Articles

ਦੁਨੀਆਂ ਦਾ ਸਭ ਤੋਂ ਲੰਬਾ ਦੰਦ ਪਵਨ ਦੇ ਮੂੰਹੋਂ ਕੱਢਿਆ !

ਮੱਧ ਪ੍ਰਦੇਸ਼ ਦੇ ਖਰਗੋਨ ਵਿਚ ਇੰਜੀਨੀਅਰਿੰਗ ਕਰ ਰਹੇ ਇਕ ਵਿਦਿਆਰਥੀ ਦੇ ਜਬਾੜੇ ਵਿਚੋਂ ਦੰਦਾਂ ਦੇ ਡਾਕਟਰ ਨੇ 39 ਮਿਲੀਮੀਟਰ ਲੰਬੇ ਦੰਦ ਕਢਣ ਵਾਲੇ ਡਾਕਟਰ ਨੇ ਦਾਅਵਾ ਕੀਤਾ ਹੈ ਕਿ ਇਹ ਦੁਨੀਆ ਦਾ ਸਭ ਤੋਂ ਲੰਬਾ ਮਨੁੱਖੀ ਦੰਦ ਹੈ।

ਖਰਗੋਨ ਦੇ ਦੰਦਾਂ ਦੇ ਡਾਕਟਰ ਸੌਰਭ ਸ੍ਰੀਵਾਸਤਵ ਦਾ ਦਾਅਵਾ ਹੈ ਕਿ ਉਹ ਹੁਣ ਇਸ ਦੰਦ ਦੀ ਲੰਬਾਈ ਨੂੰ ਵਰਲਡ ਬੁੱਕ ਆਫ਼ ਰਿਕਾਰਡ ਵਿੱਚ ਰਿਕਾਰਡ ਕਰੇਗਾ। ਇਸ ਸਮੇਂ ਖਰਗੋਨ ਵਿਚ ਇਕ ਇੰਜੀਨੀਅਰਿੰਗ ਦੇ ਵਿਦਿਆਰਥੀ ਦਾ ਦੰਦ ਚਰਚਾ ਦਾ ਵਿਸ਼ਾ ਬਡਿਆ ਹੋਇਆ ਹੈ।

ਡਾ. ਸੌਰਭ ਨੇ ਦਾਅਵਾ ਕੀਤਾ ਹੈ ਕਿ ਇਸ ਦੰਦ ਦੀ ਲੰਬਾਈ 39 ਮਿਲੀਮੀਟਰ ਹੈ। ਇਹ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿਚ ਦਰਜ 37.3 ਮਿਲੀਮੀਟਰ ਲੰਮੇ ਦੰਦਾਂ ਨਾਲੋਂ ਵੱਡਾ ਹੈ।

ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡਜ਼ ਵਿੱਚ ਸਾਲ 2019 ਵਿੱਚ ਜਰਮਨੀ ਦੇ ਦੰਦਾਂ ਦੇ ਡਾਕਟਰ ਮੈਕਸ ਲੂਕਸ ਨੇ ਸਭ ਤੋਂ ਲੰਬਾ ਦੰਦ ਕੱਢਣ ਦਾ ਰਿਕਾਰਡ ਆਪਣੇ ਕਰ ਰੱਖਿਆ ਹੈ।  ਲੂਕਸ ਨੇ ਸਭ ਤੋਂ ਲੰਬਾ ਦੰਦ (37.2 ਮਿਲੀਮੀਟਰ) ਕੱਢਕੇ ਵਰਲਡ ਰਿਕਾਰਡ ਬਣਾਇਆ ਸੀ।

ਡਾ. ਮੈਕਸ ਲੂਕਸ ਨੇ ਵਡੋਦਰਾ (ਗੁਜਰਾਤ) ਦੇ ਡਾ. ਜਾਮਿਨ ਪਟੇਲ ਦੇ 36.7 ਮਿਲੀਮੀਟਰ ਲੰਬੇ ਦੰਦ ਕੱਢਣ ਦਾ ਰਿਕਾਰਡ ਤੋੜ ਦਿੱਤਾ ਸੀ। ਹੁਣ ਜਰਮਨੀ ਦੇ ਡਾਕਟਰ ਲੂਕਸ ਦੇ ਰਿਕਾਰਡ ਨੂੰ ਤੋੜਨ ਦਾ ਦਾਅਵਾ ਮੱਧ ਪ੍ਰਦੇਸ਼ ਦੇ ਖਰਗੋਨ ਜ਼ਿਲੇ ਦੇ ਡਾਕਟਰ ਸੌਰਭ ਸ੍ਰੀਵਾਸਤਵ ਨੇ ਕੀਤਾ ਹੈ।

29 ਫਰਵਰੀ ਨੂੰ 20 ਸਾਲਾ ਪਵਨ ਭਾਵਸਰ ਜੋ ਇਕ ਇੰਜੀਨੀਅਰਿੰਗ ਦਾ ਵਿਦਿਆਰਥੀ ਹੈ, ਡਾਕਟਰ ਸੌਰਭ ਸ੍ਰੀਵਾਸਤਵ ਨੂੰ ਆਪਣੇ ਦੰਦ ਦਿਖਾਉਣ ਆਇਆ ਸੀ। ਉਸਦਾ ਚਿਹਰੇ ਵੱਡੇ ਹੋਏ ਦੰਦ ਨਾਲ ਬਦਸੂਰਤ ਲੱਗ ਰਿਹਾ ਸੀ ਅਤੇ ਪਵਨ ਇਸ ਤੋਂ ਬਹੁਤ ਪਰੇਸ਼ਾਨ ਸੀ।

ਪਵਨ ਨੇ 8 ਦਿਨ ਪਹਿਲਾਂ ਹੀ ਆਪਣਾ ਦੰਦ ਕਢਾਇਆ ਸੀ ਅਤੇ ਉਹ 36 ਮਿਲੀਮੀਟਰ ਲੰਬਾ ਸੀ। ਪਰ ਜਦੋਂ ਦੂਸਰੇ ਦੰਦ ਨੇ ਪ੍ਰੇਸ਼ਾਨ ਕੀਤਾ ਤਾਂ ਉਹ ਫਿਰ ਵਾਪਸ ਡਾਕਟਰ ਸੌਰਭ ਕੋਲ ਆਇਆ ਅਤੇ ਦੂਜਾ ਦੰਦ ਪਹਿਲੇ ਨਾਲੋਂ ਵੀ ਲੰਬਾ ਨਿਕਲਿਆ।

ਹੁਣ ਡਾਕਟਰ ਸੌਰਭ ਸ੍ਰੀਵਾਸਤਵ ਦਾਅਵਾ ਕਰ ਰਹੇ ਹਨ ਕਿ ਇਹ 39 ਮਿਲੀਮੀਟਰ ਲੰਬਾ ਦੰਦ ਦੁਨੀਆ ਦਾ ਸਭ ਤੋਂ ਲੰਬਾ ਦੰਦ ਹੈ। ਉਹ ਇਸਨੂੰ ਵਿਸ਼ਵ ਰਿਕਾਰਡ ਵਿਚ ਦਰਜ ਕਰਵਾਉਣਗੇ।

ਦੰਦਾਂ ਦੇ ਡਾਕਟਰ ਸੌਰਭ ਸ੍ਰੀਵਾਸਤਵ ਦਾ ਕਹਿਣਾ ਹੈ ਕਿ ਦੰਦਾਂ ਦੀ ਲੰਬਾਈ ਆਮ ਤੌਰ ‘ਤੇ 28 ਮਿਲੀਮੀਟਰ ਹੁੰਦੀ ਹੈ ਪਰ ਇਸ ਦੰਦ ਦੀ ਲੰਬਾਈ ਬਹੁਤ ਜਿਆਦਾ ਲੰਬੀ ਹੈ ਜੋ ਹੈਰਾਨ ਕਰਨ ਵਾਲੀ ਹੈ।

Related posts

ਆਯੁਰਵੇਦ ਦਾ ਗਿਆਨ !

admin

ਮੈਂ ਰਾਜੇਸ਼ ਖੰਨਾ ਨੂੰ ਬਿਲਕੁਲ ਵੀ ਜਾਣਦੀ ਨਹੀਂ ਸੀ: ਅਦਾਕਾਰਾ ਪੂਨਮ ਢਿੱਲੋਂ !

admin

ਭਾਰਤੀ ਸੰਵਿਧਾਨ ਦੀ ਧਾਰਾ 142 ਕੀ ਹੈ ਜਿਸਨੂੰ ਉਪ-ਰਾਸ਼ਟਰਪਤੀ ਨੇ ‘ਪ੍ਰਮਾਣੂ ਮਿਜ਼ਾਈਲ’ ਕਿਹਾ ?

admin