ਜਲੰਧਰ – ਤਿੰਨ ਸਾਬਕਾ ਮਿਸ ਵਰਲਡ ਭਾਰਤ ਦੀ ਮਾਨੁਸ਼ੀ ਛਿੱਲਰ (ਮਿਸ ਵਰਲਡ 2017),ਪੋਰਟੋ ਰਿਕੋ ਦੀ ਸਟੇਫਨੀ ਡੇਲ ਵੈਲੇ (ਮਿਸ ਵਰਲਡ 2016) ਅਤੇ ਮੈਕਸੀਕੋ ਦੀ ਵੈਨੇਸਾ ਪੋਂਸ (ਮਿਸ ਵਰਲਡ 2018) ਕੋਰੋਨਾ ਵਾਇਰਸ ‘ਤੇ ਜਾਗਰੂਕਤਾ ਵਧਾਉਣ ਲਈ ਅਤੇ ਹੌਲ਼ੀ-ਹੌਲ਼ੀ ਵੱਧ ਰਹੇ ਇੰਨਫੈਕਸ਼ਨ ਦੇ ਕਲੰਕ ਨਾਲ ਲੜਨ ਬਾਰੇ ਚਰਚਾ ਕਰਨ ਲਈ ਇਕੱਠੀਆਂ ਆ ਰਹੀਆਂ ਹਨ। ਇਸ ਚਰਚਾ ਚਲਾਉਣ ਬਾਰੇ ਮਾਨੁਸ਼ੀ ਛਿੱਲਰ ਦਾ ਕਹਿਣਾ ਹੈ ਕਿ, ‘ਅਜਿਹੇ ਸਮੇਂ ਵਿਚ , ਜੋ ਵੀ ਸੰਬੰਧਿਤ ਦੇਸ਼ਾਂ ਵਿਚ ਕੋਵਿਡ 19 ਬਾਰੇ ਜ਼ਿਆਦਾ ਤੋਂ ਜ਼ਿਆਦਾ ਜਾਗਰੂਕਤਾ ਵਧਾਉਣ ਲਈ ਕਰ ਸਕਦਾ ਜ਼ਰੂਰ ਕਰੇ ਕਿਉਂਕਿ ਓਹੀ ਵਾਇਰਸ ਦੇ ਟਰੈਕ ਨੂੰ ਰੋਕਣ ਦੀ ਕੁੰਜੀ ਹੈ। ਮੈਂ ਲੋਕਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਅਸੀਂ ਇਕ ਹਾਂ ਅਤੇ ਜੋ ਭਾਰਤ ਵਿਚ ਹੋ ਰਿਹਾ ਹੈ ਉਹ ਦੁਨੀਆ ਦੇ ਬਾਕੀ ਹਿੱਸਿਆਂ ਵਿਚ ਵੀ ਹੋ ਰਿਹਾ ਹੈ।” ਅੱਜ ਇੰਸਟਾਗ੍ਰਾਮ ‘ਤੇ ਇਹ ਤਿੰਨੋਂ ਖੂਬਸੂਰਤ ਸੁੰਦਰੀਆਂ ਇਕੱਠੀਆਂ ਹੋਣਗੀਆਂ। ਇਹ ਤਿੰਨੋਂ ਖੂਬਸੂਰਤ ਸੁੰਦਰੀਆਂ ਸਮਾਜਿਕ ਮੁੱਦਿਆਂ ਬਾਰੇ ਖੁੱਲ੍ਹ ਕੇ ਬੋਲ ਦੀਆਂ ਹਨ ਅਤੇ ਸਿੱਖਿਆ, ਮਹਾਂਮਾਰੀ, ਸਫਾਈ, ਭੇਦਭਾਵ ਅਤੇ ਜਾਤੀਵਾਦ ਆਦਿ ਨੂੰ ਲੈ ਕੇ ਸਮਰੱਥਾ ਅਨੁਸਾਰ ਕੰਮ ਕਰਦੀਆਂ ਹਨ। ਮਹਾਂਮਾਰੀ ਨਾਲ ਲੜਨ ਲਈ ਦੁਨੀਆ ਨੂੰ ਇਕਜੁੱਟ ਕਰਨ ਬਾਰੇ ਮਾਨੁਸ਼ੀ ਛਿੱਲਰ ਨੇ ਕਿਹਾ, ”ਅਸੀਂ ਜਿਹੜੇ ਕਸ਼ਟ (ਜਿਹੜੀ ਮੁਸੀਬਤ) ਵਿਚ ਭਾਰਤ ਨੂੰ ਦੇਖ ਰਹੇ ਹਾਂ, ਉਸੇ ਤਰ੍ਹਾਂ ਦੀ ਹਾਲਤ ਦੁਨੀਆ ਦੇ ਹਰ ਦੇਸ਼ ਦੀ ਹੈ। ਮੈਂ ਤੇ ਮੇਰੀਆਂ ਸਹੇਲੀਆਂ ਉਸੇ ਮੁੱਦੇ ‘ਤੇ ਗੱਲ ਕਰਨਗੀਆਂ। ਅਸੀਂ ਇਕ ਦੁਨੀਆ ਹਾਂ ਅਤੇ ਅਸੀਂ ਸਮੂਹਕ ਰੂਪ ਨਾਲ ਲੜ ਸਕਦੇ ਹਾਂ ਤੇ ਠੀਕ ਵੀ ਹੋ ਸਕਦੇ ਹਾਂ। ਇਸ ਯਤਨ ਦਾ ਇਰਾਦਾ ਇਹੀ ਹੈ।” ਦੱਸ ਦਈਏ ਕਿ ਮਾਨੁਸ਼ੀ ਛਿੱਲਰ ਨੂੰ ਇਸ ਤੋਂ ਪਹਿਲਾਂ ਹਰਿਆਣਾ ਰਾਜ ਸਰਕਾਰ ਅਤੇ ਯੂਨੀਸੇਫ਼ ਇੰਡੀਆ ਨੇ ਦੇਸ਼ ਦੇ ਲੋਕਾਂ ਵਿਚ ਜ਼ਿਆਦਾ ਜਾਗਰੂਕਤਾ ਲਿਆਉਣ ਲਈ ਆਪਣਾ ਸਾਥ ਜੋੜਿਆ ਹੋਇਆ ਹੈ।
next post