Articles

ਦਿਖਾਵੇ ਦੀ ਦੌੜ: ਮੱਧ ਵਰਗ ਕਰਜ਼ੇ ਵਿੱਚ ਕਿਵੇਂ ਫਸਦਾ ਹੈ !

ਅਸਲ ਅਮੀਰੀ ਇਹ ਹੈ ਕਿ ਤੁਹਾਡੇ ਕੋਲ ਪੈਸਾ ਹੋਵੇ ਅਤੇ ਤੁਸੀਂ ਆਪਣੀਆਂ ਲੋੜਾਂ ਨੂੰ ਸਹੀ ਤਰੀਕੇ ਨਾਲ ਪੂਰਾ ਕਰ ਸਕੋ।
ਲੇਖਕ: ਚਾਨਣ ਦੀਪ ਸਿੰਘ, ਔਲਖ

ਸਾਨੂੰ ਮਿਡਲ ਕਲਾਸ ਭਾਵ ਮੱਧ ਵਰਗੀ ਲੋਕਾਂ ਨੂੰ ਇੱਕ ਗੱਲ ਦਾ ਬਹੁਤ ਡਰ ਲੱਗਦਾ ਹੈ – ਕਿ ਕੋਈ ਸਾਨੂੰ ਗਰੀਬ ਨਾ ਸਮਝ ਲਵੇ। ਮੱਧ ਵਰਗੀ ਲੋਕਾਂ ਕੋਲ ਭਾਵੇਂ 20 ਹਜ਼ਾਰ ਦਾ ਫੋਨ ਖਰੀਦਣ ਦੇ ਪੈਸੇ ਹੋਣ, ਪਰ ਉਹ ਇੱਕ ਲੱਖ ਦਾ ਆਈਫੋਨ ਲੈਣ ਦੀ ਕੋਸ਼ਿਸ਼ ਕਰਦੇ ਹਨ, ਸਿਰਫ਼ ਇਸ ਲਈ ਕਿ ਅਮੀਰ ਲੱਗ ਸਕਣ।

ਜੇ ਉਨ੍ਹਾਂ ਕੋਲ 50 ਹਜ਼ਾਰ ਦਾ ਮੋਟਰਸਾਈਕਲ ਖਰੀਦਣ ਦੀ ਸਮਰੱਥਾ ਹੋਵੇ, ਤਾਂ ਵੀ ਉਹ ਕਰਜ਼ਾ ਲੈ ਕੇ 6-7 ਲੱਖ ਦੀ ਕਾਰ ਖਰੀਦਣਗੇ, ਤਾਂ ਕਿ ਲੋਕ ਸੋਚਣ ਕਿ ਉਹ ਅਮੀਰ ਹਨ। ਜੇ ਪੈਸੇ ਨਹੀਂ ਹੁੰਦੇ, ਤਾਂ ਉਹ ਕ੍ਰੈਡਿਟ ਕਾਰਡ ਵਰਤਦੇ ਹਨ। ਇਸ ਸਭ ਵਿੱਚ ਫਸ ਕੇ, ਉਨ੍ਹਾਂ ਕੋਲ ਜੋ ਥੋੜ੍ਹਾ ਬਹੁਤ ਪੈਸਾ ਹੁੰਦਾ ਹੈ, ਉਹ ਵੀ ਖਤਮ ਹੋ ਜਾਂਦਾ ਹੈ।
ਇਹ ਸਿਰਫ਼ ਇਸ ਲਈ ਹੁੰਦਾ ਹੈ ਕਿ ਲੋਕ ਉਨ੍ਹਾਂ ਨੂੰ ਅਮੀਰ ਸਮਝਣ। ਉਹ ਅਸਲ ਵਿੱਚ ਜਿੰਨੇ ਅਮੀਰ ਨਹੀਂ ਹੁੰਦੇ, ਉਸ ਤੋਂ ਵੱਧ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ। ਇਸ ਕਾਰਨ ਉਹ ਅਕਸਰ ਮੁਸ਼ਕਿਲ ਵਿੱਚ ਫਸ ਜਾਂਦੇ ਹਨ।
ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਅਮੀਰੀ ਸਿਰਫ਼ ਮਹਿੰਗੀਆਂ ਚੀਜ਼ਾਂ ਖਰੀਦਣ ਵਿੱਚ ਨਹੀਂ ਹੈ। ਅਸਲ ਅਮੀਰੀ ਇਹ ਹੈ ਕਿ ਤੁਹਾਡੇ ਕੋਲ ਪੈਸਾ ਹੋਵੇ ਅਤੇ ਤੁਸੀਂ ਆਪਣੀਆਂ ਲੋੜਾਂ ਨੂੰ ਸਹੀ ਤਰੀਕੇ ਨਾਲ ਪੂਰਾ ਕਰ ਸਕੋ। ਇਸ ਦਿਖਾਵੇ ਦੀ ਦੌੜ ਵਿੱਚ ਪੈ ਕੇ ਮਿਡਲ ਕਲਾਸ ਦੇ ਲੋਕ ਆਪਣਾ ਹੀ ਨੁਕਸਾਨ ਕਰਦੇ ਹਨ। ਉਨ੍ਹਾਂ ਨੂੰ ਇਹ ਡਰ ਛੱਡ ਦੇਣਾ ਚਾਹੀਦਾ ਹੈ ਕਿ ਕੋਈ ਉਨ੍ਹਾਂ ਨੂੰ ਗਰੀਬ ਸਮਝੇਗਾ, ਨਹੀਂ ਤਾਂ ਉਹ ਕਰਜ਼ੇ ਵਿੱਚ ਫਸ ਕੇ ਸੱਚ ਵਿੱਚ ਗਰੀਬ ਹੋ ਜਾਣਗੇ।

Related posts

ਦਿਲਜੀਤ ਦੋਸਾਂਝ ਐਮੀ ਅੰਤਰਰਾਸ਼ਟਰੀ ਐਮੀ ਐਵਾਰਡਜ਼ ਦੇ ਲਈ ਨਾਮਜ਼ਦ !

admin

ਭਾਰਤ ਦੁਨੀਆਂ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਡਿਜੀਟਲ ਦੇਸ਼ਾਂ ਵਿੱਚੋਂ ਇੱਕ ਹੈ !

admin

Keep The Fire Of Game Day To The Field !

admin