ਅੰਤਰਰਾਸ਼ਟਰੀ ਓਵਰਡੋਜ਼ ਜਾਗਰੂਕਤਾ ਦਿਵਸ 31 ਅਗਸਤ, 2020 ਨੂੰ ਵਿਸ਼ਵ ਭਰ ਵਿਚ ਮਨਾਇਆ ਜਾ ਰਿਹਾ ਹੈ।ਡਰੱਗ ਓਵਰਡੋਜ਼ ਨਾਲ ਦੋ ਸਾਲ ਪਹਿਲਾਂ ਅਮਰੀਕਾ ਵਿਚ ਅੰਦਾਜ਼ਨ 67, 367 ਮੌਤਾਂ ਦਾ ਆਂਕੜਾ ਸਾਹਮਣੇ ਆਇਆ ਸੀ। ਅੱਜ ਵਿਸ਼ਵ ਭਰ ਵਿਚ ਡਰੱਗ ਓਵਰਡੋਜ਼ ਨਾਲ ਨੋਜਵਾਨਾਂ ਦੀ ਮੌਤ ਦਾ ਆਂਕੜਾ ਤੇਜ਼ੀ ਨਾਲ ਵੱਧ ਰਿਹਾ ਹੈ।ਓਵਰਡੋਜ਼ ਇਕ ਜੀਵ-ਵਿਗਿਆਨਕ ਪ੍ਰਤੀਕ੍ਰਿਆ ਹੇ। ਜਦੋਂ ਮਨੁਖ ਨਜਾਇਜ਼ ਨਸ਼ਿਆਂ, ਅਲਕੋਹਲ, ਪ੍ਰੇਸਕ੍ਰਾਵਿਡ ਦਵਾਈਆਂ ਜਾਂ ਮਿਸ਼ਰਣ ਨੂੰ ਬਹੁਤ ਜਿਆਦਾ ਮਾਤਰਾ ਵਿਚ ਲੈ ਲੈਂਦਾ ਹੈ।ਹਰ ਦਵਾਈ ਜਾਂ ਰਸਾਇਣਕ ਦੀ ਓਵਰਡੋਜ਼ ਤੁਹਾਡੇ ਸਾਹ ਨੂੰ ਰੌਕ ਸਕਦੀ ਹੈ।
ਪ੍ਰੇਸਕ੍ਰਾਈਬਡ ਓਪਓਿਡਜ਼: ਕੋਡੀਨ, ਫੈਂਨਟੈਨਿਲ, ਹਾਈਡ੍ਰੋਕੋਡੀਨ-ਏਸਿਟਾਮਿਨੋਫਿਨ, ਹਾਈਡ੍ਰੋਮੋਰਫੋਨ, ਮੀਪਰੀਡਾਈਨ, ਮੋਰਫੀਨ, ਓਕਸੀਕੋਡੋਨ, ਓਕਸੀਮੋਰਫੋਨ, ਟਰੇਮੇਡੋਲ, ਅਤੇ ਗੈਰ-ਕਾਨੂੰਨੀ ਓਪਓਿਡਜ਼ ਵਿਚ ਹੀਰੋਈਨ ਤੇ ਫੇਨਟੈਨਿਲ ਅਤੇ ਅਨਾਲੋਗਜ਼, ਇਲਾਜ਼ ਵਿਚ ਬੁਪ੍ਰੀਨੋਰਫਾਈਨ ਤੇ ਮੀਥਾਡੋਨ ਆਦਿ ਡਾਕਟਰੀ ਮਦਦ ਨਾਲ ਦਿੱਤੀ ਜਾਂਦੀ ਹੈ।
ਅੰਤਰਰਾਸ਼ਟਰੀ ਪੱਧਰ ਤੇ ਜਾਗਰੁਕਤਾ ਇਕ ਵਿਸ਼ਵਵਿਆਪੀ ਪ੍ਰੋਗਰਾਮ ਹੈ ਜਿਸਦਾ ਉਦੇਸ਼ ਨਸ਼ੇ ਨਾਲ ਹੋਣ ਵਾਲੀਆਂ ਮੌਤਾਂ ਨੂੰ ਘਟਾਉਣਾ ਹੈ। ਇਸ ਕਲੰਕ ਨਾਲ ਪਰਿਵਾਰਾਂ ਦੇ ਪਰਿਵਾਰ ਖਤਮ ਹੋ ਰਹੇ ਹਨ। ਡਾਕਟਰੀ ਜਾਂ ਗੈਰ-ਡਾਕਟਰੀ ਦਵਾਈਆਂ ਦੀ ਲੋੜ ਤੋਂ ਵੱਧ ਖੁਰਾਕ ਮੌਤ ਨੂੰ ਬੁਲਾਵਾ ਦੇਣ ਵਾਲੀ ਗੱਲ ਸਾਬਿਤ ਹੋ ਰਹੀ ਹੈ। ਮਾਰਚ 2020 ਦੇ ਮਹੀਨੇ ਵਿਚ ਵਿਯੇਨਾਨ ਵਿਚ ਹੋਏ ਨਾਰਕੋਟਿਕ ਡਰੱਗਸ ਕਮਿਸ਼ਨ ਦੇ 63 ਵੇਂ ਸੈਸ਼ਨ ਵਿਚ ਚਿੰਤਾ ਜ਼ਾਹਿਰ ਕੀਤੀ ਹੈ। ਯ. ਅੇਨ. ਕਮਿਸ਼ਨ ਮੁਤਾਬਿਕ ਵਿਸ਼ਵ ਭਰ ਵਿਚ ਨਾਰਕੋਟਿਕ ਡਰੱਗਜ਼ ਕਾਰਨ ਹੋਣ ਵਾਲੀਆਂ ਸੱਟਾਂ ਤੇ ਦੁਰਘਟਨਾਵਾਂ ਨੂੰ ਰੋਕਣ ਲਈ ਵਿਆਪਕ ਓਵਰਡੋਜ਼ ਰਣਨੀਤੀ ਦੀ ਲੋੜ ਹੈ।
ਕੇਂਦਰੀ ਦਿਮਾਗੀ ਪ੍ਰਣਾਲੀ ਤੇ ਅਸਰ ਕਰਨ ਵਾਲੇ ਓਪੀਓਡਜ਼, ਬੇਂਜੋਆਜ਼ਾਈਪਾਈਨਜ਼ ਅਤੇ ਅਲਕੋਹਲ ਦੀ ਵਰਤੋਂ ਵੱਧ ਰਹੀ ਹੈ। ਲੋੜ ਤੋਂ ਵੱਧ ਬਲੱਡ-ਪੈਸ਼ਰ ਅਤੇ ਨੀਂਦ ਦੀਆਂ ਦਵਾਈਆਂ ਸੈਡੇਟਿਵ ਹੋਣ ਕਰਕੇ ਹਾਰਟ-ਬੀਟ ਤੇ ਸਾਹ-ਪ੍ਰਣਾਲੀ ਤੇ ਮਾੜਾ ਅਸਰ ਕਰ ਰਹੀਆਂ ਹਨ। ਇਨਸਾਨ ਦੁਆਰਾ ਓਵਰਡੋਜ਼ ਕਰਕੇ ਮਿਨਸਿਕ ਉਲਝਣਾਂ, ਸਦਮੇ ਅਤੇ ਖੁਦਕਸ਼ੀ ਦੇ ਮਾਮਲੇ ਵੀ ਵਧੇ ਹਨ। ਨਸ਼ੇ ਸਿਰਫ ਉਹਨਾਂ ਲਈ ਹੁੰਦੇ ਹਨ ਜੋ ਹਕੀਕਤ ਨੂੰ ਸਵੀਕਾਰ ਜਾਂ ਸੰਭਾਲ ਨਹੀਂ ਸਕਦੇ।
- ਨਸ਼ੇ ਦੇ ਓਵਰਡੋਜ਼ ਦੇ ਲੱਛਣ ਹਰ ਆਦਮੀ ਵਿਚ ਵੱਖ-ਵੱਖ ਹੋ ਸਕਦੇ ਹਨ, ਦੇਖਦੇ ਹੀ ਉਸ ਵਿਅਕਤੀ ਨੂੰ ਹਸਪਤਾਲ ਪਹੂੰਚਾ ਕੇ ਜਾਨ ਬਚਾਉਣ ਦਾ ਯਤਨ ਕਰੋ।
- ਸਾਡੇ ਲਈ ਜ਼ਰੂਰੀ ਹੋ ਗਿਆ ਹੈ ਕਿ ਅਸੀਂ ਆਪਣੀ ਪੀੜੀਆਂ ਨੂੰ ਰੋਕਥਾਮ ਲਈ ਓਵਰਡੋਜ਼ ਪ੍ਰਤੀ ਜਾਗਰੂਕ ਕਰੀਏ।ਜ਼ਿਆਦਾ ਜਾਗਰੂਕਤਾ ਸਾਡੇ ਅੱਜ ਅਤੇ ਆਪਣੇ ਕੱਲ ਨੂੰ ਬਚਾਉਣ ਲਈ ਬੜੀ ਮਹੱਤਵਪੂਰਨ ਹੋ ਗਈ ਹੈ।
- ਓਪੀਓਡਜ਼ ਲੈਣ ਵਾਲੇ ਘੱਟ ਦਰਦਾਂ ਦੀ ਹਾਲਤ ਵਿਚ ਆਪਣੀ ਸਹਿਣਸ਼ੀਲਤਾ ਨੂੰ ਵਧਾਉਣ। ਬਿਨਾ ਲੋੜ ਨਸ਼ੀਲੀ ਦਵਾਈ ਜ਼ਿਆਦਾ ਵਰਤੋਂ ਜਾਨ ਲੈ ਵੀ ਸਕਦੀ ਹੈ। ਗੈਰ-ਕਾਨੂੰਨੀ ਜਾਂ 50% ਇਸਤੇਮਾਲ ਕਰਨ ਵਾਲੇ ਆਪਣੇ ਦੋਸਤਾਂ-ਰਿਸ਼ਤੇਦਾਰਾਂ ਤੋਂ ਲੈ ਕੇ ਓਪੀਓਡਜ਼ ਦੀ ਦੁਰਵਰਤੋਂ ਕਰਦੇ ਹਨ।
- ਓਪੀਓਡਜ਼ ਨੂੰ ਕਿਸੇ ਨਾਲ ਸਾਂਝਾ ਕਰਨਾ ਗੈਰ- ਕਾਨੂੰਨੀ ਹੈ, ਇਸ ਤੋਂ ਹਮੇਸ਼ਾ ਬਚੋ।
- ਪ੍ਰੇਸਕ੍ਰਾਈਬਡ ਦਵਾਈਆਂ ਡਰਾਈਵਿੰਗ ਅਤੇ ਆਪਣੇ ਕੰਮ ਦੋਰਾਣ ਇਸਤੇਮਾਲ ਕਰਨ ਲਈ ਆਪਣੇ ਫੈਮਿਲੀ ਡਾਕਟਰ ਨਾਲ ਬਰਾਬਰ ਸੰਪਰਕ ਬਣਾ ਕੇ ਰੱਖੋ।
- ਨੋਜਵਾਨਾਂ ਨੂੰ ਓਪੀਓਡਜ਼ ਤੋਂ ਬਚਾਉਣ ਤੇ ਆਜਾਦ ਹੋਣ ਲਈ ਮਾਂ-ਬਾਪ ਨੂੰ ਆਪਣੇ ਬੱਚਿਆਂ ਨਾਲ ਮਜਬੂਤ ਰਿਸ਼ਤੇ ਬਣਾ ਕੇ ਸਮੱਸਿਆ ਦਾ ਹਲ ਲੱਭਣਾ ਚਾਹੀਦਾ ਹੈ। ਓਪੀਓਡਜ਼ ਦੀ ਵਰਤੋਂ ਸੰਬੰਧੀ ਨੁਕਸਾਨ ਨਾਲ ਜੂਝ ਰਹੇ ਲੋਕਾਂ ਅਤੇ ਵੱਧ ਰਹੀਆਂ ਮੌਤਾਂ ਲਈ ਇਲਾਜ ਦਾ ਲੱਭਣਾ ਜ਼ਿਆਦਾ ਮਹੱਤਵਪੂਰਨ ਹੋ ਗਿਆ ਹੈ।
- ਸਮੇਂ ਦੇ ਨਾਲ ਨਸ਼ੇ ਪ੍ਰਤੀ ਸਹਿਣਸ਼ੀਲਤਾ ਦੇ ਵਿਕਾਸ ਲਈ ਦਵਾਈ ਲੈਣ ਵਾਲੇ ਨੂੰ ਪਰਿਵਾਰ, ਦੌਸਤ, ਅਤੇ ਕਮਿਉਨੀਟੀ ਅੰਦਰ ਕੰੰਮ ਕਰ ਰਹੀਆਂ ਸੰਸਥਾਂਵਾਂ ਦੀ ਮਦਦ ਲੈਣੀ ਚਾਹੀਦੀ ਹੈ। ਕਿaਂਕਿ ਸਰੀਰ ਅੰਦਰ ਸਹਿਣਸ਼ੀਲਤਾ ਪੈਦਾ ਕਰਕੇ ਇਸ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ।
- ਇਲਾਜ਼ ਅਤੇ ਰਿਕਵਰੀ ਸੇਵਾਵਾਂ ਤੱਕ ਪਹੁੰਚ ਵਿੱਚ ਸੁਧਾਰ ਓਵਰਡੋਜ਼-ਰਿਵਰਸਿੰਗ ਦਵਾਈਆਂ ਦੀ ਵਰਤੋਂ ਨੂੰ aਤਸ਼ਾਹਤ ਅਤੇ ਉਪਲਵਧ ਕਰਾਉਣ ਦੀ ਲੋੜ ਹੈ।
- ਓਪੀਓਡ ਵਰਤੋਂ ਸੰਬੰਧੀ ਹਾਲਤ ਦੇ ਇਲਾਜ਼ ਲਈ ਮੇਥਾਡੋਨ, ਬਪ੍ਰੇਨੋਫਾਈਨ ਅਤੇ ਨਲਟਰੇਕਸੋਨ ਆਦਿ ਦਵਾਈਆਂ ਓਪੀਓਡ ਦੀ ਵੱਧ ਰਹੀ ਸਮੱਸਿਆ ਨੂੰ ਕੰਟਰੋਲ ਕਰਨ ਮਦਦ ਕਰ ਸਕਦੀਆਂ ਹਨ। ਦੁਨੀਆ ਭਰ ਵਿਚ ਓਪੀਓਡ ਵਰਤੋਂ ਦੀ ਬਿਮਾਰੀ ਅਤੇ ਓਪੀਓਡ ਓਵਰਡੋਜ਼ ਦੀ ਲੜਾਈ ਜਿੱਤਣ ਲਈ ਹਰ ਆਦਮੀ ਨੂੰ ਅੱਗੇ ਆਉਣ ਦੀ ਲੋੜ ਹੈ।
ਨੋਟ : ਓਵਰਡੋਜ਼ ਦੇ ਆਮ ਲੱਛਣ ਜਿਵੇਂ : ਤੁਰਨ-ਫਿਰਨ ਵਿਚ ਅਤੇ ਹਿਲ-ਡੁਲ ਵਿਚ ਰੁਕਾਵਟ, ਨੀਂਦ ਦਾ ਸਾਈਕਲ ਬਿਗੜ ਜਾਣਾ, ਬੁੱਲ ਅਤੇ ਨਾਖੁਨ ਨੀਲੇ ਹੋ ਜਾਣਾ, ਚੱਕਰ, ਸੁਸਤੀ ਦੇ ਨਾਲ ਘਬਰਾਹਟ, ਸਾਹ ਔਖਾ ਆਉਣ ਦੀ ਹਾਲਤ ਵਿਚ ਰੋਗੀ ਨੂੰ ਬਚਾਉਣ ਲਈ ੯੧੧ ਕਾਲ ਕਰਨੀ ਚਾਹੀਦੀ ਹੈ।
– ਅਨਿਲ ਧੀਰ, ਕਾਲਮਨਿਸਟ, ਆਲਟਰਨੇਟਿਵ ਥੈਰਾਪਿਸਟ