Pollywood

ਦਿਲਜੀਤ ਨੇ ਆਪਣੇ ਮੁਕਾਮ ‘ਤੇ ਪਹੁੰਚਣ ਲਈ ਬਹੁਤ ਮਿਹਨਤ ਕੀਤੀ – ਗਿੱਪੀ ਗਰੇਵਾਲ 

ਜਲੰਧਰ – ਫ਼ਿਲਮ ‘ਉੜਤਾ ਪੰਜਾਬ’ ਨਾਲ ਬਾਲੀਵੁੱਡ ‘ਚ ਧੂੰਮਾਂ ਪਾਉਣ ਵਾਲੇ ਦਿਲਜੀਤ ਦੋਸਾਂਝ ਇੰਨੀ ਦਿਨੀਂ ਬਾਲੀਵੁੱਡ ਵਿਚ ਖੂਬ ਚਰਚਾ ਵਿਚ ਹਨ। ਆਪਣੀ ਕਲਾ ਦੇ ਨਾਲ ਦਿਲਜੀਤ ਨੇ ਪੰਜਾਬੀਆਂ ਦਾ ਨਾਮ ਬਾਲੀਵੁੱਡ ਵਿਚ ਵੀ ਰੌਸ਼ਨ ਕੀਤਾ। ਪੰਜਾਬੀ ਫ਼ਿਲਮ ‘ਜਿੰਨ੍ਹੇ ਮੇਰਾ ਦਿਲ ਲੁੱਟਿਆ’ ਦੇ ਨਾਲ ਪੰਜਾਬ ਦੇ ਦੋ ਸੁਪਰਸਟਾਰ ਗਿੱਪੀ ਗਰੇਵਾਲ ਅਤੇ ਦਿਲਜੀਤ ਦੋਸਾਂਝ ਨੂੰ ਅਲੱਗ ਪਹਿਚਾਣ ਮਿਲੀ ਤੇ ਇਥੋਂ ਹੀ ਦੋਨਾਂ ਦਾ ਫ਼ਿਲਮੀ ਕੈਰੀਅਰ ਸ਼ੁਰੂ ਹੋਇਆ। ਹਾਲ ਹੀ ਵਿਚ ਗਿੱਪੀ ਗਰੇਵਾਲ ਨੇ ਦੱਸਿਆ ਹੈ ਕਿ ਦਿਲਜੀਤ ਦੋਸਾਂਝ ਬਾਲੀਵੁੱਡ ਲਈ ਬਹੁਤ ਸੋਹਣਾ ਕੰਮ ਕਰ ਰਹੇ ਹਨ।ਗਿੱਪੀ ਨੇ ਕਿਹਾ ਕਿ ਦਿਲਜੀਤ, ਬਾਦਸ਼ਾਹ, ਯੋ-ਯੋ ਹਨੀ ਸਿੰਘ ਵਰਗੇ ਸਿਤਾਰਿਆਂ ਨੇ ਬਾਲੀਵੁੱਡ ਵਿਚ ਪੰਜਾਬੀਆਂ ਦਾ ਮਾਣ ਵਧਾਇਆ ਹੈ ਤੇ ਬਾਕੀ ਪੰਜਾਬੀ ਸਿਤਾਰਿਆਂ ਲਈ ਪਲੇਟਫਾਰਮ ਮੁਹੱਈਆ ਕਰਵਾਇਆ ਹੈ। ਅੱਜ ਦਿਲਜੀਤ ਦੋਸਾਂਝ ਜਿਸ ਮੁਕਾਮ ‘ਤੇ ਹੈ ਉਹ ਉਸਦਾ ਹੱਕਦਾਰ ਹੈ। ਦਿਲਜੀਤ ਨੇ ਇਸ ਮੁਕਾਮ ਦੇ ਲਈ ਬਹੁਤ ਮਿਹਨਤ ਵੀ ਕੀਤੀ ਹੈ। ਗਿੱਪੀ ਗਰੇਵਾਲ ਨੇ ਦੱਸਿਆ ਕਿ ਉਹ ਬਾਲੀਵੁੱਡ ਵਿਚ ਅਕਸ਼ੇ ਕੁਮਾਰ ਅਤੇ ਆਮਿਰ ਖਾਨ ਨਾਲ ਕੰਮ ਕਰਨ ਦੀ ਦਿਲੀਂ ਤਮੰਨਾ ਰੱਖਦੇ ਹਨ। ਗਿੱਪੀ ਵੀ ਬਹੁਤ ਜਲ਼ਦ ਬਾਲੀਵੁੱਡ ਦੀ ਫ਼ਿਲਮ ‘ਲਖਨਊ ਸੈਂਟਰਲ’ ‘ਚ ਫਰਹਾਨ ਅਖਤਰ ਦੇ ਨਾਲ ਨਜ਼ਰ ਆਉਣ ਵਾਲੇ ਹਨ।

Related posts

ਜੋਬਨ ਰੁੱਤੇ ਤੁਰ ਗਿਆ : ਗਾਇਕ ਰਾਜਵੀਰ ਸਿੰਘ ਜਵੰਦਾ !

admin

ਪੰਜਾਬ ਵਿੱਚ ਕੈਨੇਡਾ ਨਾਲੋਂ ਜ਼ਿਆਦਾ ਸੁਰੱਖਿਅਤ ਮਹਿਸੂਸ ਕਰਦਾ ਹਾਂ : ਕਰਨ ਔਜਲਾ

admin

ਦਿਲਜੀਤ ਦੋਸਾਂਝ ਵਲੋਂ ਰਾਜਵੀਰ ਜਵੰਦਾ ਦੇ ਜਲਦੀ ਠੀਕ ਹੋਣ ਦੀ ਦੁਆ !

admin