ਨਵੀਂ ਦਿੱਲੀ – ਮੁੰਬਈ ਕਰੂਜ਼ ਡਰੱਗਜ਼ ਮਾਮਲੇ ‘ਚ ਫਸੇ ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਨੂੰ ਜ਼ਮਾਨਤ ਮਿਲ ਗਈ ਹੈ। ਆਰੀਅਨ ਖਾਨ ਦੇ ਵਕੀਲ ਮੁਕੁਲ ਰੋਹਤਗੀ ਤੇ ਸਤੀਸ਼ ਮਾਨਸ਼ਿੰਦੇ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਲਈ ਅੱਜ ਬੰਬੇ ਹਾਈ ਕੋਰਟ ‘ਚ ਮੌਜੂਦ ਸਨ। ਆਰੀਅਨ ਖਾਨ 7 ਅਕਤੂਬਰ ਤੋਂ ਆਰਥਰ ਰੋਡ ਜੇਲ ‘ਚ ਬੰਦ ਸੀ।- ਆਰੀਅਨ ਖਾਨ ਜ਼ਮਾਨਤ ਮਾਮਲੇ ‘ਚ ਆਪਣੀਆਂ ਦਲੀਲਾਂ ਖਤਮ ਕਰਦੇ ਹੋਏ ਅਨਿਲ ਸਿੰਘ ਨੇ ਕਿਹਾ ਕਿ ਖਾਨ ਦੀ ਗ੍ਰਿਫਤਾਰੀ ਕਾਨੂੰਨੀ ਹੈ। ਸਾਜ਼ਿਸ਼ ਸਾਬਤ ਕਰਨਾ ਔਖਾ ਹੈ, ਸਾਜ਼ਿਸ਼ ਕਰਨ ਵਾਲੇ ਜਾਣਦੇ ਹਨ ਕਿ ਉਨ੍ਹਾਂ ਨੇ ਸਾਜ਼ਿਸ਼ ਕਿਵੇਂ ਰਚੀ। ਮੈਂ ਇਸ ਨੂੰ ਅਦਾਲਤ ਦੀ ਜਾਣਕਾਰੀ ਲਈ ਛੱਡਦਾ ਹਾਂ। – ਏਐੱਸਜੀ ਅਨਿਲ ਸਿੰਘ ਨੇ ਬੰਬੇ ਹਾਈ ਕੋਰਟ ਨੂੰ ਦੱਸਿਆ ਕਿ ਆਰੀਅਨ ਖ਼ਾਨ ਕੋਲ ਨਸ਼ਿਆਂ ਦਾ ‘ਸਚੇਤ ਕਬਜ਼ਾ’ ਸੀ। ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਉਸ ਦੇ ਦੋਸਤ ਅਰਬਾਜ਼ ਕੋਲ ਚਰਸ ਹੈ ਅਤੇ ਇਹ ਦੋਵਾਂ ਲਈ ਹੈ। – ਬੰਬੇ ਹਾਈ ਕੋਰਟ ਵਿਚ ਸੁਣਵਾਈ ਦੌਰਾਨ, ਐੱਨਸੀਬੀ ਦੀ ਨੁਮਾਇੰਦਗੀ ਕਰ ਰਹੇ ਏਐਸਜੀ ਅਨਿਲ ਸਿੰਘ ਨੇ ਕਿਹਾ ਕਿ ਜੇ ਅਸੀਂ Whats Aap Chat ‘ਤੇ ਭਰੋਸਾ ਕਰਦੇ ਹਾਂ, ਤਾਂ ਉਸ (ਆਰੀਅਨ ਖਾਨ) ਨੇ ਵਪਾਰਕ ਮਾਤਰਾ ਵਿਚ ਨਸ਼ੇ ਵੇਚਣ ਦੀ ਕੋਸ਼ਿਸ਼ ਕੀਤੀ ਸੀ। ਉਸ ਨੇ ਅੱਗੇ ਕਿਹਾ ਕਿ ਐਕਸਟਸੀ ਵਪਾਰਕ ਵਾਲੀਅਮ ਸੀ। ਇਹ ਨਹੀਂ ਕਿਹਾ ਜਾ ਸਕਦਾ ਕਿ ਨਸ਼ੇ ਨਿੱਜੀ ਸੇਵਨ ਲਈ ਸਨ।
– ਬੰਬੇ ਹਾਈਕੋਰਟ ‘ਚ ਆਰੀਅਨ ਖਾਨ ਅਤੇ ਹੋਰਾਂ ਦੀ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਸ਼ੁਰੂ ਹੋ ਗਈ ਹੈ। ਐਨਸੀਬੀ ਦੀ ਨੁਮਾਇੰਦਗੀ ਕਰ ਰਹੇ ਏਐਸਜੀ ਅਨਿਲ ਸਿੰਘ ਦਾ ਕਹਿਣਾ ਹੈ ਕਿ ਮੁਲਜ਼ਮ ਨੰ. 1 (ਆਰੀਅਨ ਖਾਨ) ਕੋਈ ਪਹਿਲੀ ਵਾਰ ਨਸ਼ੇ ਦਾ ਆਦੀ ਨਹੀਂ ਹੈ, ਉਹ ਨਸ਼ੇ ਦੇ ਸੌਦਾਗਰਾਂ ਦੇ ਸੰਪਰਕ ਵਿਚ ਸੀ। ਦੱਸਣਯੋਗ ਹੈ ਕਿ ਮੁੰਬਈ ਕਰੂਜ਼ ਡਰੱਗਜ਼ ਮਾਮਲੇ ‘ਚ ਫਸੇ ਬਾਲੀਵੁੱਡ ਅਦਾਕਾਰ ਸ਼ਾਹਰੁਖਖਾਨ ਦੇ ਬੇਟੇ ਆਰੀਅਨ ਦੀ ਜ਼ਮਾਨਤ ਪਟੀਸ਼ਨ ‘ਤੇ ਬੰਬੇ ਹਾਈ ਕੋਰਟ ਨੇ ਸੁਣਵਾਈ ਸ਼ੁਰੂ ਕਰ ਦਿੱਤੀ ਸੀ। ਆਰੀਅਨ ਖਾਨ ਦੇ ਵਕੀਲ ਮੁਕੁਲ ਰੋਹਤਗੀ ਅਤੇ ਸਤੀਸ਼ ਮਾਨਸ਼ਿੰਦੇ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਲਈ ਬੰਬੇ ਹਾਈ ਕੋਰਟ ‘ਚ ਮੌਜੂਦ ਹਨ। ਆਰੀਅਨ ਖਾਨ ਨੂੰ ਬੁੱਧਵਾਰ ਨੂੰ ਵੀ ਹਾਈਕੋਰਟ ਤੋਂ ਜ਼ਮਾਨਤ ਨਹੀਂ ਮਿਲ ਸਕੀ। ਉਹ 7 ਅਕਤੂਬਰ ਤੋਂ ਆਰਥਰ ਰੋਡ ਜੇਲ੍ਹ ਵਿਚ ਬੰਦ ਹੈ। ਜੇ ਆਰੀਅਨ ਖਾਨ (Aryan Khan) ਨੂੰ ਭਲਕੇ ਤੱਕ ਬੰਬੇ ਹਾਈਕੋਰਟ ਤੋਂ ਜ਼ਮਾਨਤ ਨਹੀਂ ਮਿਲਦੀ ਤਾਂ ਉਨ੍ਹਾਂ ਨੂੰ ਦੀਵਾਲੀ ਤਕ ਜੇਲ੍ਹ ‘ਚ ਰਹਿਣਾ ਪਵੇਗਾ। ਇਸ ਦੌਰਾਨ ਡਰੱਗਜ਼ ਮਾਮਲੇ ‘ਚ ਐੱਨਸੀਬੀ ਦੀ ਗਵਾਹ ਕਿਰਨ ਗੋਸਾਵੀ ਨੂੰ ਫੜ ਲਿਆ ਗਿਆ ਹੈ। ਪੁਣੇ ਦੇ ਪੁਲਿਸ ਕਮਿਸ਼ਨਰ ਨੇ ਪੁਸ਼ਟੀ ਕੀਤੀ ਹੈ ਕਿ ਪੁਲਿਸ ਨੇ ਕਰੂਜ਼ ਪਾਰਟੀ ਡਰੱਗ ਮਾਮਲੇ ਵਿਚ ਐੱਨਸੀਬੀ ਦੀ ਇੱਕ ਆਜ਼ਾਦ ਗਵਾਹ ਕਿਰਨ ਗੋਸਾਵੀ ਨੂੰ ਹਿਰਾਸਤ ਵਿੱਚ ਲਿਆ ਹੈ। ਉਸ ਨੂੰ ਅੱਜ ਪੁਣੇ ਦੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।