Literature Punjab

ਡਾ. ਤਰਲੋਚਨ ਚੰਦ ਤੁਲਸੀ ਦੀ ਪੁਸਤਕ ’ਤੇ ਵਿਚਾਰ-ਚਰਚਾ ਕਰਵਾਈ ਗਈ

ਪੰਜਾਬੀ ਸਾਹਿਤ ਸਭਾ ਵੱਲੋਂ ਅਵਤਾਰ ਸਿੰਘ ਗੋਂਦਰਾ ਦੁਆਰਾ ਅਨੁਵਾਦਿਤ ਡਾ. ਤ੍ਰਲੋਚਨ ਚੰਦ ਤੁਲਸੀ ਦੀ ਪੁਸਤਕ ‘ਮਹੌਲ ਮਨ ਅਤੇ ਸਾਹਿਤ’ ’ਤੇ ਵਿਸ਼ੇਸ਼ ਵਿਚਾਰ-ਚਰਚਾ ਕਰਵਾਈ ਗਈ।

ਅੰਮ੍ਰਿਤਸਰ – ਖ਼ਾਲਸਾ ਕਾਲਜ ਵਿਖੇ ਕਾਰਜਕਾਰੀ ਪ੍ਰਿੰਸੀਪਲ ਡਾ. ਅਰਵਿੰਦਰ ਕੌਰ ਕਾਹਲੋਂ ਦੀ ਯੋਗ ਅਗਵਾਈ ਅਤੇ ਪੰਜਾਬੀ ਸਾਹਿਤ ਸਭਾ ਵੱਲੋਂ ਅਵਤਾਰ ਸਿੰਘ ਗੋਂਦਰਾ ਦੁਆਰਾ ਅਨੁਵਾਦਿਤ ਡਾ. ਤ੍ਰਲੋਚਨ ਚੰਦ ਤੁਲਸੀ ਦੀ ਪੁਸਤਕ ‘ਮਹੌਲ ਮਨ ਅਤੇ ਸਾਹਿਤ’ ’ਤੇ ਵਿਸ਼ੇਸ਼ ਵਿਚਾਰ-ਚਰਚਾ ਕਰਵਾਈ ਗਈ। ਸਮਾਗਮ ਦੇ ਆਰੰਭ ਵਿਚ ਪੰਜਾਬੀ ਵਿਭਾਗ ਦੇ ਮੁਖੀ ਡਾ. ਆਤਮ ਸਿੰਘ ਰੰਧਾਵਾ ਨੇ ਆਏ ਹੋਏ ਮਹਿਮਾਨਾਂ ਨੂੰ ਜੀ-ਆਇਆਂ ਕਿਹਾ।

ਪੁਸਤਕ ਸਬੰਧੀ ਵਿਚਾਰ-ਚਰਚਾ ਕਰਦਿਆਂ ਕਿਹਾ ਕਿ ਇਹ ਪੁਸਤਕ ਸਾਹਿਤ ਦੁਆਰਾ ਵਿਗਿਆਨਿਕ ਵਿਸ਼ਿਆਂ ਦੀ ਖੂਬਸੂਰਤ ਪੇਸ਼ਕਾਰੀ ਦਾ ਸੁਮੇਲ ਹੈ। ਮੈਟਾਫ਼ਰ ਦੀ ਤਾਕਤ ਨਾਲ ਪੇਸ਼ ਵਿਸ਼ੇ ਨਵੇਂ ਗਿਆਨ ਅਤੇ ਚੇਤਨਾ ਜੋੜਦੇ ਹਨ। ਤਕਨੀਕੀ ਯੁੱਗ ਵਿਚ ਅਜਿਹੀਆਂ ਪੁਸਤਕਾਂ ਪਾਠਕਾਂ ਦੀ ਵਿਗਿਆਨਿਕ ਸੂਝ ਵਿਚ ਵਾਧਾ ਕਰਨ ਦੇ ਨਾਲ ਨਾਲ ਸਾਹਿਤਕ ਚੇਤਨਾ ਨੂੰ ਪੈਦਾ ਕਰਦੀਆਂ ਹਨ। ਵਿਸ਼ੇ ਦੀ ਪੇਸ਼ਕਾਰੀ ਅਤੇ ਤਕਨੀਕੀ ਪੱਧਰ ਤੋਂ ਇਹ ਪੁਸਤਕ ਆਪਣੇ ਆਪ ਵਿਚ ਵਿਲੱਖਣ ਪਹਿਚਾਣ ਦੀ ਧਾਰਨੀ ਹੈ।

ਇਸ ਉਪਰੰਤ ਪ੍ਰੋ. ਕੁਲਵੰਤ ਸਿੰਘ ਔਜਲਾ ਨੇ ਪੁਸਤਕ ਬਾਰੇ ਵਿਚਾਰ ਚਰਚਾ ਕਰਦਿਆਂ ਲੇਖਕ ਦੀ ਸਾਹਿਤਕ ਚੇਤਨਾ ਬਾਰੇ ਜਾਣੂੰ ਕਰਵਾਉਂਦਿਆਂ ਕਿਹਾ ਕਿ ਇਸ ਪੁਸਤਕ ਦੀ ਵਿਲੱਖਣਤਾ ਇਸ ਕਰਕੇ ਵੀ ਹੈ ਕਿ ਇਸ ਨੂੰ ਡੀ. ਲਿਟ ਵਰਗੀ ਉਪਾਧੀ ਨਾਲ ਵੀ ਸਨਮਾਨਿਆ ਜਾ ਚੁੱਕਾ ਹੈ। ਇਸ ਪੁਸਤਕ ਦਾ ਅਨੁਵਾਦ ਸ਼ਰਧਾ ਅਤੇ ਸਾਹਿਤਕ ਪਿਆਰ ਦੀ ਚੇਟਕ ਦੀ ਅਗਵਾਹੀ ਭਰਦਾ ਹੈ। ਅਨੁਵਾਦ ਕਲਾ ਦੇ ਬਾਰੀਕ ਪਹਿਲੂਆਂ ਦੀ ਕਸੌਟੀ ’ਤੇ ਇਸ ਨੂੰ ਪਰਖਦਿਆਂ ਉਹਨਾਂ ਨੇ ਪੁਸਤਕ ਦੀ ਭਰਪੂਰ ਸ਼ਲਾਘਾ ਕੀਤੀ। ਉਹਨਾਂ ਨੇ ਕਿਹਾ ਕਿ ਲੇਖਕ ਦਾ ਪੇਸ਼ਾਵਰੀ ਕਿੱਤਾ ਵਕਾਲਤ ਹੋਣ ਦੇ ਬਾਵਜੂਦ ਵੀ ਸਾਹਿਤਕ ਸਫ਼ਰ ਨੂੰ ਜਾਰੀ ਰੱਖਣਾ ਉਹਨਾਂ ਦੀ ਸ਼ਖ਼ਸ਼ੀਅਤ ਦੀ ਵਿਸ਼ੇਸ਼ਤਾ ਦਾ ਮਿਆਰ ਹੈ। ਆਪਣੀਆਂ ਮੌਲਿਕ ਕਾਵਿ ਰਚਨਾਵਾਂ ਦੁਆਰਾ ਉਹਨਾਂ ਨੇ ਮੰਤਰ—ਮੁਗਧ ਕੀਤਾ।

ਡਾ. ਕੁਲਦੀਪ ਸਿੰਘ ਢਿੱਲੋਂ ਨੇ ਵੀ ਲੇਖਕ ਦੀ ਅਨੁਵਾਦਕ ਪੁਸਤਕ ਦੇ ਬਹੁ—ਪਾਸਾਰੀ ਵਿਸ਼ਿਆਂ ਦੇ ਨਿਭਾਅ ਦੀ ਪ੍ਰਸੰਸਾ ਕੀਤੀ। ਸਮਾਗਮ ਦੇ ਇੰਚਾਰਜ ਡਾ. ਹੀਰਾ ਸਿੰਘ ਦੁਆਰਾ ਮੰਚ ਦਾ ਸੰਚਾਲਨ ਬਾਖੂਬੀ ਕੀਤਾ ਗਿਆ। ਇਸ ਸਮਾਗਮ ’ਚ ਡਾ. ਪਰਮਿੰਦਰ ਸਿੰਘ, ਡਾ. ਜਸਬੀਰ ਸਿੰਘ, ਪ੍ਰੋ. ਅੰਮ੍ਰਿਤਪਾਲ ਕੌਰ, ਡਾ. ਮੇਜਰ ਸਿੰਘ, ਡਾ. ਦਯਾ ਸਿੰਘ, ਡਾ. ਗੁਰਿੰਦਰ ਕੌਰ, ਡਾ. ਅਮਨਦੀਪ ਕੌਰ, ਡਾ. ਚਿਰਜੀਵਨ ਕੌਰ, ਪ੍ਰੋ. ਹਰਵਿੰਦਰ ਕੌਰ, ਡਾ. ਗੁਰਸ਼ਰਨ ਸਿੰਘ, ਡਾ. ਮਨੀਸ਼ ਕੁਮਾਰ, ਡਾ. ਗੁਰਸ਼ਿੰਦਰ ਕੌਰ, ਡਾ. ਯਾਦਵਿੰਦਰ ਕੌਰ ਆਦਿ ਹਾਜ਼ਰ ਸਨ।

Related posts

ਪੰਜਾਬ ਭਰ ‘ਚ ਕਿਸਾਨ ਮਜ਼ਦੂਰ ਵਿਰੋਧੀ ਕੇਂਦਰੀ ਬਜਟ ਦੀਆਂ ਕਾਪੀਆਂ ਸਾੜੀਆਂ 

admin

ਪਾਵਰਕੌਮ ਅਤੇ ਟਰਾਂਸਕੋ ਪੈਨਸ਼ਨਰਜ਼ ਐਸੋਸੀਏਸ਼ਨ ਦੀ ਜਥੇਬੰਦਕ ਚੋਣ ਮੁਕੰਮਲ !

admin

ਸਾਲਾਨਾ ਸੱਭਿਆਚਾਰਕ ਸਮਾਰੋਹ ‘ਮੈਂ ਪੰਜਾਬ ਬੋਲਦਾ ਹਾਂ’ ਦਾ ਆਯੋਜਨ !

admin