Bollywood Punjab Pollywood

‘ਦ ਕਿਲਿੰਗ ਕਾਲ’ ਦੀ ਅਦਾਲਤ ਦੇ ਵਿੱਚ ਸੁਣਵਾਈ !

ਬਲਕੌਰ ਸਿੰਘ ਆਪਣੇ ਪੁੱਤਰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਨਾਲ ਇੱਕ ਯਾਦਗਾਰੀ ਤਸਵੀਰ ਦੇ ਵਿੱਚ।

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਜ਼ਿੰਦਗੀ ਅਤੇ ਕਤਲ ‘ਤੇ ਬਣੀ ਡਾਕੂਮੈਂਟਰੀ ‘ਦ ਕਿਲਿੰਗ ਕਾਲ’ ਦੇ ਵਿਰੁੱਧ ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਵੱਲੋਂ ਦਾਇਰ ਪਟੀਸ਼ਨ ‘ਤੇ ਅਦਾਲਤ ਵਿੱਚ ਸੁਣਵਾਈ ਦੇ ਦੌਰਾਨ ਜਵਾਬ ਦਾਇਰ ਕਰਨ ਦਾ ਵਾਧੂ ਸਮਾਂ ਦਿੱਤਾ ਹੈ।

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਜ਼ਿੰਦਗੀ ਅਤੇ ਕਤਲ ‘ਤੇ ਬੀਬੀਸੀ ਦੀ ਡਾਕੂਮੈਂਟਰੀ ‘ਦ ਕਿਲਿੰਗ ਕਾਲ’ ਕਾਲ’ ਨੂੰ ਲੈ ਕੇ ਉਸਦੇ ਪਿਤਾ ਬਲਕੌਰ ਸਿੰਘ ਵੱਲੋਂ ਦਾਇਰ ਪਟੀਸ਼ਨ ‘ਤੇ ਮਾਨਸਾ ਅਦਾਲਤ ਵਿੱਚ ਸੁਣਵਾਈ ਹੋਈ। ਹਾਲਾਂਕਿ, ਬਲਕੌਰ ਸਿੰਘ ਵੱਲੋਂ ਬੀਬੀਸੀ ਦੇ ਇਤਰਾਜ਼ਾਂ ਦਾ ਜਵਾਬ ਦਾਇਰ ਨਹੀਂ ਕੀਤਾ ਗਿਆ। ਡਿਊਟੀ ਮੈਜਿਸਟ੍ਰੇਟ ਐਡੀਸ਼ਨਲ ਸਿਵਲ ਜੱਜ ਅੰਕਿਤ ਐਰੀ ਨੇ ਬਲਕੌਰ ਸਿੰਘ ਨੂੰ 1 ਜੁਲਾਈ ਤੱਕ ਦਾ ਸਮਾਂ ਦਿੱਤਾ ਹੈ ਅਤੇ ਅਗਲੀ ਸੁਣਵਾਈ ਵਿੱਚ ਜਵਾਬ ਦਾਇਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਬਲਕੌਰ ਸਿੰਘ ਦੇ ਵਕੀਲ ਸਤਿੰਦਰ ਪਾਲ ਸਿੰਘ ਨੇ ਕਿਹਾ ਕਿ ਸੋਮਵਾਰ ਦੀ ਕਾਰਵਾਈ ਵਿੱਚ ਨਾ ਤਾਂ ਕੋਈ ਬਹਿਸ ਹੋਈ ਅਤੇ ਨਾ ਹੀ ਕੋਈ ਵਾਧੂ ਨਿਰਦੇਸ਼ ਜਾਰੀ ਕੀਤੇ ਗਏ। ਅਦਾਲਤ ਨੇ ਸਾਡੀ ਗੱਲ ਮੰਨ ਲਈ ਕਿ ਅਸੀਂ ਅਗਲੀ ਤਰੀਕ ਤੱਕ ਜਵਾਬ ਦਾਇਰ ਕਰਾਂਗੇ।

ਐਡਵੋਕੇਟ ਭਾਟੀਆ ਨੇ ਅਦਾਲਤ ਨੂੰ ਦੱਸਿਆ ਕਿ ਡਾਕੂਮੈਂਟਰੀ ਦੇ ਨਿਰਮਾਣ ਵਿੱਚ ਬੀਬੀਸੀ ਇੰਡੀਆ ਦੀ ਕੋਈ ਭੂਮਿਕਾ ਨਹੀਂ ਸੀ। ਉਨ੍ਹਾਂ ਦੀ ਭੂਮਿਕਾ ਸਿਰਫ ਭਾਰਤ ਵਿੱਚ ਸਕ੍ਰੀਨਿੰਗ ਦੀ ਯੋਜਨਾ ਬਣਾਉਣ ਤੱਕ ਸੀਮਤ ਸੀ। ਦਸਤਾਵੇਜ਼ੀ ਬੀਬੀਸੀ ਵਰਲਡ ਸਰਵਿਸ ਦੁਆਰਾ ਯੂਟਿਊਬ ‘ਤੇ ਜਾਰੀ ਕੀਤੀ ਗਈ ਹੈ ਅਤੇ ਵਿਸ਼ਵ ਪੱਧਰ ‘ਤੇ ਸੋਸ਼ਲ ਮੀਡੀਆ ‘ਤੇ ਦੇਖੀ ਜਾ ਚੁੱਕੀ ਹੈ। ਹੁਣ ਅਗਲੀ ਸੁਣਵਾਈ 1 ਜੁਲਾਈ ਨੂੰ ਹੋਵੇਗੀ, ਜਿਸ ਵਿੱਚ ਬਲਕੌਰ ਸਿੰਘ ਨੂੰ ਬੀਬੀਸੀ ਦੇ ਇਤਰਾਜ਼ਾਂ ‘ਤੇ ਆਪਣਾ ਜਵਾਬ ਦਾਇਰ ਕਰਨਾ ਹੈ।

ਬਲਕੌਰ ਸਿੰਘ ਨੇ ਇਹ ਸਿਵਲ ਰਿੱਟ 10 ਜੂਨ ਨੂੰ ਬੀਬੀਸੀ, ਪੱਤਰਕਾਰ ਇਸ਼ਲੀਨ ਕੌਰ ਅਤੇ ਪ੍ਰੋਗਰਾਮ ਪ੍ਰਡਿਊਸਰ ਅੰਕੁਰ ਜੈਨ ਵਿਰੁੱਧ ਦਾਇਰ ਕੀਤੀ ਸੀ, ਜਿਸ ਵਿੱਚ ਡਾਕੂਮੈਂਟਰੀ ਦੀ ਸਕ੍ਰੀਨਿੰਗ ਅਤੇ ਰਿਲੀਜ਼ ‘ਤੇ ਇਤਰਾਜ਼ ਜਤਾਇਆ ਗਿਆ ਸੀ। ਬੀਬੀਸੀ ਵੱਲੋਂ ਪੇਸ਼ ਹੋਏ ਵਕੀਲ ਬਲਵੰਤ ਭਾਟੀਆ ਨੇ ਕਿਹਾ ਕਿ 16 ਜੂਨ ਨੂੰ ਪਿਛਲੀ ਸੁਣਵਾਈ ਵਿੱਚ ਇਹ ਇਤਰਾਜ਼ ਉਠਾਇਆ ਗਿਆ ਸੀ ਕਿ ਪਟੀਸ਼ਨ ਬੀਬੀਸੀ ਇੰਡੀਆ ਦੇ ਖਿਲਾਫ ਦਾਇਰ ਕੀਤੀ ਗਈ ਸੀ, ਜਦੋਂ ਕਿ ਦਸਤਾਵੇਜ਼ੀ ਯੂਕੇ ਸਥਿਤ ਬੀਬੀਸੀ ਵਰਲਡ ਸਰਵਿਸ ਦੁਆਰਾ ਬਣਾਈ ਗਈ ਸੀ।

Related posts

ਰੁੱਖਾਂ ਦੇ ਰਕਬੇ ਵਿੱਚ ਕਮੀ ਤੋਂ ਚਿੰਤਤ ਡੀਓਏ, ਸੀਐਨਆਈ ਵਲੋਂ ਰੁੱਖ ਲਗਾਉਣ ਦੀ ਮੁਹਿੰਮ ਸ਼ੁਰੂ !

admin

ਲੋਕਾਂ ਨੇ ਪ੍ਰਦੂਸ਼ਣ ਬੋਰਡ ਦੀ ਸੁਣਵਾਈ ਦੌਰਾਨ ਸੀਮੇਂਟ ਕਾਰਖਾਨਾ ਲਾਉਣ ਦੀ ਤਜਵੀਜ ਨੂੰ ਨਕਾਰਿਆ !

admin

ਸ੍ਰੀ ਦਰਬਾਰ ਸਾਹਿਬ ਨੂੰ ਫਿਰ ਬੰਬ ਨਾਲ ਉਡਾਉਣ ਧਮਕੀ !

admin