Bollywood

ਧਰਮਿੰਦਰ ਨੇ ਵੀਡੀਓ ਦੇ ਜਰੀਏ ਦੱਸਿਆ ਕੌਣ ਹੈ ‘ਕੋਰੋਨਾ ਵਾਇਰਸ’ ਲਈ ਜ਼ਿੰਮੇਦਾਰ

ਜਲੰਧਰ  – ‘ਕੋਰੋਨਾ ਵਾਇਰਸ’ ਮਹਾਂਮਾਰੀ ਨਾ ਅੱਜ ਪੂਰਾ ਦੇਸ਼ ਲੜ ਰਿਹਾ ਹੈ। ਇਸ ਵਾਇਰਸ ਨੇ ਦੁਨੀਆ ਵਿਚ 16 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਆਪਣੀ ਲਪੇਟ ਵਿਚ ਲਿਆ ਹੈ। ਭਾਰਤ ਵੀ ‘ਕੋਰੋਨਾ ਵਾਇਰਸ’ ਨਾਲ ਲੜ ਰਿਹਾ ਹੈ, ਹੁਣ ਤਕ ਭਾਰਤ ਵਿਚ ਕੋਰੋਨਾ ਦੇ ਪਾਜ਼ਿਟਿਵ ਮਾਮਲੇ 7400 ਤੋਂ ਉੱਪਰ ਹੋ ਗਏ ਹਨ। ਜਦੋਂਕਿ 239 ਲੋਕ ਮਰ ਚੁੱਕੇ ਹਨ। ‘ਕੋਰੋਨਾ ਵਾਇਰਸ’ ‘ਤੇ ਕੰਟਰੋਲ ਪਾਉਣ ਲਈ ਸਰਕਾਰ ਨੇ ਪੂਰੇ ਦੇਸ਼ ਨੂੰ ‘ਲੌਕ ਡਾਊਨ’ ਕਰ ਦਿੱਤਾ ਗਿਆ ਹੈ। ਅਜਿਹੇ ਵਿਚ ਲੋਕਾਂ ਦਾ ਬੇਵਜ੍ਹਾ ਘਰ ਤੋਂ ਬਾਹਰ ਨਿਕਲਣਾ ਬਿਲਕੁਲ ਬੰਦ ਹੈ। ‘ਕੋਰੋਨਾ ਵਾਇਰਸ’ ਤੋਂ ਬਚਣ ਲਈ ਸਰਕਾਰ ਸਮੇਤ ਦੇਸ਼ ਦੀਆਂ ਕਈ ਵੱਡੀਆਂ ਹਸਤੀਆਂ ਘਰਾਂ ਵਿਚ ਰਹਿਣ ਦੀ ਸਲਾਹ ਦੇ ਰਹਿਣ ਹਨ। ਫ਼ਿਲਮੀ ਸਿਤਾਰੇ ਵੀ ਸੋਸ਼ਲ ਮੀਡੀਆ ਦੇ ਜਰੀਏ ਆਪਣੇ ਫੈਨਜ਼ ਅਤੇ ਲੋਕਾਂ ਨੂੰ ਸਰਕਾਰ ਵਲੋਂ ਲਾਗੂ ਕੀਤੇ ‘ਲੌਕ ਡਾਊਨ’ ਦਾ ਪਾਲਣ ਕਰਨ ਨੂੰ ਕਹਿ ਰਹੇ ਹਨ। ਇਸੇ ਦੌਰਾਨ ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਧਰਮਿੰਦਰ ਨੇ ਦੇਸ਼ ਵਿਚ ‘ਕੋਰੋਨਾ ਵਾਇਰਸ’ ਦੀ ਵਜ੍ਹਾ ਨਾਲ ਵਿਗੜੇ ਮਾਹੌਲ ‘ਤੇ ਦੁੱਖ ਪ੍ਰਗਟ ਕੀਤਾ ਹੈ। ਨਾਲ ਹੈ ਫੈਨਜ਼ ਨੂੰ ਬੇਹੱਦ ਖਾਸ ਸਲਾਹ ਵੀ ਦਿੱਤੀ ਹੈ।  ਫ਼ਿਲਮਾਂ ਤੋਂ ਦੂਰ ਧਰਮਿੰਦਰ ਹੁਣ ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੇ ਹਨ। ਉਨ੍ਹਾਂ ਨੇ ਆਪਣੇ ਫੈਨਜ਼ ਲਈ ਇੰਸਟਾਗ੍ਰਾਮ ‘ਤੇ ਆਪਣਾ ਇਕ ਵੀਡੀਓ ਪੋਸਟ ਕੀਤਾ ਹੈ, ਜਿਸ ਵਿਚ ਉਨ੍ਹਾਂ ਨੇ ਦੇਸ਼ ਵਿਚ ਵਧਦੇ ‘ਕੋਰੋਨਾ ਵਾਇਰਸ’ ਦੇ ਮਾਮਲਿਆਂ ‘ਤੇ ਦੁੱਖ ਜਤਾਇਆ ਹੈ। ਧਰਮਿੰਦਰ ਵੀਡੀਓ ਵਿਚ ਆਖ ਰਹੇ ਹਨ, ”ਅੱਜ ਇਨਸਾਨ ਆਪਣੇ ਗੁਨਾਹਾਂ ਦੀ ਸਜ਼ਾ ਪਾ ਰਿਹਾ ਹੈ ਦੋਸਤੋਂ। ਇਹ ਕੋਰੋਨਾ ਸਾਡੇ ਬੁਰੇ ਕਰਮਾ ਦਾ ਫਲ ਹੈ। ਜੇ ਅਸੀਂ ਇਨਸਾਨੀਅਤ ਨਾਲ ਮੁਹੱਬਤ ਕੀਤੀ ਹੁੰਦੀ ਤਾਂ ਇਹ ਘੜੀ ਕਦੇ ਨਾ ਆਉਂਦੀ।” ਧਰਮਿੰਦਰ ਨੇ ਅੱਗੇ ਕਿਹਾ, ”ਹਾਲੇ ਵੀ ਸਬਕ ਸਿੱਖ ਲਓ ਇਸ ਤੋਂ। ਇਨਸਾਨੀਅਤ ਨਾਲ ਪਿਆਰ ਕਰੋ, ਇਨਸਾਨੀਅਤ ਨੂੰ ਜ਼ਿੰਦਾ ਰੱਖੋ। ਮੈਂ ਕਾਫੀ ਦੁਖੀ ਹਾਂ ਆਪਣੇ ਲਈ, ਬੱਚਿਆਂ ਲਈ, ਤੁਹਾਡੇ ਲਈ ਅਤੇ ਦੁਨੀਆ ਲਈ। ਇਸ ਵੀਡੀਓ ਨਾਲ ਧਰਮਿੰਦਰ ਨੇ ਬੇਹੱਦ ਪਿਆਰਾ ਤੇ ਖਾਸ ਕੈਪਸ਼ਨ ਦਿੱਤਾ ਹੈ, ਜਿਸ ਵਿਚ ਉਨ੍ਹਾਂ ਨੇ ਲਿਖਿਆ ”ਇਕ ਨੇਕ ਇਨਸਾਨ ਹੋ ਕੇ ਜ਼ਿੰਦਗੀ ਨੂੰ ਜੀਓ, ਮਾਲਕ ਆਪਣੀ ਹਰ ਨੀਮਤ ਨਾਲ ਝੋਲੀ ਭਰ ਦੇਵੇਗਾ ਤੁਹਾਡੀ।”ਦੱਸਣਯੋਗ ਹੈ ਕਿ ਧਰਮਿੰਦਰ ਨੇ ਕੋਰੋਨਾ ਵਾਇਰਸ ਲਈ ਇਨਸਾਨ ਨੂੰ ਜਿੰਮੇਵਾਰ ਠਹਿਰਾਇਆ ਹੈ। ਸੋਸ਼ਲ ਮੀਡੀਆ ‘ਤੇ ਧਰਮਿੰਦਰ ਦਾ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਉਨ੍ਹਾਂ ਦੇ ਫੈਨਜ਼ ਅਤੇ ਸੋਸ਼ਲ ਮੀਡੀਆ ਯੂਜ਼ਰਸ ਕੁਮੈਂਟ ਦੇ ਜਰੀਏ ਉਨ੍ਹਾਂ ਦੇ ਇਸ ਵੀਡੀਓ ‘ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

Related posts

ਦਿਲਜੀਤ ਦੋਸਾਂਝ: ਪੰਜਾਬੀ ਹੀ ਨਹੀਂ, ਸਾਊਥ-ਏਸ਼ੀਅਨ ਲੋਕਾਂ ਦੇ ਦਿਲਾਂ ਨੂੰ ਜਿੱਤਣ ਵਾਲਾ ਬਾਲੀਵੁੱਡ ਹੀਰੋ !

admin

ਰਾਜ ਕਪੂਰ ਸ਼ਤਾਬਦੀ ਸਮਾਗਮ: ਕਪੂਰ ਫੈਮਿਲੀ ਦਾ ਬਾਲੀਵੁੱਡ ‘ਚ ਯੋਗਦਾਨ ਨਾ-ਭੁਲਾਉਣਯੋਗ: ਮੋਦੀ

admin

ਬਾਲੀਵੁੱਡ: ਧਰਮਿੰਦਰ ਦਿਉਲ ਨੇ ਆਪਣੇ ਬੇਟਿਆਂ ਨਾਲ 89ਵਾਂ ਜਨਮਦਿਨ ਮਨਾਇਆ !

admin