Articles Religion

ਪੂਰੀ ਲੋਕਾਈ ਨੂੰ ੴ ਦਾ ਸੰਦੇਸ਼ ਦੇਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ !

ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ।
ਲੇਖਕ: ਗੁਰਮੀਤ ਸਿੰਘ ਵੇਰਕਾ, ਐਮ ਏ ਪੁਲਿਸ ਐਡਮਨਿਸਟਰੇਸਨ, ਸੇਵਾ-ਮੁਕਤ ਪੁਲਿਸ ਇੰਸਪੈਕਟਰ।

ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਮੋਢੀ ਸਨ ਤੇ ਦਸ ਗੁਰੂਆਂ ਵਿੱਚੋਂ ਪਹਿਲੇ ਗੁਰੂ ਸਨ, ਦਾ ਜਨਮ ਕੱਤਕ ਦੀ ਪੂਰਨਮਾਸ਼ੀ 15 ਅਪ੍ਰੈਲ 1469 ਈਸਵੀ ਨੂੰ ਰਾਇਭੋਇ ਦੀ ਤਲਵੰਡੀ ਜਿਲਾ ਨਨਕਾਨਾ ਸਾਹਿਬ ਹੁਣ ਪਾਕਿਸਤਾਨ ਵਿਖੇ ਹੋਇਆ। ਆਪ ਦੇ ਪਿਤਾ ਦਾ ਨਾਂ ਮਹਿਤਾ ਕਾਲੂ ਤੇ ਮਾਤਾ ਦਾ ਨਾਂ ਤ੍ਰਿਪਤਾ ਦੇਵੀ ਸੀ। ਆਪ ਦੀ ਭੈਣ ਨਾਨਕੀ ਜੋ ਆਪ ਤੋਂ ਪੰਜ ਸਾਲ ਵੱਡੀ ਸੀ। ਆਪ ਦੇ ਦੋ ਬੇਟੇ ਲਕਸ਼ਮੀ ਚੰਦ ਤੇ ਸ੍ਰੀ ਚੰਦ ਸਨ।

ਗੁਰੂ ਨਾਨਕ ਦੇਵ ਜੀ ਨੇ ਪੂਰੀ ਦੁਨੀਆਂ ਦੇ ਵਿੱਚ ਦੂਰ-ਦੂਰ ਤੱਕ ਯਾਤਰਾ ਕਰਕੇ ਲੋਕਾਂ ਨੂੰ ਇੱਕ ਰੱਬ ੴ  ਦਾ ਗੁਰੂ ਨਾਨਕ ਦੇਵ ਜੀ ਨੇ ਸੰਦੇਸ਼ ਦਿੱਤਾ। ਪਰਮਾਤਮਾ ਇੱਕ ਹੈ, ਉਹ ਸੱਭ ਦਾ ਪਿਤਾ ਹੈ ਅਤੇ ਅਸੀਂ ਉਸ ਦੀ ਸੰਤਾਨ ਹਨ। ਸਾਰੇ ਲੋਕ ਬਰਾਬਰ ਹਨ। ਗੁਰੂ ਨਾਨਕ ਦੇਵ ਜੀ ਤੋਂ ਇਲਾਵਾ ਬਾਕੀ ਨੌਂ ਗੁਰੂਆਂ ਨੇ ਵੀ ਇਸੇ ਤਰਾਂ ਗੁਰੂ ਨਾਨਕ ਦੇਵ ਜੀ ਦੀ ਸੰਖਿਆਵਾਂ ਨੂੰ ਬਾਖੂਬੀ ਨਿਭਾਇਆ। ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਆਪਣੇ ਧਰਮ ਦੀ ਰਾਖੀ ਲਈ  ਹਥਿਆਰਾਂ ਨਾਲ ਲੜਨਾ ਸਿਖਾਇਆ। ਇਸ ਕਰ ਕੇ ਸਿੱਖ ਇੱਕ ਸਾਧੂ ਹੋਣ ਦੇ ਨਾਤੇ ਇੱਕ ਲੜਾਕੂ ਵੀ ਬਣ ਗਏ। ਸਿੱਖ ਅਜਾਇਬ ਘਰ ਵਿੱਚ ਪੇਂਟਿੰਗ ਅਤੇ ਤਸਵੀਰਾਂ ਉੱਘੇ ਸਿੱਖ ਇਤਹਾਸ ਨਾਲ ਸਬੰਧਤ ਦਿਖਾਈਆਂ ਗਈਆਂ ਹਨ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੁਆਰਾ ਸਿੱਖ ਧਰਮ ਅੱਜ ਤੋ ਪੰਜ ਸੋ ਪੰਚਵਿੰਜਾ ਸਾਲ ਪਹਿਲਾ ਸਥਾਪਤ ਕੀਤਾ ਗਿਆ।

ਪਹਿਲੇ ਸਿੱਖ ਗੁਰੂ ਗੁਰੂ ਨਾਨਕ ਦੇਵ ਜੀ ਅਤੇ ਬਾਕੀ ਗੁਰੂਆਂ ਅਤੇ ਸਿੱਖਾਂ ਦੀਆਂ ਗੁਰਦੁਆਰਿਆਂ ਅਤੇ ਸਿੱਖ ਅਜਾਇਬ ਘਰਾਂ ਦੇ ਵਿੱਚ ਲੱਗੀਆਂ ਹੋਈਆਂ ਪੇਂਟਿੰਗਾਂ ਦੇ ਜ਼ਰੀਏ ਉਹਨਾਂ ਦੇ ਜੀਵਨ-ਕਾਲ ਨੂੰ ਬਾਖੂਬੀ ਵਰਨਣ ਕੀਤਾ ਗਿਆ ਹੈ। ਇਹਨਾਂ ਪੇਟਿੰਗਾਂ ਦੇ ਵਿੱਚ ਗੁਰੂਆਂ ਦੁਆਰਾ ਪਰਮਾਤਮਾ ਦੇ ਮੈਸਿਜ ਨੂੰ ਲੋਕਾਂ ਤੱਕ ਫੈਲਾਉਣ ਤੇ ਧਰਮ ਅਤੇ ਸਚਾਈ ਦੀ ਖ਼ਾਤਰ ਲੜਦੇ ਹੋਏ ਦਿਖਾਇਆ ਗਿਆ ਹੈ। ਕੁੱਝ ਤਸਵੀਰਾਂ ਵਿੱਚ ਸੂਰਬੀਰ ਬਹਾਦਰ ਸਿੱਖਾਂ ਨੂੰ ਲੜ੍ਹਾਈ ਦੇ ਮੈਦਾਨ ਵਿੱਚ ਲੜਦੇ ਦਿਖਾਇਆ ਗਿਆ ਹੈ ਅਤੇ ਸ਼ਹਾਦਤ ਦਾ ਜਾਮ ਪੀਂਦੇ ਹੋਏ ਦਿਖਾਇਆ ਗਿਆ ਹੈ। ਇੱਕ ਪੇਟਿੰਗ ‘ਚ ਗੁਰੂ ਨਾਨਕ ਦੇਵ ਜੀ ਨੂੰ ਇੱਕ ਫਨੀਅਰ ਸੱਪ ਵੱਲੋਂ ਛਾਂ ਕਰਦੇ ਦੇਖ ਨਨਕਾਨਾ ਸਾਹਿਬ ਦਾ ਮੁਸਲਮ ਚੀਫ ਰਾਇ ਬੁਲਾਰੇ ਦੰਗ ਰਹਿ ਗਿਆ ਤੇ ਗੁਰੂ ਜੀ ਦੇ ਪੈਰੀਂ ਪੈ ਗਿਆ ਦਿਖਾਇਆ ਗਿਆ ਹੈ। ਲੰਕਾ ਦੇ ਰੂਲਰ ਵਲੋਂ ਗੁਰੂ ਜੀ ਦੇ ਪਵਿੱਤਰਤਾ ਦੀ ਪਰਖ ਕਰਦੇ ਹੋਏ ਗੁਰੂ ਨਾਨਕ ਵਲੋਂ ਸੱਜਨ ਠੱਗ ਬੁਰੇ ਕਰੈਕਟਰ ਵਾਲੇ ਬੰਦੇ ਦਾ ਸੁਧਾਰ, ਮਲਕ ਭਾਗੋ ਦੀ ਰੋਟੀ ਵਿੱਚੋ ਲਹੂ ਤੇ ਕਿਰਤੀ ਭਾਈ ਲਾਲੋ ਦੀ ਰੋਟੀ ਵਿੱਚੋਂ ਦੁੱਧ ਕੱਢ ਕੇ ਦਿਖਾਉਦੇ ਹੋਏ, ਸਿੱਧਾਂ ਨਾਲ ਗੋਸ਼ਟੀ, ਬਗਦਾਦ ਫੇਰੀ, ਜਾਲਮ ਬਾਬਰ ਦਾ ਸੁਧਾਰ, ਮੁਲਤਾਨ ਫੇਰੀ ਅਤੇ ਸਮਰਾਟ ਅਕਬਰ ਵਲੋ ਗੁਰੂ ਦੀ ਨੂੰ ਮੱਥਾ ਟੇਕਦੇ ਹੋਏ ਆਦਿ ਪੇਟਿੰਗਾਂ ਵਿੱਚ ਦਿਖਾਇਆ ਗਿਆ ਹੈ। ਗੁਰੂ ਨਾਨਕ ਦੇਵ ਜੀ ਵੱਲੋਂ ਲੋਕਾਂ ਨੂੰ ਸੱਚ ਦੇ ਰਾਹੇ ਪਾਉਣ ਲਈ ਅਹਿਮ ਉਦਾਸੀਆਂ ਕੀਤੀਆਂ ਗਈਆ ਹਨ ਜਿਸ ਦੀ ਸਿੱਖ ਇਤਹਾਸ ‘ਚ ਅਹਿਮ ਮਹੱਤਤਾ ਹੈ। ਇੱਥੇ ਮੂਰਤੀਆਂ ਨਹੀ ਹਨ। ਸਿੱਖ ਧਰਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦਾ ਹੈ। ਉਸ ਦੀ ਪਰਸੰਸਾ ਬਾਰੇ ਰਾਗੀ ਸਿੰਘਾਂ ਵੱਲੋਂ ਗੁਰੂ ਜੀ ਦੀ ਪਰਸੰਸਾ ਦੇ ਸ਼ਬਦ ਗਾਇਨ ਕੀਤੇ ਜਾਂਦੇ ਹਨ।

ਪ੍ਰਮੁੱਖ ਬਾਣੀ:

ਗੁਰੂ ਨਾਨਕ ਦੇਵ ਜੀ ਦੇ ਸ਼ਬਦ ਸਿੱਖ ਧਰਮ ਦੇ ਪਵਿੱਤਰ ਧਾਰਮਿਕ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 974 ਕਾਵਿ ਸ਼ਬਦ ਦੇ ਰੂਪ ਵਿੱਚ ਦਰਜ ਹਨ।ਜਿੰਨਾਂ ਵਿੱਚ ਕੁੱਝ ਪ੍ਰਮੁਖ ਜਪੁਜੀ ਸਾਹਿਬ ਹਨ, ਆਸਾ ਦੀ ਵਾਰ  ਤੇ ਸਿਧ ਗੋਸਿਟ ਹਨ। ਇਹ ਸਿੱਖ ਧਾਰਮਿਕ ਵਿਸ਼ਵਾਸ ਦਾ ਹਿੱਸਾ ਹੈ ਕਿ ਨਾਨਕ ਜੀ ਦੀ ਪਵਿੱਤਰਤਾ, ਬ੍ਰਹਮਤਾ ਅਤੇ ਧਾਰਮਿਕ ਅਧਿਕਾਰ ਦੀ ਭਾਵਨਾਂ ਉਹਨਾਂ ਤੋਂ ਬਾਅਦ ਦੇ ਬਾਕੀ ਸਾਰੇ ਨੌਂ ਗੁਰੂ ਸਾਹਿਬਾਨ ਦੇ ਵਿੱਚ ਵੀ ਸੀ, ਜਦੋਂ ਉਨ੍ਹਾਂ ਨੂੰ ਗੁਰੂ ਗੱਦੀ ਸੌਂਪੀ ਗਈ।

ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਤਿੰਨ ਤਰੀਕਿਆਂ ਨਾਲ ਵੰਡਿਆਂ ਜਾ ਸਕਦਾ ਹੈ:

ਕਿਰਤ ਕਰੋ: ਬਿਨ੍ਹਾ ਕਿਸੇ ਸੋਸਨ ਜਾਂ ਧੋਖਾਧੜੀ ਦੇ ਇਮਾਨਦਾਰ ਜ਼ਿੰਦਗੀ ਕਮਾਉਣਾ/ ਬਿਤਾਉਣਾ।

ਵੰਡ ਛਕੋ: ਦੂਜਿਆਂ ਨਾਲ ਸਾਂਝਾ ਕਰਣਾ, ਉਸ ਦੀ ਸਹਾਇਤਾ ਕਰੋ ਜਿੰਨਾ ਨੂੰ ਜ਼ਰੂਰਤ ਹੈ।

ਨਾਮ ਜਪੋ: ਮਨੁੱਖ ਦੀਆਂ ਪੰਜ ਕਮਜੋਰੀਆਂ ਨੂੰ ਕਾਬੂ ਕਰਣ ਲਈ ਪਰਮਾਤਮਾ ਦੇ ਨਾਮ ਦਾ ਸਿਮਰਣ ਕਰਨਾ

ਗੁਰੂ ਨਾਨਕ ਦੇਵ ਜੀ ਨੇ ਇਸ ਨੂੰ ਕਰਤਾਰ ਪੁਰ ਵਿਖੇ ਆਪ ਖੇਤੀ ਯੋਗ ਜਮੀਨ ਦੀ ਵਾਈ ਕਰ ਕੇ ਸਾਬਤ ਕਰ ਦਿੱਤਾ।ਆਪਣੇ ਜੀਵਣ ਦੇ ਆਖਰੀ 18 ਸਾਲ ਕਰਤਾਰਪੁਰ ਵਿਖੇ ਕਿਰਤ ਕੀਤੀ ਇਸੇ ਅਸਥਾਣ ‘ਤੇ ਭਾਈ ਲਹਿਨਾ ਜੀ ਨੂੰ ਗੁਰਗੱਦੀ ਸੌਂਪ 1539 ਨੂੰ ਇਥੇ ਹੀ ਜੋਤ ਸਮਾ ਗਏ। ਬਾਅਦ ਵਿੱਚ ਗੁਰੂ ਅੰਗਦ ਦੇਵ ਦੇ ਨਾਂ ਨਾਲ ਸਿੱਖਾਂ ਦੇ ਦੂਸਰੇ ਗੁਰੂ ਬਣੇ। ਕਰਤਾਰਪੁਰ ਲਾਂਘਾ ਸਿੱਖ ਸੰਗਤਾਂ ਦੀਆਂ ਅਰਦਾਸਾ ਨਾਲ ਅੱਜ ਤੋਂ ਪੰਜ ਸਾਲ ਪਹਿਲਾ ਪਾਕਿ ਦੇ ਵਜੀਰੇਆਲਾ ਇਮਰਾਨ ਖਾਨ ਨੇ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਜੀ ਦੀ ਸਹਿਮਤੀ ਨਾਲ ਖੋਲਿਆ ਗਿਆ ਸੀ। ਸੰਗਤਾ ਦਰਸ਼ਨ ਕਰਣ ਰੋਜ਼ਾਨਾ ਜਾਂਦੀਆ ਹਨ। ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਗੁਰਪੁਰਬ ਪੂਰੀ ਦੁਨੀਆਂ ਵਿੱਚ ਮਨਾਇਆ ਜਾ ਰਿਹਾ ਹੈ।

ਸਾਡੇ ਕਈ ਨੋਜਵਾਨ ਨਸ਼ਿਆਂ  ਵਿੱਚ ਗਲਤਾਨ ਹਨ। ਆਪਣੇ ਇਤਹਾਸ ਤੋਂ ਬਿਲਕੁਲ ਅਨਜਾਨ ਹੈ ਕਿਤਾਬਾਂ, ਅਖਬਾਰਾ ਦੀ ਚੇਟਿਕ ਨਹੀ ਹੈ।ਮੁਬਾਇਲ ਵਿੱਚ ਗਵਾਚ ਮਨੋਰੋਗੀ ਹੋ ਗਈ ਹੈ। ਪੜ੍ਹੇ ਲਿਖੇ ਲੋਕ ਦੇਹ ਧਾਰੀ ਮਨੁੱਖ ਬਾਬੇ ਦੀ ਉਪਾਸਨਾ ਕਰ ਰਹੇ ਹਨ। ਸ਼ਰੋਮਨੀ ਕਮੇਟੀ ਨੂੰ ਧਰਮ ਪ੍ਰਚਾਰ ਕਰ ਜੋ ਬੇਮੁੱਖ ਹੋਏ ਹਨ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਾ ਚਾਹੀਦਾ ਹੈ। ਨੋਜਵਾਨ ਪੀੜ੍ਹੀ ਨੂੰ ਸਕੂਲ ਲੈਵਲ ‘ਤੇ ਇਤਹਾਸ ਦੀ ਜਾਣਕਾਰੀ ਦੇਣੀ ਚਾਹੀਦੀ ਹੈ। ਬਾਲ ਸਭਾ ਲਗਾ ਗੁਰੂਆਂ ਦੇ ਇਤਹਾਸ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ। ਫਿਰ ਹੀ ਗੁਰੂ ਨਾਨਕ ਦੇਵ ਜੀ ਦੇ ਜੋਤੀਜੋਤ ਦਿਵਸ ‘ਤੇ ਸੱਚੀ ਸ਼ਰਧਾਂਜਲੀ ਹੈ। ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਮੇਰੇ ਨਗਰ ਵੇਰਕਾ ਵਿਖੇ ਗੁਰਦੁਆਰਾ ਨਾਨਕ ਸਰ ਵੇਰਕਾ ਹੈ। ਜਿੱਥੇ ਸੰਗਤਾਂ ਦੇ ਸਹਿਯੋਗ ਨਾਲ ਨਗਰ ਕੀਰਤਨ ਨਿਕਲ ਰਿਹਾ ਹੈ। ਦੀਵਾਨ ਸਜਾਏ ਜਾ ਰਹੇ ਹਨ।

ਗੁਰੂ ਨਾਨਕ ਦੇਵ ਜੀ ਦੀਆਂ ਉਪਰੋਕਤ ਸੰਖਿਆਵਾਂ ਤੇ ਚਲ ਅੱਜ ਜਦੋਂ ਹੜ੍ਹਾਂ ਦਾ ਕਹਿਰ ਬਣ ਮਨੁੱਖੀ ਜੀਵ ਨੂੰ ਲੱਖਾਂ ਤੋਂ ਕੱਖ ਕਰ ਦਿੱਤਾ ਹੈ ਪੂਰੀ ਸਿੱਖ ਕੌਮ ਤੇ ਹਰ ਵਰਗ ਦੇ ਲੋਕ, ਗਾਇਕ, ਫ਼ਿਲਮੀ ਹਸਤੀਆਂ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ, ਸ਼ਰੋਮਨੀ ਕਮੇਟੀ, ਪੰਜਾਬ ਸਰਕਾਰ ਦੇ ਮੰਤਰੀ, ਰਾਜਨੀਤਕ ਪਾਰਟੀਆਂ ਸਾਰੇ ਸਰਬੱਤ ਦੇ ਭਲੇ ਲਈ ਹਰ ਤਰਾਂ ਦੀ ਸਹਾਇਤਾ ਮਦਦ ਕਰ ਰਹੇ ਹਨ। ਇਹ ਹੀ ਮੇਰੇ ਗੁਰੂ ਦੀ ਫ਼ਿਲਾਸਫੀ  ਹੈ। ਹਰ ਰੋਜ਼ ਹੜ੍ਹ ਪੀੜਤਾਂ ਲਈ ਗੁਰਦੁਆਰਿਆਂ ਵਿੱਚ ਅਰਦਾਸਾ ਕੀਤੀਆਂ ਜਾ ਰਹੀਆਂ ਹਨ। ਇਹ ਮੇਰੇ ਬਾਬੇ ਨਾਨਕ ਦੀ ਕ੍ਰਿਪਾ ਸਦਕਾ ਹੀ ਹੈ।

Related posts

ਅਸਾਮ ਤੋ ਆਰੰਭ ਹੋਇਆ ਸ਼ਹੀਦੀ ਨਗਰ ਕੀਰਤਨ ਅਗਲੇ ਪੜਾਅ ਲਈ ਰਵਾਨਾ

admin

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin