Articles India Travel

ਪਹਿਲੀ ਵਾਰ ਦਿੱਲੀ-ਸ੍ਰੀਨਗਰ ਰੇਲਗੱਡੀ ਨੇ ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਪੁਲ ਨੂੰ ਕੀਤਾ ਪਾਰ !

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਝਾਰਖੰਡ, ਕਰਨਾਟਕ ਅਤੇ ਆਂਧਰਾ ਪ੍ਰਦੇਸ਼ ਦੇ ਸੱਤ ਜ਼ਿਲ੍ਹਿਆਂ ਨੂੰ ਕਵਰ ਕਰਨ ਵਾਲੇ ਭਾਰਤੀ ਰੇਲਵੇ ਦੇ ਦੋ ਮਲਟੀਟਰੈਕਿੰਗ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਪਹਿਲੀ ਵਾਰ ਸੁਰੱਖਿਆ ਬਲਾਂ ਨੂੰ ਲੈ ਕੇ ਜਾਣ ਵਾਲੀ ਇੱਕ ਰੇਲਗੱਡੀ ਊਧਮਪੁਰ-ਸ਼੍ਰੀਨਗਰ-ਬਾਰਾਮੂਲਾ (ਯੂਐਸਬੀਆਰਐਲ) ਰੇਲ ਲਿੰਕ ਰਾਹੀਂ ਦਿੱਲੀ ਤੋਂ ਸ਼੍ਰੀਨਗਰ ਪਹੁੰਚੀ। ਇਹ ਰੇਲਗੱਡੀ ਖਾਸ ਤੌਰ ‘ਤੇ ਸੁਰੱਖਿਆ ਬਲਾਂ ਲਈ ਚਲਾਈ ਗਈ ਸੀ।

ਦਿੱਲੀ ਤੋਂ ਰੇਲਗੱਡੀ ਰਾਹੀਂ ਸ੍ਰੀਨਗਰ ਪਹੁੰਚਣ ਦਾ ਸੁਪਨਾ ਬੁੱਧਵਾਰ ਨੂੰ ਸਾਕਾਰ ਹੋ ਗਿਆ। ਪਹਿਲੀ ਵਾਰ ਸੁਰੱਖਿਆ ਬਲਾਂ ਨੂੰ ਲੈ ਕੇ ਜਾਣ ਵਾਲੀ ਇੱਕ ਰੇਲਗੱਡੀ ਊਧਮਪੁਰ-ਸ਼੍ਰੀਨਗਰ-ਬਾਰਾਮੂਲਾ ਰੇਲ ਲੰਿਕ ਰਾਹੀਂ ਦਿੱਲੀ ਤੋਂ ਸ਼੍ਰੀਨਗਰ ਪਹੁੰਚੀ। ਇਹ ਰੇਲਗੱਡੀ ਖਾਸ ਤੌਰ ‘ਤੇ ਸੁਰੱਖਿਆ ਬਲਾਂ ਲਈ ਚਲਾਈ ਗਈ ਸੀ। ਇਸ ਵਿੱਚ ਲਗਭਗ 800 ਸੈਨਿਕਾਂ ਨੂੰ ਸ਼੍ਰੀਨਗਰ ਰੇਲਵੇ ਸਟੇਸ਼ਨ ਲਿਜਾਇਆ ਗਿਆ। ਇਹ ਪਹਿਲਾ ਮੌਕਾ ਸੀ ਜਦੋਂ ਇੰਨੀ ਵੱਡੀ ਗਿਣਤੀ ਵਿੱਚ ਸੁਰੱਖਿਆ ਬਲਾਂ ਨੂੰ ਲੈ ਕੇ ਜਾਣ ਵਾਲੀ ਰੇਲਗੱਡੀ ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਆਰਚ ਬ੍ਰਿਜ ਅਤੇ ਦੇਸ਼ ਦੇ ਪਹਿਲੇ ਕੇਬਲ ਸਟੇਅ ਬ੍ਰਿਜ ਨੂੰ ਪਾਰ ਕਰ ਗਈ।

3 ਜੁਲਾਈ ਤੋਂ ਸ਼ੁਰੂ ਹੋ ਰਹੀ ਸ਼੍ਰੀ ਅਮਰਨਾਥ ਯਾਤਰਾ ਦੇ ਮੱਦੇਨਜ਼ਰ ਕਸ਼ਮੀਰ ਵਾਦੀ ਵਿੱਚ ਸੁਰੱਖਿਆ ਬਲ ਤਾਇਨਾਤ ਕੀਤੇ ਜਾ ਰਹੇ ਹਨ। ਅਜਿਹੀ ਸਥਿਤੀ ਵਿੱਚ ਰੇਲਵੇ ਬੋਰਡ ਨੇ ਸੁਰੱਖਿਆ ਬਲਾਂ ਲਈ ਇਹ ਵਿਸ਼ੇਸ਼ ਰੇਲਗੱਡੀ ਚਲਾਈ। ਇਹ ਰੇਲਗੱਡੀ ਬੁੱਧਵਾਰ ਸਵੇਰੇ 8 ਵਜੇ ਕਟੜਾ ਰੇਲਵੇ ਸਟੇਸ਼ਨ ਤੋਂ ਸ਼੍ਰੀਨਗਰ ਲਈ ਰਵਾਨਾ ਹੋਈ ਅਤੇ ਦਸ ਵਜੇ ਦੇ ਕਰੀਬ ਇਹ ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਆਰਚ ਪੁਲ ਦੇ ਉਪਰੋਂ ਦੀ ਲੰਘੀ।

Related posts

ਆਸਟ੍ਰੇਲੀਆ ਬੱਚਿਆਂ ਲਈ ਸੋਸ਼ਲ ਮੀਡੀਆ ‘ਤੇ ਪਾਬੰਦੀ ਲਾਉਣ ਵਾਲਾ ਦੁਨੀਆਂ ਦਾ ਪਹਿਲਾ ਦੇਸ਼ !

admin

ਹਾਈਵੇਅ ਅਤੇ ਐਕਸਪ੍ਰੈਸਵੇਅ ‘ਤੇ 4,557 EV ਪਬਲਿਕ ਚਾਰਜਿੰਗ ਸਟੇਸ਼ਨ ਲਾਏ: ਗਡਕਰੀ

admin

ਬ੍ਰੇਨ ਚਿੱਪ ਲਾਉਣ ਤੋਂ ਬਾਅਦ ਕੋਮਾ ‘ਚ ਪਈ ਔਰਤ ਗੇਮ ਖੇਡਣ ਲੱਗ ਪਈ !

admin