਬ-41.4 ਗ੍ਰਾਮ, ਪ੍ਰੋਟੀਨ-4 ਗ੍ਰਾਮ, ਫੈਟ-0.3 ਗ੍ਰਾਮ, ਫਾਈਬਰ-6.6 ਗ੍ਰਾਮ, ਵਿਟਾਮਿਨ ਏ-769%, ਵਿਟਾਮਿਨ ਸੀ-65%, ਮੈਂਗਨੀਜ਼-50%, ਵਿਟਾਮਿਨ ਬੀ-6 : 29%, ਪੋਟਾਸ਼ੀਅਮ-27%, ਪੈਂਟੋਥੈਨਿਕ ਏਸਿਡ-18%, ਕਾਪਰ-16%, ਅਤੇ ਨਿਆਸਿਨ-15% ਡੀਵੀ ਦੀ ਮਾਤਰਾ ਮੌਜੂਦ ਰਹਿੰਦੀ ਹੈ।

 

 

 

 

 

  • ਨੈਸ਼ਨਲ ਆਸਟੀਓਪਰੋਸਿਸ ਫਾਓਂਡੇਸ਼ਨ ਮੁਤਾਬਿਕ ਸ਼ਕਰਕੰਦੀ ਵਿੱਚ ਮੋਜੂਦ ਕੈਲਸ਼ੀਅਮ, ਮੈਗਨੀਸ਼ੀਅਮ, ਪੋਟੈਸ਼ਿਅਮ ਹੱਡੀਆਂ ਦੇ ਰੌਗਾਂ ਲਈ ਲਾਭਦਾਈ ਹੈ।ਕਮਜੋਰ ਹੱਡੀਆਂ ਵਾਲੇ 100-200 ਗ੍ਰਾਮ ਸ਼ਕਰਕੰਦੀ ਨੂੰ ਭੁੰਨ ਕੇ ਕਾਲਾ ਨਮਕ, ਜੀਰਾ ਪਾਓਡਰ, ਨਿੰਬੂ ਨਿਚੋੜ ਕੇ ਸੇਵਨ ਕਰਨਾ ਚਾਹੀਦਾ ਹੈ। ਸ਼ਕਰਕੰਦੀ ਵਿਚ ਮੌਜੂਦ ਵਿਟਾਮਿਨ-ਏ ਸਰੀਰ ਅੰਦਰ ਹੋਣ ਵਾਲੀ ਇਨਫੈਕਸ਼ਨ ਤੋਂ ਬਚਾ ਕੇ ਬਿਮਾਰੀਆਂ ਨਾਲ ਲੜਨ ਦੀ ਤਾਕਤ ਦਿੰਦਾ ਹੈ।ਸ਼ਕਰਕੰਦੀ ਅੰਦਰ ਮਿਲਣ ਵਾਲੇ ਰਸਾਇਣ ਤੱਤ ਐਥੇਨੌਲ ਅਤੇ ਐਸਪਰੀਨ ਪੇਟ ਦੇ ਜਖਮ ਠੀਕ ਕਰਨ ਵਿਚ ਮਦਦ ਕਰਦੇ ਹਨ। ਮਿੱਠੇ ਆਲੂ ਐਂਥਸਾਇਨਿਨ, ਪੋਲੀਫੇਨੌਲ ‘ਤੇ ੳੱਚ ਰੈਡੀਕਲ ਦਿਲ ਦੇ ਰੋਗਾਂ ਵਿਚ ਫਾਇਦਾ ਕਰ ਸਕਦੀ ਹੈ।
  • ਸ਼ਕਰਕੰਦੀ ਵਿਚ ਮੌਜੂਦ ਕੈਰੋਟਿਨੋਇਡ ਕੋਲੋਰੈਕਟਲ ਕੈਂਸਰ ਹੋਣ ਦੀ ਸੰਭਾਵਨਾ ਨੂੰ ਘਟਾ ਸਕਦਾ ਹੈ। ਦਿਲ ਦੇ ਆਮ ਰੋਗਾਂ ਵਿਚ ਸ਼ਕਰਕੰਦੀ ਤੋਂ ਲਾਭ ਲੈ ਕੇ ਕੋਲੇਸਟ੍ਰਾਲ ਵੀ ਘਟਾ ਸਕਦੇ ਹੋ।
  • ਯਾਦਾਸ਼ਤ ਤੇਜ ਕਰਨ ਤੇ ਫੋਕਸ ਲਈ 50-100 ਗ੍ਰਾਮ ਸਵੇਰੇ-ਸ਼ਾਮ ਲਗਾਤਾਰ ਇਸਤੇਮਾਲ ਕਰੋ। ਅੱਖਾਂ ਦੀ ਰੋਸ਼ਨੀ ਬਰਕਰਾਰ ਰੱਖਣ ਲਈ ਅਤੇ ਵੱਧ ਰਹੀ ਓੁਮਰ ਵਿੱਚ ਘੱਟ ਰਹੀ ਨਜਰ ਦਰੁਸਤ ਰੱਖਣ ਲਈ ਸ਼ਕਰਕੰਦੀ ਭੁੰਨ ਕੇ ਮੈਸ਼ ਕਰਕੇ ਅੱਧਾ ਚਮਚ ਸ਼ਹਿਦ ਮਿਲਾ ਕੇ ਖਾਓ।
  • ਸ਼ਕਰਕੰਦੀ ਵਿੱਚ ਮੋਜੂਦ ਬੀਟਾ-ਕੈਰੋਟਿਨ ਸਾਹ ਦੇ ਰੌਗ ਦਮਾ ਤੌਂ ਬਚਾਅ ਕਰਦੇ ਹਨ। ਸਾਹ ਦੇ ਰੋਗੀ ਭੁੰਨੀ ਸ਼ਕਰਕੰਦੀ ਮੈਸ਼ ਕਰਕੇ ਅਦਰਕ ਰੱਸ, ਚੁਟਕੀ ਭਰ ਕਾਲੀ ਮਿਰਚ ਪਾਉਡਰ ਮਿਲਾ ਕੇ ਵਰਤੌਂ ਕਰੋ।
  • ਸਰੀਰ ਨੂੰ ਮਿੱਠੇ ਆਲੂ ਤੋਂ ਵਿਟਾਮਿਨ-ਈ ਨਾਲ ਐਲੋਪਸੀਆ ਦੀ ਰੋਕਥਾਮ, ਚਮੜੀ ਦੇ ਰੋਗ, ਸਿਰ ਦੇ ਕਮਜੋਰ ਵਾਲਾਂ ਅਤੇ ਜਵਾਨੀ ਬਰਕਰਾਰ ਰੱਖਣ ਵਿਚ ਠੰਢੇ ਮੋਸਮ ਦੌਰਾਣ ਬੱਚੇ, ਨੌਜਵਾਨ, ਮੱਧ, ਉਮਰ ਵਾਲੇ ‘ਤੇ ਸਨੀਆਰਜ਼ ਫਾਇਦਾ ਲੈ ਸਕਦੇ ਹਨ।
  • ਸ਼ਰੀਰ ਅੰਦਰ ਖੁਨ ਦੀ ਕਮੀ ਕਾਰਣ ਆਦਮੀ ਥਕਾਵਕਟ ਮਹਿਸੂਸ ਕਰਦਾ ਹੈ। ਸ਼ਕਰਕੰਦੀ ਵਿੱਚ ਮੌਜੂਦ ਲੌਹ ਤੱਤ ਖੁਨ ਦੇ ਸੈਲ ਪੈਦਾ ਕਰਨ ਵਿੱਚ ਮਦਦ ਕਰਦੇ ਹਨ। ਠੰਡੇ ਮੌਸਮ ਵਿੱਚ ਖੁਨ ਦੀ ਕਮੀ ਦੇ ਸ਼ਿਕਾਰ ਸ਼ਕਰਕੰਦੀ ਨੂੰ ਆਪਣੀ ਖੁਰਾਕ ਕਰਨਾ ਚਾਹੀਦਾ ਹੈ।
  • ਕਮਜੌਰ ਹਾਜਮੇ ਵਾਲੇ ਸ਼ਕਰਕੰਦੀ ਨੂੰ ਚੰਗੀ ਤਰਾਂ ਭੁਨ ਕੇ ਮੈਸ਼ ਕਰਨ ਤੌਂ ਬਾਅਦ ਪਿੰਕ ਸਾਲਟ, ਕਾਲੀ ਮਿਰਚ, ਛੋਟੀ ਇਲਾਚੀ ਦਾ ਪਾਓੁਡਰ ਬਰੂਰ ਕੇ ਇਸਤੇਮਾਲ ਕਰ ਸਕਦੇ ਹਨ।

ਨੋਟ: ਸ਼ਕਰਕੰਦੀ ਵਿਚ ਮੌਜੂਦ ਵਾਧੂ ਕਾਰਬੋਹਾਈਡ੍ਰੇਟ ਸਰੀਰ ਅੰਦਰ ਡਾਇਬਟੀਜ਼ ਦਿਲ, ਗੁਰਦੇ ਦੇ ਰੌਗ, ਮੋਟਾਪੇ ਦੀ ਸੰਭਾਵਨਾ ਹੋਣ ਕਰਕੇ ਗਰਭਵਤੀ ਔਰਤਾਂ ਨੂੰ ਵੀ ਸ਼ਕਰਕੰਦੀ ਦਾ ਸੇਵਨ ਆਪਣੇ ਡਾਕਟਰ ਦੀ ਸਲਾਹ ਕਰਨਾ ਚਾਹੀਦਾ ਹੈ।

Related posts

ਚੰਡੀਗੜ੍ਹ ਵਿਵਾਦ ਵੇਲੇ ਦੀ ਵੰਗਾਰ ਹੈ !

admin

ਵਿਦਵਤਾ ਦੇ ਸਜੀਵ ਤੇ ਸਾਕਾਰ ਸਰੂਪ ਕਾਨ੍ਹ  ਸਿੰਘ ਨਾਭਾ !

admin

ਵਿਗਿਆਨ ਦੀ ਤਰੱਕੀ ਵਿੱਚ ਚੂਹਿਆਂ ਦਾ ਅਹਿਮ ਯੋਗਦਾਨ !

admin