ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਆਪਣੀ ਗਾਇਕੀ ਅਤੇ ਅਦਾਕਾਰੀ ਨਾਲ ਅੰਤਰਰਾਸ਼ਟਰੀ ਪੱਧਰ ‘ਤੇ ਮਾਨਤਾ ਤੇ ਪਿਆਰ ਹਾਸਿਲ ਕੀਤਾ ਹੈ। ਦਿਲਜੀਤ ਦੋਸਾਂਝ ਨੇ ਹਾਲ ਹੀ ਵਿੱਚ ਅਮਰੀਕਾ ਦੇ ਲਾਸ ਐਂਜਲਸ ਵਿੱਚ ਐਪਲ ਮਿਊਜ਼ਿਕ ਦੇ ਸਟੂਡੀਓ ਦਾ ਦੌਰਾ ਕੀਤਾ ਜਿਥੇ ਉਸਦਾ ਬਹੁਤ ਹੀ ਨਿੱਘਾ ਸਵਾਗਤ ਕੀਤਾ ਗਿਆ। ਇਹ ਭਾਰਤੀ ਸੰਗੀਤ ਲਈ ਇੱਕ ਖਾਸ ਮੌਕਾ ਸੀ ਕਿਉਂਕਿ ਬਹੁਤ ਘੱਟ ਭਾਰਤੀ ਕਲਾਕਾਰ ਇੱਥੇ ਆਉਂਦੇ ਹਨ। ਦਿਲਚਸਪ ਗੱਲ ਇਹ ਹੈ ਕਿ ਦਿਲਜੀਤ ਦੋਸਾਂਝ ਦਾ ਐਪਲ ਮਿਊਜ਼ਿਕ ਦੇ ਸਟੂਡੀਓ ’ਚ ਬਹੁਤ ਵੱਖ ਪਰ ਦੇਸੀ ਤਰੀਕੇ ਨਾਲ ਸਵਾਗਤ ਕੀਤਾ ਗਿਆ। ਦਿਲਜੀਤ ਦੇ ਸਵਾਗਤ ਲਈ ਐਪਲ ਸਟੋਰ ਦੇ ਬਾਹਰ ਇੱਕ ਵਿਸ਼ੇਸ਼ ਰਸਮ ਕੀਤੀ ਗਈ। ਸਟੂਡੀਓ ਵਿੱਚ ਉਸਦਾ ਸਵਾਗਤ ਸਰ੍ਹੋਂ ਦੇ ਤੇਲ ਨਾਲ ਕੀਤਾ ਗਿਆ। ਇਹ ਰਸਮ ਵਿਸ਼ੇਸ਼ ਮਹਿਮਾਨ ਨੂੰ ਭਾਰਤੀ ਸੱਭਿਆਚਾਰ ਵਿੱਚ ਖੁਸ਼ਹਾਲ ਅਤੇ ਸ਼ੁਭ ਆਗਮਨ ਦੀ ਕਾਮਨਾ ਕਰਨ ਦਾ ਇੱਕ ਤਰੀਕਾ ਹੈ। ਐਪਲ ਮਿਊਜ਼ਿਕ ਨੇ ਨਾ ਸਿਰਫ਼ ਇਸ ਪਰੰਪਰਾ ਨਾਲ ਦਿਲਜੀਤ ਨੂੰ ਸਨਮਾਨਿਤ ਕੀਤਾ ਸਗੋਂ ਇੱਕ ਅੰਤਰਰਾਸ਼ਟਰੀ ਪਲੇਟਫਾਰਮ ‘ਤੇ ਭਾਰਤੀ ਸੱਭਿਆਚਾਰ ਨੂੰ ਵੀ ਉਤਸ਼ਾਹਿਤ ਕੀਤਾ।
ਅਮਰੀਕੀ ਰੈਪਰ ਨੇ ਐਪਲ ਮਿਊਜ਼ਿਕ ਸਟੂਡੀਓ ਵਿਖੇ ਦਿਲਜੀਤ ਦੋਸਾਂਝ ਨਾਲ ਮੁਲਾਕਾਤ ਕੀਤੀ। ਇਸ ਖਾਸ ਮੌਕੇ ‘ਤੇ ਦਿਲਜੀਤ ਦੋਸਾਂਝ ਨੇ ਮਸ਼ਹੂਰ ਅਮਰੀਕੀ ਰੈਪਰ ਬਿਗ ਦ ਪਲੱਗ ਨਾਲ ਵੀ ਮੁਲਾਕਾਤ ਕੀਤੀ। ਦੋਵਾਂ ਕਲਾਕਾਰਾਂ ਨੇ ਸੰਗੀਤ ਅਤੇ ਸੱਭਿਆਚਾਰ ਬਾਰੇ ਗੱਲ ਕੀਤੀ ਅਤੇ ਭਵਿੱਖ ਵਿੱਚ ਇਕੱਠੇ ਕੰਮ ਕਰਨ ਦੇ ਸੰਕੇਤ ਦਿੱਤੇ। ਦਿਲਜੀਤ ਦੀ ਇਹ ਮੁਲਾਕਾਤ ਸੋਸ਼ਲ ਮੀਡੀਆ ‘ਤੇ ਵੀ ਚਰਚਾ ਦਾ ਵਿਸ਼ਾ ਬਣ ਗਈ ਹੈ ਜਿਸ ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਵਿੱਚ ਨਵੇਂ ਸਹਿਯੋਗ ਬਾਰੇ ਉਤਸੁਕਤਾ ਵਧ ਗਈ ਹੈ।