ਔਰਤਾਂ ਨੂੰ ਇਸ ਗੱਲ ਦਾ ਬੜਾ ਇਗੋ ਹੁੰਦਾ ਹੈ ਕਿ ਉਹਨਾਂ ਦੇ ਪਾਰਟਨਰ ਉਹਨਾਂ ਦੀ ਥਾਂ ਕਿਸੇ ਹੋਰ ਦੀ ਤਾਰੀਫ ਕਰ ਰਹੇ ਹਨ। ਉਹਨਾਂ ਨੂੰ ਇਹ ਬਿਲਕੁਲ ਪਸੰਦ ਨਹੀਂ ਕਿ ਪੁਰਸ਼ ਉਹਨਾਂ ਦੀ ਤੁਲਨਾ ਜਾਂ ਫਿਰ ਕਿਸੇ ਦੂਜੀ ਔਰਤ ਨੂੰ ਉਹਨਾਂ ਤੋਂ ਚੰਗੀ ਦੱਸੇ। ਆਪਣੇ ਪਾਰਟਨਰ ਦੇ ਮੂੰਹ ਤੋਂ ਇਹ ਸੁਣ ਕੇ ਕਿਸੇ ਵੀ ਔਰਤ ਦਾ ਇਨਸਕਿਊਰਟੀ ਦੇ ਕਾਰਨ ਮੂਡ ਖਰਾਬ ਹੋ ਜਾਂਦਾ ਹੈ। ਔਰਤਾਂ ਨੂੰ ਇਹ ਸੁਣਨਾ ਸਭ ਤੋਂ ਜ਼ਿਆਦਾ ਖਰਾਬ ਲੱਗਦਾ ਹੈ ਕਿ ਉਹ ਮੋਟੀਆਂ ਹੋ ਗਈਆਂ ਹਨ ਅਤੇ ਉਹ ਵੀ ਆਪਣੇ ਪਾਰਟਨਰ ਦੇ ਮੂੰਹ ਤੋਂ, ਜਿਹਨਾਂ ਨੂੰ ਉਹ ਸਭ ਤੋਂ ਜ਼ਿਆਦਾ ਪਸੰਦ ਕਰਦੀਆਂ ਹਨ। ਮੈਂ ਤੁਹਾਡੀ ਦੋਸਤ ਨੂੰ ਪਿਆਰ ਕਰਦਾ ਹਾਂ- ਇਹ ਸੁਣ ਕੇ ਔਰਤਾਂ ਤੁਰੰਤ ਹੰਝੂ ਵਹਾਉਣ ਲੱਗ ਜਾਂਦੀਆਂ ਹਨ ਅਤੇ ਆਪਣੇ ਪਾਰਟਨਰ ਨੂੰ ਵਾਅਦਾ ਯਾਦ ਕਰਵਾਉਂਦੀਆਂ ਹਨ, ਕਦੀ ਅਲਵਿਦਾ ਨਾ ਕਹਿਣਾ। ਤੇਰਾ ਦੋਸਤ ਹੀ ਤੇਰਾ ਬੁਆਏ ਫਰੈਂਡ ਹੈ- ਇੰਡੀਆ ਵਿਚ ਤਲਾਕ ਵਾਲੇ ਕੇਸਾਂ ਦਾ ਇਹ ਇਕ ਵੱਡਾ ਕਾਰਨ ਹੈ। ਜ਼ਿਆਦਾਤਰ ਪਤੀ ਆਪਣੀਆਂ ਪਤਨੀਆਂ ਤੋਂ ਇਸ ਕਰਕੇ ਤਲਾਕ ਲੈਂਦੇ ਹਨ ਕਿ ਉਹਨਾਂ ਨੂੰ ਉਹਨਾਂ ਦੇ ਨਜਾਇਜ਼ ਸਬੰਧਾਂ ਦਾ ਸ਼ੱਕ ਹੈ। ਮੈਨੂੰ ਜ਼ਿਆਦਾ ਪ੍ਰੇਸ਼ਾਨ ਨਾ ਕਰਿਆ ਕਰੋ- ਇਕ ਤਾਂ ਵਿਚਾਰੀ ਪਤਨੀ ਆਪਣੇ ਪਤੀ ਨੂੰ ਘਰ ਦੀ ਸਾਫ-ਸਫਾਈ ਦੇ ਬਾਰੇ ਸਿਖਾਉਂਦੀ ਹੈ ਅਤੇ ਦੂਜੇ ਪਾਸੇ ਪਤੀ ਉਸਦੀ ਬੇਇਜ਼ਤੀ ਕਰਨ ਤੋਂ ਪਿੱਛੇ ਨਹੀਂ ਹਟਦਾ। ਇਹ ਗੱਲ ਵੀ ਔਰਤਾਂ ਨੂੰ ਬਹੁਤ ਰੜਕਦੀ ਹੈ। ਮੈਂ ਬਿਜ਼ੀ ਹਾਂ- ਜਦੋਂ ਵੀ ਕੋਈ ਪੁਰਸ਼ ਕਿਸੇ ਔਰਤ ਨੂੰ ਇਹ ਬੋਲਦਾ ਹੈ ਤਾਂ ਉਸਨੂੰ ਤੁਰੰਤ ਸਮਝ ਜਾਣਾ ਚਾਹੀਦਾ ਹੈ ਕਿ ਹੁਣ ਉਸਦਾ ਪਾਰਟਨਰ ਉਸ ਵਿਚ ਦਿਲਚਸਪੀ ਨਹੀਂ ਲੈ ਰਿਹਾ।