Technology

ਪੇ. ਟੀ. ਐਮ ਦੇ ਯੂਜ਼ਰਸ ਲਈ ਚੰਗੀ ਖਬਰ, ਵਾਲੇਟ ਲਿਮਿਟ ਹੋਈ ਦੋਗੁਣੀ

ਨੋਟਬੰਦੀ ਤੋਂ ਬਾਅਦ ਆਨਲਾਈਨ ਭੁਗਤਾਨ ਕਰਨ ਲਈ ਪੇ. ਟੀ. ਐਮ ਦਾ ਇਸਤੇਮਾਲ ਕਰ ਰਹੇ ਦੁਕਾਨਦਾਰਾਂ ਲਈ ਬਹੁਤ ਚੰਗੀ ਖ਼ਬਰ ਹੈ, ਹੁਣ ਹਰ ਮਹੀਨੇ ਇਹ ਦੁਕਾਨਦਾਰ ਆਪਣੇ ਮੋਬਾਇਲ ਵਾਲੇਟ ਤੋਂ ਆਪਣੇ ਅਕਾਊਂਟ ‘ਚ 25 ਹਜ਼ਾਰ ਦੀ ਜਗ੍ਹਾ 50 ਹਜ਼ਾਰ ਰੁਪਏ ਬੈਂਕ ‘ਚ ਟਰਾਂਸਫਰ ਕਰ ਸਕਣਗੇ। ਇਸ ਤੋਂ ਪਹਿਲਾਂ ਪੇ. ਟੀ. ਐੱਮ ਵਾਲੇਟ ਨਾਲ ਇਕ ਮਹੀਨੇ ‘ਚ ਸਿਰਫ 25 ਹਜ਼ਾਰ ਰੁਪਏ ਹੀ ਟਰਾਂਸਫਰ ਕੀਤੇ ਜਾ ਸਕਦੇ ਸਨ। ਇਸ ਦੇ ਨਾਲ ਹੀ ਹੁਣ 24 ਘੰਟੇ ਬਾਅਦ ਵਿਕਰੀ ਲਈ ਮਿਲੇ ਪੈਸੇ ਆਪਣੇ ਆਪ ਬੈਂਕ ਅਕਾਊਂਟ ‘ਚ ਟਰਾਂਸਫਰ ਹੋ ਜਾਣਗੇ। ਇਸ ਦੇ ਲਈ ਪੇ. ਟੀ. ਐੱਮ ਦਾ ਇਸਤੇਮਾਲ ਕਰ ਰਹੇ ਦੁਕਾਨਦਾਰ ਨੂੰ ਆਪਣੇ ਆਪ ਨੂੰ ਮਰਚੇਂਟ ਘੋਸ਼ਿਤ ਕਰਨਾ ਹੋਵੇਗਾ ਅਤੇ ਬੈਂਕ ਅਕਾਊਂਟ ਦੀ ਜਾਣਕਾਰੀ ਦੇਣੀ ਹੋਵੇਗੀ।
ਪੇ.ਟੀ. ਐੱਮ ਦੇ ਅਧਿਕਾਰੀ ਦੀਵਾ ਏਬਿਟ ਨੇ ਦੱਸਿਆ ਕਿ”ਦੁਕਾਨਦਾਰ ਅਤੇ ਮਰਚੇਂਟ ਲਈ ਅਸੀਂ ਨਵਾਂ ਹੱਲ ਕੱਢਿਆ ਹੈ। ਐਪ ‘ਤੇ ਯੂਜ਼ਰ ਨੂੰ ਦੱਸਣਾ ਹੋਵੇਗਾ ਕਿ ਉਹ ਦੁਕਾਨਦਾਰ ਹੈ ਅਤੇ ਅਕਾਊਂਟ ਦੱਸਣਾ ਹੋਵੇਗਾ ਜੋ ਬਿਜ਼ਨੈੱਸ ਲਈ ਇਸਤੇਮਾਲ ਕੀਤਾ ਜਾਂਦਾ ਹੈ। ਅਸੀਂ ਲਿਮਿਟ ਵਧਾ ਕੇ 50 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਹੈ। ਜਿਵੇਂ ਹੀ ਮਰਚੇਂਟ ਆਪਣੇ ਆਪ ਨੂੰ ਡਿਕਲੇਰ ਕਰੇਗਾ ਅਤੇ ਬੈਂਕ ਅਕਾਊਂਟ ਦੀ ਜਾਣਕਾਰੀ ਦੇਵੇਗਾ ਹਰ ਮਹੀਨੇ 50 ਹਜ਼ਾਰ ਰੁਪਏ ਉਸ ਅਕਾਊਂਟ ‘ਚ ਟਰਾਂਸਫਰ ਹੋ ਜਾਣਗੇ। ਇਸ ਤੋਂ ਬਾਅਦ 24 ਘੰਟੇ ਬਾਅਦ ਜਿਨ੍ਹਾਂ ਵੀ ਪੈਸਾ ਤੁਸੀਂ ਪੇ. ਟੀ. ਐੱਮ ਦੇ ਰਾਹੀਂ ਜਮਾਂ ਕਰਣਗੇ ਉਹ ਆਪਣੇ ਆਪ ਬੈਂਕ ਅਕਾਊਂਟ ‘ਚ ਚੱਲਾ ਜਾਵੇਗਾ।

Related posts

ਭਾਰਤ-ਜਾਪਾਨ ਵਿਚਕਾਰ ਤੀਜੀ ਪੁਲਾੜ ਗੱਲਬਾਤ: ਸਹਿਯੋਗ ਦੇ ਨਵੇਂ ਮੌਕਿਆਂ ‘ਤੇ ਚਰਚਾ ਹੋਈ !

admin

ਸਾਈਬਰ ਚੌਕਸੀ ਜਾਂ ਸ਼ੋਰ ਪੈਦਾ ਕਰਨਾ ?

admin

ਪੁਲਾੜ ਤੋਂ ਸੁਨੀਤਾ ਵਿਲੀਅਮਜ਼ ਆਪਣੇ ਸਾਥੀਆਂ ਸਮੇਤ ਸੁਰੱਖਿਅਤ ਧਰਤੀ ‘ਤੇ ਵਾਪਸ ਪੁੱਜੀ !

admin