Articles Pollywood

ਪੁਰਾਤਨ ਸੱਭਿਆਚਾਰ, ਰੀਤ ਰਿਵਾਜ਼ਾਂ ਅਤੇ ਸੰਗੀਤ ਨਾਲ ਜੁੜੀ ਕਾਮੇਡੀ ਤੇ ਰੁਮਾਂਟਿਕਤਾ ਭਰਪੂਰ ਹੋਵੇਗੀ ਫ਼ਿਲਮ  ‘ਪਾਣੀ ‘ਚ ਮਧਾਣੀ’

ਲੇਖਕ:: ਹਰਜਿੰਦਰ ਸਿੰਘ ਜਵੰਧਾ

ਪੰਜਾਬੀ ਸੰਗੀਤ ਹੱਦਾਂ ਪਾਰ ਕਰ ਰਿਹਾ ਹੈ, ਇਸਦਾ ਤੋੜ ਮਿਲਣਾ ਮੁਸ਼ਕਿਲ ਹੀ ਨਹੀਂ ਬਲਕਿ ਕਦੇ ਨਾ ਹੋਣ ਵਾਲੀ ਗੱਲ ਹੈ, ਸਾਨੂੰ ਇਹ ਗੱਲ ਸਾਬਿਤ ਕਰਨ ਦੀ ਲੋੜ ਨਹੀਂ ਕਿ ਇਹ ਨੌਜਵਾਨਾਂ ਦੇ ਨਾਲ-ਨਾਲ ਹਿੰਦੀ ਫਿਲਮ ਜਗਤ ਤੇ ਵੀ ਕਿੰਨਾ ਪ੍ਰਭਾਵ ਪਾਉਂਦਾ ਆ ਰਿਹਾ ਹੈ। ਇਹ ਫਿਲਮ 1980 ਦੇ ਦਹਾਕੇ ਦੇ ਸਮੇਂ ਦੀ ਹੈ, ਜਦੋਂ ਲੋਕਾਂ ਨੇ ਚਮਕੀਲਾ, ਕੁਲਦੀਪ ਮਾਣਕ ਅਤੇ ਹੋਰ ਬਹੁਤ ਗਾਇਕਾਂ ਨੂੰ ਸੁਣਨਾ ਪਸੰਦ ਕੀਤਾ ਅਤੇ ਉਹਨਾਂ ਨੂੰ ਮਸ਼ਹੂਰ ਵੀ ਕੀਤਾ।ਕਿਉਂਕਿ ਇਹ ਫਿਲਮ ਸੰਗੀਤ ‘ਤੇ ਅਧਾਰਤ ਹੈ, ਤੁਸੀਂ ਹੰਬਲ ਮਿਯੂਜ਼ਿਕ ਅੰਦਰ ਛੇ ਵੱਖੋ-ਵੱਖਰੇ ਗੀਤਾਂ ਦਾ ਅਨੰਦ ਲਓਗੇ ਜੋ ਕਿ ਗਿੱਪੀ ਗਰੇਵਾਲ ਅਤੇ ਨੀਰੂ ਬਾਜਵਾ ‘ਤੇ ਚਿੱਤਰਤ ਕੀਤੇ ਗਏ ਹਨ, ਜਿਨ੍ਹਾਂ ਨੂੰ ਖੁਦ ਫਿਲਮ ਵਿੱਚ ਗਾਇਕਾਂ ਵਜੋਂ ਪੇਸ਼ ਕੀਤਾ ਜਾਵੇਗਾ।  ਇਕ ਫਿਲਮ ਨੂੰ ਸੰਗੀਤ ਦੇ ਨਾਲ-ਨਾਲ ਨਿਰਦੇਸ਼ਨ ਪੱਖੋਂ ਵੀ ਧਿਆਨ ‘ਚ ਦੇਣਾ ਬਹੁਤ ਹੀ ਵੱਡੀ ਗੱਲ ਹੈ, ਖਾਸ ਤੌਰ ਤੇ ਜਦੋਂ ਇਕ ਫਿਲਮ ਪੁਰਾਣੇ ਵੇਲੇਆਂ ਤੇ ਅਧਾਰਤ ਹੋਵੇ, ਤੇ ਇਸ ਫਿਲਮ ਦੇ ਨਿਰਦੇਸ਼ਕ ਅਤੇ ਸੰਗੀਤਕਾਰ ਇਸ ਗੱਲ ਨੂੰ ਲੈ ਕੇ ਬਹੁਤ ਹੀ ਮਾਹਿਰ ਹਨ । ਸੰਗੀਤ ਦਾ ਨਿਰਦੇਸ਼ਨ ਪ੍ਰਸਿੱਧ ਅਤੇ ਪ੍ਰਤਿਭਾਸ਼ਾਲੀ ਸੰਗੀਤਕਾਰ, ਜਤਿੰਦਰ ਸ਼ਾਹ ਦੁਆਰਾ ਕੀਤਾ ਗਿਆ ਹੈ । ਗਿੱਪੀ ਗਰੇਵਾਲ ਅਤੇ ਸ਼ਾਹ ਜੀ ਹੁਣ ਘੱਟੋ ਘੱਟ 14 ਸਾਲਾਂ ਤੋਂ ਇਕੱਠੇ ਕੰਮ ਕਰ ਰਹੇ ਹਨ, ਸ਼ਾਇਦ ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਸ਼ਾਹ ਜੀ ਵਿੱਚ ਬਹੁਤ ਵਿਸ਼ਵਾਸ  ਹੈ ਅਤੇ ਉਨ੍ਹਾਂ ਨੂੰ ਇਹ ਬੇਮਿਸਾਲ ਪ੍ਰੋਜੈਕਟ ਦਿੱਤਾ । ਸ਼ਾਹ ਜੀ ਇਸ ਪ੍ਰੋਜੈਕਟ ਨੂੰ ਕਰਕੇ ਆਪਣੇ ਆਪ ਨੂੰ ਬਹੁਤ  ਖੁਸ਼ਕਿਸਮਤ ਮਹਿਸੂਸ ਕਰਦੇ ਹਨ ਅਤੇ ਓਹਨਾ ਨੇ ਕਿਹਾ ਹੈ ਕਿ, “ਅਸੀਂ ਲੋਕ-ਸੰਗੀਤ ਸੁਣਦੇ ਹੋਏ ਹੀ ਵੱਡੇ ਹੋਏ ਹਾਂ ਇਸ ਲਈ ਮੇਰੇ ਇਸ ਤਜੁਰਬੇ ਨੇ ਸੰਗੀਤ ਦੀ ਹਰ ਛੋਟੀ ਤੋਂ ਛੋਟੀ ਬਰੀਕੀ ਨੂੰ ਓਸੇ ਸ਼ੈਲੀ ਅਤੇ ਓਸੇ ਢੰਗ ਨਾਲ ਬਣਾਉਣ ਵਿੱਚ ਸਾਡੀ ਸਹਾਇਤਾ ਕੀਤੀ”।ਜਿਵੇਂ ਕਿ ਅਸੀਂ ਫਿਲਮ ਦੇ ਟ੍ਰੇਲਰ ਨੂੰ ਵੇਖਦੇ ਹਾਂ ਅਤੇ ਇਸਦਾ ਸੰਗੀਤ ਸੁਣਦੇ ਹਾਂ, ਅਸੀਂ ਅਸਾਨੀ ਨਾਲ ਇਹ ਸਮਝ ਸਕਦੇ ਹਾਂ ਕਿ ਸੰਗੀਤ ਬਹੁਤ ਹੀ ਮਿਹਨਤ ਨਾਲ ਬਣਾਇਆ ਗਿਆ ਹੈ। ਗੀਤਾਂ ਨੂੰ ਸਾਡੇ ਕੁਝ ਮਨਪਸੰਦ ਗਾਇਕ ਜਿਵੇਂ ਗਿੱਪੀ ਗਰੇਵਾਲ, ਅਫਸਾਨਾ ਖਾਨ, ਰਣਜੀਤ ਬਾਵਾ ਅਤੇ ਜਸਬੀਰ ਜੱਸੀ ਵੱਲੋਂ ਬਹੁਤ ਹੀ ਖੂਬਸੂਰਤੀ ਨਾਲ ਗਾਇਆ ਗਿਆ ਹੈ। ਇਹ ਪਹਿਲੀ ਵਾਰ ਹੋਵੇਗਾ ਕਿ ਅਸੀਂ ਉਨ੍ਹਾਂ ਸਾਰਿਆਂ ਨੂੰ ਇੱਕ ਐਲਬਮ ਦੇ ਅੰਦਰ ਇੱਕੋ ਟੀਮ ਦੇ ਰੂਪ ਵਿੱਚ ਸੁਣਾਂਗੇ ਅਤੇ ਨਿਸ਼ਚਤ ਰੂਪ ਤੋਂ ਦਰਸ਼ਕਾਂ ਦਾ ਮਨੋਰੰਜਨ ਵੀ ਹੋਵੇਗਾ।ਸ਼ਾਹ ਜੀ ਅੱਗੇ ਕਹਿੰਦੇ ਹਨ, “ਅੱਜ ਜੋ ਗਾਣਾ ਰਿਲੀਜ਼ ਹੋਇਆ ਹੈ, ਉਸ ਵਿਚ ਬਹੁਤ ਹੀ ਔਖੀਆਂ ਧੁਨਾਂ ਤੇ ਕੰਮ ਕੀਤਾ ਗਿਆ ਹੈ ਜੋ ਕਿ ਤਕਰੀਬਨ 40 ਸਾਲ ਪਹਿਲਾਂ ਸੁਣਨ ਨੂੰ ਮਿਲਦੀਆਂ ਸੀ, ਅਤੇ ਇਸ ਵਿਚ ਬਹੁਤ ਸਾਰੇ ਕਲਾਸੀਕਲ ਸਾਜ ਇਹੋ ਜਿਹੇ ਵੀ ਹਨ ਜਿਨ੍ਹਾਂ ਦੇ ਨਾਂ ਸ਼ਾਇਦ ਬਹੁਤੇ ਲੋਕਾਂ ਨੇ ਸੁਣੇ ਵੀ ਨਹੀਂ ਹੋਣਗੇ । ਜਿਵੇਂ-ਜਿਵੇਂ ਅੱਜਕਲ ਦੇ ਮਾਹੌਲ ਤੇ ਸਰੋਤਿਆਂ ਦੀ ਮੰਗ ਨਾਲ ਸੰਗੀਤ ਵੀ ਡਿਜਟਲ ਹੁੰਦਾ ਜਾ ਰਿਹਾ ਹੈ ਇਸ ਤਰ੍ਹਾਂ ਦੀ ਫ਼ਿਲਮ ਦਾ ਬਣਨਾ ਜ਼ਰੂਰੀ ਵੀ ਹੈ ਤਾਂ ਜੋ ਸਾਡੀ ਵਿਰਾਸਤ ਸਾਡੇ ਸਾਜ ਸਾਡਾ ਸੰਗੀਤ ਜ਼ਿੰਦਾ ਰਹਿ ਸਕੇ । ਫਿਲਮ ਦੇ ਗੀਤ ਲੇਖਕ ਹੈਪੀ ਰਾਏਕੋਟੀ ਦੁਆਰਾ ਲਿਖੇ ਗਏ ਹਨ।

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin