ਮੈਲਬੌਰਨ – ਭਾਰਤ ਅਤੇ ਚੀਨ ਦੀ ਅਰਥਵਿਵਸਥਾ ਤੇਜ਼ੀ ਨਾਲ ਅੱਗੇ ਵਧਣ ਕਾਰਨ ਅਮੀਰਾਂ ਨੂੰ ਹੋਰ ਅਮੀਰ ਹੋਣ ਦਾ ਮੌਕਾ ਮਿਲ ਰਿਹਾ ਹੈ। ਸਾਲ 2015 ਵਿਚ ਅਮੀਰਾਂ ਦੇ ਕੋਲ 168 ਟ੍ਰਿਲੀਅਨ ਦੀ ਸੰਪਤੀ ਸੀ, ਜਿਸ ਵਿਚ 5.2 ਫੀਸਦੀ ਵਾਧਾ ਇਕ ਸਾਲ ਵਿਚ ਹੋਇਆ। ਏਸ਼ੀਆ ਪੈਸੇਫਿਕ ਇਲਾਕੇ ਵਿਚ ਅਮੀਰਾਂ ਦੀ ਗਿਣਤੀ ਵਧਣ ਕਾਰਨ ਅਮੀਰਾਂ ਦੇ ਕਲੱਬ ਵਿਚ ਹੋਰ ਲੋਕੀ ਵੀ ਆਏ ਹਨ। ਇਸ ਮਾਮਲੇ ਵਿਚ ਏਸ਼ੀਆ ਪੈਸੇਫਿਕ ਇਲਾਕਾ ਤੇਜ਼ੀ ਨਾਲ ਅਮੀਰਾਂ ਦੀ ਦੌਲਤ ਵਿਚ ਵਾਧਾ ਕਰ ਰਿਹਾ ਹੈ, ਜਦਕਿ ਯੂਰਪ ਦਾ ਸਥਾਨ ਦੂਜਾ ਹੈ। ਪ੍ਰਾਪਰਟੀ ਨੂੰ ਛੱਡ ਕੇ ਇਹ ਦੌਲਤ ਕੈਸ਼, ਬੈਂਕ ਡਿਪਾਜਿਟ ਅਤੇ ਸੰਪਤੀਆਂ ਦੇ ਰੂਪ ਵਿਚ ਅਨੁਮਾਈ ਗਈ ਹੈ। ਚੀਨ ਇਸ ਮਾਮਲੇ ਵਿਚ ਸਭ ਤੋਂ ਤੇਜ਼ੀ ਨਾਲ ਅਮੀਰਾਂ ਦਾ ਮੁਲਕ ਬਣਦਾ ਜਾ ਰਿਹਾ ਹੈ। ਚਮਕਦੀ ਅਰਥ ਵਿਵਸਥਾ ਨੇ ਇੱਥੇ ਅਮੀਰਾਂ ਦੀ ਇਕ ਨਵੀਂ ਕਲਾਸ ਪੈਦਾ ਕੀਤੀ ਹੈ ਜਿਸ ਕਾਰਨ ਇਹ ਦੁਨੀਆਂ ਦੀ ਦੂਜੀ ਸਭ ਤੋਂ ਵੱਡੀ ਅਰਥ ਵਿਵਸਥਾ ਵਾਲਾ ਮੁਲਕ ਬਣ ਗਿਆ ਹੈ। ਪਿਛਲੇ ਕਾਫੀ ਸਾਲਾਂ ਤੋਂ ਭਾਰਤ ਅਤੇ ਚੀਨ ਦੀ ਅਰਥ ਵਿਵਸਥਾ ਬਹੁਤ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ। ਦੋਵੇਂ ਮੁਲਕਾਂ ਦੀ ਵਿਕਾਸ ਦਰ ਲੱਗਭੱਗ ਇਕ ਸਮਾਨ ਹੈ।
ਇਥੇ ਇਹ ਵੀ ਜ਼ਿਕਰਯੋਗ ਹੈ ਕਿ ਸਾਲ 2020 ਤੱਕ ਦੁਨੀਆਂ ਦੇ ਮੁੱਠੀ ਭਰ ਅਮੀਰਾਂ ਦੇ ਕੋਲ ਸਾਰੀ ਦੁਨੀਆਂ ਦੀ ਅੱਧੀ ਦੌਲਤ ਹੋਵੇਗੀ। ਹਾਲ ਹੀ ਵਿਚ ਆਈ ਇਕ ਰਿਪੋਰਟ ਮੁਤਾਬਕ ਅਮੀਰ ਕਰੋੜਪਤੀ ਤੇਜ਼ੀ ਨਾਲ ਦੁਨੀਆਂ ਦੀ ਦੌਲਤ ਹਥਿਆ ਰਹੇ ਹਨ। ਸਾਲ 2015 ਵਿਚ ਕਰੋੜ ਪਤੀਆਂ ਦੀ ਗਿਣਤੀ ਵਿਚ 6 ਫੀਸਦੀ ਵਾਧਾ ਹੋਇਆ ਅਤੇ ਇਹ ਵੱਧ ਕੇ 18.5 ਮਿਲੀਅਨ ਦੀ ਜਾਇਦਾਦ ਦੇ ਮਾਲਕ ਬਣੇ। ਬੋਸਟਨ ਸਥਿਤ ਕੌਂਸਲਿੰਗ ਗਰੁੱਪ ਗਰੋਬਲ ਵੈਲਥ ਦੀ ਰਿਪੋਰਟ ਮੁਤਾਬਕ ਸਾਲ 2014 ਵਿਚ ਕਰੋੜ ਪਤੀਆਂ ਦੀ ਜਾਇਦਾਦ ਵਿਚ 11 ਫੀਸਦੀ ਵਾਧਾ ਹੋਇਆ। ਇਸ ਵਕਤ ਦੁਨੀਆਂ ਦੀ 47 ਫੀਸਦੀ ਸੰਪਤੀ ਤੇ ਅਮੀਰਾਂ ਦਾ ਕਬਜ਼ਾ ਹੈ ਅਤੇ ਇਹ 2020 ਤੱਕ ਵੱਧ ਕੇ 52 ਫੀਸਦੀ ਹੋ ਹੋ ਗਈ ਹੈ। ਅਮਰੀਕਾ ਵਿਚ ਅਮੀਰਾਂ ਕੋਲ ਸੰਪਤੀ ਜ਼ਿਆਦਾ ਤੇਜ਼ੀ ਨਾਲ ਵੱਧ ਰਹੀ ਹੈ ਅਤੇ 2020 ਤੱਕ ਅਮਰੀਕਾ ਦੀ 29 ਫੀਸਦੀ ਸੰਪਤੀ ‘ਤੇ ਅਮੀਰਾਂ ਦਾ ਕਬਜ਼ਾ ਗਿਆ ਹੈ। ਸਾਲ 2015 ਵਿਚ ਇਹ 24 ਫੀਸਦੀ ਦੇ ਮਾਲਕ ਸਨ। ਅਮਰੀਕਾ ਦੇ ਨੌਰਥ ਇਲਾਕੇ ਵਿਚ ਵਿਕਾਸ ਦੀ ਗਤੀ ਧੀਮੀ ਹੈ ਅਤੇ ਇੱਥੇ ਅਮੀਰਾਂ ਦੇ ਕੋਲ ਸਿਰਫ 1 ਫੀਸਦੀ ਜਾਂ 8.4 ਮਿਲੀਅਨ ਦੀ ਸੰਪਤੀ ਹੈ।
next post