Story

ਨਵਾਂ ਹਾਰ

ਦਿੱਲੀ ਦੇ ਸਿੰਘੂ ਬਾਰਡਰ ਤੇ ਤਿੰਨ ਖੇਤੀ ਕਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਧਰਨਾ ਦੇ ਰਹੇ ਸਨ। ਇਕ ਨਿੱਜੀ ਟੀ ਵੀ ਦੇ ਚੈਨਲ ਦੀ ਐਂਕਰ ਦੋ, ਤਿੰਨ ਕਿਸਾਨਾਂ ਨਾਲ ਗੱਲਬਾਤ ਕਰਨ ਪਿੱਛੋਂ ਇਕ ਚੌਥੇ ਕਿਸਾਨ , ਜਿਸ ਦੀ ਉਮਰ ੫੦ ਤੋਂ ਵੱਧ ਜਾਪਦੀ ਸੀ, ਕੋਲ ਪਹੁੰਚ ਕੇ ਆਖਣ ਲੱਗੀ, “ਅੰਕਲ ਜੀ, ਕੀ ਤੁਹਾਨੂੰ ਲੱਗਦਾ ਕਿ ਸਰਕਾਰ ਤਿੰਨ ਖੇਤੀ ਕਨੂੰਨ ਰੱਦ ਕਰ ਦੇਵੇਗੀ?”
“ਧੀਏ, ਮੈਂ ਆਪਣਾ ਪਰਿਵਾਰ ਛੱਡ ਕੇ ਸਰਕਾਰ ਵੱਲੋਂ ਲਾਈਆਂ ਰੋਕਾਂ ਨੂੰ ਪਾਰ ਕਰਕੇ ਆਪਣੇ ਸਾਥੀਆਂ ਨਾਲ ਇਸ ਬਾਰਡਰ ਤੇ ਪੁੱਜਾ ਆਂ। ਘਰੋਂ ਤੁਰਨ ਤੋਂ ਪਹਿਲਾਂ ਮੈਂ ਤੇਰੀ ਆਂਟੀ ਨੂੰ ਇਕ ਨਵਾਂ ਹਾਰ ਦੇ ਕੇ ਆਇਆ ਆਂ ਤੇ ਇਹ ਕਹਿ ਕੇ ਆਇਆ ਆਂ ਕਿ ਜੇ ਮੈਂ ਤਿੰਨੇ ਖੇਤੀ ਕਨੂੰਨ ਰੱਦ ਕਰਵਾ ਕੇ ਘਰ ਜੀਂਦਾ ਆ ਗਿਆ, ਤਾਂ ਇਹ ਹਾਰ ਮੇਰੇ ਗਲ ‘ਚ ਪਾ ਦੇਵੀਂ ਤੇ ਜੇ ਕਿਤੇ ਮੈਂ ਸ਼ਹੀਦ ਹੋ ਗਿਆ, ਤਾਂ ਇਹ ਹਾਰ ਮੇਰੇ ਫੋਟੋ ਦੇ ਪਾ ਦੇਵੀਂ।”ਚੌਥੇ ਕਿਸਾਨ ਨੇ ਆਖਿਆ।
“ਅੰਕਲ ਜੀ, ਜਿਸ ਧਰਨੇ ‘ਚ ਤੁਹਾਡੇ ਵਰਗੇ ਦ੍ਰਿੜ੍ਹ ਇਰਾਦੇ ਵਾਲੇ ਆਏ ਹੋਣ, ਉਹ ਧਰਨਾ ਜ਼ਰੂਰ ਜਿੱਤ ਵੱਲ ਵਧੇਗਾ। ਆਂਟੀ ਤੁਹਾਡੇ ਗਲ ‘ਚ ਜ਼ਰੂਰ ਹਾਰ ਪਾਏਗੀ।”ਨਿੱਜੀ ਟੀ ਵੀ ਦੇ ਚੈਨਲ ਦੀ ਐਂਕਰ ਦੇ ਮੂੰਹੋਂ ਆਪ ਮੁਹਾਰੇ ਇਹ ਸ਼ਬਦ ਨਿਕਲ ਗਏ।

 

Related posts

ਸਰਾਪ (ਕਹਾਣੀ)

admin

ਸਮਾਂ ਬਦਲ ਗਿਆ !

admin

ਖ਼ੁਸ਼ੀਆਂ ਮੁੜ ਆਈਆਂ: (ਵਿਸਾਖੀ ਨਾਲ ਸੰਬੰਧਿਤ ਬਾਲ ਕਹਾਣੀ)

admin