Health & FitnessArticles

ਤੰਬਾਕੂ ਅਤੇ ਕੈਂਸਰ ਦੇ ਆਪਸੀ ਸਬੰਧ ਪ੍ਰਤੀ ਜਾਗਰੂਕਤਾ ਦੀ ਲੋੜ !

ਨਸ਼ਿਆਂ ਵਿਰੁੱਧ ਸਰਕਾਰ ਨੇ ਨਸ਼ਾ ਵਿਰੋਧੀ ਮੁਹਿੰਮ ਆਰੰਭੀ ਹੋਈ ਹੈ ਪਰ ਫਿਰ ਵੀ ਨਸ਼ੇ ਦਾ ਸੇਵਨ ਹੋਣ ਸਦਕਾ ਹਰ ਸਾਲ ਲੱਖਾਂ ਮੌਤਾਂ ਹੋ ਜਾਂਦੀਆਂ ਹਨ।
ਲੇਖਕ: ਮੇਜਰ ਸਿੰਘ ਨਾਭਾ

ਨਸ਼ਿਆਂ ਵਿਰੁੱਧ ਸਰਕਾਰ ਨੇ ਨਸ਼ਾ ਵਿਰੋਧੀ ਮੁਹਿੰਮ ਆਰੰਭੀ ਹੋਈ ਹੈ ਪਰ ਫਿਰ ਵੀ ਨਸ਼ੇ ਦਾ ਸੇਵਨ ਹੋਣ ਸਦਕਾ ਹਰ ਸਾਲ ਲੱਖਾਂ ਮੌਤਾਂ ਹੋ ਜਾਂਦੀਆਂ ਹਨ । ਚਿੱਟਾ , ਗਾਂਜ਼ਾ , ਸ਼ਰਾਬ , ਭੁੱਕੀ , ਅਫੀਮ , ਸਿਗਰਟ , ਜਰਦਾ , ਤੰਬਾਕੂ ਆਦਿ ਅਨੇਕਾਂ ਹੀ ਹੋਰ ਨਸ਼ੇ ਨੌਜਵਾਨਾਂ ਅੰਦਰ ਪ੍ਰਫੁਲਤ ਹੋ ਰਹੇ ਹਨ । ਤੰਬਾਕੂ ਪੈਦਾ ਕਰਨ ਵਿੱਚ ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਦੂਜਾ ਦੇਸ਼ ਬਣ ਚੁੱਕਾ ਹੈ । ਭਾਰਤ ਸਰਕਾਰ ਨੇ ਜਨਤਕ ਸੂਚਨਾ ਰਾਹੀਂ ਤੰਬਾਕੂ ਰੋਕਥਾਮ ਕਾਨੂੰਨ ਨੂੰ 1 ਮਈ 2004 ਤੋਂ ਲਾਗੂ ਕਰ ਦਿੱਤਾ ਗਿਆ । ਇਸ ਅਨੁਸਾਰ ਜਨਤਕ ਥਾਵਾਂ ‘ਤੇ ਸਿਗਰਟ ਪੀਣ ‘ਤੇ ਪਾਬੰਦੀ ਅਤੇ ਸਿਗਰਟ ਅਤੇ ਤੰਬਾਕੂ ਉਤਪਾਦਾਂ ਦੇ ਇਸ਼ਤਿਹਾਰ ‘ਤੇ ਪਾਬੰਦੀ ਹੋਵੇਗੀ । ਸਿਗਰਟ ਅਤੇ ਹੋਰ ਤੰਬਾਕੂ ਉਤਪਾਦਾਂ ਨੂੰ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਵਲੋਂ ਵੇਚਣ ਉੱਪਰ ਪਾਬੰਦੀ ਲਾ ਦਿੱਤੀ ਗਈ । ਜਨਤਕ ਥਾਵਾਂ ਤੋਂ ਭਾਵ ਜਿਥੇ ਜਨਤਾ ਦਾ ਆਉਣ ਜਾਣ ਹੈ। ਇਸ ਵਿੱਚ ਸ਼ਾਮਿਲ ਆਡੀਟੋਰੀਅਮ , ਹਸਪਤਾਲ , ਸਿਹਤ ਸੰਸਥਾਵਾਂ , ਮੰਨੋਰੰਜਨ ਕੇਂਦਰ , ਰੈਸਟੋਰੈਂਟ , ਜਨਤਕ ਦਫਤਰ , ਅਦਾਲਤਾਂ , ਸਿੱਖਿਆ ਸੰਸਥਾਵਾਂ , ਲਾਇਬ੍ਰੇਰੀਆਂ , ਜਨਤਕ ਪਰਿਵਹਨ , ਖੁੱਲ੍ਹੇ ਆਡੀਟੋਰੀਅਮ , ਸਟੇਡੀਅਮ , ਰੇਲਵੇ ਸਟੇਸ਼ਨ , ਬਸ ਸਟਾਪ ਆਦਿ ਸ਼ਾਮਿਲ ਹਨ । ਜਨਤਕ ਥਾਵਾਂ ਉੱਪਰ ‘ਸਿਗਰਟ , ਤੰਬਾਕੂ , ਪੀਣਾ ਮਨ੍ਹਾ ਹੈ’ ਦੇ ਬੋਰਡ ਜਰੂਰ ਲੱਗੇ ਹੁੰਦੇ ਹਨ ਪਰ ਉਂਝ ਇਨ੍ਹਾਂ ਉੱਪਰ ਅਮਲ ਨਹੀਂ ਹੁੰਦਾ ।ਪ੍ਰਵਾਸੀ ਮਜਦੂਰਾਂ ਦੀ ਪੰਜਾਬ ਅੰਦਰ ਆਮਦ ਨੇ ਤੰਬਾਕੂ ਨੂੰ ਰਾਜ ਅੰਦਰ ਫੈਲਾਉਣ ਦਾ ਵੱਡਾ ਰੋਲ ਅਦਾ ਕੀਤਾ ਹੈ ।ਬਹੁਤਾਤ ਵਿੱਚ ਇਨ੍ਹਾਂ ਦੇ ਬੱਚੇ / ਔਰਤਾਂ ਗਰੀਬ ਕਾਲੋਨੀਆਂ ਵਿੱਚ , ਸੜਕਾਂ ਦੇ ਕਿਨਾਰਿਆ ‘ਤੇ ਖੋਖੇ ਲਾ ਕੇ ਜਾਂ ਨਜ਼ਾਇਜ਼ ਸਟਾਲ ਲਾ ਕੇ ਹੋਰ ਚੀਜ਼ਾਂ ਦੇ ਨਾਲ ਭੜਕੀਲੇ ਰੰਗਦਾਰ ਗੁੱਟਖੇ ਦੇ ਪੈਕਟ ਵੇਚਦੇ ਆਮ ਦਿਖਾਈ ਦਿੰਦੇ ਹਨ । ਇਹ ਤੰਬਾਕੂ ਦੇ ਉਤਪਾਦ ਆਮ ਦੁਕਾਨਾਂ ‘ਤੇ ਨਹੀਂ ਵਿੱਕਣੇ ਚਾਹੀਦੇ ਸਗੋਂ ਇਨ੍ਹਾਂ ਲਈ ਵੱਖਰੀਆਂ ਥਾਵਾਂ ਤੇ ਹੀ ਲਾਇਸੰਸ ਜਾਰੀ ਕਰਕੇ ਵੇਚਣ ਦੀ ਪ੍ਰਵਾਨਗੀ ਦੇਣੀ ਚਾਹੀਦੀ ਹੈ । ਇਸ ਨਾਲ ਘੱਟੋ–ਘੱਟ ਨਬਾਲਗ ਇਨ੍ਹਾਂ ਦੁਕਾਨਾਂ ਉੱਪਰ ਖੜ੍ਹਣ ਦਾ ਹੀਆ ਨਾ ਕਰਨ । ਉਂਝ ਵੀ ਨਬਾਲਗ ਨੂੰ ਤੰਬਾਕੂ ਉਤਪਾਦ ਜਾਂ ਨਸ਼ੇ ਵਾਲੀਆਂ ਹੋਰ ਚੀਜ਼ਾਂ ਖ੍ਰੀਦਣ ਅਤੇ ਵੇਚਣ ਵਾਲੇ ਨੂੰ 18 ਸਾਲ ਤੋਂ ਘੱਟ ਉਮਰ ਵਾਲਿਆਂ ਨੂੰ ਵੇਚਣ ਤੋਂ ਮਨਾਹੀ ਹੈ । ਪੰਜਾਬ ਗੁਰੂਆਂ ਦੀ ਧਰਤੀ ਹੈ ਜਿਨ੍ਹਾਂ ਨੇ ਨਸ਼ਿਆਂ ਤੋਂ ਦੂਰ ਰਹਿਣ ਦੀ ਸਿੱਖਿਆ ਦਿੱਤੀ । ਇਸ ਲਈ ਪੰਜਾਬ ਸਰਕਾਰ ਨੂੰ ਪੰਜਾਬ ਵਿੱਚੋਂ ਨਸ਼ਿਆਂ ਦੀ ਖੁੱਲੇ੍ਹਆਮ ਵਿੱਕਰੀ ਅਤੇ ਜਨਤਕ ਥਾਵਾਂ ‘ਤੇ ਪੀਣ ਉੱਪਰ ਸਖਤੀ ਨਾਲ ਪਾਬੰਦੀ ਲਾਉਣੀ ਚਾਹੀਦੀ ਹੈ ਜੋ ਕਿ ਸਿਗਰਟ ਐਂਡ ਅਦਰ ਪ੍ਰੋਡਕਟ ਐਕਟ 2003 ਦੀ ਧਾਰਾ 4 ਅਨੁਸਾਰ ਜਨਤਕ ਸਥਾਂਨਾਂ ਉੱਪਰ ਸਿਗਰਟਨੋਸ਼ੀ ਮਨ੍ਹਾ ਹੈ ਉਲੰਘਣਾ ਕਰਨ ਵਾਲੇ ਨੂੰ 200 ਰੁਪਏ ਤੱਕ ਦਾ ਜ਼ੁਰਮਾਨਾ ਹੋ ਸਕਦਾ ਹੈ। ਧਾਰਾ 5 ਅਨੁਸਾਰ ਤੰਬਾਕੂ ਉਤਪਾਦਾਂ ਉੱਪਰ ਦੇ ਪ੍ਰਤੱਖ ਅਤੇ ਅਪ੍ਰਤੱਖ ਵਿਗਿਆਪਨ ਉੱਪਰ ਮਨਾਹੀ ਅਤੇ ਤੰਬਾਕੂ ਉਤਪਾਦ ਵੇਚਣ ਵਾਲੀ ਦੁਕਾਨ ਨੂੰ ਨਿਸਚਿਤ ਅਕਾਰ ਦਾ ਬੋਰਡ ਜਿਸ ਉੱਪਰ ਲਿਖਿਆ ਹੋਵੇ ‘ਤੰਬਾਕੂ ਦੇ ਕਾਰਨ ਕੈਂਸ਼ਰ ਹੂੰਦਾ ਹੈ ‘ । ੳਲੰਘਣਾ ਕਰਨ ਵਾਲੇ ਨੂੰ 1000 ਤੋਂ 5000 ਰੁਪਏ ਤੱਕ ਜੁਰਮਾਨਾ ਜਾਂ ਕੈਦ ਹੋ ਸਕਦੀ ਹੈ । ਧਾਰਾ 6 (ਖ) ਅਨੁਸਾਰ ਸਿੱਖਿਆ ਸੰਸਥਾਵਾਂ ਦੇ 100 ਗਜ਼ ਦੇ ਘੇਰੇ ਅੰਦਰ ਤੰਬਾਕੂ ਉਤਪਾਦਾਂ ਦੀ ਵਿਕਰੀ ਅਪਰਾਧ ਹੈ , ਉਲੰਘਣਾ ਕਰਨ ਤੇ 200 ਰੁਪਏ ਜੁਰਮਾਨਾ ਹੋ ਸਕਦਾ ਹੈ । ਸਿਗਰਟ ਦੇ ਧੂੰਏ ਅੰਦਰ ਨਿਕੋਟੀਨ ਵਰਗੇ ਜ਼ਹਿਰੀਲੇ ਤੱਤ ਹੁੰਦੇ ਹਨ ਜੋ ਲੋਕ ਧੂੰਏ ਕੋਲੋਂ ਲੰਘਦੇ ਹਨ ਉਨ੍ਹਾਂ ਅੰਦਰ ਵੀ ਇਹ ਤੱਤ ਸਾਹ ਰਾਹੀਂ ਚਲੇ ਜਾਂਦੇ ਹਨ ਜੋ ਕਈ ਬਿਮਾਰੀਆਂ ਦਾ ਕਾਰਨ ਤਾਂ ਬਣਦੇ ਹੀ ਹਨ ਸਗੋਂ ਕੈਂਸ਼ਰ ਵਰਗੀ ਭਿਆਨਕ ਬਿਮਾਰੀ ਨੂੰ ਵੀ ਬੁਲਾਵਾ ਦਿੰਦੇ ਹਨ । ਇਹ ਪ੍ਰਤੱਖ ਹੈ ਕਿ ਕੈਂਸ਼ਰ ਨਾਲ ਮੂੰਹ , ਜੀਭ , ਗਲੇ ਆਦਿ ਨਾਲ ਸਬੰਧਤ ਬਿਮਾਰੀਆਂ ਦਿਨ ਬ ਦਿਨ ਤੰਬਾਕੂ ਦੀ ਵਰਤੋਂ ਕਾਰਨ ਵੱਧ ਰਹੀਆਂ ਹਨ । ਇਸ ਪ੍ਰਤੀ ਬੱਚਿਆਂ ਨੂੰ ਸ਼ੁਰੂ ਤੋਂ ਤੰਬਾਕੂ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕਰਾਉਣ ਲਈ ਸਕੂਲਾਂ ਵਿੱਚ ਯੋਗ ਪ੍ਰਬੰਧ ਕਰਨੇ ਚਾਹੀਦੇ ਹਨ ।ਭੱਵਿਖ ਦੇ ਮਾੜੇ ਖਤਰੇ ਨੂੰ ਭਾਂਪਦਿਆਂ ਆਪਣੇ ਬੱਚਿਆਂ ਨੂੰ ਇਸ ਕੋਹੜ ਰੂਪੀ ਤੰਬਾਕੂ ਤੋਂ ਬਚਾਉਣ ਲਈ ਉਪਰਾਲੇ ਕਰ ਸਕਦੇ ਹਾਂ । ਬੱਚਾ ਤਾਂ ਕੱਚੀ ਕਲੀ ਵਾਂਗ ਹੁੰਦਾ ਹੈ ਜਿਧਰ ਨੂੰ ਮਰਜੀ ਮੌੜ ਲਵੋ । ਬੱਚੇ ਉੱਪਰ ਸਕੂਲੀ ਅਧਿਆਂਪਕਾਂ ਅਤੇ ਮਾਪਿਆਂ ਦਾ ਪ੍ਰਭਾਵ ਚੰਗੇ ਸੰਸਕਾਰ ਦੇਣ ਲਈ ਬਹੁਤ ਵਧੀਆ ਕੰਮ ਕਰਦਾ ਹੈ ।ਜਿਹੜੇ ਮਾਂ-ਬਾਪ ਨਸ਼ਿਆਂ ਦੇ ਆਦੀ ਹੋ ਜਾਂਦੇ ਹਨ ਉਨ੍ਹਾਂ ਨੂੰ ਬੱਚਿਆਂ ਦੇ ਸਾਹਮਣੇ ਨਸ਼ੇ ਨਹੀਂ ਕਰਨੇ ਚਾਹੀਦੇ ਤਾਂ ਜੋ ਉਨ੍ਹਾਂ ਦੇ ਬੱਚੇ ਇਸ ਮਾਰੂ ਲਤ ਤੋਂ ਬਚ ਸਕਣ ।

ਭਾਰਤ ਸਰਕਾਰ ਨੇ 2007-08 ਦੌਰਾਨ ਗਿਆਰਵੀਂ ਪੰਜ ਸਾਲਾ ਯੋਜਨਾ ਅਧੀਨ ਨੈਸ਼ਨਲ ਤੰਬਾਕੂ ਕੰਟਰੋਲ ਪ੍ਰੋਗਰਾਮ ਦਾ ਆਗਾਜ਼ ਕੀਤਾ ਜਿਸ ਦਾ ਉਦੇਸ਼ ਤੰਬਾਕੂ ਦੇ ਸੇਵਨ ਅਤੇ ਖਤਰਨਾਕ ਪ੍ਰਭਾਵਾਂ ਤੋਂ ਜਾਗਰੂਕ ਕਰਨਾ , ਤੰਬਾਕੂ ਉਤਪਾਦਾਂ ਦਾ ਪ੍ਰੋਡਕਸਨ ਅਤੇ ਸਪਲਾਈ ਘਟਾਉਣਾ , ਸਿਗਰਟ ਅਤੇ ਤੰਬਾਕੂ ਉਤਪਾਦਾਂ ਦੀ ਇਸ਼ਤਿਹਾਰਬਾਜ਼ੀ , ਵਪਾਰ ,ਸਪਲਾਈ , ਉਤਪਾਦਨ , ਆਦਿ ਨੂੰ ਨਿਯਮਾਂ ਅੰਦਰ ਪਾਬੰਦ ਕਰਨਾ , ਲੋਕਾਂ ਨੂੰ ਤੰਬਾਕ ੂਛੱਡਣ ਲਈ ਮਦਦ ਕਰਨਾ , ਡਬਲਯੂ.ਐਚ,ੳ, ਦੁਆਰਾ ਤੰਬਾਕੂ ਕੰਟਰੋਲ ਅਤੇ ਇਸ ਤੇ ਰੋਕ ਲਈ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਵਾਉਣਾ ਸੀ ।
ਸਰਕਾਰ ਲਈ ਤੰਬਾਕੂ ਇੰਡਸਟਰੀ ਸੋਨੇ ਦੀ ਖਾਣ ਵਾਂਗ ਹੈ ਜਿਸ ਤੋਂ ਦੇਸ਼ ਦੇ ਮਾਲੀਏ ਵਿੱਚ ਵੱਡਾ ਯੋਗਦਾਨ ਹੋਣ ਕਾਰਨ ਇਸ ਉੱਪਰ ਪੂਰਨ ਪਾਬੰਦੀ ਲਾਉਣੀ ਸੰਭਵ ਨਹੀਂ ਲੱਗਦੀ ।ਤੰਬਾਕੂ ਉਤਪਾਦ ਤਿਆਰ ਕਰਨ ਵਾਲੀਆਂ ਕੰਪਨੀਆਂ ਵੱਡੇ-ਵੱਡੇ ਸਰਮਾਏਦਾਰਾਂ / ਰਾਜਨੀਤਕਾਂ ਦੀਆਂ ਹੋਣ ਕਾਰਨ ਇਨ੍ਹਾਂ ਉਤਪਾਦਾਂ ਉੱਪਰ ਰੋਕ ਲਾਉਣੀ ਸੌਖੀ ਨਹੀਂ , ਕਿਉਂ ਕਿ ਚੋਣਾਂ ਸਮੇਂ ਰਾਜਨੀਤਕ ਪਾਰਟੀਆਂ ਨੂੰ ਮੋਟੇ ਚੰਦੇ ਮਿਲਣੇ ਹੁੰਦੇ ਹਨ । ਇਸ ਇੰਡਸਟਰੀ ਦੇ ਖਤਮ ਹੋਣ ਨਾਲ ਲੱਖਾਂ ਲੋਕਾਂ ਦਾ ਰੁਜ਼ਗਾਰ ਵੀ ਚਲਿਆ ਜਾਵੇਗਾ ਜਿਸ ਨਾਲ ਸਬੰਧਤ ਰਾਜਾਂ ਵਿੱਚ ਆਰਾਜ਼ਕਤਾ ਫੈਲਣ ਦਾ ਡਰ ਵੀ ਰਹੇਗਾ ।
‘ਦਾ ਫੂਡ ਸੇਫਟੀ ਐਂਡ ਸਟੈਂਡਰਡਜ਼ ਰੈਗੂਲੇਸ਼ਨਜ਼ 2011’ ਅਨੁਸਾਰ ਤੰਬਾਕੂ ਅਤੇ ਨਿਕੋਟੀਨ ਦੀ ਕਿਸੇ ਵੀ ਖਾਣ ਵਾਲੀ ਵਸਤੂ ਵਿੱਚ ਵਰਤੋਂ ਨਹੀਂ ਕੀਤੀ ਜਾ ਸਕਦੀ ।ਪਰ ਦੇਖਣ ਵਿੱਚ ਆਉਂਦਾ ਹੈ ਕਿ ਢਾਬਿਆਂ , ਹੋਟਲਾਂ , ਮਠਿਆਈਆਂ ਦੀ ਦੁਕਾਨਾਂ ‘ਤੇ ਕੰਮ ਕਰਨ ਵਾਲੇ ਅਤੇ ਹੋਰ ਖਾਣ ਵਾਲੀਆਂ ਚੀਜ਼ਾਂ ਤਿਆਰ ਕਰਨ ਵਾਲੇ ਕਾਰੀਗਰ ਆਮ ਤੌਰ ਤੇ ਸਿਗਰਟ , ਗੁੱਟਖਾ , ਜ਼ਰਦਾ ਜ਼ਿਆਦਾ ਵਰਤੋਂ ਕਰਦੇ ਹਨ ਜੋ ਕੰਮ ਕਰਦੇ ਸਮੇਂ ਵੀ ਵਰਤੋਂ ਕਰਦੇ ਰਹਿੰਦੇ ਹਨ , ਵਾਰ-ਵਾਰ ਥੁੱਕਦੇ ਵੀ ਰਹਿੰਦੇ ਹਨ । ਜ਼ਰਦਾ ਹੱਥ ਉੱਪਰ ਥੁੱਕ ਨਾਲ ਮਲਣ ਤੋਂ ਬਾਅਦ ਉਹ ਹੱਥ ਵੀ ਸਾਫ ਨਹੀਂ ਕਰਦੇ । ਇਹੇ ਜਿਹੇ ਲੋਕਾਂ ਨਾਲ ਹੱਥ ਮਿਲਾਉਣਾ ਵੀ ਬਿਮਾਰੀਆਂ ਨੂੰ ਸੱਦਾ ਦੇਣ ਦਾ ਕਾਰਨ ਬਣਦਾ ਹੈ ਕਿਉਂ ਕਿ ਉਨ੍ਹਾਂ ਦੇ ਥੁੱਕ ‘ਚ ਕਈ ਹਾਨੀਕਾਰਕ ਬੈਕਟੀਰੀਆ ਹੋ ਸਕਦੇ ਹਨ ।ਤੰਬਾਕੂ ਦੀ ਵਰਤੋਂ ਸਬੰਧੀ 31 ਮਈ ਨੂੰ ਵਿਸ਼ਵ ਸਿਹਤ ਸੰਗਠਨ ਵਲੋਂ ਘੋਸ਼ਣਾ ਕੀਤੇ ‘ਕੋਮਾਂਤਰੀ ਤੰਬਾਕੂਮੁਕਤ ਦਿਵਸ’ ਨੂੰ ਪੂਰੀ ਦੁਨੀਆਂ ਵਿੱਚ ਮਨਾਇਆ ਜਾਂਦਾ ਹੈ ।ਹਰੇਕ ਸਾਲ ਇਸ ਦਿਨ ਸਰਕਾਰ ਅਤੇ ਮਾਪਿਆਂ ਵਲੋਂ ਰਲ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਸਮੇਂ ਦੀ ਲੋੜ ਮੁਤਾਬਕ ਨਵੀਂ ਮੁਹਿੰਮ ਚਲਾਵੇ ਤਾਂ ਜੋ ਤੰਬਾਕੂ ਦੇ ਸੇਵਨ ਨੂੰ ਠੱਲ੍ਹ ਪਾਈ ਜਾ ਸਕੇ ।

Related posts

ਅਕਾਲ ਤਖ਼ਤ ਸਰਵ-ਉੱਚ ਹੈ, ਮੈਂ ਨਿਮਾਣੇ ਸ਼ਰਧਾਲੂ ਸਿੱਖ ਵਜੋਂ ਪੇਸ਼ ਹੋਵਾਂਗਾ : ਮੁੱਖ-ਮੰਤਰੀ ਭਗਵੰਤ ਸਿੰਘ ਮਾਨ

admin

‘ਆਪ ਸਰਕਾਰ ‘ਸਾਮ, ਦਾਮ, ਦੰਡ, ਭੇਦ’ ਨੀਤੀ ਅਧੀਨ ਸੁਖਬੀਰ ਬਾਦਲ ਨੂੰ ਕਿਸੇ ਵੀ ਝੂਠੇ ਮਾਮਲੇ ਵਿੱਚ ਫਸਾਉਣ ਚਾਹੁੰਦੀ : ਸ਼੍ਰੋਮਣੀ ਅਕਾਲੀ ਦਲ

admin

ਕੀ ਖੁੱਲ੍ਹੇ ਵਿੱਚ ਖਾਣਾ ਖੁਆਉਣ ਵਾਲਿਆਂ ਦੀਆਂ ਭਾਵਨਾਵਾਂ ਸਿਰਫ ਕੁੱਤਿਆਂ ਲਈ ਹਨ, ਮਨੁੱਖਾਂ ਲਈ ਨਹੀਂ ?

admin