
ਅਬਿਆਣਾਂ ਕਲਾਂ
ਬਿਜਲਈ ਜਨ ਸੰਚਾਰ ਦੇ ਸਾਧਨ ਆਡੀਓ, ਵੀਡੀਓ, ਇੰਟਰਨੈੱਟ, ਮੋਬਾਈਲ ਅਤੇ ਸੋਸ਼ਲ ਮੀਡੀਆ ਵਗੈਰਾ ਜਨ ਸੰਚਾਰ ਦਾ ਆਦਾਨ ਪ੍ਰਦਾਨ ਕਰਦੇ ਹਨ। ਇਹ ਪ੍ਰਿੰਟ ਮੀਡੀਏ ਨੂੰ ਪਿੱਛੇ ਛੱਡ ਗਏ ਹਨ। ਅਜੋਕੇ ਸਮੇਂ ਵਿੱਚ ਇਸ ਦੀ ਵਧੇਰੇ ਮਹੱਤਤਾ ਹੈ ਪਰ ਇਸ ਦਾ ਨਾਂਹ-ਪੱਖੀ ਪ੍ਰਭਾਵ ਇਹ ਵੀ ਹੈ ਕਿ ਜੋ ਮਰਜ਼ੀ ਇਹਨਾਂ ਰਾਹੀਂ ਫੈਲਾਈ ਜਾਵੇ, ਜਿੱਦਾਂ ਦੀ ਸੋਚ ਉਸਨੂੰ ਹੀ ਅੱਗੇ ਤੌਰੀ ਜਾਂਦੇ। ਅਗਲੇ ਪਾਸੇ ਵਾਲਾ ਵੀ ਨਿਤਾਰਾ ਕਰਨ ਦੀ ਬਜਾਏ ਬਿਨਾਂ ਸੋਚੇ ਸਮਝੇ ਆਪ ਪੜ੍ਹ ਸੁਣ ਕੇ ਅੱਗੇ ਤੋਰੀ ਜਾਂਦੇ ਹਨ। ਸ਼ੈਕਸਪੀਅਰ ਦਾ ਕਥਨ ਹੈ,”ਕੁੱਝ ਵੀ ਚੰਗਾ ਮਾੜਾ ਨਹੀਂ ਹੁੰਦਾ, ਕੇਵਲ ਸੋਚ ਹੀ ਇਸਨੂੰ ਅਜਿਹਾ ਬਣਾਉਂਦੀ ਹੈ”ਆਪਣੇ ਆਲੇ ਦੁਆਲੇ ਵਾਪਰਦੇ ਘਟਨਾ ਕ੍ਰਮ ਵਿੱਚ ਸਿਆਣੇ ਬਣਨ ਦੀ ਲੋੜ ਹੈ। ਫੈਸਲਾ ਵਿਚਾਰ ਕੇ ਕਰੋ।ਆਪਣੇ ਵਿਚਾਰ ਸੋਚ ਸਮਝ ਕੇ ਅੱਗੇ ਭੇਜਣੇ ਚਾਹੀਦੇ ਹਨ ਜੋ ਵਿਚਾਰ ਆਪਣੇ ਕੋਲ ਆਉਣ ਉਹਨਾਂ ਉੱਤੇ ਵਿਚਾਰ ਕਰਨੀ ਚਾਹੀਦੀ ਹੈ।ਗਲਤ ਵਿਚਾਰਾਂ ਨੂੰ ਪਰੇ ਸੁੱਟ ਦੇਣਾ ਚਾਹੀਦਾ ਹਨ। ਬਿਨਾਂ ਸੋਚੇ ਸਮਝੇ ਸੋਸ਼ਲ ਮੀਡੀਆ ਤੇ ਵਿਚਾਰ ਪੋਸਟ ਨੂੰ ਅੱਗੇ ਕਰ ਦੇਣ ਵਾਲੇ ਵਿਅਕਤੀ ਦੀ ਮਾਨਸਿਕਤਾ ਖੜ੍ਹੇ ਪਾਣੀ ਵਰਗੀ ਹੁੰਦੀ ਹੈ ਜਿਸ ਵਿੱਚ ਕੀੜੇ ਪੈਦਾ ਹੋਏ ਹੁੰਦੇ ਹਨ। ਅੱਜ ਮੋਬਾਈਲ ਫੋਨ ਖੋਲਦੇ ਹੀ ਅਨੇਕਾਂ ਅਸ਼ਲੀਲ ਪੋਸਟਾਂ, ਵੀਡੀਓਜ਼ ਅਤੇ ਕਾਰਟੂਨ ਸਾਹਮਣੇ ਆ ਜਾਂਦੇ ਹਨ, ਪ੍ਰੀਵਾਰ ਵਿੱਚ ਠਿੱਠ ਹੋਣਾ ਪੈਂਦਾ ਹੈ। ਇਹਨਾਂ ਨੂੰ ਇਗਨੋਰ ਕਰਨਾ ਜਾਂ ਕੱਟ ਦੇਣਾ ਹੀ ਬੁੱਧੀਮਾਨੀ ਹੈ। ਅੱਜ ਦੇ ਡਿਜੀਟਲ ਯੁੱਗ ਵਿੱਚ ਚੰਗੇ ਮਾੜੇ ਪ੍ਰਭਾਵਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਸਮਾਜ ਵਿੱਚ ਅਸੰਤੁਲਨ ਨਾ ਬਣੇ, ਬਲਕਿ ਸ਼ਹਿਣਸ਼ੀਲਤਾ ਬਣੀ ਰਹੇ। ਬੇਲਗਾਮ ਸੋਸ਼ਲ ਮੀਡੀਏ ਨੂੰ ਕਿਸੇ ਦਾਇਰੇ ਅਧੀਨ ਕਰਨਾ ਚਾਹੀਦਾ ਹੈ ਤਾਂ ਜੋ ਅਸੱਭਿਅਕ ਅਤੇ ਬੁਰੇ ਵਿਚਾਰਾਂ ਨੂੰ ਨੱਥ ਪਾਈ ਜਾ ਸਕੇ। ਬੱਚਿਆਂ ਤੋਂ ਇਲੈਕਟ੍ਰਾਨਿਕ ਅੰਗਾਂ ਨੂੰ ਅਸ਼ਲੀਲਤਾ ਦੇ ਡਰੋਂ ਦੂਰ ਰੱਖਿਆ ਜਾਵੇ। ਇਸ ਡਿਜੀਟਲ ਯੁੱਗ ਵਿੱਚ ਸੋਸ਼ਲ ਮੀਡੀਏ ਦੀ ਦੁਰਵਰਤੋਂ ਕੂਟਨੀਤਕ ਅਤੇ ਸਥਾਨਕ ਸੰਬੰਧਾਂ ਨੂੰ ਪ੍ਰਭਾਵਿਤ ਕਰਦੀ ਹੈ। ਫਿਰਕੂ ਉਕਸਾਹਟ ਵਿੱਚ ਸੋਸ਼ਲ ਮੀਡੀਆ ਰਾਹੀਂ ਫੈਲਾਈਆਂ ਜਾਣਕਾਰੀਆਂ ਘਾਤਕ ਹੁੰਦੀਆਂ ਹਨ। ਫਿਰਕੂਵਾਦ ਵਿਕਾਸ ਦਾ ਰੋੜਾ ਬਣ ਜਾਂਦਾ ਹੈ।