
ਸ੍ਰੀ ਅਨੰਦਪੁਰ ਸਾਹਿਬ
ਤ੍ਰਿੰਞਣ ਦਾ ਭਾਵ ਹੈ : ਕੁੜੀਆਂ ਦਾ ਇੱਕ ਸਥਾਨ ‘ਤੇ ਇਕੱਠੀਆਂ ਹੋ ਕੇ ਚਰਖਾ ਕੱਤਣਾ ਅਤੇ ਗੀਤ ਆਦਿ ਗਾਉਣਾ। ਤ੍ਰਿੰਞਣ ਨਾਲ ਪੰਜਾਬੀ ਲੋਕ – ਜੀਵਨ ਤੇ ਲੋਕ – ਗੀਤ ਜੁੜੇ ਹੋਏ ਹਨ। ਇਸ ਦੇ ਲਈ ਕੋਈ ਸਥਾਨ ਅਤੇ ਸਮਾਂ ਨਿਸ਼ਚਤ ਨਹੀਂ ਹੁੰਦਾ। ਸਰਦੀਆਂ ਵਿੱਚ ਕਿਸੇ ਘਰ ਦੇ ਖੁੱਲ੍ਹੇ ਵਿਹੜੇ ਅਤੇ ਗਰਮੀਆਂ ਵਿੱਚ ਚਾਨਣੀ ਰਾਤ ਨੂੰ ਖੁੱਲ੍ਹੇ ਵਿਹੜੇ ਵਿੱਚ ਕੁੜੀਆਂ ਚਰਖੇ ਡਾਹ ਲੈਂਦੀਆਂ ਹੁੰਦੀਆਂ ਸਨ। ਤ੍ਰਿੰਞਣ ਵਿੱਚ ਭਾਗ ਲੈਣ ਵਾਲੀਆਂ ਵਧੇਰੇ ਕੁੜੀਆਂ ਕੁਆਰੀਆਂ ਹੁੰਦੀਆਂ ਸਨ , ਪਰ ਸਹੁਰਿਆਂ ਤੋਂ ਪੇਕੇ ਘਰ ਆਈਆਂ ਲੜਕੀਆਂ ਅਤੇ ਦਰਮਿਆਨੀ ਜਾਂ ਵਡੇਰੀ ਉਮਰ ਦੀਆਂ ਜ਼ਨਾਨੀਆਂ ਵੀ ਬੜੀ ਖ਼ੁਸ਼ੀ ਨਾਲ਼ ਸ਼ਾਮਿਲ ਹੁੰਦੀਆਂ ਸਨ। ਤ੍ਰਿੰਞਣ ਵਿੱਚ ਕੁੜੀਆਂ ਸੂਤਰ ਕੱਤ ਕੇ ਰਜਾਈਆਂ , ਤਲਾਈਆਂ , ਖੇਸ ਆਦਿ ਦਾ ਦਾਜ ਤਿਆਰ ਕਰਦੀਆਂ ਸਨ। ਤ੍ਰਿੰਞਣ ਵਿੱਚ ਕੁੜੀਆਂ ਆਪਣੀ ਪਰਸਪਰ ਸਾਂਝ , ਮਿਲਾਪ , ਸੱਧਰਾਂ , ਵਿਛੋੜੇ ਅਤੇ ਹੋਰ ਭਾਵਨਾਵਾਂ ਦਾ ਪ੍ਰਗਟਾਵਾ ਕਰਦੀਆਂ ਸਨ। ਤ੍ਰਿੰਞਣ ਰਾਹੀਂ ਮਾਂ – ਬਾਪ , ਭੈਣ – ਭਰਾ , ਅਧੂਰੇ ਅਰਮਾਨ , ਖਾਹਿਸ਼ਾਂ ਅਤੇ ਮਿੱਠੀਆਂ ਯਾਦਾਂ ਦਾ ਪ੍ਰਗਟਾਵਾ ਦਿਸ ਪੈਂਦਾ ਸੀ। ਲੜਕੀ ਜਨਮ ਤੋਂ ਲੈ ਕੇ ਜਵਾਨ ਹੋ ਜਾਣ ਤੱਕ ਦਾ ਸਮਾਂ ਆਪਣੇ ਪੇਕਿਆਂ / ਮਾਪਿਆਂ ਕੋਲ ਬਤੀਤ ਕਰਕੇ ਇੱਕ ਦਮ ਪਰਦੇਸਣ ਹੋ ਜਾਂਦੀ ਹੈ ਤੇ ਪਰਦੇਸ ਹੀ ਉਸਦਾ ਅਸਲੀ ਦੇਸ਼ ਬਣ ਜਾਂਦਾ ਹੈ। ਇਸ ਗੀਤ ਵਿੱਚ ਉਸ ਦੇ ਭਾਵਾਂ ਅਤੇ ਅਟੱਲ – ਸੱਚਾਈ ਦਾ ਬਿਆਨ ਮਿਲਦਾ ਹੈ :