Video Gallery

ਡਿਜ਼ਨੀਲੈਂਡ ਵਰਗਾ ਪਿੰਡ ਜੰਗਲੀ ਜਾਨਵਰਾਂ ਦਾ ਵਸੇਵਾ ਬਣ ਗਿਆ !

ਪੈਰਿਸ, (ਸੁਖਵੀਰ ਸਿੰਘ ਸੰਧੂ) – ਫਰਾਂਸ ਦੇ ਦੋ ਨੌਜਵਾਨਾਂ ਗੇਬਰੀਅਲ ਅਤੇ ਕੋਰਨੇਟੀਨ ਵਲੋਂ ਇੱਕ ਉਜਾੜ ਪਏ ਪਿੰਡ ਦੀ ਬਣਾਈ ਹੋਈ ਡਾਕੂਮੈਂਟਰੀ ਵੀਡੀਓ ਫਿਲਮ ਸੋਸ਼ਲ ਮੀਡੀਆ ਉਪਰ ਬਹੁਤ ਘੁੰਮ ਰਹੀ ਹੈ। ਜਿਸ ਨੂੰ ਤਿੰਨ ਹਫਤਿਆਂ ਵਿੱਚ ਹੀ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕੀਂ ਵੇਖ ਚੁੱਕੇ ਹਨ।

ਇਹ ਕਹਾਣੀ ਤੁਰਕੀ ਦੇਸ਼ ਦੀ ਬੋਲੂ ਸਟੇਟ ਦੇ ਪਿੰਡ ਮੁਦੂਰੁਰੂ ਦੀ ਹੈ।ਜਿਥੇ ਕਰੋੜਾਂ ਰੁਪਏ ਦੇ ਮੁੱਲ ਦੇ ਘਰ, ਮਾਲ ਅਤੇ ਦੁਕਾਨਾਂ ਬੇ ਅਬਾਦ ਪਈਆਂ ਹਨ।700 ਘਰਾਂ ਦੇ ਇਹ ਵਿਲੇ ਨੁਮਾਂ ਪਿੰਡ ਵਿੱਚ 600 ਘਰ ਬਣ ਕੇ ਤਿਆਰ ਹੋ ਚੁੱਕੇ ਹਨ। ਜਿਥੇ ਇੱਕ ਘਰ ਦੀ ਕੀਮਤ ਸਾਡੇ ਤਿੰਨ ਲੱਖ ਯੂਰੋ ਤੋਂ ਪੰਜ਼ ਲੱਖ ਯੂਰੋ ਤੱਕ ਦੀ ਹੈ। ਡਿਜ਼ਨੀ ਲੈਂਡ ਸਟਾਈਲ ਦੀ ਬਣਤਰ ‘ਤੇ ਬਣੇ ਇਹ ਬਹੁਮੁੱਲਾ ਪਿੰਡ ਵਿੱਚ ਗਲੀਆਂ, ਸੜਕਾਂ, ਘਰਾਂ ਦੀਆਂ ਤਾਕੀਆਂ ਅਤੇ ਫਰਸ਼ਾਂ ਆਦਿ ਦਾ ਕੰਮ ਬਾਕੀ ਹੀ ਰਹਿ ਗਿਆ ਸੀ। ਕੋਵਿਡ-19 ਦੀ ਕਰੋਨਾ ਨਾਂ ਦੀ ਮਹਾਂਮਾਰੀ ਨੇ ਇਹ 220 ਮਿਲੀਅਨ ੲੈਰੋ ਦੇ ਪ੍ਰਜ਼ੈਕਟ ਨੂੰ ਓੁਜਾੜ ਬਣਾ ਦਿੱਤਾ ਕਿਉਂਕਿ ਮਹਾਂਮਾਰੀ ਕਾਰਨ ਕਨਟ੍ਰੇਕਸ਼ਨ ਕੰਪਨੀ ਨੂੰ ਇਹਨਾਂ ਘਰਾਂ ਦੇ ਖਰੀਦਦਾਰ ਮਿਲਣੇ ਮੁਸ਼ਕਲ ਹੋ ਗਏ। ਜਿਸ ਕਾਰਨ ਕੰਪਨੀ ਨੂੰ ਇਹ ਪ੍ਰਜ਼ੈਕਟ ਅੱਧ ਵਿਚਕਾਰ ਹੀ ਬੰਦ ਕਰਨਾ ਪਿਆ।ਇਸ ਵਕਤ ਭਾਂਅ-ਭਾਂਅ ਕਰਦਾ ਇਹ ਪਿੰਡ ਜੰਗਲੀ ਜਾਨਵਰਾਂ, ਪੰਛੀਆਂ ਅਤੇ ਭੂਤਾਂ, ਪਰ੍ਰੇਤਾਂ ਦਾ ਵਾਸਾ ਬਣ ਗਿਆ ਹੈ। ਬੇਅਬਾਦ ਪਏ ਇਸ ਪਿੰਡ ਦੀ ਰਾਖੀ ਸਕਿਉਰਟੀ ਗਾਰਡ ਕਰ ਰਹੇ ਹਨ।

Related posts

Prime Minister’s Christmas Message 2025

admin

ਪ੍ਰਧਾਨ ਮੰਤਰੀ ਦੀ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸਲਾਹ !

admin

Australian Prime Minister Anthony Albanese Extends Diwali Greetings to Indian Community

admin