Literature

ਪੁਸਤਕ ਸਮੀਖਿਆ/ ਸੂਖ਼ਮ ਰੰਗਾਂ ਦਾ ਸ਼ਾਇਰ – ਕਮਲ ਬੰਗਾ ਸੈਕਰਾਮੈਂਟ

ਲੇਖਕ: ਗੁਰਮੀਤ ਸਿੰਘ ਪਲਾਹੀ

ਪੁਸਤਕ ਦਾ ਨਾਮ              :        ਕਾਵਿ-ਕ੍ਰਿਸ਼ਮਾ

ਲੇਖਕ ਦਾ ਨਾਮ                :         ਕਮਲ ਬੰਗਾ ਸੈਕਰਾਮੈਂਟੋ

ਸਾਲ                           :         2024

ਪ੍ਰਕਾਸ਼ਕ ਦਾ ਨਾਮ :          ਪੰਜਾਬੀ ਵਿਰਸਾ ਟਰੱਸਟ (ਰਜਿ:) ਫਗਵਾੜਾ

ਕੀਮਤ                         :         300/- ਰੁਪਏ

ਪੰਨੇ                            :         248

‘‘ਉਂਜ ਵੀ ਕਲਮ ਵਾਲਾਸਮੁੰਦਰ ਚੋਂ ਲੰਘਦਾ ਜਦ।

ਹਿੰਮਤ ਕਰਦਾਖ਼ਾਰੇ ਪਾਣੀ ਨਾਲ ਪਿਆਸ ਬੁਝਾਉਣ ਦੀ।’’

ਵਰਗੇ ਸ਼ਿਅਰ ਲਿਖਣ ਵਾਲਾ ਸ਼ਾਇਰ ਕਮਲ ਬੰਗਾ ਸੈਕਰਾਮੈਂਟੋ ਸੂਖ਼ਮ ਰੰਗਾਂ ਦਾ ਸ਼ਾਇਰ ਹੈ। ਰੰਗ ਤਾਂ ਸੱਤ ਨੇਪਰ ਕਮਲ ਬੰਗਾ ਨੌਂ ਰੰਗਾਂ ਚ ਰੰਗਿਆ ਸ਼ਾਇਰ ਹੈ। ਉਸ ਦਾ ਅੱਠਵਾਂ ਰੰਗ ਸੂਖ਼ਮਤਾ ਹੈ ਅਤੇ ਨੌਵਾਂ ਰੰਗ ਨਿਵੇਕਲਾ ਪਨ।

ਕਮਲ ਬੰਗਾ ਦੀਆਂ ਗ਼ਜ਼ਲਾਂ ਪੜ੍ਹਦਿਆਂ ਇੰਜ ਜਾਪਦਾ ਹੈ ਜਿਵੇਂ ਦਰਿਆ ਦੇ ਪਾਣੀਆਂ ਚ ਗੋਤੇ ਲਾ ਰਹੇ ਹੋਈਏਹਵਾਵਾਂ ਨੂੰ ਫੜ ਰਹੇ ਹੋਈਏ ਅਤੇ ਜਾਂ ਫਿਰ ਸਾਵੀਂ ਪੱਧਰੀ ਧਰਤੀ ਉੱਤੇ ਲੋਕਾਂ ਨਾਲ ਖੜ੍ਹ ਕੇ ਜ਼ਿੰਦਗੀ ਦਾ ਰਸ ਮਾਣ ਰਹੇ ਹੋਈਏ।

ਉਸ ਦੀ 18ਵੀਂ ਕਿਤਾਬ ਕਾਵਿ-ਕ੍ਰਿਸ਼ਮਾ ‘ ਅਸਲ ਮਾਅਨਿਆਂ ਚ ਕ੍ਰਿਸ਼ਮਾ ਹੈ। ਉਹਦੇ ਮਨ ਦੇ ਰੰਗਾਂ ਦੀ ਗੂੜ੍ਹੀਅਰਥ ਭਰੂਪਰ ਤਰਜ਼ਮਾਨੀ। ਉਹਦੇ ਲਿਖੇ ਸ਼ਿਅਰ ਅਗਿਆਤ ਦਾ ਆਭਾਸ ਅਤੇ ਅਪ੍ਰਕਟ ਦਾ ਪ੍ਰਕਟ ਹੋਣਾ ਲੱਗਦੇ ਹਨ।

ਭੀੜ ਤੋਂ ਦੂਰੀ ਰੱਖ ਕੇਉਸ ਦੇ ਤਿਲਿਸਮ ਤੋਂ ਮੁਕਤ ਰਹਿ ਕੇਸਾਹਿਤਕਾਰ ਦੀ ਸਾਧਕਜ਼ਿੰਦਗੀ ਨੂੰ ਸਮਝਣ ਦਾ ਯਤਨ ਹੁੰਦੀ ਹੈ। ਲਿਖਣ ਅਤੇ ਸਿਰਜਣ ਵਿਚਲਾ ਸਬੰਧ ਡੂੰਘਾ ਹੈ। ਭਾਸ਼ਾ ਸਵੈ ਦੇ ਨਾਲਸਵੈ ਭਾਸ਼ਾ ਦੇ ਨਾਲਭਾਸ਼ਾ ਸਿਰਜਣਾ ਦੇ ਨਾਲਸਿਰਜਣਾ ਭਾਸ਼ਾ ਦੇ ਨਾਲਸਿਰਜਣਾ ਸਵੈ ਦੇ ਨਾਲ ਤੇ ਸਵੈ ਸਿਰਜਣਾ ਦੇ ਨਾਲ ਕਾਰਜਸ਼ੀਲ ਰਹਿੰਦੀ ਹੈ। ਇਹ ਸਿਰਜਣਾਲਿਖਤ ਦਾ ਚੱਕਰ ਹੈ। ਸਾਡਾ ਗ਼ਜ਼ਲਗੋ ਕਮਲ ਬੰਗਾ ਸੈਕਰਾਮੈਂਟੋ ਇਸ ਤਿਕੋਨੀ ਚੱਕਰ ਦਾ ਮਾਹਿਰ ਸ਼ਾਇਰ ਹੈ।

ਕਵੀ ਲੋਕਾਂ ਨੂੰ ਕੰਨ ਧਾਰਣ ਕਰਨਾ ਸਿਖਾਉਂਦਾ ਹੈ। ਅਸੀਂ ਬਿਨਾਂ ਕੰਨਾਂ ਦੇ ਹੁੰਦੇ ਹਾਂਸਾਨੂੰ ਧੁਨੀ ਸੁਣਦੀ ਨਹੀਂ। ਪਰ ਉਹ ਕਵੀ ਸਾਨੂੰ ਕੰਨਦਾਨ ਕਰਦਾ ਹੈ। ਸੰਭਾਵਨਾਵਾਂ ਪੈਦਾ ਕਰਨਾਕੰਨ ਈਜਾਦ ਕਰਨਾਜ਼ੁਬਾਨ ਈਜਾਦ ਕਰਨਾਇੰਦਰੀਆਂ ਈਜਾਦ ਕਰਨਾ। ਅਤੇ ਇਸ ਤਰ੍ਹਾਂ ਰੂਹ ਸਿਰਜਣਾ। ਇਹ ਸਭ ਕੁਝ ਕਵੀ ਦੇ ਹਿੱਸੇ ਆਉਂਦਾ ਹੈ। ਸ਼ਾਇਰ ਬੰਗਾ ਇਹ ਸਭ ਕੁਝ ਕਰਕੇ ਆਪਣਾ ਕਵੀ ਹੋਣ ਦਾ ਫ਼ਰਜ਼ ਨਿਭਾਅ ਰਿਹਾ ਹੈ।

ਕਲਾਕਾਰ ਲਈਕਵੀ ਲਈਲੇਖਕ ਲਈਲੇਖਣ ਤੇ ਕਲਾ ਕੋਈ ਜਾਦੂ ਨਹੀਂ ਹੁੰਦੇ। ਇਹ ਤਾਂ ਕਵੀ ਦੀ ਕਲਪਨਾ ਹੈਆਲਾ-ਦੁਆਲਾ ਵੇਖਣਾਉਸ ਨੂੰ ਸਮਝਣਾ ਤੇ ਫਿਰ ਸੂਖ਼ਮ ਰੰਗਾਂ ਚ ਚਿਤਰਣ ਕਰਨਾ। ਸ਼ਬਦਾਂ ਨੂੰ ਬੋਲ ਦੇਣੇਅਰਥ ਭਰਪੂਰ ਬੋਲ। ਸ਼ਾਇਰ ਕਮਲ ਬੰਗਾ ਸ਼ਬਦਾਂ ਨੂੰ ਬੋਲ ਦਿੰਦਾ ਹੈਰੰਗ-ਬਰੰਗੀ ਦੁਨੀਆ ਸਿਰਜਦਾ ਹੈ। ਪਾਠਕਾਂ ਦੀ ਝੋਲੀ ਭਰਦਾ ਹੈ। ਕਵੀ ਲੋਕਾਂ ਨੂੰ ਤੋਹਫ਼ਾ ਦਿੰਦਾ ਹੈਸ਼ਬਦਾਂ ਦਾ। ਇਹ ਤੋਹਫ਼ਾ ਉਦੋਂ ਤੱਕ ਸੰਪੂਰਨ ਨਹੀਂ ਹੁੰਦਾਜਦੋਂ ਤੱਕ ਇਸ ਨੂੰ ਅੱਗੇ ਦੀ ਅੱਗੇ ਨਾ ਤੋਰ ਦਿੱਤਾ ਜਾਵੇ। ਕਵੀ ਬੰਗਾ ਨਿਰੰਤਰ ਤੁਰਦਾ ਹੈਉਹਦੀ ਤੋਰ ਤਿੱਖੀ ਹੈਨਿਵੇਕਲੀ ਹੈਅਰਥ ਭਰਪੂਰ ਹੈ। ਉਹਦੇ ਕੁਝ ਸ਼ਿਅਰ ਨਜ਼ਰ ਹਨ –

ਜਦ ਸ਼ਾਇਰ ਦੀ ਗ਼ਜ਼ਲਪੂਰੀ ਹੋ ਜਾਂਦੀ ਕਮਲ’,

ਇਹ ਵੀ ਤਾਂ ਸ਼ਾਇਰੀ ਦੀਰੂਹ ਨਸ਼ਿਆਉਂਦੀ ਹੈ।

                     * * * * *

ਇਕ ਸ਼ਾਇਰ ਕਰਦਾ ਬਹਿਰ ਦੀ ਗੱਲ।

ਦੂਆ ਸ਼ਾਇਰ ਕਰਦਾ ਲਹਿਰ ਦੀ ਗੱਲ।

ਸ਼ਾਇਰ ਬੰਗਾ ਲਹਿਰ’ ਦਾ ਕਵੀ ਹੈ। ਲੋਕਾਂ ਦਾ ਸ਼ਾਇਰ ਹੈ। ਆਪਣੇ ਨਿੱਜ ਤੱਕ ਸਿਮਟਿਆ ਸ਼ਾਇਰ ਨਹੀਂ ਹੈ।

ਸ਼ਾਇਰ ਬੰਗਾ ਸ਼ਰਧਾਜਨੂੰਨੀ ਵਫ਼ਾਦਾਰੀਸੁਪਨਿਆਂਵੈਰਾਗ ਦਾ ਸ਼ਾਇਰ ਹੈ। ਮਨੁੱਖ ਨੂੰ ਵੈਰਾਗੀ ਹੋਏ ਬਗੈਰ ਆਪਣੇ ਕੀਤੇ ਕੰਮ ਦੀਆਂ ਗ਼ਲਤੀਆਂਉਸ ਦੀਆਂ ਕਮੀਆਂਉਸ ਦੀਆਂ ਤਰੁੱਟੀਆਂ ਨਜ਼ਰ ਨਹੀਂ ਆਉਂਦੀਆਂ। ਖ਼ੂਬਸੂਰਤ ਗੱਲ ਇਹ ਹੈ ਕਿ ਵੈਰਾਗ ਲੈ ਕੇ ਹੀ ਅਭਿਆਸ ਕਰਨਾ ਹੁੰਦਾ ਹੈ। ਵੈਰਾਗ ਲੈ ਕੇ ਹੀ ਸ਼ਰਧਾ ਰੱਖਣੀ ਹੁੰਦੀ ਹੈ ਅਤੇ ਤਿੰਨਾਂ ਦਾ ਆਪਸ ਵਿਚ ਕੋਈ ਰਿਸ਼ਤਾ ਨਾ ਲਗਦੇ ਹੋਏ ਵੀ ਰਿਸ਼ਤਾ ਰਹਿੰਦਾ ਹੈ। ਸ਼ਾਇਰ ਬੰਗਾ ਇਸ ਗੱਲ ਨੂੰ ਸਮਝਦਿਆਂ ਲਿਖਦਾ ਹੈਨਿਰੰਤਰ ਲਿਖਦਾ ਹੈ। ਉਹਦੀ ਕਲਮ ਨੂੰ ਸਲਾਮ।

ਉਸ ਦੇ ਗ਼ਜ਼ਲ ਸੰਗਿ੍ਰਹ ਚ ਸਵਾ ਦੋ ਸੋ ਗ਼ਜ਼ਲਾਂ ਹਨਕੁਝ ਸ਼ਿਅਰ ਹਨਰੁਬਾਈ ਹੈ ਅਤੇ ਸਭ ਤੋਂ ਖ਼ੂਬਸੂਰਤ ਗੱਲ ਇਹ ਹੈ ਕਿ ਉਸ ਨੇ ਸ਼ਾਇਰ ਅਜ਼ਾਦ ਜਲੰਧਰੀ ਅਤੇ ਯੁਗ ਸ਼ਾਇਰ ਸੁਰਜੀਤ ਪਾਤਰ ਨੂੰ ਵੀ ਯਾਦ ਕੀਤਾ ਹੈ।

Related posts

ਖ਼ਾਲਸਾ ਕਾਲਜ ਵਿਖੇ ਢਾਹਾਂ ਇਨਾਮ ਜੇਤੂ ਸਾਹਿਤਕਾਰਾਂ ਦਾ ਰੂ-ਬ-ਰੂ ਤੇ ਸਨਮਾਨ

admin

ਛੀਨਾ ਵੱਲੋਂ ‘ਅਪਲਾਈਡ ਮਨੋਵਿਗਿਆਨ’ ਪੁਸਤਕ ਲੋਕ ਅਰਪਿਤ

admin

ਪ੍ਰੋ: ਪਿਆਰਾ ਸਿੰਘ ਭੋਗਲ ਐਵਾਰਡ ਡਾ: ਸਵਰਾਜਬੀਰ ਨੂੰ

admin