ਖੱਟਾ-ਮਿਠਾ ਅਨਾਨਾਸ ਘੱਟ ਕੈਲੋਰੀ ਵਾਲਾ ਐਂਟੀਆਕਸੀਡੈਂਟ, ਪਾਚਕ, ਹੱਡੀਆਂ ਅਤੇ ਇਮੀਊਨ ਸਿਸਟਮ ਨੂੰ ਮਜਬੂਤ ਬਣਾਉਂਦਾ ਹੈ। ਸਰੀਰ ਨੂੰ ਇਸ ਤੋਂ ਬਰੋਮਲੀਨ ਐਨਜ਼ਾਈਮ ਮਿਲਦਾ ਹੈ। ਵਿਸ਼ਵ ਉਤਪਾਦਨ ਵਿਚ ਅਨਾਨਾਸ ਤੀਸਰਾ ਸਭ ਤੋਂ ਮਹੱਤਵਪੂਰਣ ਗਰਮ ਦੇਸ਼ਾਂ ਦਾ ਫਲ ਹੈ। ਮਸ਼ਹੂਰ ਫੱਲ ਅਨਾਨਾਸ ਦੀ ਦੱਖਣੀ ਅਮਰੀਕਾ ਵਿਚ ਸਦੀਆਂ ਤੋਂ ਕਾਸ਼ਤ ਕੀਤੀ ਜਾ ਰਹੀ ਹੈ। ਸਾਲ 1820 ਦੇ ਦਹਾਕੇ ਤੋਂ ਅਨਾਨਾਸ ਵਪਾਰਕ ਤੌਰ ਤੇ ਗ੍ਰੀਨਹਾਊਸਾਂ ਅਤੇ ਕੰਡੀ ਇਲਾਕਿਆਂ ਵਿਚ ਅਗਾਇਆ ਗਿਆ। ਵੀਹਵੀਂ ਸਦੀ ਵਿੱਚ, ਹਵਾਈ ਅਨਾਨਾਸ ਦਾ ਇੱਕ ਪ੍ਰਮੁੱਖ ਉਤਪਾਦਕ ਸੀ, ਖਾਸ ਕਰਕੇ ਅਮਰੀਕਾ ਲਈ; ਹਾਲਾਂਕਿ ਸਾਲ 2016 ਤੱਕ ਕੋਸਟਾ ਰਾਕਾ, ਬ੍ਰਾਜ਼ੀਲ ਅਤੇ ਫਿਲੀਪੀਨਜ਼ ਦੀ ਦੁਨੀਆਂ ਵਿੱਚ ਅਨਾਨਾਸ ਦੇ ਉਤਪਾਦਨ ਦਾ ਲਗਭਗ ਇਕ ਤਿਹਾਈ ਹਿੱਸਾ ਸੀ। ਕਮਰਸ਼ਿਅਲ ਤੌਰ ‘ਤੇ ਦਵਾਈਆਂ, ਕੈਂਡੀ, ਬੇਕਰੀ ਪ੍ਰੋਡਕਟਸ ਵਿਚ ਸਦੀਆਂ ਤੌਂ ਇਸਤੇਮਾਲ ਕੀਤਾ ਜਾ ਰਿਹਾ ਹੈ।
ਤਾਜ਼ੇ ਫਲ ਅਨਾਨਾਸ ਦੇ 100 ਗ੍ਰਾਮ ਚੰਕਸ ਵਿਚ: ਅਨਰਜ਼ੀ-50 ਕੇਸੀਐਲ, ਕਾਰਬੋਹਾਈਡ੍ਰੇਟ-13.52 ਗ੍ਰਾਮ, ਪ੍ਰੋਟੀਨ-0.54 ਗ੍ਰਾਮ, ਕੁੱਲ ਚਰਬੀ-0.12 ਗ੍ਰਾਮ, ਕੋਲੇਸਟ੍ਰੋਲ-0 ਮਿਲੀਗ੍ਰਾਮ, ਫਾਈਬਰ-1.40 ਗ੍ਰਾਮ, ਵਿਟਾਮਿਨ ਫੋਲੇਟਸ 4.5%, ਨਿਆਸੀਨ-0.500 ਮਿਲੀਗ੍ਰਾਮ, ਪਿਰੀਡੋਕਸਾਈਨ-0.112ਮਿਲੀਗ੍ਰਾਮ, ਰਿਬੋਫਲੇਬਿਨ-0.019 ਮਿਲੀਗ੍ਰਾਮ, ਥਿਆਮੀਨ-0.079 ਮਿਲੀਗ੍ਰਾਮ, ਵਿਟਾਮਿਨ ਏ-2%, ਵਿਟਾਮਿਨ ਸੀ-478 ਮਿਲੀਗ੍ਰਾਮ, ਵਿਟਾਮਿਨ ਈ-1%, ਵਿਟਾਮਿਨ ਕੇ-0.5%, ਇਲੈਕਟ੍ਰੋਲਾਈਟਸ ਸੋਡੀਅਮ-1 ਮਿਲੀਗ੍ਰਾਮ, ਪੋਟਾਸ਼ੀਅਮ-109 ਮਿਲੀਗ੍ਰਾਮ, ਖਣਿਜ ਕੈਲਸ਼ੀਅਮ-13 ਮਿਲੀਗ੍ਰਾਮ, ਕਾਪਰ-12%, ਆਇਰਨ-0.29 ਮਿਲੀਗ੍ਰਾਮ, ਮੈਗਨੀਸ਼ੀਅਮ-12 ਮਿਲੀਗ੍ਰਾਮ, ਮੈਗਨੀਜ਼-40%, ਫਾਸਫੋਰਸ-1%, ਸੇਲੇਨੀਅਮ-1%, ਜ਼ਿੰਕ-1%, ਅਤੇ ਫਾਈਟੋ ਪੋਸ਼ਕ ਤੱਤਾਂ ਨਾਲ ਭਰਪੂਰ ਹੈ।
ਹਰ ਉਮਰ ਵਿਚ ਸਰੀਰਕ ਅਤੇ ਮਾਨਸਿਕ ਰੌਗਾਂ ਲਈ ਅਨਾਨਾਸ ਇਸਤੇਮਾਲ ਕਰਕੇ ਫਾਇਦਾ ਲਵੋ:
• ਕਮਜੌਰ ਪਾਚਨ-ਸ਼ਕਤੀ ਵਾਲੇ ਸਵੇਰੇ ਜਾਗਦੇ ਹੀ ਬਿਨਾ ਕੁੱਲਾ ਕੀਤੇ ਇੱਕ ਕੱਪ ਤਾਜ਼ੇ ਜੂਸ ਵਿਚ ਚੁਟਕੀ ਭਰ ਕਾਲਾ ਨਮਕ ਤੇ ਕਾਲੀ ਮਿਰਚ ਮਿਲਾ ਕੇ ਠੀਕ ਹੋਣ ਤੱਕ ਲਗਾਤਾਰ ਪੀਓ।
• ਔਰਤਾਂ ਨੂੰ ਮਾਹਵਾਰੀ ਦੌਰਾਣ ਹੋਣ ਵਾਲੇ ਦਰਦ ਵਿਚ ਅਨਾਨਾਸ ਫਰੂਟ ਸਲਾਦ ਦੀ ਸ਼ਕਲ ਵਿਚ ਚੁਟਕੀ ਭਰ ਪਿੰਕ ਸਾਲਟ ਮਿਲਾ ਕੇ ਖਾਣਾ ਚਾਹੀਦਾ ਹੈ।
• ਵੱਧੇ ਹੋਏ ਬਲੱਡ-ਪ੍ਰੈਸ਼ਰ ਵਿਚ ਸਵੇਰੇ-ਸ਼ਾਮ ਖਾਣੇ ਤੋਂ ਅੱਧਾ ਘੰਟਾ ਪਹਿਲਾਂ ਬਿਨਾ ਨਮਕ, ਕਾਲੀ ਮਿਰਚ ਮਿਕਸ ਕਰਕੇ ਦਿਨ ਵਿਚ ਤਿੰਨ ਬਾਰ ਸੇਵਨ ਕਰਨ ਨਾਲ ਸਰੀਰ ਅੰਦਰੋਂ ਜ਼ਹਰੀਲੇ ਤੱਤ ਪਿਸ਼ਾਬ ਰਾਹੀਂ ਬਾਹਰ ਨਿਕਲ ਜਾਂਦੇ ਹਨ।
• ਅਨਾਨਾਸ ਵਿਚ ਮੌਜੂਦ ਵਿਟਾਮਿਨ-ਸੀ, ਬੀਟਾਕੇਰੋਟਿਨ, ਅਤੇ ਐਂਟੀਆਕਸੀਡੈਂਟ ਘਬਰਾਹਟ ਤੇ ਦਿਲ ਦੀ ਧੜਕਨ ਨੂੰ ਦੂਰ ਕਰਦੇ ਹਨ।
• ਜੋੜਾਂ ਦੇ ਦਰਦ ਵਿਚ ਫੱਲ ਦੇ ਤਾਜ਼ੇ ਜੂਸ ਵਿਚ ਇੱਕ ਚਮਚ ਸ਼ਹਿਦ ਤੇ ਕਾਲੀ ਮਿਰਚ ਪਾਉਡਰ ਮਿਲਾ ਕੇ ਪੀਣਾ ਚਾਹੀਦਾ ਹੈ।ਅਨਾਨਾਸ ਅੰਦਰ ਮੌਜੂਦ ਮੈਂਗਨੀਜ਼ ਹੱਡੀਆਂ ਨੂੰ ਮਜਬੂਤ ਕਰਕੇ ਵਿਅਕਤੀ ਦਾ ਚਲਨਾ-ਫਿਰਨਾ ਦਰੁਸਤ ਕਰਦਾ ਹੈ।
• ਚਿਹਰੇ ਦੀ ਸੁੰਦਰਤਾ ਅਤੇ ਪਿੰਪਲਸ ਲਈ ਫੱਲ ਦੇ ਜੂਸ ਵਿਚ ਸ਼ਹਿਦ ਤੇ ਨਿੰਬੂ ਮਿਕਸ ਕਰਕੇ ਸਵੇਰੇ-ਸ਼ਾਮ ਚੰਗੀ ਤਰਾਂ ਲਗਾ ਕੇ ੧੫ ਮਿਨਟ ਲਈ ਛੱਡਣ ਤੋਂ ਬਾਅਦ ਘੱਟ ਗਰਮ ਪਾਣੀ ਨਾਲ ਮੂੰਹ ਧੋ ਲਵੋ।ਚਿਹਰੇ ਦੇ ਸਾਰੇ ਪੌਰ ਖੁੱਲ ਜਾਣਗੇ।
• ਪ੍ਰੋਸਟੇਟ ਤੇ ਕੋਲਨ ਕੈਂਸਰ ਤੌਂ ਬਚਾਅ ਲਈ ਅਤੇ ਕੈਂਸਰ ਰੌਗੀ ਕੀਮੋ-ਥੇਰੇਪੀ ਦੌਰਾਣ ਜੂਸ ਤੇ ਚੰਕਸ ਬਰਾਬਰ ਇਸਤੇਮਾਲ ਕਰਕੇ ਫਾਇਦਾ ਲੈ ਸਕਦੇ ਹਨ। ਫੱਲ ਅੰਦਰ ਮੌਜੂਦ ਬਰੋਮਲਿਨ ਅੇਨਜਾਈਮ ਕੈਸਰ ਕੋਸ਼ਿਕਾਂਵਾਂ ਦੇ ਵਿਕਾਸ ਨੂੰ ਤੇਜ਼ੀ ਨਾਲ ਨਾ ਵਧਣ ਵਿਚ ਮਦਦ ਕਰ ਸਕਦਾ ਹੈ।
• ਅਨਰਜੀ ਲਈ ਭੋਜਨ ਦੇ ਨਾਲ ਦਹੀਂ ਵਿਚ ਅਨਾਨਾਸ ਦੇ ਚੰਕਸ ਮਿਲਾ ਕੇ ਰੋਜ਼ਾਨਾਂ ਇਸਤੇਮਾਲ ਕਰੋ। ਛੋਟੇ ਬੱਚਿਆਂ ਨੁੰ ਪੱਕੇ ਹੋਏ ਫੱਲ ਦਾ ਜੂਸ ਪਿਲਾਓ। ਬੱਚਿਆਂ ਨੂੰ ਖੱਟ ਅਨਾਨਾਸ ਬਿਲਕੁਲ ਨਾ ਦਿਓ।
• ਤਾਜ਼ਾ ਜੂਸ ਨਾ ਮਿਲਣ ਦੀ ਹਾਲਤ ਵਿਚ ਗਰੋਸਰੀ ਸਟੋਰ ਤੋਂ ਨੋ-ਐਡਿਡ ਸੂਗਰ ਵਾਲਾ ਜੂਸ ਪੀਣਾ ਚਾਹੀਦਾ ਹੈ।
ਨੌਟ: ਬੀਮਾਰੀ ਦੀ ਹਾਲਤ ਵਿਚ ਫੱਲ ਦੀ ਵਰਤੌਂ ਫੈਮਿਲੀ ਡਾਕਟਰ ਦੀ ਸਲਾਹ ਨਾਲ ਕਰੋ।
– ਅਨਿਲ ਧੀਰ, ਕਾਲਮਨਿਸਟ, ਆਲਟਰਨੇਟਿਵ ਥੈਰਾਪਿਸਟ