Health & Fitness Articles Punjab

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੀ ਮਾਨਵਤਾ ਲਈ ਨਿਸ਼ਕਾਮ ਸਿਹਤ-ਸੇਵਾਵਾਂ ਦੀ ਪ੍ਰਤੀਕ !

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ, ਗੁਰਦੁਆਰਾ ਬੰਗਲਾ ਸਾਹਿਬ ਵਿਖੇ ਪੀਈਟੀ ਸਕੈਨ ਸੈਂਟਰ ਦੀ ਸ਼ੁਰੂਆਤ ਮੌਕੇ, ਹੋਰਨਾਂ ਸ਼ਖਸੀਅਤਾਂ ਦੇ ਨਾਲ।
ਲੇਖਕ: ਮਨਮੋਹਨ ਸਿੰਘ ਪਟਿਆਲਾ, ਡਿਪਟੀ ਸੈਕਟਰੀ (ਸੇਵਾਮੁਕਤ)।

ਨਿਸ਼ਕਾਮ ਸੇਵਾ ਸਿੱਖ ਧਰਮ ਦਾ ਇੱਕ ਮੂਲ ਸਿਧਾਂਤ ਹੈ, ਜਿਸ ਦਾ ਅਰਥ ਹੈ ਨਿਸ਼ਕਾਮ ਸੇਵਾ-ਇਹੋ ਜਿਹੀ ਸੇਵਾ ਜੋ ਕਿਸੇ ਇਨਾਮ, ਮਾਨ-ਸਨਮਾਨ ਜਾਂ ਨਿੱਜੀ ਲਾਭ ਦੀ ਉਮੀਦ ਤੋਂ ਬਿਨਾਂ ਕੀਤੀ ਜਾਂਦੀ ਹੈ। ਇਹ ਹਰ ਸਿੱਖ ਲਈ ਆਤਮਕ ਫ਼ਰਜ਼ ਮੰਨੀ ਜਾਂਦੀ ਹੈ ਅਤੇ ਸਿੱਖ ਮੁੱਲਾਂ ਅਨੁਸਾਰ ਜੀਵਨ ਜੀਉਣ ਦਾ ਕੇਂਦਰੀ ਹਿੱਸਾ ਹੈ। ਜੇਕਰ ਨਿੱਜ ਲਾ ਕੇ ਦੇਖਿਆ ਜਾਵੇ ਤਾਂ ਮਨੁੱਖੀ ਜੀਵਨ ਨੂੰ ਜਿਉਣ ਲਈ ਰੋਟੀ, ਸਿਖਿਆ ਅਤੇ ਸਿਹਤ ਸਹੂਲਤਾਂ ਹੀ ਬੁਨਿਆਦੀ ਲੋੜਾਂ ਹਨ, ਇਸੇ ਉਦੇਸ਼ ਦੀ ਪੂਰਤੀ ਅਤੇ ਮਨੁੱਖਤਾ ਦੀ ਨਿਸ਼ਕਾਮ ਭਲਾਈ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਗਾਤਾਰ ਪਹਿਲ ਕਦਮੀਆਂ ਅਤੇ ਅਣਥੱਕ ਯਤਨਾਂ ਨਾਲ ਸਿਹਤ ਸੇਵਾਵਾਂ ਦਾ ਪ੍ਰਤੀਕ ਬਣ ਗਈ ਹੈ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਅਦੁੱਤੀ, ਅਮੂਲਕ ਅਤੇ ਪ੍ਰੇਰਣਾਦਾਇਕ ਯੋਗਦਾਨ ਨਾਲ ਇਕ ਨਵੀਂ ਉਮੀਦ, ਨਵੀਂ ਰੌਸ਼ਨੀ, ਸਮਾਜਿਕ ਭਲਾਈ ਵੱਲ ਲਗਾਤਾਰ ਉਪਰਾਲਿਆਂ ਨਾਲ ਨਾ ਸਿਰਫ ਸਿੱਖਾਂ ਦਾ ਅਕਸ ਉਚਾ ਹੋਇਆ ਸਗੋਂ ਵਿਦੇਸ਼ਾਂ ਵਿੱਚ ਵੀ ਭਾਰਤ ਦਾ ਰੋਸ਼ਨ ਹੋਇਆ ਹੈ। ਸਮੁੱਚੀ ਮਾਨਵਤਾ ਲਈ ਨਿਸ਼ਕਾਮ ਸਿਹਤ ਸੇਵਾਵਾਂ ਦਾ ਪ੍ਰਤੀਕ ਪਿੱਛੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਦੀਪ ਸਿੰਘ ਕਾਲਕਾ ਦੀ ਨਵੀਂ ਸੋਚ, ਉਤਸ਼ਾਹ ਅਤੇ ਪ੍ਰੇਰਣਾ ਦਾ ਸਰੋਤ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿਰਫ ਧਾਰਮਿਕ ਹੀ ਨਹੀਂ, ਸਗੋਂ ਸਮਾਜਿਕ ਅਤੇ ਸਿਹਤ ਖੇਤਰ ਵਿੱਚ ਵੀ ਆਪਣੇ ਵੱਡੇ ਯਤਨਾਂ ਰਾਹੀਂ ਨਵੀਂ ਮਿਸਾਲ ਕਾਇਮ ਕੀਤੀ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਏ ਜਾ ਰਹੇ ਹਸਪਤਾਲ, ਮੁਫ਼ਤ ਦਵਾਈਆਂ, ਲੰਗਰ ਸੇਵਾਵਾਂ, ਐਂਬੂਲੈਂਸ ਸਹੂਲਤਾਂ ਅਤੇ ਰੋਗੀਆਂ ਲਈ ਵਿਸ਼ੇਸ਼ ਸਹਾਇਤਾ ਪ੍ਰੋਗਰਾਮ-ਇਹ ਸਭ ਵੱਡੇ ਪੱਧਰ ‘ਤੇ ਲੋਕਾਂ ਦੀ ਭਲਾਈ ਲਈ ਸਮਰਪਿਤ ਹਨ। ਇਹ ਯਤਨ ਨਾ ਸਿਰਫ਼ ਦਿੱਲੀ, ਸਗੋਂ ਪੂਰੇ ਦੇਸ਼ ਵਿੱਚ ਸਮਾਜਿਕ ਭਲਾਈ ਲਈ ਪ੍ਰੇਰਣਾਦਾਇਕ ਨਮੂਨਾ ਬਣ ਚੁੱਕੇ ਹਨ, ਜਿੱਥੇ ਹਰ ਵਰਗ ਦੇ ਲੋਕਾਂ ਨੂੰ ਲਾਭ ਮਿਲ ਰਿਹਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਹ ਅਦੁੱਤੀ ਸੇਵਾ,ਸਮਾਜ ਵਿੱਚ ਨਵੀਂ ਉਮੀਦ ਅਤੇ ਵਿਸ਼ਵਾਸ ਦੀ ਚਾਨਣ ਵਾਂਗ ਚਮਕ ਰਹੀ ਹੈ, ਜੋ ਸੱਚੀ ਸੇਵਾ ਅਤੇ ਮਨੁੱਖਤਾ ਦੀ ਮਿਸਾਲ ਹੈ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾ ਰਹੀ ਹੈ,ਇਸ ਵਿੱਚ ਵਿਸ਼ੇਸ਼ ਕਰਕੇ ਗਰੀਬ ਅਤੇ ਕਮਜ਼ੋਰ ਵਰਗਾਂ ਲਈ ਮੁਫ਼ਤ ਜਾਂ ਘੱਟ ਕੀਮਤ ‘ਤੇ ਬਿਮਾਰੀਆਂ ਦੇ ਇਲਾਜ ਦੀ ਸਹੂਲਤ ਮੁਹੱਈਆ ਕਰਵਾਕੇ। ਅਜ ਤੱਕ ਲਗਭਗ 50000 ਸੀ.ਟੀ. ਸਕੈਨ 50 ਰੁਪਏ ਪ੍ਰਤੀ ਅਤੇ 60000 ਐਮ.ਆਰ.ਆਈ 50 ਰੁਪਏ ਪ੍ਰਤੀ ਦੀ ਲਾਗਤ ਨਾਲ ਕੀਤੇ ਜਾ ਚੁੱਕੇ ਹਨ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਅਨੁਸਾਰ ਕਮੇਟੀ ਵੱਲੋਂ ਸਮੁੱਚੀ ਮਨੁੱਖਤਾ ਦੀ ਭਲਾਈ ਲਈ ਨਿਸ਼ਕਾਮ ਸੇਵਾ ਦੀ ਲੜੀ ਵਿੱਚ ਹਮੇਸ਼ਾ ਅਣਥੱਕ ਯਤਨਾਂ ਕੀਤੇ ਜਾਂਦੇ ਹਨ,ਹਾਲ ਹੀ ਵਿੱਚ ਇਸੇ ਉਦਮ ਨੂੰ ਅੱਗੇ ਤੋਰਦਿਆਂ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਕਈ ਹੋਰ ਪਹਿਲ ਕਦਮੀਆਂ ਆਰੰਭੀਆਂ ਗਈਆਂ ਹਨ,ਜਿਸ ਦੇ ਸਾਰਥਕ ਨਤੀਜੇ ਭਵਿੱਖ ਵਿੱਚ ਸਾਹਮਣੇ ਆਉਣਗੇ।

Related posts

ਵਧਦੇ ਤਾਪਮਾਨ ਨਾਲ ਔਰਤਾਂ ਵਿੱਚ ਕੈਂਸਰ ਦਾ ਖ਼ਤਰਾ ਵਧਦਾ ਹੈ !

admin

ਪੰਜਾਬ ਦੇ ਪੇਂਡੂ ਇਲਾਕਿਆਂ ’ਚ ਸੁਧਾਰ ਲਈ ਪੇਂਡੂ ਵਿਕਾਸ ਬਲਾਕਾਂ ਦਾ ਪੁਨਰਗਠਨ ਹੋਵੇਗਾ !

admin

ਹਾਈਵੇਅ ‘ਤੇ ਅਚਾਨਕ ਰੁਕਣਾ ਲਾਪਰਵਾਹੀ ਦਾ ਦੋਸ਼ੀ ਮੰਨਿਆ ਜਾਵੇਗਾ: ਸੁਪਰੀਮ ਕੋਰਟ

admin