ਆਪਣੇ ‘ਔਰਾ ਟੂਰ’ ਦੇ ਹਿੱਸੇ ਵਜੋਂ ਹਾਂਗਕਾਂਗ ਵਿੱਚ ਇੱਕ ਲਾਈਵ ਕੰਸਰਟ ਦੌਰਾਨ ਦਿਲਜੀਤ ਦੋਸਾਂਝ ਨੇ ਆਪਣਾ ਸ਼ੋਅ ਰੋਕ ਕੇ ਰਾਜਵੀਰ ਜਵੰਦਾ ਸਬੰਧੀ ਵਿਸਥਾਰ ਦੇ ਵਿੱਚ ਗੱਲਾਂ ਕੀਤੀਆਂ। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਦੇ ਵਿੱਚ ਦਿਲਜੀਤ ਦੋਸਾਂਝ ਨੇ ਰਾਜਵੀਰ ਜਵੰਦਾ ਨੂੰ ਇੱਕ ਬਹੁਤ ਹੀ ਪਿਆਰਾ ਭਰਾ ਅਤੇ ਇੱਕ ਸ਼ਾਨਦਾਰ ਗਾਇਕ ਦੱਸਿਆ, ਜੋ ਬੀਤੇ ਦਿਨੀਂ ਮੋਟਰਸਾਈਕਲ ਹਾਦਸੇ ਦਾ ਸ਼ਿਕਾਰ ਹੋ ਗਏ। ਦਿਲਜੀਤ ਨੇ ਰਾਜਵੀਰ ਜਵੰਦਾ ਦੀ ਤਾਰੀਫ਼ ਕਰਦਿਆਂ ਕਿਹਾ ਕਿ, ਉਹ ਇੱਕ ਵਧੀਆ ਗਾਇਕ ਹਨ ਅਤੇ ਉਹ ਅੱਜ ਤੱਕ ਕਦੇ ਵੀ ਕਿਸੇ ਵਿਵਾਦ ਵਿੱਚ ਨਹੀਂ ਫਸੇ। ਉਹ ਸਾਰਿਆਂ ਨੂੰ ਬਹੁਤ ਪਿਆਰ ਕਰਦੇ ਹਨ। ਦੁਆਵਾਂ ਦਾ ਬਹੁਤ ਅਸਰ ਹੁੰਦਾ ਹੈ। ਜਦੋਂ ਤੁਸੀਂ ਕਿਸੇ ਲਈ ਸੱਚੇ ਦਿਲੋਂ ਦੁਆ ਕਰਦੇ ਹੋ ਤਾਂ ਉਹ ਪ੍ਰਮਾਤਮਾ ਜ਼ਰੂਰ ਪੂਰੀ ਕਰਦਾ ਹੈ। ਦੁਆ ਕਰੋ ਕਿ ਉਹ ਜਲਦੀ ਠੀਕ ਹੋਣ ਅਤੇ ਦੁਬਾਰਾ ਸਾਡੇ ਵਿਚਕਾਰ ਆਉਣ ਅਤੇ ਸ਼ੋਅ ਲਗਾਉਣ।” ਇਸ ਤੋਂ ਪਹਿਲਾਂ ਵੀ ਦਿਲਜੀਤ ਦੋਸਾਂਝ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਰਾਜਵੀਰ ਦੇ ਹਾਦਸੇ ਦੀ ਖ਼ਬਰ ‘ਤੇ ਪ੍ਰਤੀਕਿਰਿਆ ਦਿੰਦਿਆਂ ਲਿਖਿਆ ਸੀ, “ਰਾਜਵੀਰ ਜਵੰਦਾ ਵੀਰੇ ਲਈ ਅਰਦਾਸ ਕਰ ਰਿਹਾ ਹਾਂ। ਹੁਣੇ ਹੀ ਹਾਦਸੇ ਦੀ ਖ਼ਬਰ ਸੁਣੀ।”
previous post