Articles

ਦਿੱਲੀ ਦੰਗਿਆਂ ਦੇ ਦੋ ਚਿਹਰੇ: ਕਦੇ ਦੋਸਤ ਹੁਣ ਦੁਸ਼ਮਣ

ਉੱਤਰ ਪੂਰਬੀ ਦਿੱਲੀ ਵਿੱਚ ਹੋਏ ਦੰਗਿਆਂ ਦੇ ਦੌਰਾਨ ਸਭ ਤੋਂ ਵੱਧ ਚਰਚਾ ਦੇ ਵਿੱਚ ਆਏ ਦੋ ਕਿਰਦਾਰ ਭਾਜਪਾ ਦੇ ਕਪਿਲ ਮਿਸ਼ਰਾ ਅਤੇ ‘ਆਪ’ ਦੇ ਤਾਹਿਰ ਹੁਸੈਨ ਹਨ। ਦੋਵਾਂ ਨੇਤਾਵਾਂ ਦੀਆਂ ਵੀਡਿਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ। ਦਿੱਲੀ ਹਾਈ ਕੋਰਟ ਦੇ ਜਸਟਿਸ ਐਸ ਮੁਰਲੀਧਰ ਨੇ ਇਨ੍ਹਾਂ ਵੀਡੀਓ ‘ਤੇ ਚਿੰਤਾ ਜ਼ਾਹਰ ਕੀਤੀ ਅਤੇ ਦਿੱਲੀ ਪੁਲਿਸ ਤੋਂ ਜਵਾਬ ਮੰਗਿਆ। ਪਰ ਅਗਲੇ ਦਿਨ ਉਸਦਾ ਤਬਾਦਲਾ ਕਰ ਦਿੱਤਾ ਗਿਆ। ਇਸ ਤੋਂ ਬਾਅਦ ਮਾਮਲੇ ਦੀ ਸੁਣਵਾਈ 13 ਅਪ੍ਰੈਲ ਤੱਕ ਮੁਲਤਵੀ ਕਰ ਦਿੱਤੀ ਗਈ। ਹੁਣ ਇਹ ਖੁਲਾਸਾ ਖੁਲਾਸਾ ਹੋਇਆ ਹੈ ਕਿ ਦੋਵੇਂ ਨੇਤਾ ਇਕ ਸਮੇਂ ਬਹੁਤ ਚੰਗੇ ਦੋਸਤ ਸਨ ਅਤੇ ਕਪਿਲ ਮਿਸ਼ਰਾ ਦਾ ਦਫਤਰ ਹੁਸੈਨ ਦੇ ਘਰ ਦੇ ਵਿੱਚ ਹੀ ਹੁੰਦਾ ਸੀ। ਤਾਹਿਰ ਹੁਸੈਨ ਅਤੇ ਕਪਿਲ ਮਿਸ਼ਰਾ ‘ਆਪ’ ਦੇ ਮੈਂਬਰ ਸਨ।
ਮਿਸ਼ਰਾ ਅਤੇ ਹੁਸੈਨ ਨੇ ਦੰਗਿਆਂ ਵਿੱਚ ਇੱਕ ਦੂਜੇ ਉੱਤੇ ਦੰਗਿਆਂ ਦੇ ਵਿੱਚ ਸ਼ਾਮਿਲ ਹੋਣ ਦਾ ਦੋਸ਼ ਲਾਇਆ ਹੈ। ਮਿਸ਼ਰਾ ਨੇ ਟਵੀਟ ਕੀਤਾ, “ਕਾਤਲ ਤਾਹਿਰ ਹੁਸੈਨ ਹੈ। ਸਿਰਫ ਅੰਕਿਤ ਸ਼ਰਮਾ ਹੀ ਨਹੀਂ, ਚਾਰ ਹੋਰ ਮੁੰਡਿਆਂ ਨੂੰ ਵੀ ਘੜੀਸ ਕੇ ਲੈ ਗਏ ਸਨ ਉਨ੍ਹਾਂ ਵਿੱਚੋਂ ਤਿੰਨ ਜਣਿਆਂ ਦੀਆਂ ਲਾਸ਼ਾਂ ਮਿਲੀਆਂ ਹਨ। ਵੀਡੀਓ ਵਿਚ ਤਾਹਿਰ ਹੁਸੈਨ ਖ਼ੁਦ ਮੁੰਡਿਆਂ ਦੇ ਨਾਲ ਲਾਠੀ, ਪੱਥਰ, ਗੋਲੀਆਂ ਅਤੇ ਪੈਟਰੋਲ ਬੰਬ ਲਈ ਦਿਖਾਈ ਦੇ ਰਿਹਾ ਹੈ। “ਇਸ ਦੇ ਨਾਲ ਹੀ ਹੁਸੈਨ ਨੇ ਮਿਸ਼ਰਾ’ ਤੇ ਦੰਗੇ ਭੜਕਾਉਣ ਦਾ ਦੋਸ਼ ਲਾਇਆ ਹੈ।

ਮਿਸ਼ਰਾ ਅਤੇ ਹੁਸੈਨ ਦੋਵੇਂ ‘ਆਪ’ ਨਾਲ ਜੁੜੇ ਹੋਏ ਸਨ
ਅੱਜ ਇਕ ਦੂਜੇ ‘ਤੇ ਦੋਸ਼ ਲਗਾਉਂਣ ਵਾਲੇ ਮਿਸ਼ਰਾ ਅਤੇ ਹੁਸੈਨ ਕਿਸੇ ਵਕਤ ਚੰਗੇ ਦੋਸਤ ਸਨ। ਇਕ ਸਮੇਂ ਮਿਸ਼ਰਾ ਦਾ ਦਫਤਰ ਹੁਸੈਨ ਦੇ ਘਰ ਦੇ ਵਿੱਚ ਹੀ ਹੋਇਆ ਕਰਦਾ ਸੀ। ਚਾਂਦਬਾਗ ਦੇ ਲੋਕ ਇਹ ਵੀ ਦੱਸਦੇ ਹਨ ਕਿ ਜਦੋਂ ਮਿਸ਼ਰਾ ਨੇ ‘ਆਪ’ ਵਿਧਾਇਕ ਦੀ ਚੋਣ ਲੜੀ ਤਾਂ ਹੁਸੈਨ ਨੇ ਉਸ ਦੀ ਡੱਟ ਕੇ ਮਦਦ ਕੀਤੀ ਸੀ। ਪਰ ਰਾਜਨੀਤਿਕ ਪਾਰਟੀ ਦੀ ਤਬਦੀਲੀ ਨਾਲ ਦੋਸਤੀ ਵੀ ਦੁਸ਼ਮਣੀ ਵਿਚ ਬਦਲ ਗਈ। ਜਿਥੇ ਮਿਸ਼ਰਾ ‘ਤੇ ਲੋਕਾਂ ਨੂੰ ਭੜਕਾਉਣ ਦਾ ਦੋਸ਼ ਹੈ ਉਥੇ ਹੁਸੈਨ’ ਤੇ ਦੰਗਿਆਂ ਵਿਚ ਸ਼ਾਮਲ ਹੋਣ ਦਾ ਦੋਸ਼ ਹੈ।

ਦੋਵਾਂ ਨੇਤਾਵਾਂ ਦੇ ਵੀਡੀਓ ਵਾਇਰਲ ਹੋਏ
ਇਕ ਵਾਇਰਲ ਵੀਡੀਓ ਵਿਚ ਹੁਸੈਨ ਹੱਥ ਵਿਚ ਪੱਥਰਬਾਜ਼ੀ ਕਰਨ ਵਾਲੇ ਦੰਗਾਕਾਰੀਆਂ ਨਾਲ ਪੋਜ਼ ਦਿੰਦੇ ਹੋਏ ਦਿਖਾਈ ਦਿੱਤੇ ਸਨ। ਪੁਲਿਸ ਨੇ ਉਸਦੇ ਘਰ ਵਿਚੋਂ ਪੱਥਰ, ਪੈਟਰੋਲ ਬੰਬ ਅਤੇ ਤੇਜ਼ਾਬ ਵੀ ਬਰਾਮਦ ਕੀਤੇ ਹਨ। ਹਾਲਾਂਕਿ ਹੁਸੈਨ ਨੇ ਇੱਕ ਟੀਵੀ ਚੈਨਲ ਨੂੰ ਦੱਸਿਆ ਕਿ ਦੰਗਾਕਾਰੀ ਉਸ ਦੇ ਘਰ ਵਿੱਚ ਜ਼ਬਰਦਸਤੀ ਦਾਖਲ ਹੋਏ ਸਨ ਅਤੇ ਉਹ ਉਹਨਾਂ ਨੂੰ ਵਾਪਸ ਭੇਜ ਰਹੇ ਸਨ। ਉਸਨੇ ਦਾਅਵਾ ਕੀਤਾ, “ਮੈਂ ਉਸੇ ਦਿਨ ਪੁਲਿਸ ਨੂੰ ਕਈ ਵਾਰ ਸੂਚਿਤ ਕੀਤਾ ਸੀ। ਉਸ ਰਾਤ ਪੁਲਿਸ ਨੇ ਮੇਰੇ ਸਾਰੇ ਘਰ ਦੀ ਤਲਾਸ਼ੀ ਲਈ।” ਇਕ ਹੋਰ ਵੀਡੀਓ ਵਿਚ ਮਿਸ਼ਰਾ ਪੁਲਿਸ ਅਧਿਕਾਰੀਆਂ ਦੀ ਮੌਜੂਦਗੀ ਵਿਚ ਕਹਿ ਰਹੇ ਹਨ, “ਮੈਂ ਤੁਹਾਡੇ ਸਾਰਿਆਂ ਦੀ ਤਰਫੋਂ ਇਹ ਗੱਲ ਕਹਿ ਰਿਹਾ ਹਾਂ ਕਿ ਅਸੀਂ ਟਰੰਪ ਦੇ ਤੁਰ ਜਾਣ ਤੱਕ ਤਾਂ ਅਸੀਂ ਜਾ ਰਹੇ ਹਾਂ, ਪਰ ਇਸ ਤੋਂ ਬਾਅਦ ਅਸੀਂ ਤੁਹਾਡੀ ਵੀ ਨਹੀਂ ਸੁਣਾਂਗੇ।” ਠੀਕ ਹੈ? ਟਰੰਪ ਦੇ ਜਾਣ ਤੱਕ ਤੁਸੀਂ ਚਾਂਦਬਾਗ ਅਤੇ ਜ਼ਫ਼ਰਾਬਾਦ ਨੂੰ ਖਾਲੀ ਕਰਵਾ ਦਿਉ, ਇਹ ਤੁਹਾਨੂੰ ਬੇਨਤੀ ਹੈ। ਉਸ ਤੋਂ ਬਾਅਦ ਸਾਨੂੰ ਵਾਪਸ ਆਉਣਾ ਪਏਗਾ।”

ਦਿੱਲੀ ਪੁਲਿਸ ‘ਤੇ ਸਵਾਲ
ਦੰਗਿਆਂ ਦੇ ਦੂਜੇ ਦਿਨ 24 ਫਰਵਰੀ ਨੂੰ ਹੁਸੈਨ ਦਾ ਵੀਡੀਓ ਸਾਹਮਣੇ ਆਇਆ ਸੀ। ਚਾਂਦਬਾਗ ਵਿੱਚ ਉਸੇ ਦਿਨ ਦੰਗੇ ਸ਼ਰੂ ਹੋਏ ਸਨ। ਇਹ ਵੇਖ ਕੇ ਵੀ ਪੁਲਿਸ ਨੇ ਕੋਈ ਠੋਸ ਕਦਮ ਨਹੀਂ ਚੁੱਕੇ। ਨਤੀਜਾ ਇਹ ਹੋਇਆ ਕਿ ਅਗਲੇ ਦਿਨ 25 ਫਰਵਰੀ ਨੂੰ ਤਾਹਿਰ ਦੇ ਘਰ ਤੋਂ ਦੁਬਾਰਾ ਪੱਥਰਬਾਜ਼ੀ ਤੇ ਸਾੜਫੂਕ ਕੀਤੀ ਗਈ। ਆਈ ਬੀ ਦਾ ਅਧਿਕਾਰੀ ਅੰਕਿਤ ਸ਼ਰਮਾ ਵੀ 25 ਫਰਵਰੀ ਨੂੰ ਮਾਰਿਆ ਗਿਆ ਸੀ। ਜੇਕਰ ਪੁਲਿਸ ਨੇ ਸਮੇਂ ਸਿਰ ਕਾਰਵਾਈ ਕੀਤੀ ਹੁੰਦੀ ਤਾਂ 25 ਫਰਵਰੀ ਨੂੰ ਹੋਣ ਵਾਲੇ ਕਤਲੇਆਮ ਨੂੰ ਰੋਕਿਆ ਜਾ ਸਕਦਾ ਸੀ।
25 ਫਰਵਰੀ ਦੀ ਸਵੇਰ ਨੂੰ ਸੀ ਆਰ ਪੀ ਐਫ ਨੂੰ ਹੁਸੈਨ ਦੇ ਘਰ ਸਣੇ ਪੂਰੇ ਚਾਂਦਬਾਗ ਵਿੱਚ ਤਾਇਨਾਤ ਕਰ ਦਿੱਤਾ ਗਿਆ ਸੀ ਪ੍ਰੰਤੂ ਦੁਪਹਿਰ 3æ30 ਵਜੇ ਸੁਰੱਖਿਆ ਬਲਾਂ ਨੂੰ ਮੌਕੇ ਤੋਂ ਵਾਪਸ ਹਟਾ ਲਿਆ ਗਿਆ। ਜਦ ਕਿ ਇੱਥੇ ਦਾ ਮਾਹੌਲ ਪਹਿਲਾਂ ਨਾਲੋਂ ਵਧੇਰੇ ਤਣਾਅਪੂਰਨ ਸੀ। ਸੁਰੱਖਿਆ ਬਲਾਂ ਦੀ ਵਾਪਸੀ ਨਾਲ ਦੰਗੇ ਦੁਬਾਰਾ ਸ਼ੁਰੂ ਹੋ ਗਏ ਮਰਨ ਵਾਲਿਆਂ ਦੀ ਗਿਣਤੀ 10 ਤੋਂ 30 ਹੋ ਗਈ।

Related posts

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਹੜਕੰਬ ਮਚ ਗਿਆ !

admin

Shepparton Paramedic Shares Sikh Spirit of Service This Diwali

admin

If Division Is What You’re About, Division Is What You’ll Get

admin