Articles Australia & New Zealand

ਡੇਲਾਈਟ ਸੇਵਿੰਗ ਸ਼ੁਰੂ: ਘੜੀਆਂ ਨੂੰ ਅੱਗੇ ਕਿਉਂ ਕਰਨਾ ਪੈਂਦਾ?

ਆਸਟ੍ਰੇਲੀਆ ਦੇ ਵਿੱਚ ਇਸ ਮਹੀਨੇ (ਅਕਤੂਬਰ) ਦੇ ਪਹਿਲੇ ਐਤਵਾਰ ਸਵੇਰ ਨੂੰ ਤੜਕੇ ਡੇਲਾਈਟ ਸੇਵਿੰਗ ਲਾਗੂ ਹੋ ਜਾਵੇਗੀ ਅਤੇ ਘੜੀਆਂ ਇੱਕ ਘੰਟਾ ਅੱਗੇ ਕਰਨੀਆਂ ਪੈਣਗੀਆਂ। ਇਸ ਕਰਕੇ ਮਿਲੀਅਨਾਂ ਦੀ ਗਿਣਤੀ ਦੇ ਵਿੱਚ ਆਸਟ੍ਰੇਲੀਅਨ ਲੋਕਾਂ ਨੂੰ ਇੱਕ ਘੰਟਾ ਘੱਟ ਸੌਣ ਨੂੰ ਮਿਲੇਗਾ।
ਪਰ ਦਿਲਚਸਪ ਅਤੇ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਡੇਲਾਈਟ ਸੇਵਿੰਗ ਸਾਰੇ ਆਸਟ੍ਰੇਲੀਆ ਦੇ ਵਿੱਚ ਲਾਗੂ ਨਹੀਂ ਹੋਵੇਗੀ। ਇਹ ਸਿਰਫ਼ ਵਿਕਟੋਰੀਆ, ਨਿਊ ਸਾਊਥ ਵੇਲਜ਼, ਆਸਟ੍ਰੇਲੀਅਨ ਕੈਪੀਟਲ ਟੈਰੀਟਰੀ, ਸਾਉਥ ਆਸਟ੍ਰੇਲੀਆ ਅਤੇ ਤਸਮਾਨੀਆ ਦੇ ਵਿੱਚ ਹੀ ਲਾਗੂ ਹੋਵੇਗੀ। ਜਦਕਿ ਕੁਈਨਜ਼ਲੈਂਡ, ਵੈਸਟਰਨ ਆਸਟ੍ਰੇਲੀਆ ਅਤੇ ਨੌਰਦਰਨ ਟੈਰੇਟਰੀ ਦੇ ਵਿੱਚ ਡੇਲਾਈਟ ਸੇਵਿੰਗ ਲਾਗੂ ਨਹੀਂ ਹੋਵੇਗੀ ਅਤੇ ਉਥੇ ਦੀਆਂ ਘੜੀਆਂ ਅੱਗੇ ਨਹੀਂ ਕੀਤੀਆਂ ਜਾਣਗੀਆਂ।

ਡੇਲਾਈਟ ਸੇਵਿੰਗ ਇਸ ਐਤਵਾਰ ਨੂੰ ਸਵੇਰੇ 2 ਵਜੇ ਹੋਵੇਗੀ ਸ਼ੁਰੂ ਹੋਵੇਗੀ ਅਤੇ ਘੜੀਆਂ ਨੂੰ ਐਤਵਾਰ ਸਥਾਨਕ ਸਮੇਂ ਅਨੁਸਾਰ 2 ਵਜੇ ਤੋਂ ਇੱਕ ਘੰਟਾ ਅੱਗੇ, 3 ਵਜੇ ਵੱਲ ਵਧਾ ਦਿੱਤਾ ਜਾਵੇਗਾ। ਸਮਾਰਟਫੋਨ ਅਤੇ ਹੋਰ ਸਮਾਰਟ ਡਿਵਾਈਸਾਂ ਉਪਰ ਸਮਾਂ ਆਪਣੇ ਆਪ ਅੱਪਡੇਟ ਹੋ ਜਾਵੇਗਾ ਜਦ ਕਿ ਐਨਾਲਾਗ ਘੜੀਆਂ ਨੂੰ ਹੱਥ ਨਾਲ ਅੱਗੇ ਵੱਲ ਮੋੜਨਾ ਹੋਵੇਗਾ।

ਡੇਲਾਈਟ ਸੇਵਿੰਗ ਅਪ੍ਰੈਲ 2025 ਦੇ ਪਹਿਲੇ ਐਤਵਾਰ ਨੂੰ ਸਮਾਪਤ ਹੋਵੇਗੀ ਜਦੋਂ ਘੜੀਆਂ 3 ਵਜੇ ਤੋਂ ਵਾਪਸ 2 ਵਜੇ ਚਲੀਆਂ ਜਾਣਗੀਆਂ।
ਵਰਨਣਯੋਗ ਹੈ ਕਿ ਡੇਲਾਈਟ ਸੇਵਿੰਗ ਇੱਕ ਸੰਵੇਦਨਸ਼ੀਲ ਵਿਸ਼ਾ ਰਿਹਾ ਹੈ ਅਤੇ ਬਹੁਤ ਸਾਰੇ ਕੁਈਨਜ਼ਲੈਂਡ ਵਾਸੀਆਂ ਦੁਆਰਾ ਇਸਦਾ ਵਿਰੋਧ ਕੀਤਾ ਜਾਂਦਾ ਹੈ। ਕੁਈਨਜ਼ਲੈਂਡ ਦੇ ਵਿੱਚ 1992 ਵਿੱਚ ਇੱਕ ਰੈਫ਼ਰੰਡਮ ਕਰਵਾਇਆ ਗਿਆ ਸੀ। ਰੈਫ਼ਰੰਡਮ ਕਰਵਾਉਣ ਤੋਂ ਪਹਿਲਾਂ ਤਿੰਨ ਸਾਲ ਲਈ ਘੜੀਆਂ ਨੂੰ ਇੱਕ ਘੰਟਾ ਪਿੱਛੇ ਲਿਜਾਣ ਦਾ ਪ੍ਰਯੋਗ ਕੀਤਾ ਗਿਆ ਸੀ। ਇਸ ਕਰਵਾਏ ਗਏ ਰੈਫ਼ਰੰਡਮ ਦੇ ਨਤੀਜੇ ਦੇ ਵਿੱਚ 45:5 ਫੀਸਦੀ ਵੋਟਾਂ ਪੱਖ ਦੇ ਵਿੱਚ ਜਦਕਿ 54:5 ਫੀਸਦੀ ਵਿਰੋਧ ‘ਚ ਪਈਆਂ ਸਨ।

ਕੁਈਨਜ਼ਲੈਂਡ ਯੂਨੀਵਰਸਿਟੀ ਦੀ ਇੱਕ ਰੀਸਰਚ ਦੇ ਅਨੁਸਾਰ, ਦਿਨ ਦੀ ਰੌਸ਼ਨੀ ਦੀ ਬੱਚਤ ਚੰਗੀ ਨੀਂਦ ਦੇ ਸੰਤੁਲਨ ਨੂੰ ਵਿਗਾੜ ਸਕਦੀ ਹੈ ਕਿਉਂਕਿ ਸੂਰਜ ਚੜ੍ਹਨ ਦੀ ਚਮਕ ਲੋਕਾਂ ਨੂੰ ਸੌਖੀ ਤਰ੍ਹਾਂ ਜਾਗਣ ਵਿੱਚ ਮਦਦ ਕਰਦੀ ਹੈ ਜਦੋਂ ਕਿ ਸ਼ਾਮ ਦਾ ਹਨੇਰਾ ਦਿਨ ਨੂੰ ਖਤਮ ਕਰਨ ਵਿੱਚ ਮਦਦ ਕਰਦਾ ਹੈ।
ਇਥੇ ਇਹ ਵੀ ਵਰਨਣਯੋਗ ਹੈ ਕਿ ਜ਼ਿਆਦਾਤਰ ਯੂਰਪੀਅਨ ਅਤੇ ਅਮਰੀਕਨ ਡੇਲਾਈਟ ਸੇਵਿੰਗ ਦਾ ਪਾਲਣ ਕਰਦੇ ਹਨ ਅਤੇ ਦੁਨੀਆ ਭਰ ਦੇ 70 ਤੋਂ ਵੱਧ ਦੇਸ਼ ਵੀ ਇਸ ਰੀਤੀ ਦੀ ਪਾਲਣਾ ਕਰਦੇ ਹਨ ਤਾਂ ਜੋ ਉਥੋਂ ਦੇ ਰਹਿਣ ਵਾਲੇ ਗਰਮੀਆਂ ਦੌਰਾਨ ਸੂਰਜ ਦੀਆਂ ਕਿਰਨਾਂ ਦਾ ਇੱਕ ਘੰਟਾ ਹੋਰ ਵਾਧੂ ਆਨੰਦ ਲੈ ਸਕਣ।

Related posts

ਭਾਰਤ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ 19ਵੇਂ ਜੀ-20 ਸਿਖਰ ਸੰਮੇਲਨ ਦੌਰਾਨ !

admin

ਵਿਗਿਆਨ ਦੀ ਤਰੱਕੀ ਵਿੱਚ ਚੂਹਿਆਂ ਦਾ ਅਹਿਮ ਯੋਗਦਾਨ !

admin

ਭਾਰਤ ’ਤੇ ਲਾਏ ਬੇਬੁਨਿਆਦ ਦੋਸ਼ ਟਰੂਡੋ ਸਰਕਾਰ ਦੇ ਸਿਆਸੀ ਏਜੰਡੇ ਦਾ ਹਿੱਸਾ !

admin