Bollywood Articles

ਦਿਲਾਂ ਨੂੰ ਛੂਹ ਰਿਹੈ ਮੀਕਾ ਸਿੰਘ ਦਾ ‘ਮਜਨੂੰ’ ਗੀਤ

ਲੇਖਕ:: ਹਰਜਿੰਦਰ ਸਿੰਘ ਜਵੰਧਾ

ਮਸ਼ਹੂਰ ਬਾਲੀਵੁੱਡ ਅਤੇ ਪੰਜਾਬੀ ਗਾਇਕ ਮੀਕਾ ਸਿੰਘ ਵਲੋਂ ਹਾਲ ਹੀ ‘ਚ ਆਪਣਾ ਨਵਾਂ ਗੀਤ ‘ਮਜਨੂੰ’ ਸੰਗੀਤ ਲੇਬਲ ‘ਮਿਊਜ਼ਿਕ ਐਂਡ ਸਾਊਂਡ’ ‘ਤੇ ਰਿਲੀਜ਼ ਕੀਤਾ ਗਿਆ ਹੈ । ਜੋ ਕਿ ਸਰੋਤੇ ਵਰਗ ਵਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।  ਸ਼ਾਰੀਬ ਸਾਬਰੀ ਅਤੇ ਤੋਸ਼ੀ ਸਾਬਰੀ ਦੋਵੇਂ ਭਰਾਵਾਂ ਦੀ ਜੋੜੀ ਨੇ ਇਸ ਗੀਤ ਨਾਲ ਇਕ ਵਾਰ ਫੇਰ ਵਾਪਸੀ ਕੀਤੀ ਹੈ। ਸ਼ਾਰੀਬ ਅਤੇ ਤੋਸ਼ੀ ਫਿਲਮ ‘ਰਾਜ਼: ਦ ਮਿਸਟਰੀ ਕੌਂਟੀਨੁਜ਼’ ਦੇ ਹਿੱਟ ਟਰੈਕ, ‘ਮਾਹੀ’ ਲਈ ਮਸ਼ਹੂਰ ਹਨ। ਇਸ ਜੋੜੀ ਨੇ ਆਉਣ ਵਾਲੇ ਗੀਤ ਲਈ ਮਿਊਜ਼ਿਕ ਦਿੱਤਾ ਹੈ ਅਤੇ ਮਿਊਜ਼ਿਕ ਵੀਡੀਓ ‘ਚ ਵੀ ਮੀਕਾ ਸਿੰਘ ਨਾਲ ਨਜ਼ਰ ਆ ਰਹੇ ਹਨ।ਮਿਊਜ਼ਿਕ ਵੀਡੀਓ ਦੀ ਗੱਲ ਕਰੀਏ ਤਾਂ ਮੀਕਾ ਸਿੰਘ ਅਤੇ ਸ਼ਾਰੀਬ-ਤੋਸ਼ੀ ਤੋਂ ਇਲਾਵਾ, ਵੀਡੀਓ ਵਿੱਚ  ਹਿੰਦੀ ਟੀ. ਵੀ. ਜਗਤ ਦੇ ਮਸ਼ਹੂਰ ਅਭਿਨੇਤਾ ਆਮਿਰ ਅਲੀ ਅਤੇ ਬਹੁਤ ਹੀ ਖੂਬਸੂਰਤ ਅਦਿਤੀ ਵਤਸ ਵੀ ਦਿੱਖ ਰਹੇ ਹਨ । ਇਸ ਵੀਡੀਓ ਵਿਚ ਆਮਿਰ, ਜੋ ਕਿ ਆਪਣੇ ਸ਼ੋਅ ‘ਐਫਆਈਆਰ’ ਅਤੇ ‘ਏਕ ਹਸੀਨਾ ਥੀ’  ਆਦਿ ਲਈ ਵੀ ਜਾਣੇ ਜਾਂਦੇ ਹਨ, ਬਹੁਤ ਵਧੀਆ ਦਿਖਾਈ ਦਿੰਦੇ ਹਨ ਜਿਥੇ ਕਿ ਮਿਊਜ਼ਿਕ ਵੀਡੀਓ ਲਈ ਮਾਡਲ ਅਦਿਤੀ ਵਤਸ ਖੂਬਸੂਰਤ ਲੱਗ ਰਹੀ ਹੈ ।ਵੀਡੀਓ ਆਮਿਰ ਅਤੇ ਅਦਿਤੀ ਦੇ ਆਲੇ-ਦੁਆਲੇ ਘੁੰਮਦੀ ਹੈ ਜਿੱਥੇ ਆਮਿਰ ਅਦਿਤੀ ਵੱਲ ਆਕਰਸ਼ਿਤ ਹੋ ਜਾਂਦਾ ਹੈ ਅਤੇ ਉਸਦੀ ਸੁੰਦਰਤਾ ਦੀ ਪ੍ਰਸ਼ੰਸਾ ਕਰਦਾ ਹੈ ਕਿਉਂਕਿ ਉਸਨੂੰ ਅਦਿਤੀ ਨਾਲ ਪਿਆਰ ਹੋ ਜਾਂਦਾ ਹੈ।ਗਾਣੇ ਦੀ ਗੱਲ ਕਰੀਏ ਤਾਂ ਇਹ ਇੱਕ ਪਿਆਰ ਦੀ ਭਾਵਨਾਵਾਂ ਦੱਸਣ ਵਾਲਾ ਗੀਤ ਹੈ ਜੋ ਤੁਹਾਡੇ ਨਵੇਂ-ਨਵੇਂ  ਪਿਆਰ ਵਿੱਚ ਪੈਣ ‘ਤੇ ਤੁਹਾਨੂੰ ਮਿਲਣ ਵਾਲੀ ਭਾਵਨਾ ਬਾਰੇ ਗੱਲ ਕਰਦਾ ਹੈ।ਇਸ ਗੀਤ ਦੇ ਰਿਲੀਜ਼ ਹੋਣ ‘ਤੇ ਮੀਕਾ ਸਿੰਘ ਨੇ ਕਿਹਾ, “’ਇੰਡਸਟਰੀ ‘ਚ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਰਹਿਣ ਤੋਂ ਬਾਅਦ ਵੀ ਹਰ ਨਵਾਂ ਪ੍ਰੋਜੈਕਟ ਅਤੇ ਨਵੇਂ ਪ੍ਰੋਜੈਕਟ ਦੀ ਸ਼ੁਰੂਆਤ ਮੈਨੂੰ ਮੇਰੇ ਪਹਿਲੇ ਦਿਨ ਵਾਂਗ ਹੀ ਉਤਸ਼ਾਹਿਤ ਕਰਦੀ ਹੈ। ਮੈਂ ਬਸ ਉਮੀਦ ਕਰਦਾ ਹਾਂ ਕਿ ਹਰ ਕੋਈ ਨਵੇਂ ਗੀਤ ਦਾ ਆਨੰਦ ਮਾਣੇਗਾ ਅਤੇ ਅਸੀਂ ਹਮੇਸ਼ਾ ਵਾਂਗ ਦਰਸ਼ਕਾਂ ਦਾ ਮਨੋਰੰਜਨ ਕਰਨ ਅਤੇ ਉਨ੍ਹਾਂ ਨਾਲ ਜੁੜਨ ਦੇ ਯੋਗ ਹੋਵਾਂਗੇ।

Related posts

ਬ੍ਰਿਕਸ ਸਮੇਂ ਦੇ ਅਨੁਸਾਰ ਆਪਣੇ ਆਪ ਨੂੰ ਬਦਲ ਸਕਦਾ ਹੈ: ਪ੍ਰਧਾਨ ਮੰਤਰੀ

admin

ਗਰਮ ਮੌਸਮ ਨਾਲ ਬਰਫ਼ ਪਿਘਲਣ ਕਰਕੇ ਵਿਸ਼ਵ ਜਲਵਾਯੂ ‘ਚ ਨਕਾਰਾਤਮਕ ਬਦਲਾਅ ਦਾ ਖਤਰਾ !

admin

ਕਾਰਤਿਕ ਆਰੀਅਨ ਨੂੰ ਵੀ ਸੁਸ਼ਾਂਤ ਸਿੰਘ ਰਾਜਪੂਤ ਵਾਂਗ ਨਿਸ਼ਾਨਾ ਬਣਾਇਆ ਜਾ ਰਿਹੈ ?

admin