Health & Fitness

ਦਮੇ ਤੋਂ ਬਚਣ ਲਈ ਅਪਣਾਓ ਇਹ ਆਸਣ

ਦਮਾ ਹੋਣ ‘ਤੇ ਸਾਹ ਨਲੀ ਸੁੰਘੜ ਜਾਂਦੀ ਹੈ, ਜਿਸ ਕਾਰਨ ਸਾਹ ਲੈਣ ‘ਚ ਮੁਸ਼ਕਿਲ ਹੁੰਦੀ ਹੈ। ਅਜਿਹੇ ਲੋਕਾਂ ਦਾ ਧੂੜ-ਮਿੱਟੀ ਕਾਰਨ ਸਾਹ ਫੁੱਲਣ ਲੱਗਦਾ ਹੈ। ਇਸ ਤੋਂ ਇਲਾਵਾ ਦਵਾਈ ਦੇ ਨਾਲ-ਨਾਲ ਯੋਗਾ ਵੀ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਦੱਸÎਣ ਜਾ ਰਹੇ ਹਾਂ ਕਿ ਦਮਾ ਹੋਣ ‘ਤੇ ਯੋਗਾਂ ਕਿਸ ਤਰ੍ਹਾਂ ਮਦਦਗਾਰ ਹੈ।
1. ਅਨੁਲੋਮ-ਵਿਲੋਮ— ਇਸ ‘ਚ ਸਾਹ ਲੈਣ ਦੀ ਵਿਧੀ ਨੂੰ ਦੁਹਰਾਇਆ ਜਾਂਦਾ ਹੈ। ਇਸ ‘ਚ ਤੁਹਾਨੂੰ ਪੱਦਮ ਆਸਣ ‘ਚ ਬੈਠਣਾ ਹੁੰਦਾ ਹੈ। ਇਸ ਤੋਂ ਬਾਅਦ ਖੱਬੇ ਹੱਥ ਨਾਲ ਸੱਜੇ ਪਾਸੇ ਬੰਦ ਕਰ ਦਿਓ ਅਤੇ ਖੱਬੇ ਪਾਸੇ ਨਾਲ ਸਾਹ ਲਓ। ਅੰਗੂਠੇ ਦੇ ਨਾਲ ਵਾਲੀ ਦੋ ਉਂਗਲੀਆਂ ਨਾਲ ਖੱਬੇ ਪਾਸੇ ਨੂੰ ਦਬਾਓ ਅਤੇ ਸੱਜੇ ਪਾਸਿਓ ਸਾਹ ਲਓ। ਸ਼ੁਰੂ ਤੋਂ ਇਸ ਕਿਰਿਆ ਨੂੰ ਤਿੰਨ ਮਿੰਟ ਤੱਕ ਕਰੋ ਅਤੇ ਆਦਤ ਪੈਣ ਤੋਂ ਬਾਅਦ 10 ਮਿੰਟ ਤੱਕ ਕਰਨ ਸ਼ੁਰੂ ਕਰੋ।
2.ਉੱਤਾਨਾਸਨ— ਇਸ ‘ਚ ਤੁਹਾਨੂੰ ਝੁੱਕ ਕੇ ਖੜ੍ਹੇ ਹੋਣਾ ਹੁੰਦਾ ਹੈ ਪਰ ਧਿਆਨ ਰੱਖੋ ਕਿ ਤੁਹਾਡੀ ਕਮਰ ਇੱਕਦਮ ਸਿੱਧੀ ਹੋਵੇ। ਇਸ ਨਾਲ ਦਮੇ ਤੋਂ ਆਰਾਮ ਮਿਲਦਾ ਹੈ ਅਤ ਕਬਜ਼ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ।
3. ਸ਼ਵਾਸਨ— ਇਸ ਸਭ ਤੋਂ ਆਸਾਨ ਆਸਣਾਂ ‘ਚੋਂ ਇਕ ਮੰਨਿਆ ਗਿਆ ਹੈ। ਸਭ ਤੋਂ ਪਹਿਲਾਂ ਆਪਣੀ ਚਟਾਈ ‘ਤੇ ਸਿੱਧਾ ਲੇਟ ਜਾਓ। ਆਪਣੀ ਹਥੇਲੀਆਂ ਨੂੰ ਸਿੱਧਾ ਰੱਖੋ ਅਤੇ ਇੱਕਦਮ ਢਿੱਲਾ ਛੱਡ ਦਿਓ। ਦੋਵੇਂ ਪੈਰਾਂ ਦੇ ਵਿਚਕਾਰ ਇਕ ਫੁੱਟ ਦਾ ਗੈਪ ਰੱਖੋ। ਆਪਣੀ ਅੱਖਾਂ ਨੂੰ ਬੰਦ ਕਰੋ ਅਤੇ ਆਪਣਾ ਪੂਰਾ ਧਿਆਨ ਸਾਹ ਲੈਣ ‘ਤੇ ਲਗਾਓ। ਇਸ ਨਾਲ ਦਮੇ ਦੇ ਨਾਲ-ਨਾਲ ਤਨਾਅ ਵੀ ਦੂਰ ਹੁੰਦਾ ਹੈ।
4. ਅਰਧਮਤਸਿਏਂਦਰਾਸਨ— ਸਭ ਤੋਂ ਪਹਿਲਾਂ ਖੱਬੇ ਪੈਰ ਨੂੰ ਮੋੜ ਕੇ ਖੱਬੀ ਅੱਡੀ ਨੂੰ ਸੱਜੀ ਹਿੱਪ ਦੇ ਹੇਠਾਂ ਰੱਖੋ। ਹੁਣ ਸੱਜੇ ਪੈਰ ਨੂੰ ਗੋਢਿਆਂ ਨਾਲ ਮੋੜ ਦੇ ਹੋਏ ਸੱਜੇ ਪੈਰ ਦਾ ਤਲਵਾ ਲਗਾਓ ਅਤੇ ਗੋਢਿਆਂ ਨੂੰ ਸੱਜੇ ਗੋਢੇ ਦੇ ਸੱਜੇ ਪਾਸੇ ਲੈ ਜਾਓ ਅਤੇ ਕਮਰ ਨੂੰ ਘੁੰਮਾਉਂਦੇ ਹੋਏ ਸੱਜੇ ਪੈਰ ਦੇ ਤਲਵੇ ਨੂੰ ਫੜ੍ਹ ਲਓ ਅਤੇ ਸੱਜੇ ਹੱਥ ਨੂੰ ਕਮਰ ‘ਤੇ ਰੱਖ। ਸਿਰ ਤੋਂ ਕਮਰ ਤੱਕ ਦੇ ਹਿੱਸੇ ਨੂੰ ਸੱਜੇ ਪਾਸੇ ਮੋੜੋ। ਹੁਣ ਅਜਿਹਾ ਦੂਜੇ ਪਾਸੇ ਵੱਲ ਕਰੋ। ਇਸ ਨੂੰ ਕਰਨ ਨਾਲ ਕਮਰ, ਗਰਦਨ ਅਤੇ ਛਾਤੀਆਂ ਦੀ ਨਾੜੀਆਂ ‘ਚ ਖਿਚਾਵ ਆਉਂਦਾ ਹੈ। ਇਸ ਨਾਲ ਫੇਫੜਿਆਂ ‘ਚ ਆਰਾਮ ਨਾਲ ਆਕਸੀਜਨ ਜਾਂਦੀ ਹੈ। ਦਮਾ ਰੋਗੀਆਂ ਦੇ ਲਈ ਇਹ ਆਸਣ ਫਾਇਦੇਮੰਦ ਰਹਿੰਦਾ ਹੈ।

Related posts

ਅਜੋਕੇ ਸਮੇਂ ’ਚ ਗੈਰ ਸਿਹਤਮੰਦ ਜੀਵਨ ਸ਼ੈਲੀ ਕਾਰਣ ਲੋਕ ਛੋਟੀ ਉਮਰੇ ਰੋਗੀ ਹੋ ਜਾਦੈ: ਪ੍ਰਿੰ: ਡਾ. ਅਮਨਪ੍ਰੀਤ ਕੌਰ

admin

ਆਯੁਰਵੇਦ ਦਾ ਗਿਆਨ !

admin

Australian Women Can Now Self-Test for Chlamydia and Gonorrhoea

admin