Articles

ਨਿਆਂ ਪ੍ਰਣਾਲੀ ਬਨਾਮ ਪੁਲਿਸ ਸੁਧਾਰ !

ਅਦਾਲਤਾਂ ਵਿੱਚ ਅੰਗਰੇਜ਼ੀ ਵਿੱਚ ਕੰਮ ਹੋਣ ਨਾਲ ਆਮ ਆਦਮੀ ਨੂੰ ਸਮਝ ਨਹੀਂ ਲੱਗਦੀ, ਉਸ ਨੂੰ ਮਹਿੰਗੇ ਵਕੀਲ ਦਾ ਸਹਾਰਾ ਲੈਣਾ ਪੈਦਾ ਹੈ। ਪੁਲਿਸ ਜੋ ਦੋਸ਼ੀ ਦੇ ਖਿਲਾਫ ਚਲਾਨ ਤਿਆਰ ਕਰਦੀ ਹੈ ਸਰਕਾਰੀ ਵਕੀਲ ਵੱਲੋਂ ਅੰਗਰੇਜ਼ੀ ਵਿੱਚ ਇਤਰਾਜ਼ ਲਗਾਏ ਜਾਂਦੇ ਹਨ ਤੇ ਜੋ ਰਿੱਟਾਂ ਦਾ ਜਵਾਬ ਅਦਾਲਤ ਵਿੱਚ ਦੇਣ ਲਈ ਅੰਗਰੇਜ਼ੀ ਵਿੱਚ ਬਣਾਇਆ ਜਾਂਦਾ ਹੈ, ਸਮਝ ਨਾਂ ਲੱਗਣ ਕਾਰਣ ਪਰਾਈਵੇਟ ਵਕੀਲ ਕੋਲੋ ਜਵਾਬ ਬਨਾਉਣ ਤੇ ਪੈਸੇ ਲੱਗਦੇ ਹਨ ਤੇ ਹੋਰ ਵੀ ਕਈ ਦਿੱਕਤਾਂ ਦਾ ਸਾਹਮਣਾ ਕਰਣਾ ਪੈਂਦਾ ਹੈ। ਅੰਗਰੇਜ਼ਾਂ ਦੇ ਬਣਾਏ ਕਨੂੰਨ ਜਿਸ ਵਿੱਚ ਨਾਂ-ਮਾਤਰ ਸਜ਼ਾਵਾਂ ਦਾ ਹੋਣਾ ਜੁਰਮਾਂ ਵਿੱਚ ਵਾਧਾ ਕਰਦਾ ਹੈ। ਇਸ ਵਿੱਚ ਸੋਧ ਦੀ ਲੋੜ ਹੈ। ਪੁਲਿਸ ਮਹਿਕਮੇ ਦੇ ਵਿੱਚ ਜੋ ਚਲਾਨ ਅਦਾਲਤ ਵਿੱਚ ਦਿੱਤਾ ਜਾਂਦਾ ਹੈ ਅਜੇ ਵੀ ਉਰਦੂ ਦੇ ਲਫ਼ਜ਼ ਇਸਤੇਮਾਲ ਹੁੰਦੇ ਹਨ। ਜੋ ਆਮ ਆਦਮੀ ਦੀ ਸਮਝ ਤੋਂ ਬਾਹਰ ਹਨ। ਜੋ ਪੰਜਾਬੀ ਦੀ ਵਰਤੋ ਹੋਣੀ ਚਾਹੀਦੀ ਹੈ। ਜੋ ਆਮ ਆਦਮੀ ਸਮਝ ਸਕੇ। ਅਦਾਲਤਾਂ ਦੀ ਅਤੇ ਜੱਜਾਂ ਦੀ ਘਾਟ ਕਾਰਣ ਕੇਸ ਲੰਬੇ ਚੱਲਦੇ ਹਨ, ਜੋ ਪੀੜਤ ਇਨਸਾਫ ਲੈਂਦਾ ਲੈਂਦਾ ਥੱਕ ਹਾਰ ਕੇ ਬੈਠ ਜਾਂਦਾ ਹੈ। ਫਰੈਸਿੰਕ ਲਬੋਰਟੀ ਦੀ ਘਾਟ ਕਾਰਣ ਨਤੀਜਾ ਰਿਪੋਰਟਾਂ ਨਾਂ ਮਿਲਣ ਕਾਰਣ ਕੇਸ ਕਿੱਨਾ ਕਿੰਨਾ ਚਿਰ ਲਟਕਦੇ ਰਹਿੰਦੇ ਹਨ। ਤਫਤੀਸੀ ਵਿੰਗ ਵੱਖਰਾ ਨਾਂ ਹੋਣ ਕਾਰਣ ਲਾਅ ਐਡ ਆਰਡਰ ਦੀ ਡਿਊਟੀ ਕਰਦੇ ਤਫਤੀਸੀ ਵੱਲੋਂ ਮਿਸਲਾਂ ਦਾ ਸਮਾ ਨਾ ਮਿਲਣ ਤੇ ਧਿਆਨ ਨਹੀਂ ਦਿੱਤਾ ਜਾਂਦਾ, ਜਿਸ ਕਾਰਣ ਪੀੜਤ ਨੂੰ ਇਨਸਾਫ ਲੈਣ ਵਿੱਚ ਕਿੰਨਾ ਕਿੰਨਾ ਸਮਾ ਲੱਗ ਜਾਂਦਾ ਹੈ। ਕੇਸ ਪੁਰਾਣਾ ਹੋਣ ਕਾਰਣ ਦੋਸ਼ੀ ਇਸ ਦਾ ਫਾਇਦਾ ਲੈ ਬਰੀ ਹੋ ਜਾਂਦੇ ਹਨ। ਸੰਗੀਨ ਜੁਰਮਾਂ ਵਿੱਚ ਫਾਸਟਰੈਕ ਕੋਰਟਾਂ ਦੇ ਰਾਂਹੀ ਸਮੇ ਸੀਮਾ ਤੇ ਚਲਾਨ ਦੇ ਸਮੇ ਸੀਮਾ ਤੇ ਫੈਸਲਾ ਦੇਣਾ ਚਾਹੀਦਾ ਹੈ। ਪੁਲਿਸ ਦੀ ਨਫਰੀ ਵਿੱਚ ਵਾਧਾ ਕਰ ਵੱਖਰਾ ਤਫਤੀਸੀ ਸਟਾਫ਼ ਤੇ ਲਾਅ ਐਡ ਆਰਡਰ ਦਾ ਵੱਖਰਾ ਹੋਣਾ ਚਾਹੀਦਾ ਹੈ। ਫੋਰੈਸਿਕ ਲਬੋਰਟਰੀਆਂ ਵਿੱਚ ਵਾਧਾ ਕਰਣਾ ਚਾਹੀਦਾ ਹੈ। ਤਫ਼ਤੀਸ਼ੀ ਸਿਰਫ ਆਪਣੀਆ ਮਿਸਲਾਂ ਦਾ ਧਿਆਨ ਦੇਵੇਗਾ ਪੀੜਤ ਨੂੰ ਇਨਸਾਫ ਮਿਲੇਗਾ। ਫਰੈਸਿੰਕ ਮਾਹਿਰਾ ਦੀ ਵੱਖਰੀ ਭਰਤੀ ਕਰ ਤਫਤੀਸੀ ਸਟਾਫ਼ ਨਾਲ ਲਗਾਉਣਾ ਚਾਹੀਦਾ ਹੈ ਤਾਂ ਜੋ ਵਿਗਆਨਕ ਤਰੀਕੇ ਨਾਲ ਤਫ਼ਤੀਸ਼ ਕਰ ਦੋੋਸ਼ੀਆਂ ਨੂੰ ਸਜ਼ਾਵਾਂ ਦਵਾਈਆਂ ਜਾ ਸਕਣ। ਪੁਲਿਸ ਨੂੰ ਰਾਜਨੀਤਕ ਦਬਾਉ ਤੋ ਮੁੱਕਤ ਕਰ ਗਵਰਨਰ ਦੇ ਅਧੀਨ ਕਰ ਜਵਾਬ ਦੇਹ ਬਨਾਉਣਾ ਚਾਹੀਦਾ ਹੈ। ਪੁਲਿਸ ਦੀ 24 ਘੰਟੇ ਡਿਊਟੀ ਹੋਣ ਕਾਰਣ ਤਨਾਉ ਵਿੱਚ ਰਹਿਣ ਕਾਰਣ ਬੀਮਾਰ ਹੋ ਰਹੀ ਹੈ। ਪੁਲਿਸ ਦੀ ਨਫਰੀ ਵਿੱਚ ਵਾਧਾ ਕਰ ਡਿਊਟੀ ਅੱਠ ਘੰਟੇ ਦੀ ਕੀਤੀ ਜਾਵੇ ਵਧੀਆ ਰਹਾਇਸ਼ ਥਾਣੇ ਦੀਆ ਬਿੰਲਡਿੰਗਾ, ਅਧੁਨਿਕ ਵਹੀਕਲ ਅਸਲਾ ਐਮੂਨੀਸਨ ਮੁਹੱਈਆ ਕੀਤਾ ਜਾਵੇ। ਸੰਗੀਨ ਜੁਰਮਾਂ ਦੇ ਦੋਸ਼ੀਆ ਦੀ ਪੇਸ਼ੀ ਆਉਣ ਲਾਈਨ ਕੀਤੀ ਜਾਵੇ। ਇਸ ਨਾਲ ਦੋਸ਼ੀ ਜੋ ਪੁਲਿਸ ਦੀ ਕਸਟੱਡੀ ਵਿੱਚੋਂ ਭੱਜ ਜਾਂਦੇ ਹਨ, ਕਮੀ ਆਵੇਗੀ। ਵਹੀਕਲ ਤੇ ਤੇਲ ਦਾ ਖ਼ਰਚਾ ਮੁਲਾਜਮਾ ਦਾ ਖ਼ਰਚਾ ਬਚੇਗਾ, ਜੋ ਵਿਕਾਸ ਦੇ ਕੰਮ ਵਿੱਚ ਲੱਗੇਗਾ।ਅਦਾਲਤਾਂ ਦਾ ਕੰਮ ਪੰਜਾਬੀ ਵਿੱਚ ਹੋਣਾ ਚਾਹੀਦਾ ਹੈ।

– ਗੁਰਮੀਤ ਸਿੰਘ ਵੇਰਕਾ ਐਮ ਏ, ਪੁਲਿਸ ਐਡਮਨਿਸਟਰੇਸਨ

Related posts

ਬਾਲੀਵੁੱਡ ਕਮੇਡੀਅਨ ਕਪਿਲ ਦੇ ਕੈਨੇਡੀਅਨ ਕੈਫ਼ੇ ਉਪਰ ਦੂਜੀ ਵਾਰ ਗੋਲੀਆਂ ਦਾ ਮੀਂਹ ਵਰ੍ਹਾਇਆ !

admin

ਸਿੱਖ ਚਿੰਨ੍ਹਾਂ ‘ਤੇ ਸਪੱਸ਼ਟ ਦਿਸ਼ਾ-ਨਿਰਦੇਸ਼ ਲਾਗੂ ਕਰਾਉਣ ਲਈ ਜਨਹਿੱਤ ਪਟੀਸ਼ਨ ਦਾਇਰ !

admin

ਹਾਈਕੋਰਟ ਵਲੋਂ ਲੈਂਡ ਪੂਲਿੰਗ ਪਾਲਿਸੀ ‘ਤੇ 4 ਹਫ਼ਤੇ ਦੀ ਰੋਕ, ਅਗਲੀ ਸੁਣਵਾਈ 10 ਸਤੰਬਰ ਨੂੰ !

admin