Technology

ਤਸਮਾਨੀਆ ਕਾਰਾਂ ‘ਚ ਫੋਨ ਸਿਗਨਲ ਬਲਾਕ ਕਰਨ ਬਾਰੇ ਵਿਚਾਰ

ਹੋਬਾਰਟ – ਤਸਮਾਨੀਆ ਦੀਆਂ ਸੜਕਾਂ ਉੱਤੇ ਵਹੀਕਲ ਖਾਸ ਕਰਕੇ ਕਾਰਾਂ ਚਲਾਉਂਦਿਆਂ ਮੋਬਾਇਲ ਫੋਨ ਸਿਗਨਲ ਬਲਾਕ ਕਰਨ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। 2005 ਤੋਂ ਲੈ ਕੇ ਹੁਣ ਤੱਕ 24 ਹਜ਼ਾਰ ਹਾਦਸੇ ਫੋਨ ਦੇ ਕਾਰਨ ਹੋਏ, ਜਿਹਨਾਂ ਵਿਚ 3500 ਲੋਕਾਂ ਦੀ ਮੌਤ ਹੋ ਗਈ। ਰੋਡ ਸੇਫਟੀ ਐਡਵਾਈਜ਼ਰੀ ਕੌਂਸਲਰ ਨੇ ਇਸ ਸਬੰਧੀ ਵਿਸਥਾਰਿਤ ਰਿਪੋਰਟ ਜਾਰੀ ਕੀਤੀ ਹੈ, ਜਿਸ ਵਿਚ 10 ਸਾਲਾ ਨੀਤੀ ਅਖਤਿਆਰ ਕੀਤੀ ਗਈ ਹੈ। ਕੌਂਸਲ ਦੇ ਮੈਂਬਰ ਜਿਮ ਕਾਕਸ ਨੇ ਦੱਸਿਆ ਕਿ ਇਸ ਬਾਰੇ ਕੋਈ ਗਲਤ ਰਾਏ ਨਹੀਂ ਕਿ ਅਸੀਂ ਕੰਟਰੋਲ ਨਹੀਂ ਕਰ ਸਕਦੇ। ਮੇਰਾ ਵਿਸ਼ਵਾਸ ਹੈ ਕਿ ਅਮਰੀਕਾ ਵਿਚ ਅਜਿਹਾ ਤਜਰਬਾ ਕੀਤਾ ਗਿਆ ਹੈ ਤਾਂ ਸਾਨੂੰ ਇੱਥੇ ਵੀ ਅਜਿਹਾ ਕਰਨਾ ਚਾਹੀਦਾ ਹੈ।
ਉਹਨਾਂ ਕਿਹਾ ਕਿ ਇਹ ਮੁਹਿੰਮ ਇਕ ਅਜਿਹੀ ਮੁਹਿੰਮ ਹੈ, ਜਿਸ ਤਹਿਤ ਜੇਕਰ ਤੁਸੀਂ ਟੈਕਸਟ ਵੀ ਕਰਦੇ ਹੋ, ਗੱਲ ਵੀ ਕਰਦੇ ਹੋ ਜਾਂ ਮੋਬਾਇਲ ਤੇ ਕੁਝ ਹੋਰ ਕਰਦੇ ਹੋ ਤਾਂ ਤੁਹਾਡਾ ਧਿਆਨ ਡਰਾਈਵਿੰਗ ਤੋਂ ਪਲਟ ਜਾਂਦਾ ਹੈ ਅਤੇ ਇਸ ਨਾਲ ਵੱਡੇ ਹਾਦਸੇ ਵਾਪਰਦੇ ਹਨ। ਅੰਕੜੇ ਗਵਾਹ ਹਨ ਕਿ 40 ਫੀਸਦੀ ਦੇ ਕਰੀਬ ਲੋਕੀ ਜਿਹੜੇ ਜ਼ਿਆਦਾ ਜ਼ਖਮੀ ਹੋਏ ਜਾਂ ਮਾਰੇ ਗਏ ਹਨ, ਉਹਨਾਂ ਵਿਚੋਂ 30 ਸਾਲ ਦੇ ਜ਼ਿਆਦਾ ਲੋਕ ਸਨ ਅਤੇ 70 ਫੀਸਦੀ ਪੁਰਸ਼ ਸਨ। ਕਾਕਸ ਨੇ ਕਿਹਾ ਕਿ ਜੇਕਰ ਅਸੀਂ ਸਪੀਡ ਲਿਮਟ ਕਰਦੇ ਹਾਂ ਤਾਂ ਅਸੀਂ ਹੋਰ ਹਾਦਸੇ ਹੋਣ ਤੋਂ ਰੋਕ ਸਕਦੇ ਹਾਂ ਅਤੇ ਜੇਕਰ ਮੋਬਾਇਲ ਫੋਨ ਦੀ ਰੇਂਜ ਹੀ ਕਾਰ ਵਿਚ ਨਾ ਆਵੇ ਤਾਂ ਲੋਕੀ ਗਲਤੀਆਂ ਕਰਨ ਤੋਂ ਬਚ ਸਕਦੇ ਹਨ।

Related posts

ਆਸਟ੍ਰੇਲੀਆ ਬੱਚਿਆਂ ਲਈ ਸੋਸ਼ਲ ਮੀਡੀਆ ‘ਤੇ ਪਾਬੰਦੀ ਲਾਉਣ ਵਾਲਾ ਦੁਨੀਆਂ ਦਾ ਪਹਿਲਾ ਦੇਸ਼ !

admin

ਬ੍ਰੇਨ ਚਿੱਪ ਲਾਉਣ ਤੋਂ ਬਾਅਦ ਕੋਮਾ ‘ਚ ਪਈ ਔਰਤ ਗੇਮ ਖੇਡਣ ਲੱਗ ਪਈ !

admin

ਸਕ੍ਰੋਲ ਸੱਭਿਆਚਾਰ ਅਤੇ ਅੰਧਵਿਸ਼ਵਾਸ: ਤਕਨਾਲੋਜੀ ਦੇ ਯੁੱਗ ਵਿੱਚ ਮਾਨਸਿਕ ਗੁਲਾਮੀ !

admin