ਐਤਵਾਰ ਦੀ ਸਵੇਰ ਜੇ ਕੁਝ ਨਵਾਂ ਅਤੇ ਕਰਾਰਾ ਖਾਣ ਨੂੰ ਮਿਲ ਜਾਏ ਤਾਂ ਛੁੱਟੀ ਦਾ ਮਜ਼ਾ ਦੌਗੁਣਾ ਹੋ ਜਾਂਦਾ ਹੈ। ਅੱਜ ਅਸੀਂ ਬਣਾਉਣ ਜਾ ਰਹੇ ਹਾਂ ਪਨੀਰ-ਪਿਆਜੀ ਗ੍ਰਿਲਡ ਸੈਂਡਵਿਚ। ਆਓ ਜਾਣਦੇ ਹਾਂ ਇਸਨੂੰ ਬਣਾਉਣ ਦਾ ਤਰੀਕਾ।
ਬਣਾਉਣ ਦਾ ਤਰੀਕਾ
– 8 ਹੋਲਵੀਟ ਬ੍ਰੈੱਡ
– ਅੱਧਾ ਕੱਪ ਕੱਸਿਆ ਪਨੀਰ
– ਅੱਧਾ ਕੱਪ ਬਰੀਕ ਕੱਟਿਆ ਹਰਾ ਪਿਆਜ਼
– ਇਕ ਵੱਡਾ ਚਮਚ ਮੱਖਣ
– ਦੋ ਚਮਚ ਬਰੀਕ ਕੱਟੀ ਹਰੀ ਮਿਰਚ
– ਅੱਧਾ ਕੱਪ ਬੰਦਗੋਭੀ ਬਰੀਕ ਕੱਟੀ ਹੋਈ
– ਅੱਧਾ ਕੱਪ ਕੱਸੀ ਹੋਈ ਗਾਜਰ
– ਅੱਧਾ ਕੱਪ ਬਰੀਕ ਕੱਟੇ ਹੋਏ ਸਪਰਿੰਗ ਪਿਆਜ਼ ਦਾ ਹਰਾ ਹਿੱਸਾ
– ਦੋ ਚਮਚ ਚਿੱਲੀ ਸੌਸ
– ਇਕ ਵੱਡਾ ਚਮਚ ਟਮਾਟਰ ਸੌਸ
– ਨਮਕ ਸੁਆਦ ਅਨੁਸਾਰ
ਭਰਾਵਣ ਬਣਾਉਣ ਲਈ
– ਬਰਤਨ ‘ਚ ਥੋੜ੍ਹਾ ਜਿਹਾ ਮੱਖਣ ਪਾਓ ਅਤੇ ਗਰਮ ਕਰੋ।
– ਹੁਣ ਇਸ ‘ਚ ਹਰੇ ਪਿਆਜ ਦਾ ਸਫ਼ੈਦ ਹਿੱਸਾ ਅਤੇ ਹਰੀ ਮਿਰਚ ਪਾ ਕੇ ਥੋੜ੍ਹੀ ਦੇਰ ਲਈ ਭੁਨੋ।
– ਹੁਣ ਇਸ ‘ਚ ਬੰਦ ਗੋਭੀ, ਗਾਜਰ ਅਤੇ ਹਰੇ ਪਿਆਜ਼ ਦੇ ਹਰੇ ਹਿੱਸੇ ਨੂੰ ਪਾ ਕੇ ਪਕਾਓ।
– ਹੁਣ ਇਸ ‘ਚ ਚਿੱਲੀ ਸੌਸ, ਟਮਾਟਰ ਦੀ ਸੌਸ ਪਾ ਦਿਓ।
– ਹੁਣ ਇਸ ‘ਚ ਨਮਕ ਪਾ ਦਿਓ।
– ਹੁਣ ਇਸ ‘ਚ ਪਨੀਰ ਪਾ ਕੇ ਗੈਸ ਬੰਦ ਕਰ ਦਿਓ।
ਸੈਂਡਵਿਚ ਬਣਾਉਣ ਦਾ ਤਰੀਕਾ :
– ਬਰੈੱਡ ਦਾ ਪੀਸ ਲੈ ਕੇ ਮੱਖਣ ਲਗਾਓ ਅਤੇ ਦੂਸਰੇ ਪੀਸ ‘ਚ ਮਿਸ਼ਰਣ ਦਾ ਹਿੱਸਾ ਰੱਖੋ।
– ਮਿਸ਼ਰਣ ਵਾਲੀ ਬਰੈੱਡ ਉੱਪਰ ਬਰੈੱਡ ਦਾ ਮੱਖਣ ਵਾਲਾ ਹਿੱਸਾ ਰੱਖ ਕੇ ਢੱਕ ਦਿਓ।
– ਇਸੇ ਤਰ੍ਹਾਂ ਸਾਰੇ ਪੀਸ ਤਿਆਰ ਕਰ ਲਓ।
– ਹੁਣ ਸੈਂਡਵਿਚ ਨੂੰ ਗ੍ਰਿਲ ‘ਚ ਜਾਂ ਤਵੇ ‘ਤੇ ਸੇਕ ਕੇ ਤਿਆਰ ਕਰ ਲਓ।
– ਸੈਂਡਵਿਚ ਤਿਆਰ ਹਨ ਸੌਸ ਨਾਲ ਸਜਾ ਕੇ ਪਰੋਸੋ।
previous post
next post