Health & Fitness Articles India

ਨਕਲੀ ਦਵਾਈਆਂ ਬਨਾਉਣ ਤੇ ਵੇਚਣ ਵਾਲੇ ਵੱਡੇ ਰੈਕੇਟ ਦਾ ਪਰਦਾਫਾਸ਼ !

ਭਾਰਤ ਵਿੱਚ ਬਿਲਕੁਲ ਅਸਲੀ ਦਵਾਈਆਂ ਦੇ ਵਾਂਗ ਦਿਸਦੀਆਂ ਨਕਲੀ ਦਵਾਈਆਂ ਦਾ ਵੱਡਾ ਕਾਰੋਬਾਰੀ ਜਾਲ ਫੈਲਿਆ ਹੋਇਆ ਹੈ।

ਭਾਰਤ ਵਿੱਚ ਬਿਲਕੁਲ ਅਸਲੀ ਦਵਾਈਆਂ ਦੇ ਵਾਂਗ ਦਿਸਦੀਆਂ ਨਕਲੀ ਦਵਾਈਆਂ ਦਾ ਵੱਡਾ ਕਾਰੋਬਾਰੀ ਜਾਲ ਫੈਲਿਆ ਹੋਇਆ ਹੈ। ਨਕਲੀ ਦਵਾਈਆਂ ਬਣਾਉਣ ਤੇ ਪੈਕ ਕਰਨ ਵਾਲੀਆਂ ਫੈਕਟਰੀਆਂ ਅਤੇ ਇਹਨਾਂ ਨੂੰ ਇੱਕ ਸੂਬੇ ਤੋਂ ਦੂਜੇ ਤੱਕ ਸਪਲਾਈ ਕਰਨ ਦੀ ਵੱਡੀ ਚੇਨ ਚਲਾਈ ਜਾ ਰਹੀ ਹੈ। ਪੁਲਿਸ ਨੇ ਨਕਲੀ ਦਵਾਈਆਂ ਦੇ ਇਸ ਵੱਡੇ ਕਾਰੋਬਾਰ ਦਾ ਪਰਦਾਫਾਸ਼ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਨਾਮਵਰ ਕੰਪਨੀਆਂ ਵਰਗੀਆਂ ਕੁਇੰਟਲਾਂ ਦੇ ਹਿਸਾਬ ਨਾਲ ਨਕਲੀ ਦਵਾਈਆਂ ਬਰਾਮਦ ਕੀਤੀਆਂ ਗਈਆਂ ਹਨ।

ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਜੀਵਨ ਬਚਾਉਣ ਵਾਲੀਆਂ ਨਕਲੀ ਦਵਾਈਆਂ ਬਣਾਉਣ ਅਤੇ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਅਤੇ ਕਿੰਗਪਿਨ ਸਮੇਤ ਛੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀਆਂ ਦੀ ਪਛਾਣ ਮੁਹੰਮਦ ਆਲਮ, ਮੁਹੰਮਦ ਸਲੀਮ, ਪਰਮਾਨੰਦ, ਮੁਹੰਮਦ ਜ਼ੁਵੈਰ, ਪ੍ਰੇਮ ਸ਼ੰਕਰ ਪ੍ਰਜਾਪਤੀ ਅਤੇ ਰਾਜੇਸ਼ ਮਿਸ਼ਰਾ ਵਜੋਂ ਹੋਈ ਹੈ ਅਤੇ ਇਹਨਾਂ ਵਿਰੁੱਧ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਨਕਲੀ ਦਵਾਈਆਂ ਦਾ ਇਹ ਰੈਕੇਟ ਹਰਿਆਣਾ ਅਤੇ ਯੂਪੀ ਸਮੇਤ ਉੱਤਰੀ ਭਾਰਤ ਵਿੱਚ ਫੈਲਿਆ ਹੋਇਆ ਹੈ। ਨਕਲੀ ਦਵਾਈਆਂ ਬਣਾਉਣ ਅਤੇ ਪੈਕ ਕਰਨ ਵਾਲੀਆਂ ਫੈਕਟਰੀਆਂ ਜੀਂਦ, ਹਰਿਆਣਾ ਅਤੇ ਬੱਦੀ, ਹਿਮਾਚਲ ਪ੍ਰਦੇਸ਼ ਵਿੱਚ ਸਥਿਤ ਹਨ। ਉਨ੍ਹਾਂ ਦੇ ਕਬਜ਼ੇ ਵਿੱਚੋਂ ਜੌਹਨਸਨ ਐਂਡ ਜੌਹਨਸਨ, ਜੀਐਸਕੇ ਵਰਗੀਆਂ ਨਾਮਵਰ ਕੰਪਨੀਆਂ ਦੀਆਂ ਨਕਲੀ ਦਵਾਈਆਂ ਦੀ ਵੱਡੀ ਮਾਤਰਾ ਬਰਾਮਦ ਕੀਤੀ ਗਈ ਹੈ। ਹਿਮਾਚਲ ਪ੍ਰਦੇਸ਼ ਦੇ ਬੱਦੀ ਤੋਂ ਪ੍ਰਾਪਤ ਅਸਲੀ ਦਿਸਣ ਵਾਲੀ ਪੈਕੇਜਿੰਗ ਦੀ ਵਰਤੋਂ ਕਰਕੇ ਨਕਲੀ ਦਵਾਈਆਂ ਬਣਾਈਆਂ ਜਾਂਦੀਆਂ ਸਨ। ਦੋਸ਼ੀਆਂ ਦੇ ਕੋਲ ਦਵਾਈ ਦੀ ਦੁਕਾਨ ਦਾ ਸਿਰਫ਼ ਇੱਕ ਲਾਇਸੈਂਸ ਸੀ ਪਰ ਉਹਨਾਂ ਕੋਲ ਇਹਨਾਂ ਦਵਾਈਆਂ ਨੂੰ ਬਣਾਉਣ ਦਾ ਕੋਈ ਅਧਿਕਾਰ ਨਹੀਂ ਸੀ। ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੇ ਸੋਲਨ ਦੇ ਉਦਯੋਗਿਕ ਖੇਤਰ ਪਰਵਾਨੂ ਵਿੱਚ ਸਥਾਪਤ ਫੈਕਟਰੀ ਤੋਂ ਹੈਵੀ ਡਿਊਟੀ ਦਵਾਈਆਂ ਦੀ ਪੈਕਿੰਗ ਮਸ਼ੀਨਾਂ, ਵੱਖ-ਵੱਖ ਕਿਸਮਾਂ ਦੀਆਂ ਕੁਇੰਟਲਾ ਦੀ ਮਾਤਰਾ ਦੇ ਵਿੱਚ ਨਕਲੀ ਦਵਾਈਆਂ ਬਰਾਮਦ ਕੀਤੀਆਂ ਗਈਆਂ ਹਨ।

ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੇ ਡਿਪਟੀ ਕਮਿਸ਼ਨਰ ਆਫ਼ ਪੁਲਿਸ ਹਰਸ਼ ਇੰਦੋਰਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ, ‘ਬ੍ਰਾਂਚ ਵਿੱਚ ਤਾਇਨਾਤ ਇੰਸਪੈਕਟਰ ਪਵਨ ਕੁਮਾਰ ਦੀ ਟੀਮ ਨੂੰ ਖੁਫੀਆ ਜਾਣਕਾਰੀ ਮਿਲੀ ਸੀ। ਟੀਮ ਨੇ ਜੀਐਸਕੇ ਅਤੇ ਜੌਹਨਸਨ ਐਂਡ ਜੌਹਨਸਨ ਦੇ ਕਾਨੂੰਨੀ ਪ੍ਰਤੀਨਿਧੀਆਂ ਅਤੇ ਤਕਨੀਕੀ ਮਾਹਰਾਂ ਨਾਲ ਤਾਲਮੇਲ ਕੀਤਾ। ਜਾਣਕਾਰੀ ਤੋਂ ਬਾਅਦ ਪੁਲਿਸ ਟੀਮ ਨੇ 30 ਜੁਲਾਈ ਨੂੰ ਐਚਪੀ ਸੀਐਨਜੀ ਪੈਟਰੋਲ ਪੰਪ, ਸ਼ਿਆਮਨਾਥ ਮਾਰਗ, ਸਿਵਲ ਲਾਈਨਜ਼ ਦੀ ਘੇਰਾਬੰਦੀ ਕੀਤੀ। ਪੁਲਿਸ ਟੀਮ ਨੇ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਦੇ ਰਹਿਣ ਵਾਲੇ ਮੁਹੰਮਦ ਆਲਮ ਅਤੇ ਮੁਹੰਮਦ ਸਲੀਮ ਨੂੰ ਇੱਥੋਂ ਇੱਕ ਵੈਗਨਆਰ ਕਾਰ ਵਿੱਚ ਸਵਾਰ ਹੋ ਕੇ ਨਕਲੀ ਦਵਾਈਆਂ ਲੈ ਜਾਂਦੇ ਹੋਏ ਫੜਿਆ। ਜੌਹਨਸਨ ਐਂਡ ਜੌਹਨਸਨ ਅਤੇ ਜੀਐਸਕੇ ਦੇ ਪ੍ਰਤੀਨਿਧੀਆਂ ਨੇ ਪੁਸ਼ਟੀ ਕੀਤੀ ਕਿ ਪੈਕੇਜਿੰਗ ਅਤੇ ਸਟੈਂਪਿੰਗ ਕੰਪਨੀ ਦੇ ਮਿਆਰਾਂ ਦੇ ਅਨੁਸਾਰ ਨਹੀਂ ਸੀ। ਪ੍ਰਯੋਗਸ਼ਾਲਾ ਟੈਸਟਾਂ ਨੇ ਵੀ ਪੁਸ਼ਟੀ ਕੀਤੀ ਕਿ ਦਵਾਈਆਂ ਨਕਲੀ ਸਨ। ਜਾਂਚ ਤੋਂ ਪਤਾ ਲੱਗਾ ਕਿ ਸਿੰਡੀਕੇਟ ਇੱਕ ਸੁਚੱਜੇ ਢੰਗ ਨਾਲ ਸੰਗਠਿਤ ਅੰਤਰਰਾਜੀ ਨੈੱਟਵਰਕ ਰਾਹੀਂ ਕੰਮ ਕਰਦਾ ਸੀ। ਇਸ ਵਿੱਚ ਸੋਰਸਿੰਗ, ਨਿਰਮਾਣ, ਵੰਡ ਅਤੇ ਪ੍ਰਚੂਨ ਵਪਾਰ ਸ਼ਾਮਲ ਸੀ। ਨਕਲੀ ਦਵਾਈਆਂ ਦੇ ਕਾਰੋਬਾਰ ਲਈ ਸ਼ੁਰੂਆਤੀ ਸੰਪਰਕ ਅਕਸਰ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਸ਼ੁਰੂ ਹੁੰਦਾ ਸੀ। ਦੋਸ਼ੀ ਮੁਹੰਮਦ ਆਲਮ ਅਤੇ ਮੁਹੰਮਦ ਜ਼ੁਵੈਰ ਨੂੰ ਪੋਸਟਾਂ ਅਤੇ ਸੁਨੇਹਿਆਂ ਰਾਹੀਂ ਨਕਲੀ ਦਵਾਈਆਂ ਦੇ ਸਪਲਾਇਰਾਂ ਨਾਲ ਜਾਣੂ ਕਰਵਾਇਆ ਗਿਆ ਸੀ। ਦਵਾਈਆਂ ਮਹਾਰਾਜਗੰਜ ਦੇ ਅਰੁਣ, ਕਰਨਾਲ ਦੀ ਕੋਮਲ, ਗੋਰਖਪੁਰ ਦੇ ਸੁਮਿਤ ਅਤੇ ਹੋਰ ਸਪਲਾਇਰਾਂ ਤੋਂ ਪ੍ਰਾਪਤ ਕੀਤੀਆਂ ਗਈਆਂ ਸਨ। ਇਨ੍ਹਾਂ ਵਿੱਚ ਨਾ ਸਿਰਫ਼ ਅਲਟਰਾਸੇਟ ਅਤੇ ਔਗਮੈਂਟਿਨ ਬਲਕਿ ਜ਼ੀਰੋ ਡੌਲ ਐਸਪੀ, ਪੈਂਟੌਪ ਡੀਐਸਆਰ, ਕੋਨਕੋਰਟ ਇੰਜੈਕਸ਼ਨ ਅਤੇ ਹੋਰ ਬਹੁਤ ਸਾਰੇ ਸ਼ਾਮਲ ਸਨ। ਕਿੰਗਪਿਨ ਰਾਜੇਸ਼ ਮਿਸ਼ਰਾ ਨੇ ਜੀਂਦ ਵਿੱਚ ਪਰਮਾਨੰਦ ਦੁਆਰਾ ਚਲਾਈ ਜਾ ਰਹੀ ਇੱਕ ਗੁਪਤ ਯੂਨਿਟ ਰਾਹੀਂ ਨਕਲੀ ਦਵਾਈ ਉਤਪਾਦਨ ਨੂੰ ਮੁੜ ਸ਼ੁਰੂ ਕਰਨ ਲਈ ਆਪਣੇ ਪੁਰਾਣੇ ਤਜਰਬੇ ਦੀ ਵਰਤੋਂ ਕਰਦਾ ਸੀ। ਇਹ ਮੁਲਜ਼ਮ ਮੋਬਾਈਲ ਵਾਲਿਟ ਅਤੇ ਬਾਰਕੋਡਾਂ ਰਾਹੀਂ ਪੈਸਿਆਂ ਦੇ ਭੁਗਤਾਨਾਂ ਦਾ ਲੈਣ-ਦੇਣ ਕਰਦੇ ਸਨ। ਪ੍ਰਚੂਨ ਵੰਡ ਸਿੱਧੇ ਭਰੋਸੇਯੋਗ ਮੈਡੀਕਲ ਸਟੋਰਾਂ, ਝੂਠੇ ਲੋਕਾਂ ਰਾਹੀਂ ਕੀਤੀ ਜਾਂਦੀ ਸੀ। ਦੋਸ਼ੀ ਸੁਰੱਖਿਆ ਏਜੰਸੀਆਂ ਤੋਂ ਬਚਣ ਲਈ ਰਿਸ਼ਤੇਦਾਰਾਂ ਦੇ ਖਾਤਿਆਂ ਰਾਹੀਂ ਵਿੱਤੀ ਲੈਣ-ਦੇਣ ਕਰਦੇ ਸਨ। ਇਹਨਾਂ ਨਕਲੀ ਦਵਾਈਆਂ ਦੀ ਸਪਲਾਈ ਲਈ ਉਹ ਕੋਰੀਅਰ ਅਤੇ ਨਿੱਜੀ ਵਾਹਨਾਂ ਦੀ ਵਰਤੋਂ ਕਰਦੇ ਸਨ।”

Related posts

‘ਆਯੁਸ਼ਮਾਨ ਭਾਰਤ ਯੋਜਨਾ’ ਹੇਠ ਅੱਜ ਤੋਂ ਨਿੱਜੀ ਹਸਪਤਾਲਾਂ ਨੇ ਇਲਾਜ ਕੀਤਾ ਬੰਦ !

admin

ਘਾਨਾ ‘ਚ ‘ਰਾਸ਼ਟਰੀ ਦੁਖਾਂਤ’ : ਰੱਖਿਆ ਤੇ ਵਾਤਾਵਰਣ ਮੰਤਰੀਆਂ ਸਣੇ 8 ਲੋਕਾਂ ਦੀ ਮੌਤ !

admin

admin